ਭਾਵਾਧਸ ਦੇ ਸੁਰੇਸ਼ ਸ਼ੈਲੀ ਜਿਲ੍ਹਾ ਪ੍ਰਧਾਨ ਤੇ ਸੰਜੀਵ ਬੇਗੜਾ ਬਣੇ ਸ਼ਾਖਾ ਪ੍ਰਧਾਨ ਲੁਧਿਆਣਾ 23 ਫ਼ਰਵਰੀ: ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿ. ਭਾਵਾਧਸ ਦੀ ਇਕ ਮੀਟਿੰਗ ਭਾਵਾਧਸ ਦੇ ਰਾਸ਼ਟਰੀ ਮੁੱਖ ਸੰਚਾਲਕ ਵੀਰੇਸ਼ ਵਿਜੈ ਦਾਨਵ ਅਗਵਾਈ ਵਿਚ ਸਥਾਨਕ ਸਰਕਟ ਹਾਊਸ ਵਿਖੇ ਹੋਈ। ਇਸ ਮੀਟਿੰਗ ਭਾਵਾਧਸ ਦੇ ਰਾਸ਼ਟਰੀ ਸੰਚਾਲਕ ਕਰਮਯੋਗੀ ਚੌਧਰੀ ਯਸ਼ਪਾਲ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਮੀਟਿੰਗ ਦੌਰਾਨ ਵਿਜੈ ਦਾਨਵ ਵਲੋਂ ਜਿਥੇ ਐਲਾਨ ਕੀਤਾ ਗਿਆ ਭਾਵਾਧਸ ਵਲੋਂ 14 ਅਪ੍ਰੈਲ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ ਅਤੇ ਇਸ ਦੌਰਾਨ ਵਿਸ਼ੇਸ਼ ਤੌਰ ਤੇ ਸਮੂਹ ਸੰਗਤਾਂ ਨੂੰ ਭਾਰਤੀ ਸੰਵਿਧਾਨ ਦੇ ਦਰਸ਼ਨ ਕਰਵਾ ਕੇ ਸੰਵਿਧਾਨ ਨੂੰ ਨਮਨ ਕੀਤਾ ਜਾਵੇਗਾ ਅਤੇ ਵਿਸ਼ੇਸ਼ ਤੌਰ ਤੇ ਬਾਬਾ ਸਾਹਿਬ ਜੀ ਦੇ ਜੀਵਨ, ਸਿੱਖਿਆਵਾਂ ਅਤੇ ਉਨ੍ਹਾਂ ਦੀ ਪ੍ਰਾਪਤੀ ਬਾਰੇ ਵਿਸ਼ੇਸ਼ ਬੁਲਾਰਿਆਂ ਵਲੋਂ ਸੰਗਤਾਂ ਨੂੰ ਵਿਸਥਾਰ ਨਾਲ ਦੱਸਿਆ ਜਾਵੇਗਾ। ਇਸ ਮੌਕੇ ਵਿਜੈ ਦਾਨਵ ਵਲੋਂ ਵਿਸ਼ੇਸ਼ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿਚ ਹੀਰਾ ਗਿੱਲ, ਬਿੱਟੂ ਡੁਲਗਚ, ਸਨੀ ਕੇਸਲਾ, ਵਿਕਾਸ ਤਲਵਾੜ ਨੂੰ ਪ੍ਰਾਂਤੀਯ ਕਾਰਜਕਾਰਨੀ ਮੈਂਬਰਾਂ ਜਦੋਂ ਕਿ ਸੰਜੀਵ ਬੇਗੜਾ ਨੂੰ ਸ਼ਾਖਾ ਪ੍ਰਧਾਨ, ਸਹਾਇਕ ਸ਼ਾਖਾ ਪ੍ਰਧਾਨ ਦੀਪਕ ਵੈਦ, ਸਚਿਵ ਰਾਜੂ ਘਾਵਰੀ, ਕੈਸ਼ੀਅਰ ਸਨੀ ਬਾਲੂ, ਸਹਾਇਕ ਸਚਿਵ ਮਦਨ ਧਾਰੀਵਾਲ, ਪ੍ਰਚਾਰ ਸਚਿਵ ਈਸ਼ੂ ਧੀਂਗੀਆ ਨੂੰ ਨਿਯੁਕਤ ਕੀਤਾ ਗਿਆ ਜਦੋਂ ਕਿ ਜਿਲ੍ਹਾ ਪ੍ਰਧਾਨ ਸੁਰੇਸ਼ ਸ਼ੈਲੀ, ਸੀਨੀਅਰ ਮੀਤ ਪ੍ਰਧਾਨ ਅਮਰਜੀਤ ਠੇਕੇਦਾਰ, ਮੀਤ ਪ੍ਰਧਾਨ ਪਵਨਦੀਪ ਲੁਹਾਰਾ, ਸਚਿਵ ਸੋਨੂੰ ਸੂਦ, ਸਹਾਇਕ ਸਚਿਵ ਏਕਲਵਯ ਬਰੂਟ, ਪ੍ਰਚਾਰ ਸਚਿਵ ਹੈਪੀ ਰਾਹਤ, ਕੈਸ਼ੀਅਰ ਮਿੰਟੂ ਤੇਸਵਾਲ, ਜਿਲ੍ਹਾ ਕੁਆਰਡੀਨੇਟਰ ਧਰਮਵੀਰ ਮਚਲ, ਮਹਿਲਾ ਵਿੰਗ ਜਿਲ੍ਹਾ ਪ੍ਰਧਾਨ ਸੁਨੀਤਾ ਦਾਵਿ੍ਰੜ, ਸ਼ਹਿਰੀ ਪ੍ਰਧਾਨ ਰੀਆ ਖੋਸਲਾ ਨੂੰ ਨਿਯੁਕਤ ਕੀਤਾ ਗਿਆ ਅਤੇ ਇਸ ਦੌਰਾਨ ਵਿਸ਼ੇਸ਼ ਤੌਰ ਤੇ ਭਾਵਾਧਸ ਐਜੂਕੇਸ਼ਨ ਬੋਰਡ ਦਾ ਗਠਨ ਕੀਤਾ ਜਿਸ ਵਿਚ ਪ੍ਰੋ. ਸਨੀ ਪੰਮੇ, ਵਿਮਲ ਭੱਟੀ, ਰੋਹਿਤ ਸਹੋਤਾ, ਅਨਿਲ ਸੌਂਧੀ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਜੋ ਕਿ ਸਕੂਲਾਂ, ਕਾਲਜਾਂ ਵਿਚ ਵਿਦਿਆਰਥੀਆਂ ਦਾ ਸਹੀ ਮਾਰਗਦਰਸ਼ਨ ਕਰੇਗੀ। ਇਸ ਮੌਕੇ ਵਿਜੈ ਦਾਨਵ ਵਲੋਂ ਐਲਾਨ ਕੀਤਾ ਗਿਆ ਆਉਣ ਵਾਲੇ ਦਿਨਾਂ ਵਿਚ ਜਿਥੇ ਧਰਮ ਪ੍ਰਚਾਰ ਕਮੇਟੀ ਦੇ ਮਾਰਗ ਦਰਸ਼ਨ ਹੇਠ ਸਤਿਸੰਗ ਲਹਿਰ ਦੀ ਫ਼ਿਰ ਤੋਂ ਸ਼ੁਰੂਆਤ ਕੀਤੀ ਜਾਵੇਗੀ ਉਥੇ ਹੀ ਸੰਵਿਧਾਨ ਬਾਰੇ ਸਮੂਹ ਜਾਣਕਾਰੀ ਦੇਣ ਲਈ ਆਉਣ ਵਾਲੇ ਦਿਨਾਂ ਵਿਚ ਕੇਡਰ ਕੈਂਪ ਵੀ ਲਾਏ ਜਾਣਗੇ ਜਿਸਦਾ ਕਿ ਆਉਣ ਵਾਲੇ ਦਿਨਾਂ ਵਿਚ ਐਲਾਨ ਕੀਤਾ ਜਾਵੇਗਾ। ਇਸ ਮੌਕੇ ਵਿਜੈ ਦਾਨਵ ਅਤੇ ਚੌਧਰੀ ਯਸ਼ਪਾਲ ਵਲੋਂ ਨਵ ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਕੀਤਾ ਗਿਆ ਉਥੇ ਹੀ ਸਮੂਹ ਅਹੁਦੇਦਾਰਾਂ ਨੂੰ ਮੁਬਾਰਕਬਾਦ ਵੀ ਦਿੱਤੀ ਗਈ। ਇਸ ਮੌਕੇ ਵਿਜੈ ਦਾਨਵ ਅਤੇ ਚੌਧਰੀ ਯਸ਼ਪਾਲ ਨੇ ਅਹੁਦੇਦਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਕ ਭਾਵਾਧਸ ਇਕ ਯੂਨੀਵਰਸਿਟੀ ਦੀ ਤਰ੍ਹਾਂ ਜਿਥੋਂ ਸਿੱਖਿਆ ਪ੍ਰਾਪਤ ਕਰਕੇ ਭਾਵਾਧਸ ਦੇ ਆਗੂ ਆਪਣੇ ਸਮਾਜ ਦੀ ਬਿਹਤਰੀ ਲਈ ਕੰਮ ਕਰਦੇ ਹਨ ਅਤੇ ਚੰਗੇ ਕਾਰਜਕਰਤਾ ਦੀ ਚੰਗੀ ਕਾਰਗੁਜ਼ਾਰੀ ਬਾਰੇ ਕਿਸੇਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਇਹ ਹਮੇਸ਼ਾ ਆਪਣੇ ਮੂੰਹੋ ਹੀ ਬੋਲਦੀ ਹੁੰਦੀ ਹੈ। ਇਸ ਮੌਕੇ ਚੌਧਰੀ ਯਸ਼ਪਾਲ ਨੇ ਭਾਵਾਧਸ ਦੇ ਸਮੂਹ ਆਗੂਆਂ ਨੂੰ ਅਪੀਲ ਕੀਤੀ ਕਿ ਉਹ 14 ਅਪ੍ਰੈਲ ਦੇ ਪ੍ਰੋਗਰਾਮ ਵਿਚ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕਰਨ। ਇਸ ਮੌਕੇ ਵਿਮਲ ਭੱਟੀ, ਰੋਹਿਤ ਸਹੋਤਾ, ਅਕਸ਼ੇ ਰਾਜ, ਸੁਰਿੰਦਰ ਸੋਦਾਈ, ਸ਼ਾਮ ਬੋਹਤ, ਸੰਜੇ ਦਿਸ਼ਾਵਰ, ਮਹਿਕ ਸਿੰਘ ਚੌਹਾਨ, ਅਸ਼ੋਕ ਦਾਨਵ, ਅਜੇ ਸਭਰਵਾਲ, ਰਾਣੀ ਧਾਲੀਵਾਲ, ਸਵਰਨ ਸੋਨੀ, ਹੀਰਾ ਗਿੱਲ, ਸ਼ਿਵ ਕੁਮਾਰ ਪਾਰਚਾ, ਬਲੇਸ਼ਵਰ ਦੈਤਯਾ, ਕਨੋਜ ਪ੍ਰਕਾਸ਼, ਸੋਹਣਵੀਰ ਰਣੀਆ, ਧਰਮਿੰਦਰ ਘਾਵਰੀ, ਕਰਨ ਢੰਡ, ਕਨੋਜ ਦਾਨਵ,ਦੀਪੂ ਘਈ, ਧਰਮਿੰਦਰ ਘਾਵਰੀ, ਸੋਨੀ ਦਿਸ਼ਾਵਰ, ਰਾਹੁਲ ਪੁਹਾਲ, ਮਿੰਕਲ ਬਿਰਲਾ, ਭਾਸਕਰ ਗੋਗਲਾ,ਸੰਜੀਵ ਧੀਂਗੀਆ, ਸਨੀ ਪਬਮੇ, ਅਦਿੱਤਯ ਬੱਗਨ, ਬਨਾਰਸੀ ਲੰਬੜਦਾਰ, ਅਰੁਣ ਚੰਡਾਲਿਆ ਹਾਜ਼ਰ ਸਨ।
Vijay-Danav-Bhawadas-Ludhiana-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)