ਅੱਜ ਇੱਥੇ ਪੰਜਾਬ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ਵੱਲੋਂ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ 1 ਮਾਰਚ ਯਾਂ 2 ਮਾਰਚ ਤੋਂ ਸ਼ੁਰੂ ਹੋ ਰਹੇ ਪੱਵਿਤਰ ਰਮਜਾਨ ਸ਼ਰੀਫ ਦੇ ਪੂਰੇ ਮਹੀਨੇ ਦੀ ਲੁਧਿਆਣਾ ਅਤੇ ਪੰਜਾਬ ਦੀ ਸਮੇਂ ਸਾਰਣੀ ਜਾਰੀ ਕੀਤੀ । ਇਸ ਵਾਰ ਸਾਰਣੀ 'ਚ ਲੁਧਿਆਣਾ ਦੇ ਨਾਲ - ਨਾਲ ਪੂਰੇ ਪੰਜਾਬ ਦਾ ਸਮਾਂ ਦਿੱਤਾ ਗਿਆ ਹੈ ਤਾਂਕਿ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਰਮਜਾਨ ਸ਼ਰੀਫ ਦੇ ਰੋਜੇ ਦੀ ਸੇਹਰੀ ਅਤੇ ਇਫਤਾਰ ਦਾ ਠੀਕ ਸਮਾਂ ਪਤਾ ਲੱਗ ਸਕੇ । ਉਨਾਂ ਨੇ ਕਿਹਾ ਕਿ ਰਮਜਾਨ ਸ਼ਰੀਫ ਦਾ ਪੱਵਿਤਰ ਮਹੀਨਾ ਹਰ ਮੁਸਲਮਾਨ ਲਈ ਰਹਿਮਤਾਂ ਦਾ ਮਹੀਨਾ ਹੈ ਅਤੇ ਸਾਨੂੰ ਇਸ ਮਹੀਨੇ 'ਚ ਜ਼ਿਆਦਾ ਤੋਂ ਜ਼ਿਆਦਾ ਅੱਲਾਹ ਦੀ ਇਬਾਦਤ 'ਚ ਸਮਾਂ ਗੁਜਰਨਾ ਚਾਹੀਦਾ ਹੈ। ਵਰਣਨਯੋਗ ਹੈ ਕਿ 1923 ਤੋਂ ਲਗਾਤਾਰ ਜਾਮਾ ਮਸਜਿਦ ਲੁਧਿਆਣਾ ਤੋਂ ਇਹ ਸਮੇਂ ਸਾਰਣੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ । ਇਸ ਮੌਕੇ ਗੁਲਾਮ ਹਸਨ ਕੈਸਰ, ਜਾਮਾ ਮਸਜਿਦ ਦੇ ਪ੍ਰਧਾਨ ਮੁਹੰਮਦ ਮੁਸਤਕੀਮ ਕਾਰੀ ਮੋਹਤਰਮ, ਕਾਰੀ ਇਬਰਾਹੀਮ, ਹਾਫ਼ਿਜ਼ ਜੈਨੁਲ ਆਬਦੀਨ, ਕਾਰੀ ਅਬਦੁਰ ਰਹਿਮਾਨ ਵਿਸ਼ੇਸ਼ ਤੌਰ 'ਤੇ ਮੌਜੂਦ ਸਨ ।
ਫੋਟੋ ਕੈਪਸ਼ਨ : ਜਾਮਾ ਮਸਜਿਦ ਤੋਂ ਰਮਜਾਨ ਸ਼ਰੀਫ ਦੀ ਸਮੇਂ ਸਾਰਣੀ ਜਾਰੀ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਉਸਮਾਨ ਰਹਿਮਾਨੀ ਲੁਧਿਆਣਵੀ ਅਤੇ ਹੋਰ ।