ਖੰਨਾ ਪੁਲਿਸ ਵੱਲੋ ਗਰੀਬ ਪਰਿਵਾਰਾ ਜਾਂ ਲੋੜਵੰਦ ਪਰਿਵਾਰਾ ਤੋ ਨਵਜੰਮੇ ਬੱਚਿਆਂ ਨੂੰ ਖਰੀਦ ਕਰਕੇ ਅੱਗੇ ਵੇਚਣ ਵਾਲੇ ਗਿਰੋਹ ਦਾ ਪਰਦਾਫਾਸ਼, ਇੱਕ ਨਵਜੰਮੇ ਬੱਚੇ ਸਮੇਤ 06 ਦੋਸ਼ੀ ਗ੍ਰਿਫਤਾਰ।

May18,2026 | Ravinder Singh Dhillon | Khanna (ludhiana)

 ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਖੰਨਾ ਦੀ ਰਹਿਨੁਮਾਈ ਹੇਠ ਗੈਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸੇਸ਼ ਮਹਿੰਮ ਚਲਾਈ ਗਈ ਹੈ, ਇਸ ਮੁਹਿੰਮ ਦੋਰਾਨ  ਇੰਸਪੈਕਟਰ ਜਸ਼ਨਪ੍ਰੀਤ ਸਿੰਘ, ਇੰਚਾਰਜ ਸੀ.ਆਈ.ਏ, ਖੰਨਾ ਸਮੇਤ ਪੁਲਿਸ ਪਾਰਟੀ ਨੇ ਉਕਤ ਮੁਕੱਦਮੇ ਵਿੱਚ ਕੁੱਲ 06 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋ ਇੱਕ ਨਵਜਾਤ ਬੱਚਾ ਬ੍ਰਾਮਦ ਕੀਤਾ।

ਮਿਤੀ 15.05.2026 ਨੂੰ ਵਕਤ ਕਰੀਬ 06:00 PM ਪਰ ਮਹਿਲਾ ਸ:ਥ ਡਿੰਪਲ ਨੰਬਰ 523/ਖੰਨਾ ਪਾਸ ਮੁਖਬਰ ਖਾਸ ਨੇ ਅਲੈਹਦਗੀ ਵਿੱਚ ਹਾਜਰ ਆ ਕੇ ਇਤਲਾਹ ਦਿੱਤੀ ਕਿ ਇਲਾਕੇ ਵਿੱਚ ਇੱਕ ਗਿਰੋਹ ਸਰਗਰਮ ਹੈ ਜੋ ਨਵਜਨਮੇ ਬੱਚੇ ਕਿਸੇ ਗਰੀਬ ਜਾਂ ਲੋੜਬੰਦ ਪਰਿਵਾਰਾਂ ਨੂੰ ਲਾਲਚ ਦੇ ਕੇ ਉਹਨਾ ਪਾਸੋ ਲਿਆ ਕੇ ਅੱਗੇ ਮਹਿੰਗੇ ਭਾਅ ਵਿੱਚ ਲੋਕਾ ਨੂੰ ਵੇਚਦੇ ਹਨ। ਇਸ ਗਿਰੋਹ ਵਿੱਚ ਕੁਲਦੀਪ ਕੌਰ ਪਤਨੀ ਚੇਤਨ ਸਰਮਾ ਵਾਸੀ ਵਾਰਡ ਨੰਬਰ 9 ਵਿਜੈ ਕਲੋਨੀ ਖਮਾਣੋ ਕਲਾਂ ਥਾਣਾ ਖਮਾਣੋ ਜਿਲ੍ਹਾ ਫਤਿਹਗੜ੍ਹ ਸਾਹਿਬ, ਹਰਮੀਤ ਕੌਰ ਪਤਨੀ ਮੇਜਰ ਸਿੰਘ ਵਾਸੀ ਪਿੰਡ ਨੱਤ ਥਾਣਾ ਸਾਹਨੇਵਾਲ ਜਿਲ੍ਹਾ ਲੁਧਿਆਣਾ ਅਤੇ ਮੋਨਿਕਾ ਪਤਨੀ ਨਿਸ਼ਾਤ ਵਾਸੀ ਪਿੰਡ ਰਾਹੋਣ ਥਾਣਾ ਸਿਟੀ ਖੰਨਾ ਜਿਲ੍ਹਾ ਲੁਧਿਆਣਾ ਸ਼ਾਮਲ ਹਨ ਅਤੇ ਇਸ ਗਿਰੋਹ ਵੱਲੋ ਵੇਚੇ ਗਏ ਬੱਚਿਆ ਦਾ ਇਸਤੇਮਾਲ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀ ਵਿੱਚ ਹੋ ਸਕਦਾ ਹੈ ਅਤੇ ਇਹਨਾ ਬੱਚਿਆ ਦੀ ਇਸ ਤਰ੍ਹਾ ਕੀਤੀ ਗਈ ਗੈਰ ਕਾਨੂੰਨੀ ਐਡੋਪਸ਼ਨ (ਗੋਦ ਲੈਣ) ਨਾਲ ਇਹਨਾ ਬੱਚਿਆ ਦਾ ਸੋਸ਼ਣ ਹੋ ਰਿਹਾ ਹੈ ਅਤੇ ਇਹਨਾ ਬੱਚਿਆ ਦੇ ਨਾਲ ਕੋਈ ਵੀ ਅਪਰਾਧ ਘਟਿਤ ਹੋ ਸਕਦਾ ਹੈ। ਜੋ ਅੱਜ ਵੀ ਇਸ ਗਿਰੋਹ ਦੀਆ ਉਪਰੋਕਤ ਔਰਤਾਂ ਇੱਕ ਮਹਿਲਾ ਵਾਸੀ ਪਿੰਡ ਅਜਨਾਲੀ ਜਿਲ੍ਹਾ ਫਤਿਹਗੜ੍ਹ ਸਾਹਿਬ ਪਾਸੋ ਉਸਦਾ ਉਕਤ ਬੱਚਾ ਉਸਨੂੰ ਲਾਲਚ ਦੇ ਕੇ ਜਾਂ ਚੋਰੀ ਕਰਕੇ ਉਸ ਪਾਸੋ ਹਾਸਲ ਕਰਕੇ ਉਕਤ ਬੱਚੇ ਨੂੰ ਵੇਚਣ ਦੀ ਨੀਅਤ ਨਾਲ ਦਾਣਾ ਮੰਡੀ ਰਹੋਣ ਦੇ ਗੇਟ ਪਾਸ ਮੋਜੂਦ ਹਨ ਜੋ ਉਥੇ ਖੜ ਕੇ ਆਪਣੇ ਕਿਸੇ ਗਾਹਕ ਦਾ ਇੰਤਜਾਰ ਕਰ ਰਹੀਆ ਹਨ। ਜਿਸ ਪਰ ਤੁਰੰਤ ਕਰਵਾਈ ਕਰਦਿਆਂ ਧਾਰਾ 143 BNS, 81 JJ Act ਅਧੀਨ ਥਾਣਾ ਸਿਟੀ ਖੰਨਾ ਵਿੱਚ ਮੁਕੱਦਮਾ ਦਰਜ ਕੀਤਾ ਗਿਆ।

 ਡਿੰਪਲ ASI   ਸੀ.ਆਈ.ਏ ਖੰਨਾ ਵੱਲੋ ਸਮੇਤ ਸਾਥੀ ਕਰਮਚਾਰੀਆ ਦੇ ਮੇਨ ਗੇਟ ਦਾਣਾ ਮੰਡੀ ਰਹੌਣ ਰੇਡ ਕੀਤੀ ਅਤੇ ਤਿੰਨੋ ਔਰਤਾਂ ਨੂੰ ਬੱਚੇ ਸਮੇਤ ਕਾਬੂ ਕਰਕੇ ਉਹਨਾ ਦੇ ਨਾਮ ਪੱਤਾ ਪੁੱਛਿਆ ਗੋਦੀ ਵਿੱਚ ਨਵਜੰਮੇ ਬੱਚੇ ਚੁੱਕੀ ਔਰਤ ਨੇ ਆਪਣਾ ਨਾਮ 1. ਕੁਲਦੀਪ ਕੌਰ ਪਤਨੀ ਚੇਤਨ ਸਰਮਾ ਵਾਸੀ ਵਾਰਡ ਨੰਬਰ 9 ਵਿਜੈ ਕਲੋਨੀ ਖਮਾਣੋ ਕਲਾਂ ਥਾਣਾ ਖਮਾਣੋ ਜਿਲ੍ਹਾ ਫਤਿਹਗੜ੍ਹ ਸਾਹਿਬ, 2. ਹਰਮੀਤ ਕੌਰ ਪਤਨੀ ਮੇਜਰ ਸਿੰਘ ਵਾਸੀ ਪਿੰਡ ਨੱਤ ਥਾਣਾ ਸਾਹਨੇਵਾਲ ਜਿਲ੍ਹਾ ਲੁਧਿਆਣਾ ਅਤੇ 3. ਮੋਨਿਕਾ ਪਤਨੀ ਨਿਸ਼ਾਤ ਵਾਸੀ ਪਿੰਡ ਰਾਹੋਣ ਥਾਣਾ ਸਿਟੀ ਖੰਨਾ ਜਿਲ੍ਹਾ ਲੁਧਿਆਣਾ ਦੱਸਿਆ। ਜਿਹਨਾਂ ਨੂੰ ਮੁਕੱਦਮਾ ਉਕਤ ਵਿੱਚ ਗਿਫਤਾਰ ਕੀਤਾ ਗਿਆ ਅਤੇ ਇਹਨਾਂ ਪਾਸੋ ਇਕ ਨਵਜੰਮੇ ਬੱਚੇ ਨੂੰ ਬ੍ਰਾਮਦ ਕੀਤਾ ਗਿਆ।

ਦੋਸ਼ੀਆਂ ਉਕਤਾਨ ਪਾਸੋਂ ਡੂੰਘਾਈ ਪੁੱਛਗਿੱਛ ਕਰਨ ਪਰ ਇਹ ਗੱਲ ਸਾਹਮਣੇ ਆਈ ਕਿ ਦਲਜੀਤ ਸਿੰਘ ਪੁੱਤਰ ਅਜਰੈ ਸਿੰਘ ਵਾਸੀ ਮਕਾਨ ਨੰਬਰ 1123, ਗਲੀ ਨੰਬਰ 7, ਪ੍ਰਤਾਪ ਨਗਰ, ਬੈਕਸਾਇਡ ਸੰਗੀਤ ਥਿਏਟਰ, ਲੁਧਿਆਣਾ ਥਾਣਾ ਡਵੀਜਨ ਨੰ: 6 ਲੁਧਿਆਣਾ, ਮਨਪ੍ਰੀਤ ਕੌਰ ਪਤਨੀ ਦਲਜੀਤ ਸਿੰਘ ਵਾਸੀ ਮਕਾਨ ਨੰਬਰ 1123, ਗਲੀ ਨੰਬਰ 7 ਪ੍ਰਤਾਪ ਨਗਰ ਬੈਕਸਾਇਡ ਸੰਗੀਤ ਥਿਏਟਰ ਲੁਧਿਆਣਾ ਥਾਣਾ ਡਵੀਜਨ ਨੰ: 6 ਲੁਧਿਆਣਾ ਅਤੇ ਆਸ਼ਾ ਵਰਕਰ ਜਸਵੀਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਪਿੰਡ ਅਜਨਾਲੀ ਜਿਲ੍ਹਾ ਫਤਿਹਗੜ੍ਹ ਸਾਹਿਬ ਨਾਲ ਮਿਲ ਕੇ ਇਹ ਗਰੀਬ ਪਰਿਵਾਰਾ ਜਾਂ ਲੋੜਵੰਦ ਪਰਿਵਾਰਾ ਪਾਸੋ ਸਸਤੇ ਭਾਅ ਪਰ ਬੱਚੇ ਲੈ ਕੇ ਅੱਗੇ ਜਿਹਨਾਂ ਪਾਸ ਕੋਈ ਬੱਚਾ ਨਹੀ ਹੁੰਦਾ ਉਹਨਾ ਨੂੰ ਉਹ ਬੱਚਾ ਵੇਚਣ ਦਾ ਕੰਮ ਕਰਨ ਲੱਗ ਗਏ ਅਤੇ ਉਸਦੇ ਬਦਲੇ ਇਹ ਮਿਲੇ ਪੈਸੇ ਆਪਸ ਵਿੱਚ ਵੰਡ ਲੈਦੇ ਸੀ। ਦਲਜੀਤ ਸਿੰਘ, ਮਨਪ੍ਰੀਤ ਕੌਰ ਅਤੇ ਆਸ਼ਾ ਵਰਕਰ ਜਸਵੀਰ ਕੌਰ ਨੂੰ ਉਕਤ ਮੁਕੱਦਮਾ ਵਿੱਚ ਦੋਸ਼ੀ ਨਾਮਜਦ ਕਰਕੇ ਗਿਫਤਾਰ ਕੀਤਾ ਗਿਆ। ਨਵਜੰਮੇ ਬੱਚੇ ਨੂੰ ਉਸਦੇ ਮਾਤਾ ਵਾਸੀ ਪਿੰਡ ਅਜਨਾਲੀ, ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਹੀ ਸਲਾਮਤ ਹਵਾਲੇ ਕੀਤਾ ਗਿਆ। ਦੋਸ਼ੀਆਂ ਪਾਸੋ ਡੁੰਘਾਈ ਨਾਲ ਪੁੱਛ ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Khanna-Police-Busts-Child-Trafficking-Gang-Arrests-6-Accused-Including-A-Newborn-Child-



TOP HEADLINES


*ਮੋਦੀ ਸਰਕਾਰ ਨੇ ਪਾਬੰਦੀਆਂ ਅਤੇ ਮਹਿੰਗਾਈ ਰਾਹੀਂ ਦੇਸ਼ 'ਚ ਅਣਐਲ
ਤੇਲ ਖਰੀਦ ਉਪਰ ਲਿਮਿਟ ਲਗਾਉਣ ਨੂੰ ਲੈ ਕੇ ਵੜਿੰਗ ਨੇ ਕੇਂਦਰ ਤੋਂ
*ਥਾਣਾ ਕੂੰਮ ਕਲਾਂ ਪੁਲਿਸ ਵੱਲੋਂ ਚੋਰੀ ਕਰਨ ਵਾਲੇ ਗਿਰੋਹ ਦੇ 4 ਮ
*ਲੁਧਿਆਣਾ ਵਿੱਚ ਵੋਟਰ ਸੂਚੀ ਦੀ ਸਪੈਸ਼ਲ ਇਨਟੇਨਸਿਵ ਸੁਧਾਈ (ਐਸ.ਆ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖ
ਭਾਜਪਾ ਵਿੱਚ ਜਾਣ ਤੋਂ ਇਨਕਾਰ ਕਰਨ 'ਤੇ ਸੰਜੀਵ ਅਰੋੜਾ ਤੋਂ ਬਾਅਦ
ਸੀ.ਈ.ਓ. ਪੰਜਾਬ ਵੱਲੋਂ ਵੋਟਾਂ ਦੀ ਗਿਣਤੀ ਸਬੰਧੀ ਪ੍ਰਣਾਲੀ ਦੀ ਮਜ਼
ਮਨੀਸ਼ ਸਿਸੋਦੀਆ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦ
ਆਈ.ਐਮ.ਏ. ਲੁਧਿਆਣਾ ਵੱਲੋਂ ਨਿਊਰੋਸਰਜਰੀ ਦੇ ਭਵਿੱਖ ਅਤੇ ਵਰਕ-ਲਾਈ
ਲੁਧਿਆਣਾ ਵਿੱਚ ਟਾਰਗੇਟ ਸ਼ੂਟਿੰਗ ਦੀਆਂ ਸੰਭਾਵੀ ਕੋਸ਼ਿਸ਼ਾਂ ਨਾਕਾਮ;
*ਨਸ਼ਾ ਅਤੇ ਗ਼ੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਅੰਮ੍ਰਿਤਸਰ ਵ
ਬੈਂਕ ਮੁਲਾਜ਼ਮਾਂ ਨੇ ਲਾਇਆ ਧਰਨਾ, 25-26 ਮਈ ਨੂੰ ਕਰਨਗੇ ਹੜਤਾਲ।
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀ
ਤੁਹਾਡੀ ਸਿਹਤ, ਸਾਡੀ ਜ਼ਿੰਮੇਵਾਰੀ ਦੇ ਸੰਕਲਪ ਨਾਲ ਡਾ. ਐਮ.ਡੀ. ਬ
ਖੰਨਾ ਪੁਲਿਸ ਵੱਲੋ ਗਰੀਬ ਪਰਿਵਾਰਾ ਜਾਂ ਲੋੜਵੰਦ ਪਰਿਵਾਰਾ ਤੋ ਨਵਜ
​'ਆਪ' ਪੰਜਾਬ ਦੇ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਦ
*ਅਰਵਿੰਦ ਕੇਜਰੀਵਾਲ ਨੇ ਨੀਟ ਪ੍ਰੀਖਿਆਰਥੀਆਂ ਨੂੰ ਕਿਹਾ, ‘ਆਪਣੀਆਂ
ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਖ਼ਿਲਾਫ਼ ਕਾਂਗਰਸ ਦਾ ਖਰੜ ਵ
*42 ਸਾਲਾਂ ਵਿਅਕਤੀ ਨੇ ਨਹਿਰ ਦੇ ਵਿੱਚ ਮਾਰੀ ਛਾਲ, ਕਾਰੋਬਾਰ ਨੂੰ
*ਗੈਂਗਸਟਰਾਂ ‘ਤੇ ਵਾਰ ਦਾ 117ਵਾਂ ਦਿਨ: ਪੰਜਾਬ ਪੁਲਿਸ ਵੱਲੋਂ 57

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50121534

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us