*ਖੰਨਾ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰਾ ਤਿਉਹਾਰ, ਅਧਰਮ ’ਤੇ ਧਰਮ ਦੀ ਜਿੱਤ ਦਾ ਗਵਾਹ ਬਣਿਆ ਇਤਿਹਾਸਕ ਸਮਾਗਮ*

Oct20,2026 | Ravinder Singh Dhillon | Khanna



*ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਨੂੰ ਲਗਾਈ ਅੱਗ, ਬੁਰਾਈ ’ਤੇ ਚੰਗਿਆਈ ਦੀ ਜਿੱਤ ਦਾ ਦਿੱਤਾ ਸੰਦੇਸ਼*

*ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਵਜੋਂ ਪਹੁੰਚੇ*

*ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ, ਵਿਸ਼ੇਸ਼ ਮਹਿਮਾਨ ਬਿੰਨੂ ਢਿੱਲੋਂ, ਦੇਵ ਖਰੌੜ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਕੀਤੀ ਸ਼ਿਰਕਤ*

*ਆਪਣੇ ਅੰਦਰਲੇ ਰਾਵਣ ਦਾ ਦਹਿਨ ਕਰਨ ’ਤੇ ਹੀ ਮਿਲੇਗਾ ਭਗਵਾਨ ਸ੍ਰੀ ਰਾਮ ਦਾ ਆਸ਼ੀਰਵਾਦ: ਮੰਤਰੀ ਸੌਂਦ*


ਬੀਜਾ, ਖੰਨਾ , 20 ਅਕਤੂਬਰ: ( ਰਵਿੰਦਰ ਢਿੱਲੋ, )
 
ਬੁਰਾਈ ’ਤੇ ਚੰਗਿਆਈ ਦੀ ਜਿੱਤ ਅਤੇ ਭਾਰਤੀ ਸੰਸਕ੍ਰਿਤੀ ਦੇ ਪ੍ਰਤੀਕ ਦੁਸਹਿਰੇ ਦੇ ਪਵਿੱਤਰ ਤਿਉਹਾਰ ਮੌਕੇ ਖੰਨਾ ਵਿੱਚ ਸ਼ਾਨਦਾਰ ਦੁਸਹਿਰਾ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਵਿਸ਼ਾਲ ਪੁਤਲਿਆਂ ਦਾ ਦਹਿਨ ਕੀਤਾ ਗਿਆ। ਜਿਵੇਂ ਹੀ ਪੁਤਲਿਆਂ ਨੂੰ ਅੱਗ ਲਗਾਈ ਗਈ, ਪੂਰਾ ਮੈਦਾਨ ਆਤਿਸ਼ਬਾਜ਼ੀ ਅਤੇ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਸੰਤ-ਮਹਾਤਮਾਵਾਂ ਵਿੱਚ ਸਤਿਕਾਰਯੋਗ ਸਵਾਮੀ ਸੱਚਿਦਾਨੰਦ ਜੀ ਮਹਾਰਾਜ, ਗੌਂਸੀ ਦੀ ਖੂਹੀ ਵਾਲੇ, ਮਹੰਤ ਮਨਸਾ ਗਿਰੀ ਜੀ, ਮੰਦਰ ਕਰਮੀ ਸ਼ਿਵਾਲਾ, ਬਾਈ ਜੀ ਦਰਸ਼ਨ ਪੁਰੀ ਜੀ, ਨੰਗਲੀ ਕੁਟੀਆ ਆਸ਼ਰਮ, ਬਾਈ ਜੀ ਨਿਰਦੋਸ਼ ਪੁਰੀ ਜੀ, ਨੰਗਲੀ ਕੁਟੀਆ ਆਸ਼ਰਮ, ਸੰਤ ਪੂਰਨਾਚਾਰਿਆ ਸਰਸਵਤੀ ਜੀ, ਟੁਕੜੀਆਂ ਵਾਲਾ ਮੰਦਰ, ਸੰਤ ਸ਼ਾਰਦਾ ਮਾਤਾ ਜੀ, ਟੁਕੜੀਆਂ ਵਾਲਾ ਮੰਦਰ ਸਮੇਤ ਹੋਰ ਸੰਤ-ਮਹਾਤਮਾ ਹਾਜ਼ਰ ਸਨ।

ਦੁਸਹਿਰਾ ਉਤਸਵ ਕਮੇਟੀ ਰਜਿਸਟਰਡ ਖੰਨਾ ਵੱਲੋਂ ਕਰਵਾਏ ਗਏ ਇਸ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਪਰਿਵਾਰ ਸਮੇਤ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ, ਵਿਸ਼ੇਸ਼ ਮਹਿਮਾਨ ਬਿੰਨੂ ਢਿੱਲੋਂ, ਦੇਵ ਖਰੌੜ, ਕਲਾਕਾਰ ਕੁਮਾਰ ਗੌਰਵ, ਬਲਬੀਰ ਰਾਏ ਐਂਡ ਪਾਰਟੀ, ਮਨੀ ਬਾਜਵਾ, ਮਨਰਾਜ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਪ੍ਰਬੰਧਕਾਂ ਵੱਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।

ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਸਾਨੂੰ ਸੱਚਾਈ, ਧਰਮ ਅਤੇ ਨੇਕੀ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ। ਭਗਵਾਨ ਸ੍ਰੀ ਰਾਮ ਦਾ ਜੀਵਨ ਆਦਰਸ਼ਾਂ, ਮਰਿਆਦਾ ਅਤੇ ਨਿਆਂ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਰਾਵਣ ਦੇ ਪੁਤਲੇ ਦਾ ਦਹਿਨ ਕਰਨ ਦੇ ਨਾਲ-ਨਾਲ ਸਾਨੂੰ ਆਪਣੇ ਅੰਦਰ ਮੌਜੂਦ ਹੰਕਾਰ, ਗੁੱਸੇ, ਲਾਲਚ, ਈਰਖਾ ਅਤੇ ਹੋਰ ਬੁਰਾਈਆਂ ਨੂੰ ਖ਼ਤਮ ਕਰਨ ਦਾ ਸੰਕਲਪ ਵੀ ਲੈਣਾ ਚਾਹੀਦਾ ਹੈ। ਆਪਣੇ ਅੰਦਰ ਦੀਆਂ ਬੁਰਾਈਆਂ ਨੂੰ ਦੂਰ ਕਰਕੇ ਹੀ ਅਸੀਂ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾ ਸਕਦੇ ਹਾਂ।

ਮੰਤਰੀ ਸੌਂਦ ਨੇ ਕਿਹਾ ਕਿ ਦੁਸਹਿਰਾ ਸਿਰਫ਼ ਇੱਕ ਧਾਰਮਿਕ ਤਿਉਹਾਰ ਹੀ ਨਹੀਂ, ਸਗੋਂ ਸਮਾਜ ਨੂੰ ਸੱਚਾਈ ਅਤੇ ਸਦਾਚਾਰ ਦਾ ਸੰਦੇਸ਼ ਦੇਣ ਵਾਲਾ ਪਵਿੱਤਰ ਪਰਵ ਵੀ ਹੈ। ਅਜਿਹੇ ਸਮਾਗਮ ਸਾਡੀ ਅਮੀਰ ਭਾਰਤੀ ਸੰਸਕ੍ਰਿਤੀ ਅਤੇ ਪਰੰਪਰਾਵਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।

ਸਮਾਗਮ ਦੌਰਾਨ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਵਿਸ਼ਾਲ ਪੁਤਲਿਆਂ ਦਾ ਦਹਿਨ ਖਿੱਚ ਦਾ ਮੁੱਖ ਕੇਂਦਰ ਰਿਹਾ। ਪੁਤਲਿਆਂ ਨੂੰ ਅੱਗ ਲੱਗਦਿਆਂ ਹੀ ਆਸਮਾਨ ਆਤਿਸ਼ਬਾਜ਼ੀ ਨਾਲ ਜਗਮਗਾ ਉੱਠਿਆ ਅਤੇ ਮੈਦਾਨ ਵਿੱਚ ਮੌਜੂਦ ਲੋਕਾਂ ਨੇ ‘ਜੈ ਸ੍ਰੀ ਰਾਮ’ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਵਿੱਚ ਤਿਉਹਾਰ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ।

ਦੁਸਹਿਰਾ ਉਤਸਵ ਕਮੇਟੀ ਵੱਲੋਂ ਪ੍ਰਧਾਨ ਵਿਕਾਸ ਅਗਰਵਾਲ ਦੀ ਅਗਵਾਈ ਹੇਠ ਸਮਾਗਮ ਨੂੰ ਸਫ਼ਲ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਸਨ। ਧਾਰਮਿਕ ਉਤਸ਼ਾਹ ਅਤੇ ਸ਼ਰਧਾ ਦੇ ਮਾਹੌਲ ਵਿੱਚ ਸੰਪੰਨ ਹੋਏ ਇਸ ਸਮਾਗਮ ਨੇ ਸ਼ਹਿਰ ਵਾਸੀਆਂ ਨੂੰ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ’ਤੇ ਚੱਲਣ ਅਤੇ ਸਮਾਜ ਵਿੱਚ ਪਿਆਰ, ਭਾਈਚਾਰੇ ਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ।

ਇਸ ਮੌਕੇ ਨਗਰ ਕੌਂਸਲ ਖੰਨਾ ਦੇ ਪ੍ਰਧਾਨ ਜਤਿੰਦਰ ਪਾਠਕ, ਸੀਨੀਅਰ ਮੀਤ ਪ੍ਰਧਾਨ ਹਰੀਸ਼ ਗੁਪਤਾ, ਮੀਤ ਪ੍ਰਧਾਨ ਕਰਮਜੀਤ ਸਿਫ਼ਤੀ, ਓਐੱਸਡੀ ਕਰੁਣ ਅਰੋੜਾ, ਐਡਵੋਕੇਟ ਮਨਰੀਤ ਸਿੰਘ ਨਾਗਰਾ, ਦੁਸਹਿਰਾ ਉਤਸਵ ਕਮੇਟੀ ਖੰਨਾ ਦੇ ਪ੍ਰਧਾਨ ਵਿਕਾਸ ਅਗਰਵਾਲ, ਮੀਤ ਪ੍ਰਧਾਨ ਰਾਕੇਸ਼ ਸ਼ਾਹੀ, ਜਨਰਲ ਸਕੱਤਰ ਲਵਲੇਸ਼ ਅਰੋੜਾ, ਖ਼ਜ਼ਾਨਚੀ ਮੋਹਿੰਦਰ ਅਰੋੜਾ, ਪੀਏ ਮਹੇਸ਼ ਕੁਮਾਰ, ਚੇਅਰਮੈਨ ਜਗਤਾਰ ਸਿੰਘ ਗਿੱਲ, ਚੇਅਰਮੈਨ ਲਖਵੀਰ ਸਿੰਘ ਗਿੱਲ, ਹਲਕਾ ਕੋਆਰਡੀਨੇਟਰ ਮਾਸਟਰ ਅਵਤਾਰ ਸਿੰਘ, ਕੁਲਵੰਤ ਸਿੰਘ ਮੇਹਮੀ, ਅਮਰਿੰਦਰ ਸਿੰਘ ਚਹਿਲ, ਤੋਜਿੰਦਰ ਸਿੰਘ ਸੌਂਦ, ਆਮ ਆਦਮੀ ਪਾਰਟੀ ਦੇ ਯੂਥ ਆਗੂ ਕਰਨ ਵਰਮਾ, ਦਮਨ ਮਹਿਰਾ, ਗੁਰਸੀਰਤ ਸਿੰਘ ਬਾਦਸ਼ਾਹ, ਕੌਂਸਲਰ ਪਤੀ ਬਲਬੀਰ ਰਾਏ, ਕੌਂਸਲਰ ਪ੍ਰਦੀਪ ਰਤਨ, ਕੌਂਸਲਰ ਪਤੀ ਗੁਰਦੀਪ ਸਿੰਘ ਦੀਪੂ, ਕੌਂਸਲਰ ਪਤੀ ਮਨਿੰਦਰ ਸ਼ਰਮਾ, ਕੌਂਸਲਰ ਗੁਰਮੇਲ ਸਿੰਘ ਕਾਲਾ, ਕੌਂਸਲਰ ਰਾਜ ਕੁਮਾਰ ਲਖੀਆ, ਕੌਂਸਲਰ ਸੁਰਿੰਦਰ ਬਾਵਾ, ਕੌਂਸਲਰ ਬਲਵੰਤ ਲੋਹਟ, ਕੌਂਸਲਰ ਪਤੀ ਹੈਪੀ ਮਲਹੋਤਰਾ, ਕੌਂਸਲਰ ਪਤੀ ਹਰਜੀਤ ਸਿੰਘ ਭਾਟੀਆ, ਕੌਂਸਲਰ ਪਤੀ ਗੌਰਵ ਮੋਦਗਿਲ, ਕੌਂਸਲਰ ਹਰਦੀਪ ਸਿੰਘ ਦੀਪਾ, ਅਮਿਤ ਮਿੱਤਲ, ਕੌਂਸਲਰ ਨਿਸ਼ੂ ਕਪਿਲਾ, ਵਿੱਕੀ ਮਸ਼ਾਲ, ਕੌਂਸਲਰ ਮਨੂ ਮਨੋਚਾ, ਕੌਂਸਲਰ ਅਮਨ ਕਟਾਰੀਆ, ਵਿਕਾਸ ਭਾਟੀਆ, ਸਨੀ ਸ਼ਰਮਾ, ਹਰਬੰਸ ਸਿੰਘ ਰੋਸ਼ਾ, ਅਮਰਦੀਪ ਸਿੰਘ ਪੂਰੇਵਾਲ, ਪੁਨੀਤ ਖਤੜ, ਰਣਵੀਰ ਖੰਨਾ, ਦਿਨੇਸ਼ ਬਾਂਸਲ, ਯਾਦਵਿੰਦਰ ਸਿੰਘ ਲਿਬੜਾ, ਰਾਜਿੰਦਰ ਪੁਰੀ, ਨਰੇਸ਼ ਪੁਰੀ, ਰੋਹਿਤ ਅਗਰਵਾਲ, ਸੰਜੀਵ ਕੁਮਾਰ, ਬਬਲੀ ਸਾਹਨੇਵਾਲੀਆ, ਪ੍ਰਗਟ ਸਿੰਘ ਰੋਹਣੋ, ਹਰਜੀਤ ਸਿੰਘ ਸੋਹਲ, ਗੁਰਬਚਨ ਸਿੰਘ, ਰਾਕੇਸ਼ ਵਰਮਾ, ਰਮਨ ਸ਼ਰਮਾ, ਰਾਜਨ, ਦਰਸ਼ਨ ਸਿੰਘ, ਕੀਮਤੀ ਲਾਲ, ਗੁਰਮੁਖ ਸਿੰਘ, ਮਲਕੀਤ ਸਿੰਘ, ਅਵਤਾਰ ਸਿੰਘ ਮਾਨ, ਬਲਰਾਮ ਬਾਲੂ, ਸੁਖਮਨਜੀਤ ਸਿੰਘ, ਨਿਤਿਨ ਕੁਮਾਰ ਗਰਗ, ਨਿਧੀ ਗਰਗ, ਪ੍ਰਦੀਪ ਕੁਮਾਰ ਸੋਨੂੰ, ਅਮਿਤ ਭਾਟੀਆ, ਡਬਲਯੂ ਚੰਦਰਾ, ਗੌਰਵ ਸ਼ਕਤੀ, ਪ੍ਰਭੂ ਸ੍ਰੀ ਰਾਮਲੀਲਾ ਕਮੇਟੀ ਦੇ ਸਮੂਹ ਪ੍ਰਮੁੱਖ ਮੈਂਬਰਾਂ ਸਮੇਤ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਅਤੇ ਵਰਕਰ ਹਾਜ਼ਰ ਸਨ।

ਇਸ ਮੌਕੇ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਸਮੇਤ ਸ਼ਹਿਰ ਦੀਆਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ।

-khannadussehra-dussehracelebration-tarunpreetsinghsaund-babbumaan-jagratilahar



TOP HEADLINES


ਪੀਐਮ ਮੋਦੀ ਅਤੇ ਭਾਜਪਾ ਸਰਕਾਰ ਪੰਜਾਬ ਅਤੇ ਪੰਜਾਬੀਅਤ ਦਾ ਗਲਾ ਘੁ
ਨਸ਼ਿਆਂ ਖਿਲਾਫ਼ ਅਵਾਜ਼ ਚੁੱਕਣ ਕਾਰਨ ਮਾਰੇ ਗਏ 3 ਵਿਅਕਤੀਆਂ ਦੇ ਪਰ
13 ਸਾਲਾਂ ਤੋਂ ਕੇਂਦਰ ਵਿੱਚ ਭਾਜਪਾ ਦੀ ਸਰਕਾਰ, ਫਿਰ ਵੀ ਨਸ਼ਿਆਂ
*ਅਮਿਤ ਸ਼ਾਹ ਜਵਾਬ ਦੇਣ ਕਿ ਭਾਜਪਾ ਆਪਣੇ ਕਾਰਜਕਾਲ ਦੌਰਾਨ ਨਸ਼ਾ ਤ
*ਖੰਨਾ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਦੁਸਹਿਰਾ ਤਿਉਹਾਰ, ਅਧਰਮ ’
*ਪੀਪੀਸੀਬੀ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਸ਼ੇਰੋਂ ਪਿੰਡ ਵਿੱਚ ਕ
ਪੁਲਿਸ ਮੁਲਾਜ਼ਮ ਨੇ ਪਤਨੀ ਪੁੱਤਰਾਂ ਨੂੰ ਗੋਲੀ ਮਾਰਨ ਤੋਂ ਖੁਦ ਨੂ
*ਵਿਜੀਲੈਂਸ ਬਿਊਰੋ ਵੱਲੋਂ ਇੱਕ ਲੱਖ ਰੁਪਏ ਰਿਸ਼ਵਤ ਲੈਂਦਾ ਐਸ.ਐਚ
ਪੰਜਾਬ ਨੇ ਨਸ਼ਿਆਂ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਲਈ ਕੇਂਦਰ ਨੂੰ
ਅਮਿਤ ਸ਼ਾਹ ਦੇ ਪੰਜਾਬ ਦੌਰੇ ਤੋਂ ਪਹਿਲਾਂ, ਅਮਨ ਅਰੋੜਾ ਨੇ ਨਸ਼ਾ
ਭਾਜਪਾ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ 'ਤੇ ਰਾਜਨੀਤੀ ਕਰਨ ਤੋਂ ਪਹ
ਭਗਵੰਤ ਮਾਨ ਸਰਕਾਰ ਵੱਲੋਂ ਪਰਵਿੰਦਰ ਸਿੰਘ ਝੋਟਾ ਦਾ ਮਾਮਲਾ ਪਰਿਵਾ
ਵੀਆਈਪੀ ਮੂਵਮੈਂਟ ਕਾਰਨ ਤਿਉਹਾਰਾਂ ਦੀ ਰੌਣਕ ਪ੍ਰਭਾਵਿਤ ਨਾ ਕੀਤਾ
*ਡਾ. ਅੰਕੁਰ ਮਹਿੰਦਰੂ ਨੇ ਨਗਰ ਨਿਗਮ ਕਮਿਸ਼ਨਰ ਵਜੋਂ ਸੰਭਾਲਿਆ ਅ
ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪੰਜਾਬ ਫੇਰੀ ਨਸ਼ਾ ਪੀੜਤ ਪਰਿਵਾਰਾਂ
ਜਿਨ੍ਹਾਂ ਤੋਂ ਆਪਣੇ ਰਾਜ ਦੀ ਕਾਨੂੰਨ ਵਿਵਸਥਾ ਨਹੀਂ ਸੰਭਲ ਰਹੀ, ਉ
ਅਮਿਤ ਸ਼ਾਹ ਨੂੰ ਪੰਜਾਬ ਨੂੰ ਉਪਦੇਸ਼ ਦੇਣ ਤੋਂ ਪਹਿਲਾਂ ਦੇਸ਼ ਵਿੱ
*ਨਸ਼ਾ ਅਤੇ ਹਥਿਆਰ ਤਸਕਰੀ ਨੈਟਵਰਕ ਨਾਲ ਜੁੜੇ ਤਿੰਨ ਵਿਅਕਤੀ ਗ੍ਰਿਫ
*“ਰਾਮ ਭਗਤਾਂ ਦੀ ਇੱਕ ਪੁਕਾਰ, ਚੰਦਾ ਚੋਰਾਂ ਨੂੰ ਸਜ਼ਾ ਇਸ ਵਾਰ”:
*ਬਾਲ ਵਿਆਹ ਖ਼ਿਲਾਫ਼ ਪੰਜਾਬ ਸਰਕਾਰ ਦੀ ਸਖ਼ਤ ਮੁਹਿੰਮ; ਸਾਲ 2025

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 52538576

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us