ਜੈਤੋ, 30 ਦਸੰਬਰ (ਮਨਜੀਤ ਸਿੰਘ ਢੱਲਾ)- ਸਬ- ਡਵੀਜ਼ਨ ਜੈਤੋ ਵਿਖੇ ਉਪ -ਮੈਜਿਸਟ੍ਰੇਟ ਵਜੋਂ ਸੇਵਾਵਾਂ ਨਿਭਾ ਚੁੱਕੇ ਤੇ ਬਤੋਰ ਚਾਰਜ ਜ਼ਿਲ੍ਹਾ ਫਾਜ਼ਿਲਕਾ ਵਿਖੇ ਏ ਡੀ ਸੀ ਡਾ. ਮਨਦੀਪ ਕੌਰ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰ ਯੋਗ ਸੱਸ ਸ੍ਰੀਮਤੀ ਰਾਮ ਮੂਰਤੀ (ਧਰਮਪਤਨੀ ਸਵ: ਸ਼੍ਰੀ ਗਿਆਨ ਚੰਦ ਸ਼ਰਮਾ) ਮਿਤੀ 27 ਦਸੰਬਰ 2022 ਦਿਨ ਮੰਗਲਵਾਰ ਨੂੰ ਅਕਾਲ ਚਲਾਨਾ ਕਰ ਗਏ। ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ ਮਿਤੀ 4 ਜਨਵਰੀ 2023 ਦਿਨ ਬੁੱਧਵਾਰ ਨੂੰ 12:00 ਤੋਂ 01:00 ਵਜੇ ਤੱਕ "ਗੁਰੂਕੁਲ ਸਕੂਲ" ਪਿੰਡ (ਹਰੀ ਕੇ ਕਲਾਂ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪਵੇਗਾ। ਇਸ ਦੁੱਖ ਦੀ ਘੜੀ ਵਿਚ ਪੰਚ/ਸਰਪੰਚ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀ ਪਿੰਡ ਵਾਸੀ ਤੇ ਵੱਖ ਵੱਖ ਆਗੂਆਂ ਦੇ ਨੁਮਾਇੰਦੇ ਹਲਕਾ ਵਿਧਾਇਕ ਜੈਤੋ ਅਮੋਲਕ ਸਿੰਘ,ਆਪ ਆਗੂ ਧਰਮਜੀਤ ਸਿੰਘ ਰਾਮੇਆਣਾ,ਡਾ. ਲਛਮਣ ਭਗਤੂਆਣਾ, ਜੀਤੂ ਬਾਂਸਲ ਨਗਰ ਕੌਂਸਲ ਦੇ ਮੀਤ ਪ੍ਰਧਾਨ ਜੈਤੋ, ਮੰਨੂ ਗੋਇਲ, ਹਰਸੰਗੀਤ ਹੈਪੀ, ਜੈਤੋ ਤਹਿਸੀਲਦਾਰ ਲਵਪ੍ਰੀਤ ਕੌਰ, ਪੱਤਰਕਾਰ ਮਨਜੀਤ ਸਿੰਘ ਢੱਲਾ ਜੈਤੋ, ਬੌਬੀ ਜਿੰਦਲ, ਜੈਤੋ ਐਸ ਡੀ ਐਮ ਦਫਤਰ ਦੇ ਸੁਪਰਡੈਂਟ ਬਾਜ਼ ਸਿੰਘ, ਪਵਨ ਗੋਇਲ ਆਦਿ ਨੇ ਡਾ. ਮਨਦੀਪ ਕੌਰ ਤੇ ਉਨ੍ਹਾਂ ਦੇ ਪਤੀ ਐਡਵੋਕੇਟ ਪ੍ਰਿਤਪਾਲ ਸ਼ਰਮਾ ਹਲਕਾ ਇੰਚਰਾਜ ਆਮ ਆਦਮੀ ਪਾਰਟੀ ਗਿੱਦੜਬਾਹਾ ਨਾਲ ਦੁਖ ਸਾਂਝਾ ਕੀਤਾ।