*ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਤਹਿਤ ਰੋਜ਼ਾਨਾ ਯਾਤਰਾ ਕਰਨ ਵਾਲੇ 1100 ਤੋਂ ਵੱਧ ਸ਼ਰਧਾਲੂਆਂ ਦੀ ਦੇਖਭਾਲ ਲਈ 900 ਤੋਂ ਵੱਧ ਮੁਲਾਜ਼ਮ ਤੈਨਾਤ*

May9,2026 | Jagrati Lahar Bureau | Chandigarh


*ਹਜ਼ਾਰਾਂ ਲੋਕਾਂ ਦਾ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੁਪਨਾ ਹੋਇਆ ਸਾਕਾਰ: ਹਰਦੀਪ ਸਿੰਘ ਮੁੰਡੀਆਂ*

*ਚੰਡੀਗੜ੍ਹ, 9 ਮਈ:* 
ਸਵੇਰ ਦੀ ਮੱਠੀ ਧੁੱਪ ਵਿੱਚ 68 ਸਾਲਾ ਬੀਬੀ ਹਰਬੰਸ ਕੌਰ ਆਪਣੇ ਹੱਥਾਂ ਵਿੱਚ ਇੱਕ ਛੋਟਾ ਜਿਹਾ ਬੈਗ ਫੜੀ ਬੱਸ ਵਿੱਚ ਚੁੱਪਚਾਪ ਬੈਠੀ ਸੀ। ਉਸ ਦੀਆਂ ਅੱਖਾਂ ਭਰੀਆਂ ਹੋਈਆਂ ਸਨ ਪਰ ਚਿਹਰੇ 'ਤੇ ਪੂਰਨ ਸ਼ਾਂਤੀ ਤੇ ਚਮਕ ਪਸਰੀ ਹੋਈ ਸੀ, ਜਿਵੇਂ ਸਾਲਾਂ ਦਾ ਕੋਈ ਅਧੂਰਾ ਸੁਪਨਾ ਆਖ਼ਰਕਾਰ ਪੂਰਾ ਹੋਣ ਲੱਗਾ ਹੋਵੇ। ਉਸ ਨੇ ਇੱਕ ਹਲਕੀ ਜਿਹੀ ਮੁਸਕਰਾਹਟ ਨਾਲ ਕਿਹਾ, "ਮੈਨੂੰ ਤਾਂ ਹਮੇਸ਼ਾ ਇਹੀ ਲੱਗਦਾ ਸੀ ਕਿ ਇਹ ਦਿਨ ਮੇਰੀ ਕਿਸਮਤ ਵਿੱਚ ਨਹੀਂ ਲਿਖਿਆ ਗਿਆ।"

ਇਹ ਕਹਾਣੀ ਸਿਰਫ਼ ਬੀਬੀ ਹਰਬੰਸ ਕੌਰ ਦੀ ਨਹੀਂ, ਸਗੋਂ ਇਹ ਪੂਰੇ ਪੰਜਾਬ ਦੇ ਹਜ਼ਾਰਾਂ ਬਜ਼ੁਰਗਾਂ ਦੀਆਂ ਇਕ ਮੁੱਦਤ ਤੋਂ ਦੱਬੀਆਂ ਇੱਛਾਵਾਂ ਨੂੰ ਪ੍ਰਗਟ ਕਰਦੀ ਗਾਥਾ ਹੈ। ਅੱਜ, 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਰਾਹੀਂ ਅਜਿਹੇ ਬਜ਼ੁਰਗਾਂ ਦੀਆਂ ਲੰਬੇ ਸਮੇਂ ਤੋਂ ਦਿਲ ਵਿੱਚ ਹੀ ਛੁਪਾਈਆਂ ਸੱਧਰਾਂ ਪੂਰੀਆਂ ਹੋ ਰਹੀਆਂ ਹਨ।

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਸ਼ੁਰੂ ਕੀਤੀ ਗਈ ਇਹ ਪਹਿਲਕਦਮੀ, ਪੰਜਾਬ ਸਰਕਾਰ ਦੀ ਬਜ਼ੁਰਗਾਂ ਲਈ ਇੱਕ ਸਨਮਾਨਜਨਕ, ਆਰਾਮਦਾਇਕ ਅਤੇ ਰੂਹਾਨੀ ਅਨੰਦ ਦੇਣ ਵਾਲੀ ਤੀਰਥ ਯਾਤਰਾ ਕਰਾ ਕੇ ਲਿਆਉਣ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪੂਰੀ ਸੋਚ ਵਿਚਾਰ ਨਾਲ ਕੀਤੀ ਗਈ ਸੁਚੱਜੀ ਵਿਉਂਤਬੰਦੀ ਦੇ ਨਾਲ-ਨਾਲ ਵੱਡੇ ਪੱਧਰ ‘ਤੇ ਮਾਲੀ ਤੇ ਮਾਨਵੀ ਸ੍ਰੋਤਾਂ ਦੀ ਵਰਤੋਂ ਸਦਕਾ ਇਹ ਸਕੀਮ ਜਨਤਕ ਸੇਵਾ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਤ ਕਰ ਰਹੀ ਹੈ।

ਇਸ ਬਾਰੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਮਾਲ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ 50 ਸਾਲ ਜਾਂ ਇਸ ਤੋਂ ਵੱਧ ਉਮਰ ਦੇ 1100 ਤੋਂ ਵੱਧ ਬਜ਼ੁਰਗ ਸ਼ਰਧਾਲੂ ਰੋਜ਼ਾਨਾ ਇਸ ਸਕੀਮ ਤਹਿਤ ਤੀਰਥਾਂ ਦੀ ਯਾਤਰਾ ਕਰ ਰਹੇ ਹਨ। ਉਨ੍ਹਾਂ ਦੇ ਆਰਾਮ, ਸੁਰੱਖਿਆ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ 900 ਤੋਂ ਵੱਧ ਸਟਾਫ਼ ਮੈਂਬਰ ਤੈਨਾਤ ਕੀਤੇ ਗਏ ਹਨ, ਜੋ ਹਰ ਪੜਾਅ 'ਤੇ ਸ਼ਰਧਾਲੂਆਂ ਦਾ ਲਗਾਤਾਰ ਪੂਰਾ ਖ਼ਿਆਲ ਰੱਖਦੇ ਹਨ ਅਤੇ ਹਰ ਲੋੜੀਂਦੀ ਸਹਾਇਤਾ ਦਿੰਦੇ ਹਨ।

ਪੰਜਾਬ, ਜਿਸ ਦੀ ਧਰਤ ਦੇ ਕਣ-ਕਣ ਵਿਚ ਅਮੀਰ ਰੂਹਾਨੀ ਵਿਰਾਸਤ ਰਮੀ ਹੋਈ ਹੈ, ਦੇ ਹਰ ਪਰਿਵਾਰ ਵਿੱਚ ਆਸਥਾ ਤੇ ਸ਼ਰਧਾ ਦੀ ਮਜ਼ਬੂਤ ਭਾਵਨਾ ਹੁੰਦੀ ਹੈ। ਕਈ ਬਜ਼ੁਰਗਾਂ ਲਈ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨਾ ਕਦੇ ਇੱਕ ਨਾ ਪੂਰਾ ਹੋਣ ਵਾਲਾ ਸੁਪਨਾ ਸੀ, ਜੋ ਅਕਸਰ ਆਰਥਿਕ ਤੰਗੀ ਜਾਂ ਢਿੱਲੀ ਸਿਹਤ ਕਾਰਨ ਅਧੂਰਾ ਹੀ ਰਹਿ ਜਾਂਦਾ ਸੀ। ਇਸ ਸਕੀਮ ਨੇ ਉਸ ਸੁਪਨੇ ਨੂੰ ਹਕੀਕਤ ਵਿਚ ਬਦਲ ਦਿੱਤਾ ਹੈ।

ਇਸ ਸਕੀਮ ਤਹਿਤ ਸ਼ਰਧਾਲੂਆਂ ਨੂੰ ਪ੍ਰਮੁੱਖ ਧਾਰਮਿਕ ਅਤੇ ਇਤਿਹਾਸਕ ਅਸਥਾਨਾਂ ਦੀ ਮੁਫ਼ਤ ਯਾਤਰਾ ਕਰਵਾਈ ਜਾਂਦੀ ਹੈ। ਯਾਤਰਾ ਦੇ ਪ੍ਰੋਗਰਾਮ ਵਿੱਚ ਸ੍ਰੀ ਦੁਰਗਿਆਣਾ ਮੰਦਿਰ ਅਤੇ ਭਗਵਾਨ ਵਾਲਮੀਕਿ ਤੀਰਥ ਸਥਲ ਦੇ ਦਰਸ਼ਨਾਂ ਦੇ ਨਾਲ-ਨਾਲ ਜਲ੍ਹਿਆਂਵਾਲਾ ਬਾਗ਼ ਅਤੇ ਪਾਰਟੀਸ਼ਨ ਮਿਊਜ਼ੀਅਮ ਵਰਗੇ ਮਹੱਤਵਪੂਰਨ ਵਿਰਾਸਤੀ ਸਥਾਨ ਵੀ ਵਿਖਾਏ ਜਾਂਦੇ ਹਨ, ਜੋ ਰੂਹਾਨੀ ਅਤੇ ਇਤਿਹਾਸਕ ਚੇਤਨਾ ਦਾ ਇੱਕ ਅਨੂਠਾ ਸੁਮੇਲ ਬਣ ਕੇ ਹਰ ਸ਼ਰਧਾਲੂ ਦੇ ਹਿਰਦੇ ਵਿੱਚ ਉਤਰ ਜਾਂਦੇ ਹਨ।

ਉਨ੍ਹਾਂ ਦੱਸਿਆ ਕਿ ਇਹ ਤਿੰਨ ਦਿਨਾਂ ਅਤੇ ਦੋ ਰਾਤਾਂ ਦੀ ਯਾਤਰਾ ਇਸ ਤਰਾਂ ਵਿਉਂਤੀ ਗਈ ਹੈ ਕਿ ਹਰ ਸ਼ਰਧਾਲੂ ਨੂੰ ਹਰ ਸੁੱਖ-ਸਹੂਲਤ ਅਤੇ ਪੂਰਾ ਆਰਾਮ ਮਿਲ ਸਕੇ। ਸਰਕਾਰ ਵੱਲੋਂ ਏਅਰ-ਕੰਡੀਸ਼ਨਡ ਬੱਸਾਂ ਅਤੇ ਰੇਲਗੱਡੀਆਂ, ਰਹਿਣ ਦਾ ਅਗਾਊਂ ਪ੍ਰਬੰਧ, ਸਵੱਛ ਭੋਜਨ ਅਤੇ ਚਾਦਰਾਂ, ਕੰਬਲ ਵਰਗੀਆਂ ਨਿੱਤ ਵਰਤੋਂ ਦੀਆਂ ਜ਼ਰੂਰੀ ਚੀਜ਼ਾਂ ਅਤੇ ਲੋੜ ਪੈਣ ਉਤੇ ਡਾਕਟਰੀ ਸਹੂਲਤਾਂ ਸਮੇਤ ਸਭ ਕੁਝ ਮੁਫ਼ਤ ਦਿੱਤਾ ਜਾਂਦਾ ਜਾਂਦਾ ਹੈ। ਯਾਤਰਾ ਦਾ ਹਰ ਪੱਖ ਬਜ਼ੁਰਗ ਯਾਤਰੀਆਂ ਦੀ ਲੋੜ, ਸਹੂਲਤ ਅਤੇ ਮਾਣ-ਸਨਮਾਨ ਨੂੰ ਮੁੱਖ ਰੱਖ ਕੇ ਵਿਉਂਤਿਆ ਗਿਆ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਥੋੜ੍ਹੇ ਜਿਹੇ ਅਰਸੇ ਦੌਰਾਨ ਹੀ ਇਸ ਪਹਿਲਕਦਮੀ ਨੇ ਬਹੁਤ ਵੱਡਾ ਪ੍ਰਭਾਵ ਪਾਇਆ ਹੈ। ਲਗਭਗ 100 ਬੱਸਾਂ ਦਾ ਕਾਫ਼ਲਾ ਰੋਜ਼ਾਨਾ ਲਗਭਗ 1100 ਸ਼ਰਧਾਲੂਆਂ ਨੂੰ ਤੀਰਥ ਯਾਤਰਾ ‘ਤੇ ਲੈ ਕੇ ਜਾਂਦਾ ਹੈ ਅਤੇ ਹੁਣ ਤੱਕ ਕਰੀਬ 1,10,000 ਬਜ਼ੁਰਗ ਇਸ ਸਕੀਮ ਦਾ ਲਾਹਾ ਲੈ ਚੁੱਕੇ ਹਨ। ਬਹੁਤੇ ਬਜ਼ੁਰਗਾਂ ਲਈ, ਇਹ ਪਹਿਲਕਦਮੀ ਮਹਿਜ਼ ਸਫ਼ਰ ਹੀ ਨਹੀਂ ਰਹੀ, ਸਗੋਂ ਇਹ ਉਮਰ ਭਰ ਅਧੂਰੀ ਰਹਿ ਗਈ ਇੱਛਾ ਦੀ ਪੂਰਤੀ ਦਾ ਸਾਧਨ ਬਣ ਗਈ ਹੈ। ਜੋ ਕਦੇ ਬਹੁਤ ਦੂਰ ਲੱਗਦਾ ਸੀ, ਉਹ ਹੁਣ ਪਹੁੰਚ ਵਿੱਚ ਆ ਗਿਆ ਹੈ।  

ਉਨ੍ਹਾਂ ਕਿਹਾ ਕਿ ਹਜ਼ਾਰਾਂ ਬਜ਼ੁਰਗ ਪੂਰੇ ਸਨਮਾਨ ਅਤੇ ਆਰਾਮ ਨਾਲ ਉਨ੍ਹਾਂ ਰੂਹਾਨੀ ਪਲਾਂ ਦਾ ਅਨੰਦ ਮਾਣ ਰਹੇ ਹਨ, ਜਿਨ੍ਹਾਂ ਦੀ ਉਨ੍ਹਾਂ ਨੇ ਲੰਬੇ ਸਮੇਂ ਤੋਂ ਉਡੀਕ ਕੀਤੀ ਸੀ।


-900-Staff-Deployed-For-Daily-Pilgrimage-Of-1100-Senior-Citizens-Under-Bhagwant-Mann-Govt-s-Mukh-Mantri-Teerth-Yatra-Yojana-



TOP HEADLINES


7 ਰੁਪਏ ਦੀ ਡੀਅਰ ਲਾਟਰੀ 'ਚ ਨਿਕਲਿਆ 1 ਕਰੋੜ ਰੁਪਏ ਦਾ ਇਨਾਮ
ਸੁਖਬੀਰ ਸਿੰਘ ਬਾਦਲ ਨੇ ਕੌਮੀ ਰਾਜਧਾਨੀ ’ਚ ਐਨ ਐਸ ਏ ਅਧੀਨ ਹਿਰਾਸ
ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ: ਵੜਿੰਗ ਇਹ ਭਾ
ਮੁੱਖ ਮੰਤਰੀ ਸਿਹਤ ਯੋਜਨਾ ਦੇ 50.3 ਲੱਖ ਤੋਂ ਵੱਧ ਈ-ਸਿਹਤ ਕਾਰਡ
*ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6
*ਨੀਟ ਮਾਮਲਾ: ਫਾਸਟ ਟਰੈਕ ਅਦਾਲਤ ਵਿੱਚ ਕੇਸ ਚਲਾ ਕੇ ਦੋਸ਼ੀਆਂ ਵਿ
ਇੰਨੋਸੈਂਟ ਹਾਰਟਸ ਦੇ ਪ੍ਰੀ-ਪ੍ਰਾਈਮਰੀ ਵਿਦਿਆਰਥੀਆਂ ਨੇ ਅੰਗਰੇਜ਼ੀ
ਨੀਟ ਪੇਪਰ ਲੀਕ: ਵਿਦਿਆਰਥੀਆਂ ਦੇ ਅੰਦੋਲਨ ਤੋਂ ਘਬਰਾਈਆਂ ਕਾਂਗਰਸ-
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ
*ਮਾਨ ਸਰਕਾਰ ਵੱਲੋਂ ਡਿਜੀਟਾਈਜ਼ਡ ਜਨਮ ਸਰਟੀਫਿਕੇਟਾਂ ਨੂੰ ਅਪਡੇਟ
ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿ
*ਕਮਿਸ਼ਨ ਵੱਲੋਂ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ’ਤੇ ਹੋਏ ਲਾਠੀਚਾ
*ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ*
ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀ
ਜ਼ਹਿਰੀਲੀ ਗੈਸ ਦੇ ਚੜ੍ਹਨ ਕਾਰਨ ਇੱਕੋ ਪਰਿਵਾਰ ਦੇ ਦੋ ਮਾਸੂਮ ਬੱਚ
*ਚਿੱਟਾ ਪੰਜਾਬ ਦੀ ਜਵਾਨੀ ਨੂੰ ਤਬਾਹ ਕਰ ਰਿਹਾ ਹੈ : ਨਪੁੰਸਕਤਾ,
ਜਾਅਲੀ ਤਨਖ਼ਾਹ ਸਲਿੱਪਾਂ ਦੇ ਬਣਕੇ ਭਾਰਤੀ ਸਟੇਟ ਬੈਂਕ ਨਾਲ 1.47
ਅਸੀਂ ਨੌਜਵਾਨਾਂ ਦੇ ਨਾਲ ਹਾਂ, ਨੌਜਵਾਨਾਂ ਦੇ ਮੁੱਦੇ ਦੇਸ਼ ਦੇ ਮੁ
*5000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਨੇ
ਨੀਟ 'ਤੇ ਕਾਂਗਰਸ ਦੀ ਸਿਆਸਤ ਖ਼ਿਲਾਫ਼ ਭਾਜਪਾ ਪੰਜਾਬ ਦਾ ਪ੍ਰਦਰਸ਼

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51064396

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us