ਅਗਾਂਹਵਧੂ ਕਿਸਾਨ ਜਸਵੀਰ ਸਿੰਘ ਹੋਰਨਾਂ ਕਿਸਾਨਾਂ ਲਈ ਬਣਿਆ ਚਾਨਣ ਮੁਨਾਰਾ

Feb10,2026 | Balraj Khanna | Ludhiana

- ਮੱਛੀ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਣਾ ਕੇ ਕਾਮਯਾਬੀ ਕੀਤੀ ਹਾਸਲ - ਪੰਜਾਬ ਸਰਕਾਰ ਨੇ ਮੁੱਖ ਮੰਤਰੀ ਪੁਰਸਕਾਰ ਨਾਲ ਵੀ ਨਿਵਾਜਿਆ ਲੁਧਿਆਣਾ, 10 ਫਰਵਰੀ (000) – ਲੁਧਿਆਣਾ ਜ਼ਿਲ੍ਹੇ ਅਧੀਨ ਪਿੰਡ ਕਰੌਦੀਆਂ ਦੇ ਅਗਾਂਹਵਧੂ ਕਿਸਾਨ ਜਸਵੀਰ ਸਿੰਘ, ਮੱਛੀ ਪਾਲਣ ਨੂੰ ਸਹਾਇਕ ਧੰਦੇ ਵੱਜੋਂ ਅਪਣਾ ਕੇ ਹੋਰਨਾਂ ਕਿਸਾਨਾਂ ਲਈ ਚਾਨਣ ਮੁਨਾਰਾ ਬਣਿਆ ਹੈ। ਕੁਝ ਨਵਾਂ ਕਰਨ ਦੀ ਸੋਚ ਰੱਖਣ ਵਾਲੇ, ਸ. ਜੋਧ ਸਿੰਘ ਦੇ ਸਪੁੱਤਰ ਕਿਸਾਨ ਜਸਵੀਰ ਸਿੰਘ ਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਦੱਸਿਆ ਕਿ ਰਵਾਇਤੀ ਖੇਤੀ ਦੇ ਨਾਲ ਮੱਛੀ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਲਈ ਉਸਨੇ ਮੱਛੀ ਪਾਲਣ ਵਿਭਾਗ, ਲੁਧਿਆਣਾ ਨਾਲ ਸੰਪਰਕ ਕੀਤਾ। ਮੱਛੀ ਪਾਲਣ ਵਿਭਾਗ ਦੀ ਸੇਧ ਨਾਲ ਕਿਸਾਨ ਜਸਵੀਰ ਸਿੰਘ ਨੇ 5 ਰੋਜਾ ਟ੍ਰੇਨਿੰਗ ਲਈ ਜਿਸ ਵਿੱਚ ਮੱਛੀ ਕਾਸ਼ਤ ਕਰਨ ਤੋਂ ਲੈ ਕੇ ਮੱਛੀ ਦਾ ਮੰਡੀਕਰਨ ਕਰਨ ਦੀ ਸਿਖਲਾਈ ਪ੍ਰਾਪਤ ਕੀਤੀ। ਸਾਲ 1999 ਵਿੱਚ ਉਸਨੇ 3 ਏਕੜ ਜਮੀਨ ਠੇਕੇ ’ਤੇ ਲੈ ਕੇ ਮੱਛੀ ਪਾਲਣ ਕਿੱਤੇ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਉਸ ਨੂੰ ਮੁਨਾਫਾ ਹੋਇਆ। ਉਪਰੰਤ ਸਾਲ 2002 ਤੋਂ ਅਗਾਂਹਵਧੂ ਕਿਸਾਨ ਨੇ ਆਪਣੀ 6 ਏਕੜ ਜਮੀਨ ਵਿੱਚ ਮੱਛੀ ਪਾਲਣ ਦਾ ਕੰਮ ਵਿਗਿਆਨਿਕ ਢੰਗ ਨਾਲ ਸ਼ੁਰੂ ਕੀਤਾ। ਸਫਲ ਕਿਸਾਨ ਨੇ ਦੱਸਿਆ ਕਿ ਮੱਛੀ ਪਾਲਣ ਦਾ ਕਿੱਤਾ ਉਸ ਲਈ ਇੰਨਾ ਪ੍ਰਫੁਲਿੱਤ ਹੋਇਆ ਕਿ ਉਹ ਅੱਜ ਆਪਣੀ 27 ਏਕੜ ਵਿੱਚ ਮੱਛੀ ਪਾਲਣ ਦਾ ਕੰਮ ਕਰ ਰਿਹਾ ਹੈ ਜਿੱਥੋਂ ਸਲਾਨਾ 20-25 ਕੁਇੰਟਲ/ਏਕੜ ਤੋਂ ਵੱਧ ਦਾ ਝਾੜ ਲੈ ਰਿਹਾ ਹੈ। ਜਸਵੀਰ ਸਿੰਘ ਨੂੰ ਕੇਵਲ ਮੱਛੀ ਪਾਲਣ ਨਾਲ ਸਲਾਨਾ 1.5-2.0 ਲੱਖ/ਏਕੜ ਦੀ ਆਮਦਨ ਹੋ ਰਹੀ ਹੈ। ਮੱਛੀ ਪਾਲਣ ਵਿਭਾਗ ਵੱਲੋ ਕਾਸ਼ਤਕਾਰ ਜਸਵੀਰ ਸਿੰਘ ਨੂੰ ਆਰ.ਕੇ.ਵੀ.ਵਾਈ. ਸਕੀਮ ਅਧੀਨ ਵਿੱਤੀ ਸਹਾਇਤਾ ਵੀ ਪ੍ਰਦਾਨ ਕੀਤੀ ਗਈ। ਕਿਸਾਨ ਨੇ ਦੱਸਿਆ ਕਿ ਮੱਛੀ ਪਾਲਣ ਲਈ ਬਣਾਏ ਤਲਾਅ ਦੇ ਬੰਨ੍ਹਾਂ ’ਤੇ ਉਸਨੇ ਸਬਜੀਆਂ ਤੇ ਵਪਾਰਿਕ ਦਰੱਖਤਾਂ ਦੀ ਕਾਸ਼ਤ ਵੀ ਕੀਤੀ ਜੋ ਉਸਦੀ ਦੀ ਸਲਾਨਾ ਆਮਦਨ ਵਧਾਉਣ ਵਿੱਚ ਸਹਾਈ ਸਿੱਧ ਹੋਈ। ਉਸਨੇ ਦੱਸਿਆ ਕਿ ਹਮੇਸ਼ਾ ਮੱਛੀ ਪਾਲਣ ਵਿਭਾਗ ਨਾਲ ਸੰਪਰਕ ਵਿੱਚ ਰਹਿੰਦਿਆਂ ਵਿਭਾਗ ਦੀ ਸਲਾਹ ਅਨੁਸਾਰ ਹੋਲਸੇਲ ਮੱਛੀ ਮਾਰਕੀਟ, ਤਾਜਪੁਰ ਰੋਡ, ਲੁਧਿਆਣਾ ਵਿਖੇ ਸਾਲ 2016 ਵਿੱਚ "ਔਜਲਾ ਫਿਸ਼ ਕੰਪਨੀ" ਨਾਮਕ ਕੰਪਨੀ ਦੀ ਸ਼ੁਰੂਆਤ ਕੀਤੀ ਜਿੱਥੇ ਆਪਣੇ ਫਾਰਮ ਦੀਆਂ ਮੱਛੀਆਂ ਦੀ ਮਾਰਕੀਟਿੰਗ ਆਪਣੇ ਪੱਧਰ ’ਤੇ ਕੀਤੀ ਜਾਂਦੀ ਹੈ ਅਤੇ ਮੱਛੀਆਂ ਨਾਲ ਸਬੰਧਤ ਦਵਾਈਆਂ ਵੀ ਵੇਚੀਆਂ ਜਾਂਦੀਆਂ ਹਨ। ਆਪਣੀ ਕਮਾਈ ਵਿੱਚ ਹੋਰ ਵਾਧਾ ਕਰਨ ਲਈ ਕਿਸਾਨ ਜਸਵੀਰ ਸਿੰਘ ਨੇ ਮੱਛੀ ਦੀ ਪ੍ਰੋਸੈਸਿੰਗ ਟ੍ਰੇਨਿੰਗ ਪ੍ਰਾਪਤ ਕੀਤੀ ਅਤੇ ਹੁਣ ਉਨ੍ਹਾਂ ਵੱਲੋ ਪੰਜਾਬ/ਭਾਰਤ ਸਰਕਾਰ ਵੱਲੋਂ ਲਗਾਏ ਜਾਂਦੇ ਮੇਲਿਆਂ/ਪ੍ਰਰਦਸ਼ਨੀਆਂ ਵਿੱਚ ਮੱਛੀ ਦੇ ਵੱਖ-ਵੱਖ ਪ੍ਰੋਡਕਟ ਵੇਚੇ ਜਾਂਦੇ ਹਨ ਜਿਨ੍ਹਾਂ ਵਿੱਚ ਫਿਸ਼ ਬਾਲਜ, ਆਚਾਰ, ਫਿਸ਼ ਕਟਲੇਟ, ਫਿਸ਼ ਸੂਪ, ਫਿਸ਼ ਫਿੰਗਰਜ ਸ਼ਾਮਲ ਹਨ ਜੋ ਕਿ ਲੋਕਾਂ ਵੱਲੋ ਬਹੁਤ ਪਸੰਦ ਕੀਤੇ ਜਾ ਰਹੇ ਹਨ। ਇਸ ਨਾਲ ਮੱਛੀ ਕਾਸ਼ਤਕਾਰ ਦੀ ਆਮਦਨ ਵਿੱਚ ਚੌਗੁਣਾ ਵਾਧਾ ਹੋਇਆ ਹੈ। ਸ਼ਾਲ 2016 ਵਿੱਚ ਮੱਛੀ ਪਾਲਣ ਵਿਭਾਗ, ਪੰਜਾਬ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਮੱਛੀ ਮੇਲਾ ਕਰਵਾਇਆ ਗਿਆ ਜਿੱਥੇ ਹੋਣਹਾਰ ਕਿਸਾਨ ਜਸਵੀਰ ਸਿੰਘ ਨੂੰ ਪ੍ਰਾਈਵੇਟ ਸੈਕਟਰ ਵਿੱਚ ਵਧੀਆ ਪ੍ਰੋਡਕਸ਼ਨ ਲਈ ਸਨਮਾਨਿਤ ਕੀਤਾ ਗਿਆ। ਸਾਲ 2016 ਦੌਰਾਨ ਪੰਜਾਬ ਸਰਕਾਰ ਵੱਲੋਂ ਉਂਨ੍ਹਾਂ ਨੂੰ ਮੁੱਖ ਮੰਤਰੀ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ। ਅਗਾਂਹਵਧੂ ਕਿਸਾਨ ਜਸਵੀਰ ਸਿੰਘ, ਮੱਛੀ ਪਾਲਣ ਦੇ ਖੇਤਰ ਵਿੱਚ ਵੱਡੀਆਂ ਪੁਲਾਂਘਾ ਪੁੱਟ ਰਿਹਾ ਹੈ ਜੋਕਿ ਹੋਰਨਾਂ ਕਿਸਾਨਾਂ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ------

Proggresive-Farmer-Ludhiana-Set-Example-



TOP HEADLINES


ਹਿਮਾਚਲ ਪ੍ਰਦੇਸ਼ ਵਿਚ ਵਾਪਰਿਆ ਦਰਦਨਾਕ ਹਾਦਸਾ- ਪੰਜਾਬ ਤੋਂ ਮਨਾਲ
ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ
*ਮਿਸ਼ਨ ਕਲੀਨ ਪੰਜਾਬ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ
*ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨ
*ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ*
ਹਲਕਾ ਬਠਿੰਡਾ ਸ਼ਹਿਰੀ ਵਿਖੇ ਕੱਢੇ ਜਾ ਰਹੇ ਰੋਡ ਸ਼ੋਅ ਤੋਂ Cm ਭਗਵ
*ਐਸ.ਟੀ.ਸੀ. ਵੱਲੋਂ ਵੀ.ਵੀ.ਆਈ.ਪੀ. ਨਾਲ ਤਾਇਨਾਤ ਡਰਾਈਵਰਾਂ ਨੂੰ
*ਬਿਨਾਂ ਕਿਸੇ ਪ੍ਰੀਮੀਅਮ ਭੁਗਤਾਨ ਦੇ ਸਿਹਤ ਸੁਰੱਖਿਆ ਪ੍ਰਦਾਨ ਕਰ
* ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਨੂੰ ₹4.1
ਇੱਕ ਸਾਲ ਤੋਂ 10 ਤੋਂ 12 ਸਾਡੇ ਵੱਲੋਂ ਗੱਡੀਆਂ ਖੈਰ ਦੀਆਂ ਫੜੀਆਂ
ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਵਿੰਗ ਦੇ 84 ਵੱਖ—ਵੱਖ ਵਿਧਾਨ ਸ
*ਈਜ਼ੀ ਜਮ੍ਹਾਂਬੰਦੀ ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ
*ਵਿਧਾਇਕ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਡਾ. ਗੁਪਤਾ ਨੇ ਮਾਨਸੂਨ
ਐਸਆਈਟੀ ਨੂੰ ਦਿੱਤੇ ਆਪਣੇ ਬਿਆਨ ਵਿੱਚ ਸਾਬਕਾ ਜਥੇਦਾਰ ਗਿਆਨੀ ਰਘਬ
*ਕੇਂਦਰ ਸਰਕਾਰ ਪੰਜਾਬ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਅਤੇ ਸਰਹ
ਪੰਜਾਬ ਵਿੱਚ ਖੜਗੇ, ਰਾਹੁਲ ਦੀ ਅਗਵਾਈ ਹੇਠ ਚੋਣਾਂ ਲੜੇਗੀ ਕਾਂਗਰਸ
ਪਦਮਜੀਤ ਸਿੰਘ ਮਹਿਤਾ ਲਗਾਤਾਰ ਦੂਜੀ ਵਾਰ ਚੁਣੇ ਗਏ ਨਗਰ ਨਿਗਮ ਬਠਿ
ਇਆਲੀ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਆਉਣ ਨਾਲ ਪਾਰਟੀ ਵਰਕ
*ਪੰਜਾਬ ਨੇ ਅਪ੍ਰੈਲ ਮਹੀਨੇ ਦੌਰਾਨ 15 ਬਾਲ ਵਿਆਹ ਰੋਕ ਕੇ ਬੱਚਿਆਂ
*ਬਠਿੰਡਾ ਵਿੱਚ 140 ਕੁਇੰਟਲ ਗ਼ੈਰ-ਕਾਨੂੰਨੀ ਖਾਦ ਜ਼ਬਤ; ਮਹਾਰਾਸ਼

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50384531

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us