ਸੁਨਾਮ ਊਧਮ ਸਿੰਘ ਵਾਲਾ,29 ਅਗਸਤ (ਜਗਸੀਰ ਲੌਂਗੋਵਾਲ ) - ਸੰਤ ਸ਼ਿਰੋਮਣੀ ਇੱਛਾਪੁਰਤੀ ਸ੍ਰੀ ਬਾਲਾ ਜੀ ਚੈਰੀਟੇਬਲ ਟਰੱਸਟ ਰਜਿ ਵੱਲੋਂ -ਖੁਨਦਾਨ ਮਹਾਂਦਾਨ- ਕੈਂਪ ਲਗਾਇਆ ਗਿਆ। ਸੰਤ ਸ਼ਿਰੋਮਣੀ ਇੱਛਾਪੁਰਤੀ ਸ੍ਰੀ ਬਾਲਾ ਜੀ ਚੈਰੀਟੇਬਲ ਟਰੱਸਟ ਰਜਿ: ਸੁਨਾਮ ਵਲੋਂ ਮੰਦਰ ਇੱਛਾਪੁਰਤੀ ਸ੍ਰੀ ਬਾਲਾ ਜੀ ਧਾਮ ਸੁਨਾਮ ਵਿਖੇ ਖੂਨਦਾਨ ਮਹਾਂਦਾਨ ਕੈਂਪ ਅਤੇ ਕੋਵਿਡ-19 ਟੀਕਾਕਰਨ ਕੈਂਪ ਲਗਾਇਆ ਗਿਆ, ਜਿਸ ਵਿਚ ਪੰਜਾਬ ਕੈਬਨਿਟ ਦੇ ਮੰਤਰੀ ਸ੍ਰੀ ਅਮਨ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਸ੍ਰੀ ਬਾਲਾ ਜੀ ਮਹਾਰਾਜ ਦਾ ਆਸ਼ੀਰਵਾਦ ਲਿਆ ਅਤੇ ਖ਼ੂਨਦਾਨ ਕਰਨ ਵਾਲੇ ਖ਼ੂਨਦਾਨੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ। ਜਾਣਕਾਰੀ ਦਿੰਦੇ ਹੋਏ ਸ੍ਰੀ ਬਾਲਾ ਜੀ ਟਰੱਸਟ ਦੇ ਮੈਂਬਰ ਗੌਰਵ ਜਨਾਲੀਆ ਅਤੇ ਮੋਹਿਤ ਗਰਗ ਨੇ ਕਿਹਾ ਕੀ ਅੱਜ ਕੋਰੋਨਾ ਮਹਾਂਮਾਰੀ ਕਾਰਨ ਸਾਰੇ ਬਲੱਡ ਬੈਂਕ ਲਗਭਗ ਖਾਲੀ ਹਨ, ਜਦਕਿ ਬਲੱਡ ਬੈਂਕਾਂ ਚ ਖੂਨ ਦੀ ਮੰਗ ਵਧਦੀ ਜਾ ਰਹੀ ਹੈ। ਇਸੇ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਸ਼੍ਰੀ ਬਾਲਾ ਜੀ ਟਰੱਸਟ ਵੱਲੋਂ ਸਮੇਂ-ਸਮੇਂ ਤੇ ਖੂਨਦਾਨ ਮਹਾਂਦਾਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਖ਼ੂਨਦਾਨ ਕੈਂਪ ਸਰਕਾਰੀ ਹਸਪਤਾਲ ਸੰਗਰੂਰ ਦੇ ਬਲੱਡ ਬੈਂਕ ਦੇ ਮਾਹਿਰ ਡਾਕਟਰਾਂ ਦੀ ਟੀਮ ਦੀ ਦੇਖ-ਰੇਖ ਹੇਠ ਲਗਾਇਆ ਗਿਆ। ਟਰੱਸਟ ਵਲੋਂ ਲਗਾਏ ਕੈਂਪ ਵਿਚ ਲਗਭਗ 89 ਖੂਨਦਾਨੀਆਂ ਵਲੋਂ ਖੂਨਦਾਨ ਕੀਤਾ ਗਿਆ, ਜਿੰਨ੍ਹਾਂ ਵਿੱਚ 13 ਵਿਅਕਤੀਆਂ ਨੇ ਪਹਿਲੀ ਵਾਰ ਖੂਨਦਾਨ ਕੀਤਾ ਜਦਕਿ ਲਗਭਗ 08 ਔਰਤਾਂ ਨੇ ਵੀ ਪਹਿਲੀ ਵਾਰ ਖੂਨਦਾਨ ਕਰਕੇ ਸਮਾਜ ਨੂੰ ਇੱਕ ਨਵਾਂ ਸੁਨੇਹਾ ਦਿੱਤਾ ਮੁੱਖ ਮਹਿਮਾਨ ਅਮਨ ਅਰੋੜਾ ਨੇ ਸ੍ਰੀ ਬਾਲਾ ਜੀ ਟਰੱਸਟ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਟਰੱਸਟ ਵੱਲੋਂ ਸਮਾਜਸੇਵਾ ਵਿੱਚ ਕੀਤੇ ਗਏ ਕਾਰਜ ਬਹੁਤ ਹੀ ਸ਼ਲਾਘਾਯੋਗ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਲ ਦੌਰਾਨ ਵੀ ਟਰੱਸਟ ਨੇ ਸਮਾਜ ਸੇਵਾ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਸੀ ਅਤੇ ਮੈਨੂੰ ਉਮੀਦ ਹੈ ਕਿ ਸ੍ਰੀ ਬਾਲਾ ਜੀ ਟਰੱਸਟ ਵਲੋਂ ਭਵਿੱਖ ਵਿਚ ਵੀ ਇਸੇ ਤਰ੍ਹਾਂ ਸਮਾਜ ਸੇਵਾ ਦੇ ਕੰਮ ਕਰਦੇ ਰਹਿਣਗੇ। ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਉਹ ਸ੍ਰੀ ਬਾਲਾ ਜੀ ਟਰੱਸਟ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਹਮੇਸ਼ਾ ਵਚਨਬੱਧ ਹਨ ਅਤੇ ਸ਼੍ਰੀ ਬਾਲਾ ਜੀ ਟਰੱਸਟ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ। ਪਰਵੇਸ਼ ਅਗਰਵਾਲ ਤੇ ਰਾਜੀਵ ਜੈਨ ਨੇ ਦੱਸਿਆ ਕਿ ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਸਮੂਹ ਸੁਨਾਮ ਪ੍ਰਸ਼ਾਸਨ, ਪੰਜਾਬ ਪੁਲਿਸ, ਸੁਨਾਮ ਦੇ ਸਮੂਹ ਪ੍ਰੈੱਸ ਰਿਪੋਰਟਰਾਂ, ਗਰਗ ਸਵੀਟਸ ਸੁਨਾਮ ਦਾ ਵਿਸ਼ੇਸ਼ ਸਹਿਯੋਗ ਰਿਹਾ, ਜਿਨ੍ਹਾਂ ਨੇ ਇਸ ਕੈਂਪ ਵਿਚ ਆਪਣੇ ਪੱਧਰ ਤੇ ਵਿਸ਼ੇਸ਼ ਸਹਿਯੋਗ ਦਿੱਤਾ, ਜਿਸ ਲਈ ਸ਼੍ਰੀ ਬਾਲਾ ਜੀ ਟਰੱਸਟ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦੀ ਹੈ | ਸ਼੍ਰੀ ਬਾਲਾਜੀ ਟਰੱਸਟ ਵਲੋਂ ਭਗਤਾਂ ਲਈ ਇਮੁਨਿਟੀ ਬੂਸਟਰ ਦੀ ਦਵਾਈ ਮੁਫ਼ਤ ਵੰਡੀ ਗਈ। ਉਹਨਾਂ ਨੇ ਦੱਸਿਆ ਕਿ ਖੂਨਦਾਨ ਕੈਂਪ ਵਿਚ ਸ਼੍ਰੀ ਬਾਲਾ ਜੀ ਲੈਬੋਟਰੀ ਵਲੋਂ ਬਲੱਡ ਸ਼ੂਗਰ ਅਤੇ ਬਲੱਡ ਟੈਸਟ ਸਮੇਤ ਕਈ ਟੈਸਟ ਬਿਲਕੁਲ ਮੁਫਤ ਕੀਤੇ ਗਏ। ਪਰਵੇਸ਼ ਅਗਰਵਾਲ ਨੇ ਦੱਸਿਆ ਕੋਵਿਡ-19 ਟੀਕਾਕਰਨ ਕੈਂਪ ਵਿੱਚ 25 ਵਿਅਕਤੀਆਂ ਨੇ ਟੀਕਾ ਲਗਵਾਇਆ। ਸ੍ਰੀ ਬਾਲਾ ਜੀ ਟਰੱਸਟ ਵਲੋਂ ਆਏ ਹੋਏ ਸਾਰੇ ਖ਼ੂਨਦਾਨੀਆਂ ਸਮੇਤ ਸਾਰੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਖ਼ੂਨਦਾਨ ਕਰਕੇ ਮਾਨਵਤਾ ਦੀ ਸੇਵਾ ਵਿਚ ਬਹੁਤ ਵੱਡਾ ਸਹਿਯੋਗ ਦਿਤਾ। ਇਸ ਮੌਕੇ ਡੀ.ਐਸ.ਪੀ ਸੁਨਾਮ ਭਰਪੂਰ ਸਿੰਘ, ਐਸ.ਐਚ.ਓ ਸੁਨਾਮ ਸੁਖਦੇਵ ਸਿੰਘ, ਹਰਮਨ ਸਿੰਘ ਓ.ਐਸ.ਡੀ ਟੁ ਅਮਨ ਅਰੋੜਾ, ਮਨਪ੍ਰੀਤ ਬਾਂਸਲ, ਟਵਿੰਕਲ ਗਰਗ, ਮਨੀ ਸਰਾਓ,ਐਡਵੋਕੇਟ ਨਵੀਨ ਗਰਗ,ਪ੍ਰੇਮ ਗੁਪਤਾ,ਮੈਡੀਕਲ ਅਫ਼ਸਰ ਡਾ: ਪ੍ਰਭਜੋਤ ਢਿੱਲੋਂ ਡਾਕਟਰ ਦਿੱਪਤੀ, ਡਾਕਟਰ ਸ਼ਬਨਮ,ਚਰਨਦਾਸ ਗੋਇਲ, ਜਤਿੰਦਰ ਜੈਨ, ਰੰਜੀਵ ਸਿੰਗਲਾ, ਰਾਜੇਸ਼ ਬਾਂਸਲ, ਰਾਜੀਵ ਸਿੰਗਲਾ, ਵਰੁਣ ਕਾਂਸਲ, ਰਜਨੀਸ਼ ਚੀਮਾ, ਅਨਿਲ ਗੋਇਲ, ਪਰਮਾਨੰਦ, ਸੰਜੀਵ ਨਾਗਰਾ, ਸ਼ੀਤਲ ਮਿੱਤਲ, ਰਾਜੇਸ਼ ਬਾਂਸਲ, ਦੇਵ ਰਾਜ ਸਿੰਗਲਾ, ਪਾਲਾ ਸਿੰਘ,ਰੋਹਿਤ ਗਰਗ, ਵਿਜੇ ਕੁਮਾਰ, ਰੋਹਿਤ ਕਾਂਸਲ,ਅਰਸ਼ ਸ਼ਰਮਾ,ਅਜੀਤ ਕੁਮਾਰ ਆਦਿ ਵੀ ਹਾਜ਼ਰ ਸਨ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)