*ਲੁਧਿਆਣਾ ਪੁਲਿਸ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀ ਗ੍ਰਿਫਤਾਰ, 05 ਬੁੱਲਟ ਮੋਟਰਸਾਈਕਲ ਅਤੇ 06 ਮੋਟਰ ਸਾਈਕਲ ਬਰਾਮਦ।*

Apr30,2026 | Paras Dania | Ludhiana



ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵਪਨ ਸ਼ਰਮਾ IPS ਅਤੇ ਸ੍ਰੀ ਰੁਪਿੰਦਰ ਸਿੰਘ IPS ਅਡੀਸ਼ਨਲ ਕਮਿਸ਼ਨਰ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਚੋਰੀਆਂ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਸ੍ਰੀ ਸਮੀਰ ਵਰਮਾ PPS, ADCP Zone-1 ਲੁਧਿਆਣਾ ਅਤੇ ਸ੍ਰੀ ਕਿਕਰ ਸਿੰਘ ਭੁੱਲਰ PPS, ACP/North ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ INSP/SHO ਹਰਸ਼ਵੀਰ ਸਿੰਘ ਸੰਧੂ ਮੁੱਖ ਅਫਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦੇ ਹੋਏ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀ ਗ੍ਰਿਫਤਾਰ, 05 ਬੁੱਲਟ ਮੋਟਰਸਾਈਕਲ  ਅਤੇ 06 ਮੋਟਰ ਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
 ਮੁੱਖ ਅਫ਼ਸਰ ਥਾਣਾ ਸਲੇਮ ਟਾਬਰੀ ਲੁਧਿਆਣਾ ਦੀ ਅਗਵਾਈ ਹੇਠ ਸ:ਬ ਜਿੰਦਰ ਲਾਲ ਸਿਧੂ ਇੰਚਾਰਜ ਚੌਕੀ ਐਲਡੀਕੇ ਲੁਧਿਆਣਾ, ਸ:ਬ: ਜਤਿੰਦਰ ਕੁਮਾਰ ਸਮੇਤ ਸਾਥੀ ਕਰਮਚਾਰੀ ਦੇ ਬਾ ਸਵਾਰੀ ਪ੍ਰਾਈਵੇਟ ਵਹੀਕਲ ਬ੍ਰਾਏ ਇਲਾਕਾ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾਂ ਨੇੜੇ ਮਲਹੋਤਰਾ ਪੈਲੇਸ ਹੁਸੈਨਪੁਰਾ ਕੱਟ ਲੁਧਿਆਣਾ ਮੋਜੂਦ ਸੀ ਤਾਂ ਮਨ ਸ:ਬ: ਪਾਸ ਮੁੱਖਬਰ ਖਾਸ ਨੇ ਹਾਜਰ ਆ ਕੇ ਇਤਲਾਹ ਦਿੱਤੀ ਕਿ (1) ਕ੍ਰਿਸ਼ਨ ਕੁਮਾਰ ਉਰਫ ਢਿੱਲੋਂ ਪੁੱਤਰ ਜਿੰਦਰ ਕੁਮਾਰ ਵਾਸੀ ਮਕਾਨ ਨੰਬਰ- 220,ਗਲੀ ਨੰਬਰ-01,ਸ਼ਹੀਦ ਭਗਤ ਸਿੰਘ ਨਗਰ ਸਰੂਪ ਨਗਰ,ਸਲੇਮ ਟਾਬਰੀ ਲੁਧਿਆਣਾ (2) ਵਿਕਾਸ ਕੁਮਾਰ ਉਰਫ ਵਿੱਕੀ ਪੁੱਤਰ ਸੰਤੋਸ਼ ਕੁਮਾਰ ਵਾਸੀ ਗਲੀ ਨੰਬਰ-02,ਕਿਰਾਏਦਾਰ ਤੋਖਾ ਦਾ ਮਕਾਨ ਅਸ਼ੋਕ ਨਗਰ ਸਲੇਮ ਟਾਬਰੀ ਲੁਧਿਆਣਾ (3) ਲਵਿਸ਼ ਅੱਗਰਵਾਲ ਪੁੱਤਰ ਰਿਤੇਸ਼ ਕੁਮਾਰ ਵਾਸੀ ਮਕਾਨ ਨੰਬਰ-7327,ਗਲੀ ਨੰਬਰ-07,ਨਿਓ ਸੁਭਾਸ਼ ਨਗਰ ਬਸਤੀ ਜੋਧੇਵਾਲ ਲੁਧਿਆਣਾ ਜੋ ਤਿੰਨੇ ਮੋਟਰਸਾਇਕਲ ਚੋਰੀ ਕਰਕੇ ਚੋਰੀ ਸ਼ੁਦਾ ਮੋਟਰਸਾਇਕਲ ਅੱਗੇ ਵੇਚਦੇ ਹਨ। ਜਿਹਨਾ ਨੇ ਰਲਕੇ ਚੰਡੀਗੜ ਅਤੇ ਹੋਰ ਥਾਵਾਂ ਤੇ ਬੁੱਲਟ ਤੇ ਹੋਰ ਕਈ ਮੋਟਰਸਾਇਕਲ ਚੋਰੀ ਕੀਤੇ ਹਨ। ਜੋ ਇਹਨਾ ਨੇ ਇਹ ਚੋਰੀ ਸ਼ੁਦਾ ਬੁੱਲਟ ਮੋਟਰਸਾਇਕਲ ਆਪਣੇ ਗਾਹਕਾਂ ਨੂੰ ਵੇਚਣ ਵਾਸਤੇ ਪਿੰਡ ਕਾਦੀਆ ਸ਼ਾਇਦ ਤੇ ਜਲੰਧਰ ਬਾਈਪਾਸ ਵੱਲ ਨੂੰ ਜਾ ਰਹੇ ਹਨ। ਜਿਸਤੇ ਮਨ ਸ:ਬ: ਨੇ ਨੇੜੇ ਕਾਦੀਆ ਕੱਟ ਨਾਕਾ ਬੰਦੀ ਕੀਤੀ ਜਿਸ ਦੋਰਾਨ ਪਿੰਡ ਕਾਦੀਆ ਸ਼ਾਇਦ ਤੇ ਇਹ ਤਿੰਨੇ ਜਾਣੇ ਚੋਰੀ ਸ਼ੁਦਾ ਬੁੱਲਟ ਮੋਟਰ ਸਾਇਕਲ ਤੇ ਵੱਖੇ ਵੱਖ ਸਵਾਰ ਸਨ ਜਿਹਨਾ ਨੂੰ ਪੁਲਿਸ ਪਾਰਟੀ ਵੱਲੋਂ ਸਮੇਤ ਚੋਰੀ ਸ਼ੁਦਾ ਬੁੱਲਟ ਮੋਟਰਸਾਇਕਲਾਂ ਦੇ ਕਾਬੂ ਕੀਤਾ। ਜਿਹਨਾ ਨੇ ਆਪਣਾ ਨਾਮ (1) ਕ੍ਰਿਸ਼ਨ ਕੁਮਾਰ ਉਰਫ ਢਿੱਲੋਂ ਪੁੱਤਰ ਜਿੰਦਰ ਕੁਮਾਰ ਵਾਸੀ ਮਕਾਨ ਨੰਬਰ-220,ਗਲੀ ਨੰਬਰ-01,ਸ਼ਹੀਦ ਭਗਤ ਸਿੰਘ ਨਗਰ ਸਰੂਪ ਨਗਰ,ਸਲੇਮ ਟਾਬਰੀ ਲੁਧਿਆਣਾ (2) ਵਿਕਾਸ ਕੁਮਾਰ ਉਰਫ ਵਿੱਕੀ ਪੁੱਤਰ ਸੰਤੋਸ਼ ਕੁਮਾਰ ਵਾਸੀ ਗਲੀ ਨੰਬਰ- 02,ਕਿਰਾਏਦਾਰ ਤੋਖਾ ਦਾ ਮਕਾਨ ਅਸ਼ੋਕ ਨਗਰ ਸਲੇਮ ਟਾਬਰੀ ਲੁਧਿਆਣਾ (3) ਲਵਿਸ਼ ਅੱਗਰਵਾਲ ਪੁੱਤਰ ਰਿਤੇਸ਼ ਕੁਮਾਰ ਵਾਸੀ ਮਕਾਨ ਨੰਬਰ-7327,ਗਲੀ ਨੰਬਰ-07,ਨਿਓ ਸੁਭਾਸ਼ ਨਗਰ ਬਸਤੀ ਜੋਧੇਵਾਲ ਲੁਧਿਆਣਾ ਦਸਿਆ ਅਤੇ ਬੁੱਲਟ ਮੋਟਰਸਾਇਕਲ ਸਬੰਧੀ ਮੌਕੇ ਤੇ ਕੋਈ ਕਾਗਜਾਤ ਨਹੀਂ ਪੇਸ਼ ਕੀਤੇ। ਜਿਸਤੇ ਮੁੱਕਦਮਾ ਨੰਬਰ-70 ਮਿਤੀ 29.04.2026 ਅ/ਧ 303(2), 3(5) ਬੀ ਐਨ ਐਸ ਵਾਧਾ ਜੁਰਮ 317(2) ਬੀ ਐਨ ਐਸ ਥਾਣਾ ਸਲੇਮ ਟਾਬਰੀ ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ। ਜਿਹਨਾ ਨੂੰ ਮੁੱਕਦਮਾ ਉਕਤ ਵਿੱਚ ਹਸਬ ਜਾਬਤਾ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ ਦੋਸ਼ੀਆ ਦੀ ਨਿਸ਼ਾਨਦੇਹੀ ਤੇ 02 ਬੁੱਲਟ ਅਤੇ 06 ਮੋਟਰਸਾਇਕਲ ਹੋਰ ਬ੍ਰਾਮਦ ਕੀਤੇ ਗਏ। ਦੋਸ਼ੀਆ ਉਕਤਾਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਦੋਰਾਨੇ ਪੁਲਿਸ ਰਿਮਾਂਡ ਦੋਸ਼ੀਆਂ ਪਾਸੋਂ ਹੋਰ ਡੂੰਘਾਈ ਨਾਲ ਪੁੱਛ ਗਿੱਛ ਕਰਕੇ ਪਤਾ ਕੀਤਾ ਜਾਵੇਗਾ ਕਿ ਦੋਸ਼ੀਆ ਉਕਤਾਨ ਨੇ ਹੋਰ ਕਿੰਨੇ ਮੋਟਰਸਾਇਕਲ ਚੋਰੀ ਕੀਤੇ ਹਨ ਅਤੇ ਸ਼ਹਿਰ ਵਿੱਚ ਕਿਸ ਕਿਸ ਨੂੰ ਵੇਚੇ ਹਨ। ਤਿੰਨੋ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ।

Ludhiana-Police-Arrested-Accused-



TOP HEADLINES


*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਤਿ-ਆਧੁਨਿਕ ਕਮਿਊਨਿਟੀ ਹੈਲਥ
*ਪੰਜਾਬ ਦੇ ਸਮਾਜਿਕ-ਆਰਥਿਕ ਭਵਿੱਖ ਦੀ ਰਾਖੀ ਲਈ ਮਰਦਮਸ਼ੁਮਾਰੀ-202
*ਪੰਜਾਬ ਨੇ ਸਰਹੱਦ ਦੇ ਪਿੱਛੇ ਖੜ੍ਹੀ ਕੀਤੀ ਗੁਪਤ ਦੀਵਾਰ ; ਅਪਰਾਧ
*ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਦੇ ਤਹਿਤ 4,
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 14.63 ਕਰੋੜ ਰੁਪਏ ਦੇ ਖੇਡ ਸ
*ਲੁਧਿਆਣਾ ਪੁਲਿਸ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ
*ਲੁਧਿਆਣਾ ਪੁਲਿਸ ਵੱਲੋਂ ਵੱਡੀ ਸਫਲਤਾ ਹਾਸਿਲ ਕਰਦੇ ਹੋਏ 15 ਪੇਟੀ
*ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 2010 ਤੋਂ ਬਾਅਦ ਬੋਰਡ ਪ੍ਰੀਖ
*ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ 4000 ਰੁਪਏ ਰਿਸ਼ਵਤ ਲੈਣ ਦੇ
*ਚੀਨੀ ਸੀਸੀਟੀਵੀ ਕੈਮਰਿਆਂ ਦੀ ਵਰਤੋਂ ਕਰਕੇ ਪਾਕਿਸਤਾਨ ਨੂੰ ਲਾਈਵ
*ਕੈਬਨਿਟ ਮੰਤਰੀ ਸੰਜੀਵ ਅਰੋੜਾ ਵੱਲੋਂ ਮਾਨਸੂਨ ਤੋਂ ਪਹਿਲਾਂ ਸੀਵਰ
*ਭਗਵੰਤ ਮਾਨ ਸਰਕਾਰ ਜੀ.ਐਸ.ਟੀ. ਕਾਨੂੰਨਾਂ ਦੀ ਸਖ਼ਤ ਪਾਲਣਾ ਯਕੀਨ
ਅਕਾਲੀ ਦਲ ਨੇ ਬਿਜਲੀ ਕੱਟਾਂ ਵਿਰੁੱਧ ਮੋਹਾਲੀ ਡੀ.ਸੀ. ਦਫ਼ਤਰ ਅੱਗ
*ਕਿਸਾਨਾਂ ਨੂੰ ਸਿੰਚਾਈ ਲਈ ਕੋਈ ਕਮੀ ਨਹੀਂ ਆਵੇਗੀ, ਨਹਿਰਾਂ ਵਿੱਚ
ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਇੱਕਜੁੱਟ; ਸੂਬਾ ਵਾਸੀ ਭਾਜਪਾ ਦੀਆ
*ਮੋਹਿੰਦਰ ਭਗਤ ਵੱਲੋਂ ਸੈਨਿਕ ਸਕੂਲ ਕਪੂਰਥਲਾ ਦੀ ਇਮਾਰਤ ਦੀ ਰੈਸਟ
ਇੰਨੋਸੈਂਟ ਹਾਰਟਸ ਸਕੂਲ ਵਿੱਚ ਚੁਣੀ ਗਈ ਸਟੂਡੈਂਟ ਕੌਂਸਲ ਲਈ ਇਨਵੈ
ਭਾਜਪਾ ਪੰਜਾਬ 1 ਮਈ ਨੂੰ ਚੰਡੀਗੜ੍ਹ ਵਿੱਚ ਕਰੇਗੀ ਜਨਤਾ ਦੀ ਵਿਧਾਨ
*ਮਜ਼ਦੂਰ ਦਿਵਸ ਮੌਕੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣਾ ਇੱਕ
ਫਰੀਦਕੋਟ ਪੁਲਿਸ ਵੱਲੋਂ 161 ਵਾਹਨਾਂ ਦੀ ਖੁੱਲ੍ਹੀ ਨਿਲਾਮੀ : ਐਸਐ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49962885

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us