ਪੰਜ ਤੱਤਾਂ ਚ ਵਲੀਨ ਹੋਏ ਰਿਸ਼ੀ ਕ੍ਰਿਸ਼ਨਾ ਨੰਦ ਸ਼ਾਸ਼ਤਰੀ ਤੇ ਹਜ਼ਾਰਾਂ ਸੰਗਤਾਂ ਦਾ ਹੋਇਆ ਭਾਰੀ ਇਕੱਠ ਜੈਤੋ, 22 ਜਨਵਰੀ (ਮਨਜੀਤ ਸਿੰਘ ਢੱਲਾ)- ਜੈਤੋ ਦੇ ਨਜ਼ਦੀਕ ਪਿੰਡ ਰਾਮਗੜ੍ਹ (ਭਗਤੂਆਣਾ) ਵਿਖੇ ਡੇਰਾ ਬਾਬਾ ਭਾਈ ਭਗਤੂ ਜੀ ਦੇ ਮੁੱਖ ਸੰਚਾਲਕ ਰਿਸ਼ੀ ਕ੍ਰਿਸ਼ਨਾ ਨੰਦ ਸ਼ਾਸਤਰੀ ਜੀ ਦਾ ਬੀਤੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ, ਅੱਜ ਉਨ੍ਹਾਂ ਦੀ ਅੰਤਿਮ ਵਿਦਾਇਗੀ ਸਮੇਂ ਰਿਸ਼ੀ ਕ੍ਰਿਸ਼ਨਾ ਨੰਦ ਸ਼ਾਸ਼ਤਰੀ ਜੀ ਨੂੰ ਪੰਜ ਤੱਤਾਂ ਵਿੱਚ ਵਲੀਨ ਕੀਤਾ ਗਿਆ। ਅੱਜ ਉਨ੍ਹਾਂ ਦੀ ਅੰਤਿਮ ਵਿਦਾਇਗੀ ਮੌਕੇ ਡੇਰਾ ਬਾਬਾ ਭਾਈ ਭਗਤੂ ਜੀ (ਭਗਤੂਆਣਾ) ਵਿਖੇ ਹਜ਼ਾਰਾਂ ਸੰਗਤਾਂ ਦਾ ਭਾਰੀ ਇਕੱਠ ਹੋਇਆ। ਮੌਕੇ ਤੇ ਪਹੁੰਚੇ ਸੰਤ ਸਮਾਜ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਤੇ ਸੰਤ ਸਮਾਜ ਨੂੰ ਰਿਸ਼ੀ ਕ੍ਰਿਸ਼ਨਾ ਨੰਦ ਸ਼ਾਸ਼ਤਰੀ ਦੇ ਤੁਰ ਜਾਣ ਤੇ ਬਹੁਤ ਵੱਡਾ ਘਾਟਾ ਪਿਆ। ਇਸ ਮੌਕੇ ਸੰਗਤਾਂ ਤੇ ਇਲਾਕਾ ਨਿਵਾਸੀਆਂ ਪੰਚ/ ਸਰਪੰਚ ਅਤੇ ਸਮਾਜਿਕ ਜਥੇਬੰਦੀਆਂ ਤੇ ਸੰਤ ਸਮਾਜ ਬਾਬਾ ਅਮਰ ਦਾਸ ਜੀ ਗੁਰੂ ਸਰ,ਸੰਤ ਬਾਬਾ ਰਾਮ ਸਰੂਪ ਜੀ, ਬਾਬਾ ਯਮਨਾ ਦਾਸ ਜੀ, ਬਾਬਾ ਨਿਰਮਲ ਦਾਸ ਜੀ ਢੈਪਈ, ਬਾਬਾ ਗੁਰਬਖਸ਼ ਜੀ ਸੇਵੇਵਾਲਾ, ਬਾਬਾ ਮੋਹਨ ਚਿਸਤੀ ਜੀ ਹਰੀਨੌ, ਬਾਬਾ ਰਾਜੂ ਜੀ, ਬਾਬਾ ਸਿੰਕਦਰ ਜੀ,ਹਰੀ ਨੌਂ, ਬਾਬਾ ਬਿੱਟੂ ਦਾਸ ਜੀ ਪਿਪਲੀ, ਬਾਬਾ ਬਲਦੇਵ ਦਾਸ ਜੀ ਫਰੀਦਕੋਟ, ਬਾਬਾ ਅਮ੍ਰਿਤ ਮੁਨੀ ਜੀ ਮਾਨਸਾ, ਬਾਬਾ ਸੱਤ ਜੀ ਭਗਤੂਆਣਾ, ਬਾਬਾ ਹਜੂਰ ਦਾਸ ਜੀ ਭਗਤੂਆਣਾ, ਬਾਬਾ ਕੁਲਦੀਪ ਜੀ, ਬਾਬਾ ਸੋਨੀ ਜੀ ਮੁਕਤਸਰ, ਬਾਬਾ ਮਲਕੀਤ ਦਾਸ ਜੀ ਬੀੜ ਸਿੱਖਾਂਵਾਲਾ, ਬਾਬਾ ਜਸਵਿੰਦਰ ਦਾਸ ਰੋਮਾਣਾ, ਹਰਿਦੁਆਰ ਅਖਾੜੇ ਵੱਲੋਂ ਪਹੁੰਚੇ ਸੰਤ ਸਮਾਜ, ਬਾਬਾ ਤਿਰਮੱਖ ਦਾਸ ਜੀ, ਬਾਬਾ ਸੁੰਦਰ ਦਾਸ ਜੀ ਪੰਜਗਰਾਈਂ, ਬਾਬਾ ਨਿਰਮਲ ਦਾਸ ਜੀ ਲੋਪੋ, ਬਾਬਾ ਰਾਜੂ ਦਾਸ ਜੈਤੋ, ਬਾਬਾ ਸਰਬਣ ਦਾਸ, ਬਾਬਾ ਸ਼ਿਵ ਰਾਮ ਜੀ ਫਿਰੋਜ਼ਪੁਰ, ਸਾਬਕਾ ਡੀਐਸਪੀ ਸੁਖਦੇਵ ਸਿੰਘ ਬਰਾੜ, ਡੀਐਸਪੀ ਸੁਰਿੰਦਰਪਾਲ ਸਿੰਘ, ਪ੍ਰਧਾਨ ਸੁਰਜੀਤ ਬਾਬਾ ਜੈਤੋ,ਹਲਕਾ ਵਿਧਾਇਕ ਅਮੋਲਕ ਸਿੰਘ,ਸਾਸਦ ਮੈਂਬਰ ਸਦੀਕ,ਐਸ ਐਚ ਓ ਕੁਲਵੀਰ ਚੰਦ ਸ਼ਰਮਾ ਜੀ, ਬੀਬੀ ਹਰਦੀਪ ਕੌਰ ਚੰਦਭਾਨ, ਭੁਪਿੰਦਰ ਸਿੰਘ ਭਗਤੂਆਣਾ, ਸੂਬਾ ਸਿੰਘ ਬਾਦਲ,ਪੋ: ਤਰਸੇਮ ਨਰੂਲਾ, ਆਪ ਆਗੂ ਧਰਮਿੰਦਰ ਪਾਲ ਸਿੰਘ ਤੋਤਾ,ਸੁਖਰੀਤ ਰੋਮਾਣਾ, ਡਾਕਟਰ ਲਛਮਣ ਭਗਤੂਆਣਾ, ਨਾਇਬ ਭਗਤੂਆਣਾ ਸਮੂਹ ਇਲਾਕਾ ਨਿਵਾਸੀ ਤੇ ਸੰਗਤਾਂ ਵੱਲੋਂ ਦੁੱਖ ਸਾਂਝਾ ਕਰਦਿਆਂ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਮੌਕੇ ਸ਼ਰਧਾਂ ਦੇ ਫੁੱਲ ਭੇਟ ਕੀਤੇ ਗਏ।
Dera-Bhagtuyana-Rishi-Krishna-Nand-Shashtri-Last-Rits-Sant-Samaj-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)