ਭਗਵੰਤ ਮਾਨ ਸਰਕਾਰ ਨੇ ਗਲਤ ਅਤੇ ਵੱਧ ਕੇ ਆਏ ਬਿਲਾਂ ਕਾਰਨ ਬਿਜਲੀ ਦੇ ਕੁਨੈਕਸ਼ਨ ਕੱਟਣ 'ਤੇ ਲਗਾਈ ਰੋਕ

Sep28,2026 | Jagrati Lahar Bureau | Patiala


ਬਿਲਿੰਗ ਦੀਆਂ ਖਾਮੀਆਂ ਕਾਰਨ ਬਕਾਇਆਦਾਰ ਹੋਏ ਖਪਤਕਾਰਾਂ ਵਿਰੁੱਧ ਨਹੀਂ ਹੋਵੇਗੀ ਕੋਈ ਕਾਰਵਾਈ
 
ਬਿਲਿੰਗ ਪ੍ਰਣਾਲੀ ਦੇ ਸੁਚਾਰੂ ਹੋਣ ਅਤੇ ਗਲਤ ਬਿਲਾਂ ਦੇ ਠੀਕ ਹੋਣ ਤੱਕ ਰਾਹਤ ਰਹੇਗੀ ਜਾਰੀ
 
ਪੀਐਸਪੀਸੀਐਲ ਨੇ ਰਾਹਤ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਫੀਲਡ ਦਫ਼ਤਰਾਂ ਨੂੰ ਦਿੱਤੇ ਨਿਰਦੇਸ਼
 
ਪਟਿਆਲਾ 28 ਸਤੰਬਰ
 
ਬਿਜਲੀ ਬਿਲਿੰਗ ਨਾਲ ਸੰਬੰਧਿਤ ਸਮੱਸਿਆਵਾਂ ਕਾਰਨ ਗਲਤ ਜਾਂ ਵੱਧ ਕੇ ਆਏ ਬਿਲਾਂ ਦਾ ਸਾਹਮਣਾ ਕਰ ਰਹੇ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਨੇ ਆਪਣੇ ਫੀਲਡ ਦਫ਼ਤਰਾਂ ਨੂੰ ਘਰੇਲੂ ਸਪਲਾਈ (ਡੀਐਸ) ਖਪਤਕਾਰਾਂ ਦੇ ਬਕਾਏ ਕਾਰਨ ਕੁਨੈਕਸ਼ਨ ਕੱਟਣ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਹਨ।
 
ਇਹ ਫੈਸਲਾ ਉਨ੍ਹਾਂ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ, ਜਿਨ੍ਹਾਂ ਨੂੰ ਗਲਤ ਜਾਂ ਵੱਧ ਕੇ ਬਿਜਲੀ ਦੇ ਬਿਲ ਮਿਲੇ ਹਨ ਅਤੇ ਇਹ ਰਕਮਾਂ ਬਿਲਿੰਗ ਪ੍ਰਣਾਲੀ ਵਿੱਚ ਬਕਾਇਆ ਵਜੋਂ ਦਰਜ ਹੋ ਗਈਆਂ ਹਨ। ਪੀਐਸਪੀਸੀਐਲ. ਨੇ ਹਦਾਇਤ ਕੀਤੀ ਹੈ ਕਿ ਜਦੋਂ ਤੱਕ ਬਿਲਿੰਗ ਪ੍ਰਣਾਲੀ ਸੁਚਾਰੂ ਨਹੀਂ ਹੋ ਜਾਂਦੀ ਅਤੇ ਗਲਤ ਬਿਲਾਂ ਨੂੰ ਠੀਕ ਨਹੀਂ ਕੀਤਾ ਜਾਂਦਾ, ਉਦੋਂ ਤੱਕ ਅਜਿਹੇ ਖਪਤਕਾਰਾਂ ਵਿਰੁੱਧ ਕੁਨੈਕਸ਼ਨ ਕੱਟਣ ਦੀ ਕੋਈ ਕਾਰਵਾਈ ਨਾ ਕੀਤੀ ਜਾਵੇ।
 
ਡਾਇਰੈਕਟਰ/ਵੰਡ, ਪੀਐਸਪੀਸੀਐਲ, ਪਟਿਆਲਾ ਵੱਲੋਂ ਜਾਰੀ ਹੁਕਮਾਂ ਅਨੁਸਾਰ, ਮੀਟਰ ਰੀਡਰਾਂ ਦੀ ਹਾਲੀਆ ਹੜਤਾਲ ਅਤੇ ਸੈਪ/ ਨਾਨ-ਸੈਪ ਸਿਸਟਮ ਨੂੰ ਓਰੇਕਲ, ਆਧਾਰਿਤ ਸਮਾਰਟ ਬਿਲਿੰਗ ਸਿਸਟਮ (ਐਸਬੀਐਸ) ਵਿੱਚ ਬਦਲਣ ਦੀ ਚੱਲ ਰਹੀ ਪ੍ਰਕਿਰਿਆ ਕਾਰਨ ਕਈ ਘਰੇਲੂ ਖਪਤਕਾਰਾਂ ਨੂੰ ਔਸਤ ਜਾਂ ਅਨੁਮਾਨਿਤ ਆਧਾਰ 'ਤੇ ਬਿਲ ਭੇਜੇ ਗਏ ਹਨ।
 
ਇਸ ਦੇ ਨਤੀਜੇ ਵਜੋਂ, ਕਈ ਖਪਤਕਾਰਾਂ ਨੂੰ ਅਜਿਹੇ ਬਿਲ ਮਿਲੇ ਹਨ ਜੋ ਉਨ੍ਹਾਂ ਦੀ ਅਸਲ ਬਿਜਲੀ ਦੀ ਖਪਤ ਨਾਲ ਮੇਲ ਨਹੀਂ ਖਾਂਦੇ, ਜਿਸ ਕਾਰਨ ਫੀਲਡ ਦਫ਼ਤਰਾਂ ਵਿੱਚ ਸ਼ਿਕਾਇਤਾਂ ਦਰਜ ਹੋ ਰਹੀਆਂ ਹਨ। ਅਜਿਹੇ ਮਾਮਲਿਆਂ ਵਿੱਚ, ਗਲਤ ਬਿਲ ਦੀ ਰਕਮ ਸਿਸਟਮ ਵਿੱਚ ਬਕਾਇਆ ਵਜੋਂ ਦਿਖਾਈ ਦੇ ਰਹੀ ਹੈ, ਜਿਸ ਨਾਲ ਪ੍ਰਭਾਵਿਤ ਕੁਨੈਕਸ਼ਨ ਕੱਟੇ ਜਾਣ ਦੇ ਦਾਇਰੇ ਵਿੱਚ ਆ ਰਹੇ ਹਨ।
 
ਖਪਤਕਾਰਾਂ ਨੂੰ ਹੋ ਰਹੀ ਪਰੇਸ਼ਾਨੀ ਨੂੰ ਸਮਝਦਿਆਂ, ਪੀਐਸਪੀਸੀਐਲ ਨੇ ਹੁਣ ਹੁਕਮ ਦਿੱਤੇ ਹਨ ਕਿ ਐਸਬੀਐਸ ਸਿਸਟਮ ਦੇ ਸੁਚਾਰੂ ਹੋਣ ਅਤੇ ਗਲਤ ਜਾਂ ਵੱਧ ਕੇ ਆਏ ਬਿਲਾਂ ਦੇ ਠੀਕ ਹੋਣ ਤੱਕ ਘਰੇਲੂ ਖਪਤਕਾਰਾਂ ਦੇ ਕੁਨੈਕਸ਼ਨ ਕੱਟਣ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਈ ਜਾਵੇ।
 
ਫੀਲਡ ਦਫ਼ਤਰਾਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਅਤੇ ਇਸ ਹੁਕਮ ਦੇ ਦਾਇਰੇ ਵਿੱਚ ਆਉਂਦੇ ਮਾਮਲਿਆਂ ਵਿੱਚ ਕੁਨੈਕਸ਼ਨ ਕੱਟਣ ਦੀ ਕਾਰਵਾਈ ਸ਼ੁਰੂ ਨਾ ਕਰਨ।
 
ਹੁਕਮ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਖਪਤਕਾਰਾਂ ਨੂੰ ਸਿਰਫ਼ ਇਸ ਲਈ ਕੁਨੈਕਸ਼ਨ ਕੱਟਣ ਦਾ ਸਾਹਮਣਾ ਨਹੀਂ ਕਰਨਾ ਚਾਹੀਦਾ ਕਿ ਅਸਲ ਬਿਜਲੀ ਖਪਤ ਦੀ ਬਜਾਏ ਗਲਤ ਬਿਲਿੰਗ ਕਾਰਨ ਬਕਾਇਆ ਰਕਮ ਬਣ ਗਈ ਹੈ।
 
ਪੀਐਸਪੀਸੀਐਲ ਦਾ ਇਹ ਨਿਰਦੇਸ਼ ਕਾਰਪੋਰੇਸ਼ਨ ਦੇ ਸਮੂਹ ਮੁੱਖ ਇੰਜੀਨੀਅਰਾਂ/ਵੰਡ ਅਤੇ ਸਪਲਾਈ ਜ਼ੋਨਾਂ ਨੂੰ ਜਾਰੀ ਕੀਤਾ ਗਿਆ ਹੈ, ਅਤੇ ਇਸ ਦੀ ਇੱਕ ਕਾਪੀ ਐਸਈ/ਓਐਸਡੀ ਤੋਂ ਸੀਐਮਡੀ, ਪੀਐਸਪੀਸੀਐਲ, ਪਟਿਆਲਾ ਨੂੰ ਭੇਜੀ ਗਈ ਹੈ।

-punjab-bhagwantmann-pspcl-electricitybill-punjabnews



TOP HEADLINES


*ਸਾਡੀ ਸਰਕਾਰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ
*ਅਮਰਜੀਤ ਚਾਵਲਾ ਬਲਾਤਕਾਰ ਮਾਮਲਾ: ਡਰਾਈਵਰ ਮੋਹਨ ਸਿੰਘ ਜਾਂਚ ਵਿੱ
*ਪੰਜਾਬ ਪੁਲਿਸ ਵੱਲੋਂ ਐਲਪੀਯੂ ਵਿੱਚ ਵਾਪਰੀ ਹਿੰਸਕ ਘਟਨਾ ਦੀ ਵਿਗ
ਭਗਵੰਤ ਮਾਨ ਸਰਕਾਰ ਨੇ ਗਲਤ ਅਤੇ ਵੱਧ ਕੇ ਆਏ ਬਿਲਾਂ ਕਾਰਨ ਬਿਜਲੀ
ਕਾਂਗਰਸ ਨੇ ਪੰਜਾਬ ਵਿੱਚ ਕੈਂਪਸ ਹਿੰਸਾ ਦੀ ਨਿਰਪੱਖ ਜਾਂਚ ਦੀ ਮੰਗ
*ਪ੍ਰਾਪਰਟੀ ਟੈਕਸ 'ਤੇ 10 ਫੀਸਦੀ ਛੋਟ ਲੈਣ ਲਈ ਸਿਰਫ਼ ਦੋ ਦਿਨ ਬਾ
ਝੋਨੇ ਦੇ ਖਰੀਦ ਸੀਜ਼ਨ ਤੋਂ ਪਹਿਲਾਂ ਪੰਜਾਬ ਲਈ 42786 ਕਰੋੜ ਰੁਪਏ
ਐਲ.ਪੀ.ਯੂ. ‘ਚ ਵਾਪਰੀ ਹਿੰਸਾ ਦੀ ਵਿਗਿਆਨਕ ਅਤੇ ਤਕਨੀਕੀ ਢੰਗ ਨਾਲ
ਠੇਕੇ 'ਤੇ ਤਾੜ ਤਾੜ ਚੱਲੀਆਂ ਗੋਲੀਆਂ, ਸੇਲਜ਼ਮੈਨ ਕੀਤਾ ਢੇਰ, ਕੈ
*ਡੀ.ਆਈ.ਜੀ, ਡੀ.ਸੀ, ਐੱਸ.ਐੱਸ.ਪੀ. ਨੇ ਕੀਤੀ ਗੁਰੂ ਕਾਸ਼ੀ ਯੂਨੀਵਰ
ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ ਅਤੇ ਗ੍ਰਿਫ਼ਤਾਰ ਕਰਨ ਦੀ
ਸ੍ਰੀ ਗੁਰੂ ਰਵਿਦਾਸ ਜੀ ਦੀ 650ਵੀਂ ਜਯੰਤੀ ਦੇ ਮੌਕੇ ਇਨੋਸੈਂਟ ਹਾ
ਨਸ਼ਿਆਂ ਦੇ ਮੁੱਦੇ ’ਤੇ ਭਾਜਪਾ ਆਗੂਆਂ ਨੇ ਸਰਕਾਰ ਤੋਂ ਹੋਰ ਪ੍ਰਭ
**ਡਾ. ਡੀ.ਐਨ. ਕੋਟਨਿਸ ਹੈਲਥ ਐਂਡ ਐਜੂਕੇਸ਼ਨ ਸੈਂਟਰ ਵਿਖੇ ਕਮਿਊਨ
*ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਸ਼ਹੀਦ-ਏ
ਪੰਜਾਬ ਪੁਲਿਸ ਨੇ ਐਲਪੀਯੂ ਦੀ ਸਥਿਤੀ ਨੂੰ ਪੇਸ਼ੇਵਰ ਤਰੀਕੇ ਨਾਲ ਸ
ਆਪ ਆਗੂਆਂ ਨੇ ਪੂਰੇ ਪੰਜਾਬ ਵਿੱਚ ਫੈਲਾਇਆ ਮਾਨ ਦੇ ਮੁਨਾਫ਼ੇ ਦਾ ਹ
*ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਸਾਰਿਆਂ ਲਈ ਸਰਵਉੱਚ ਹਨ; ਸ੍ਰੀ ਗ
ਵਿਜੀਲੈਂਸ ਬਿਊਰੋ ਵੱਲੋਂ 50,000 ਰੁਪਏ ਰਿਸ਼ਵਤ ਲੈਂਦੇ ਇੰਸਪੈਕਟਰ
ਚੋਣ ਕਮਿਸ਼ਨ ਦੇ ਸਾਂਝੇ ਬਿਆਨ ਨੇ ਕਾਂਗਰਸ ਤੇ ‘ਆਪ’ਦੇ ਝੂਠ ਦਾ ਭਾ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 52109827

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us