ਲਹਿਰਾਗਾਗਾ (ਰੀਤਵਾਲ) ਸਥਾਨਕ ਸ਼ਹਿਰ ਦੇ ਅਤੀ ਨੇੜਲੇ ਪਿੰਡ ਖਾਈ ਨਾਲ ਸੰਬੰਧਿਤ ਪੰਜਾਬ ਪਬਲਿਕ ਸਕੂਲ ਦੀ ਟੂਰ ਤੇ ਗਈ ਬੱਸ ਨਾਲ ਹਾਦਸਾ ਵਾਪਰ ਗਿਆ। ਜਿਸ ਕਾਰਨ ਪ੍ਰਿੰਸੀਪਲ, ਡਰਾਈਵਰ ਸਮੇਤ 11 ਵਿਦਿਆਰਥੀ ਜਖਮੀ ਹੋ ਗਏ। ਜਿਨਾਂ ਨੂੰ ਮੋਹਾਲੀ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਸਬੰਧੀ ਡੀਐਸਪੀ ਖੁਸ਼ਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ 12 ਵਜੇ ਦੁਪਹਿਰ ਲਹਿਰਾਗਾਗਾ ਤੋਂ ਚੰਡੀਗੜ੍ਹ ਇਕ ਟੂਰ ਲਈ ਤਿੰਨ ਬੱਸਾਂ ਗਈਆਂ ਸਨ। ਜਿਨਾਂ ਵਿੱਚੋਂ ਇੱਕ ਬੱਸ ਚੰਡੀਗੜ੍ਹ ਕੋਲ ਚੁੰਨੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਵਿੱਚ 50 ਵਿਦਿਆਰਥੀ ਸਨ ਅਤੇ ਸਫੈਦੇ ਦੇ ਦਰਖਤ ਵਿੱਚ ਜਾ ਵੱਜੀ। ਜਿਸ ਕਾਰਨ ਡਰਾਈਵਰ ਅਤੇ ਪ੍ਰਿੰਸੀਪਲ ਦੇ ਜਿਆਦਾ ਸੱਟਾਂ ਲੱਗੀਆਂ ਜਦੋਂ ਕਿ ਇਸ ਤੋਂ ਇਲਾਵਾ ਵਿਦਿਆਰਥੀ ਵੀ ਜਖਮੀ ਹੋਏ ਜਿਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡੀਐਸਪੀ ਖੁਸ਼ਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਫਿਰ ਵੀ ਇਸ ਦੀ ਜਾਂਚ ਪੜਤਾਲ ਚੱਲ ਰਹੀ ਹੈ। ਉੱਥੇ ਹੀ ਇਸ ਸਕੂਲ ਵਿੱਚ ਸਵਾਰ ਪੰਜਾਬ ਪਬਲਿਕ ਸਕੂਲ ਖਾਈ ਦੇ ਵਿਦਿਆਰਥੀ ਅਭੀਸ਼ੇਕ ਨੇ ਦੱਸਿਆ, ਕਿ ਡਰਾਈਵਰ ਨੂੰ ਚੱਕਰ ਆ ਗਿਆ ਸੀ ਜਿਸ ਕਾਰਨ ਇਹ ਬੱਸ ਸਫੈਦੇ ਵਿੱਚ ਲੱਗੀ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ। ਇੱਥੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਬੱਸ ਦੇ ਡਰਾਈਵਰ ਨੂੰ ਬੜੀ ਮੁਸ਼ਕਿਲ ਨਾਲ ਬੱਸ ਵਿੱਚੋਂ ਕੱਢਿਆ ਗਿਆ, ਕਿਉਂਕਿ ਬੱਸ ਦਾ ਮੂਹਰਲਾ ਪਾਸਾ ਬਿਲਕੁਲ ਖਤਮ ਹੋ ਚੁੱਕਿਆ ਹੈ। ਬੱਸ ਦੇ ਡਰਾਈਵਰ ਦੀ ਲੱਤ ਨੂੰ ਫਰੈਕਚਰ ਆਇਆ ਹੈ। ਉਥੇ ਹੀ ਰਾਹਤ ਵਾਲੀ ਗੱਲ ਇਹ ਹੈ ਕਿ ਕਿਸੇ ਵੀ ਤਰ੍ਹਾਂ ਦਾ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)