* ਧਰਮ-ਜਾਤੀ ਦੇ ਆਧਾਰ ’ਤੇ ਸ਼ਹੀਦਾਂ ਦਾ ਸਨਮਾਨ 11 ਆਪ ਸਰਕਾਰ ਦਾ ਲੁਕਵਾਂ ਏਜੰਡਾ : ਅਸ਼ੋਕ ਥਾਪਰ
ਲੁਧਿਆਣਾ। ਸ਼ਹੀਦ ਸੁਖਦੇਵ ਥਾਪਰ ਦੀ ਜਨਮ ਸਥਲੀ ’ਤੇ *ਕ੍ਰਮਵਾਰ ਸਾਂਕੇਤਕ ਭੁੱਖ ਹੜਤਾਲ ਵੀਰਵਾਰ ਨੂੰ ਦੂਜੇ ਦਿਨ ਵੀ ਜਾਰੀ ਰਹੀ। ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰੱਸਟ ਦੇ ਸੱਦੇ ’ਤੇ ਵੀਰਵਾਰ ਨੂੰ ਟਰੱਸਟ ਦੇ ਕੌਮੀ ਪ੍ਰਧਾਨ ਅਤੇ ਸ਼ਹੀਦ ਦੇ ਵੰਸ਼ਜ ਅਸ਼ੋਕ ਥਾਪਰ, ਤ੍ਰਿਭੁਵਨ ਥਾਪਰ, ਜੈਅੰਤ ਪੁਰੀ, ਪ੍ਰਗਟ ਸਿੰਘ ਅਤੇ ਪਾਲੀ ਸਹਿਜਪਾਲ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਦੂਜੇ ਦਿਨ ਦੀ ਭੁੱਖ ਹੜਤਾਲ ’ਚ ਸ਼ਾਮਲ ਹੋਏ। ਅਸ਼ੋਕ ਥਾਪਰ ਨੇ ਪੰਜਾਬ ਸਰਕਾਰ ਦੇ ਸ਼ਹੀਦ ਸੁਖਦੇਵ ਪ੍ਰਤੀ ਉਦਾਸੀਨ ਰਵੱਈਏ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਕਿਹਾ ਕਿ ਜਾਤ-ਧਰਮ ਦੇ ਆਧਾਰ ’ਤੇ ਸ਼ਹੀਦਾਂ ਦਾ ਸਨਮਾਨ ਕਰਕੇ ਆਮ ਆਦਮੀ ਪਾਰਟੀ ਸਰਕਾਰ ਵੋਟ ਬੈਂਕ ਦੀ ਖੇਡ ਖੇਡ ਰਹੀ ਹੈ। ਇਹ ਉਸ ਸੱਤਾਧਾਰੀ ਪਾਰਟੀ ਦਾ ਲੁਕਵਾਂ ਏਜੰਡਾ ਹੈ ਜੋ ਆਪਣੇ ਆਪ ਨੂੰ ਦੂਜਿਆਂ ਤੋਂ ਵੱਖਰਾ ਦੱਸਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੇ ਦੋ ਦਿਨਾਂ ਤੋਂ ਚੱਲ ਰਹੀ ਕ੍ਰਮਵਾਰ ਭੁੱਖ ਹੜਤਾਲ ਨੂੰ ਖਤਮ ਕਰਵਾਉਣ ਲਈ ਪ੍ਰਸ਼ਾਸਨਿਕ ਅਧਿਕਾਰੀ ਸ਼ਹੀਦ ਦੀ ਜਵਨ ਸਥਲੀ ’ਤੇ ਸਪੈਸ਼ਲ ਬ੍ਰਾਂਚ ਦਾ ਸਟਾਫ ਅਤੇ ਸੀਆਡੀ ਭੇਜੇ ਜਾ ਕੇ ਰਹੇ ਹਨ। ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ *ਮੁੱਖ ਮੰਤਰੀ ਭਗਵੰਤ ਮਾਨ ਦੇ 14 ਅਗਸਤ ਦੇ ਲੁਧਿਆਣਾ ਦੌਰੇ ਤੋਂ ਪਹਿਲਾਂ ਅਸਿੱਧੇ ਤੌਰ ’ਤੇ ਟਰੱਸਟ ’ਤੇ ਦਬਾਅ ਬਣਾ ਰਿਹਾ ਹੈ। ਕਿ ਉਹ ਹੜਤਾਲ ਖਤਮ ਕਰ ਦੇਣ। ਮਗਰ ਟਰੱਸਟ ਨੇ ਫੈਸਲਾ ਕੀਤਾ ਹੈ ਕਿ *ਜਦੋਂ ਤੱਕ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ, ਉਦੋਂ ਤੱਕ ਕ੍ਰਮਵਾਰ ਭੁੱਖ ਹੜਤਾਲ ਜਾਰੀ ਰਹੇਗੀ। ਇਸ ਮੌਕੇ ਸੰਦੀਪ ਸਿੰਘ, ਆਸ਼ੀਸ਼ ਬੌਨੀ, ਅਰਪਿਤ ਥਾਪਰ, ਸੌਰਭ ਮਿੱਤਲ, ਹਰੀਸ਼ ਗੌੜ, ਗੌਰਵ ਬੁੱਧੀਰਾਜਾ, ਅਨਿਲ ਗਰੋਵਰ, ਪੁਨੀਤ, ਹੈਰੀ, ਅਨਿਲ ਕੁਮਾਰ ਅਤੇ ਵਰਿੰਦਰ ਕੁਮਾਰ ਸਮੇਤ ਹੋਰ ਵੀ ਹਾਜ਼ਰ ਸਨ।