ਤੀਆਂ ਸਿਰਫ਼ ਤਿਉਹਾਰ ਨਹੀਂ, ਸਗੋਂ ਰਿਸ਼ਤਿਆਂ ਅਤੇ ਪੰਜਾਬੀ ਸੱਭਿਆਚਾਰ ਦਾ ਜਸ਼ਨ ਹਨ – ਡਾ. ਗੁਰਪ੍ਰੀਤ ਕੌਰ ਮਾਨ

Jul26,2026 | Jagrati Lahar Bureau | Chandigarh

ਦਿਸ਼ਾ ਵੋਮੈਨ ਵੈਲਫੇਅਰ ਟਰੱਸਟ ਨੇ ਰਤਨ ਪ੍ਰੋਫੈਸ਼ਨਲ ਕਾਲਜ ਵਿਖੇ ਲਗਾਈਆਂ ਤੀਆਂ ਦੀਆਂ ਰੌਣਕਾਂ

ਨਰਿੰਦਰ ਕੌਰ ਬਣੀ 'ਮਿਸਿਜ਼ ਤੀਜ', ਸੁਰਿੰਦਰ ਕੌਰ ਨੇ ਜਿੱਤਿਆ 'ਮਿਸਿਜ਼ ਪੰਜਾਬਣ' ਦਾ ਤਾਜ


ਮੋਹਾਲੀ, 26 ਜੁਲਾਈ: "ਤੀਆਂ ਸਿਰਫ਼ ਤਿਉਹਾਰ ਨਹੀਂ, ਸਗੋਂ ਰਿਸ਼ਤਿਆਂ ਅਤੇ ਪੰਜਾਬੀ ਸੱਭਿਆਚਾਰ ਦਾ ਜਸ਼ਨ ਹਨ। ਸਾਨੂੰ ਆਪਣੇ ਤਿਉਹਾਰਾਂ ਅਤੇ ਵਿਰਸੇ ਨੂੰ ਸੰਭਾਲਦੇ ਹੋਏ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਚਾਹੀਦਾ ਹੈ। ਅੱਜ ਦੀਆਂ ਧੀਆਂ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਬਰਾਬਰ ਦੇ ਮੌਕੇ ਦੇਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।" ਇਹ ਵਿਚਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੀ ਪ੍ਰੇਰਨਾ ਸਦਕਾ ਦਿਸ਼ਾ ਵੋਮੈਨ ਵੈਲਫੇਅਰ ਟਰੱਸਟ ਵੱਲੋਂ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਹੇਠ ਰਤਨ ਪ੍ਰੋਫੈਸ਼ਨਲ ਕਾਲਜ ਵਿਖੇ ਕਰਵਾਏ ਗਏ 9ਵੇਂ "ਮੇਲਾ ਤੀਆਂ ਦਾ" ਵਿੱਚ ਹਾਜ਼ਰ ਮਹਿਲਾਵਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਤੀਆਂ ਵਰਗੇ ਤਿਉਹਾਰ ਪਰਿਵਾਰਾਂ ਵਿੱਚ ਪਿਆਰ, ਸਾਂਝ ਅਤੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਦੇ ਹਨ ਅਤੇ ਸਾਨੂੰ ਆਪਣੇ ਪੰਜਾਬੀ ਵਿਰਸੇ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ।

ਸਮਾਗਮ ਵਿੱਚ ਪੰਜਾਬ ਸਟੇਟ ਵੂਮੈਨ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਵਿਧਾਇਕ ਕੁਲਵੰਤ ਸਿੰਘ ਦੇ ਪਰਿਵਾਰ ਵਿੱਚੋਂ ਮੈਡਮ ਖੁਸ਼ਬੂ ਨੇ ਵੀ ਵਿਸ਼ੇਸ਼ ਮਹਿਮਾਨ ਵਜੋਂ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਰਤਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ, ਕਪਿਲ ਸ਼ਰਮਾ (ਡਾਇਰੈਕਟਰ, ਵਾਈਬੀਟੀਸੀ), ਸਿਮਰਨਜੀਤ ਸਿੰਘ ਲਾਲੀ (ਖਰੜ), ਮਹਿੰਦਰ ਪਾਲ ਸਿੰਘ (ਮੈਨੇਜਿੰਗ ਡਾਇਰੈਕਟਰ, ਪ੍ਰਚਾਰ ਮੀਡੀਆ), ਸ਼ੁਭਾਸ਼ ਗੋਇਲ (ਮੈਨੇਜਿੰਗ ਡਾਇਰੈਕਟਰ, ਵਰਦਾਨ ਆਯੁਰਵੇਦਾ) ਸਮੇਤ ਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਸਨ। ਲਗਭਗ 700 ਤੋਂ ਵੱਧ ਮਹਿਲਾਵਾਂ ਨੇ ਰਵਾਇਤੀ ਪੰਜਾਬੀ ਪਹਿਰਾਵਿਆਂ ਵਿੱਚ ਸ਼ਿਰਕਤ ਕਰਕੇ ਤੀਆਂ ਦੇ ਮੇਲੇ ਨੂੰ ਯਾਦਗਾਰ ਬਣਾ ਦਿੱਤਾ। ਗਿੱਧਾ, ਬੋਲੀਆਂ, ਝੂਲੇ, ਮਹਿੰਦੀ, ਫੁਲਕਾਰੀ ਅਤੇ ਪੰਜਾਬੀ ਸੱਭਿਆਚਾਰ ਦੀਆਂ ਰੰਗਾਰੰਗ ਪੇਸ਼ਕਾਰੀਆਂ ਨੇ ਸਮੁੱਚੇ ਮਾਹੌਲ ਨੂੰ ਖੁਸ਼ੀਆਂ ਨਾਲ ਭਰ ਦਿੱਤਾ। ਮੇਲੇ ਦੀ ਵਿਸ਼ੇਸ਼ ਖਿੱਚ ਪ੍ਰਸਿੱਧ ਪੰਜਾਬੀ ਗਾਇਕਾ ਆਰ. ਦੀਪ ਰਮਨ ਦਾ ਸੱਭਿਆਚਾਰਕ ਅਖਾੜਾ ਰਿਹਾ, ਜਿਨ੍ਹਾਂ ਆਪਣੇ ਲੋਕ-ਗੀਤਾਂ ਨਾਲ ਸਮੁੱਚੇ ਪੰਡਾਲ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ ਅਤੇ ਮਹਿਲਾਵਾਂ ਨੇ ਖੂਬ ਗਿੱਧਾ ਪਾ ਕੇ ਤੀਆਂ ਦੀਆਂ ਖੁਸ਼ੀਆਂ ਦਾ ਆਨੰਦ ਮਾਣਿਆ।


ਇਸ ਮੌਕੇ ਕਰਵਾਏ ਗਏ 'ਮਿਸਿਜ਼ ਤੀਜ' ਅਤੇ 'ਮਿਸਿਜ਼ ਪੰਜਾਬਣ' ਮੁਕਾਬਲਿਆਂ ਵਿੱਚ ਸਖ਼ਤ ਮੁਕਾਬਲੇ ਤੋਂ ਬਾਅਦ ਨਰਿੰਦਰ ਕੌਰ ਨੂੰ 'ਮਿਸਿਜ਼ ਤੀਜ' ਅਤੇ ਸੁਰਿੰਦਰ ਕੌਰ, ਰਿਟਾਇਰਡ ਸੁਪਰਡੈਂਟ ਗ੍ਰੇਡ-1 (ਪੀਐਨਆਰਸੀ), ਪੰਜਾਬ ਨੂੰ 'ਮਿਸਿਜ਼ ਪੰਜਾਬਣ' ਦੇ ਤਾਜ ਨਾਲ ਸਨਮਾਨਿਤ ਕੀਤਾ ਗਿਆ। ਜੇਤੂਆਂ ਨੂੰ ਤਾਜ, ਸਨਮਾਨ ਚਿੰਨ੍ਹ ਅਤੇ ਆਕਰਸ਼ਕ ਇਨਾਮ ਭੇਟ ਕੀਤੇ ਗਏ। ਦਿਸ਼ਾ ਵੋਮੈਨ ਵੈਲਫੇਅਰ ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਨੇ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ, ਮਹਿਲਾਵਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਟਰੱਸਟ ਮਹਿਲਾ ਸਸ਼ਕਤੀਕਰਨ, ਪੰਜਾਬੀ ਸੱਭਿਆਚਾਰ ਦੀ ਸੰਭਾਲ ਅਤੇ ਸਮਾਜਿਕ ਜਾਗਰੂਕਤਾ ਲਈ ਲਗਾਤਾਰ ਕੰਮ ਕਰਦਾ ਰਹੇਗਾ। ਉਨ੍ਹਾਂ ਰਤਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸੁੰਦਰ ਲਾਲ ਅਗਰਵਾਲ, ਕਪਿਲ ਸ਼ਰਮਾ, ਸਿਮਰਨਜੀਤ ਸਿੰਘ ਲਾਲੀ, ਮਹਿੰਦਰ ਪਾਲ ਸਿੰਘ ਅਤੇ ਸ਼ੁਭਾਸ਼ ਗੋਇਲ ਦਾ ਇਸ ਮੇਲੇ ਨੂੰ ਸਫ਼ਲ ਬਣਾਉਣ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। ਸਮੁੱਚਾ 9ਵਾਂ "ਮੇਲਾ ਤੀਆਂ ਦਾ" ਪੰਜਾਬੀ ਵਿਰਸੇ, ਨਾਰੀ ਸਸ਼ਕਤੀਕਰਨ ਅਤੇ ਭੈਣਚਾਰੇ ਦਾ ਸ਼ਾਨਦਾਰ ਜਸ਼ਨ ਬਣ ਕੇ ਯਾਦਗਾਰ ਹੋ ਨਿੱਬੜਿਆ।

Disha-Women-Welfare-Trust-Celebrates-The-Spirit-Of-Teej-At-Rattan-Professional-College



TOP HEADLINES


ਸੁਨੀਲ ਮੋਦਗਿਲ ਨੇ ਸੰਭਾਲੀ ਭਾਜਪਾ ਲੁਧਿਆਣਾ ਦੀ ਕਮਾਨ, ਕੇਵਲ ਸਿੰ
*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਮਾਂਵਾਂ, ਪਤਨੀਆਂ ਅਤੇ ਭੈਣ
*ਤਰਲੋਚਨ ਸਿੰਘ ਦਾ ਡਾ. ਰਤਨ ਸਿੰਘ ਜੱਗੀ ਯਾਦਗਾਰੀ ਪੁਰਸਕਾਰ ਨਾਲ
Chugh Gets New Responsibility In Home, Defence Ministr
ਗਰਮੀ ਦੇ ਕਾਰਨ ਸਬਜ਼ੀਆਂ ਦੇ ਭਾਅ ਚੜ੍ਹੇ ਅਸਮਾਨੀ, ਆਮ ਲੋਕਾਂ ਦੀ
*ਸਪੀਕਰ ਕੁਲਤਾਰ ਸਿੰਘ ਸੰਧਵਾਂ, ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵ
*ਪੰਜਾਬ ਵਿੱਚ ਬਿਨਾਂ ਕੈਸ਼ ਤੇ ਫ਼ਰਮਾਇਸ਼ ਤੋਂ ਸਿਰਫ਼ ਯੋਗਤਾ ਦੇ ਅ
ਸੰਜੇ ਤਲਵਾੜ (ਸਾਬਕਾ ਵਿਧਾਇਕ), ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ
ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀ ਕਿਸਾਨਾਂ ਤੇ ਆਮ ਜਨਤਾ ਲਈ ਪਰੇਸ਼
ਤੀਆਂ ਸਿਰਫ਼ ਤਿਉਹਾਰ ਨਹੀਂ, ਸਗੋਂ ਰਿਸ਼ਤਿਆਂ ਅਤੇ ਪੰਜਾਬੀ ਸੱਭਿਆ
ਕਾਰਗਿਲ ਵਿਜੈ ਦਿਵਸ ਮੌਕੇ ਐਸ.ਸੀ.ਡੀ. ਸਰਕਾਰੀ ਕਾਲਜ ਵਿੱਚ ਸ਼ਹੀਦ
*ਧੀਆਂ ਦੇ ਵਿਆਹ ਲਈ ਮਾਨ ਸਰਕਾਰ ਦਾ ਵੱਡਾ ਉਪਰਾਲਾ: ਅਸ਼ੀਰਵਾਦ ਸਕ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਾਰਗਿਲ ਜੰਗ ਦੇ ਸ਼ਹੀਦਾਂ ਨੂੰ
*ਵੱਡੀ ਅੱਤਵਾਦੀ ਸਾਜ਼ਿਸ਼ ਨਾਕਾਮ; ਜਲੰਧਰ ਤੋਂ ਬੱਬਰ ਖ਼ਾਲਸਾ ਇੰਟ
ਮੁੱਖ ਮੰਤਰੀ ਭਗਵੰਤ ਮਾਨ Neet ਪਾਸ ਕਰਨ ਵਾਲੇ ਹੋਣਹਾਰ ਵਿਦਿਆਰਥੀ
ਪੰਜਾਬ ਦੇ ਲੋਕਾਂ ਨੇ 2027 ਵਿੱਚ ਮੁੜ ‘ਆਪ’ ਸਰਕਾਰ ਲਿਆਉਣ ਦਾ ਮਨ
ਮਾਲਵਾ 'ਚ ਅਤਿ-ਆਧੁਨਿਕ ਹਸਪਤਾਲ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾ
*ਪੈਸਾ ਸਹੀ ਹੱਥਾਂ ਤੱਕ ਪਹੁੰਚਿਆ’: ਪੰਜਾਬ ਦੀਆਂ ਔਰਤਾਂ ਨੇ ਮੁੱਖ
ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ), ਲੁਧਿਆਣਾ ਵੱਲੋਂ ਕੱਢਿਆ ਗਿਆ
ਪੰਜਾਬ ਸਰਕਾਰ ਵੱਲੋਂ ਮੁਫ਼ਤ ਅਤੇ ਮਿਆਰੀ ਸਿਹਤ ਸੇਵਾਵਾਂ ਦਾ ਹੋਰ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51115142

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us