ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ਼੍ਰੀ ਅਰਪਿਤ ਸ਼ੁਕਲਾ, ਸਪੈਸ਼ਲ ਡਾਇਰੈਕਟਰ ਜਨਰਲ ਪੁਲਿਸ ਲਾਅ ਐਂਡ ਆਰਡਰ ਪੰਜਾਬ, ਚੰਡੀਗੜ੍ਹ ਦੀ ਨਿਗਰਾਨੀ ਹੇਠ ਓਪਰੇਸ਼ਨ ਪ੍ਰਹਾਰ-II, (ਗੈਗਸਟਰਾਂ ਤੇ ਵਾਰ ਅਤੇ ਯੁੱਧ ਨਸ਼ਿਆ ਵਿਰੁੱਧ) ਮੁਹਿੰਮ ਤਹਿਤ ਐਸ.ਏ.ਐਸ.ਨਗਰ ਵਿੱਚ ਗੈਂਗਸਟਰਾਂ ਅਤੇ ਇਨ੍ਹਾਂ ਦੇ ਸਹਿਯੋਗੀਆਂ 'ਤੇ ਵੱਖ-2 ਮੁੱਕਦਮਿਆ ਅਤੇ ਹੋਰ ਕ੍ਰਿਮਿਨਲ ਮੁੱਕਮਿਆਂ ਵਿੱਚ ਲੋੜੀਂਦੇ ਦੋਸ਼ੀਆ ਨੂੰ ਗ੍ਰਿਫ਼ਤਾਰ ਕਰਨ ਲਈ ਓਪਰੇਸ਼ਨ ਪ੍ਰਹਾਰ-II, ਤਹਿਤ ਗਜ਼ਟਿਡ ਅਧਿਕਾਰੀਆਂ ਅਤੇ ਮੁੱਖ ਅਫ਼ਸਰ, ਥਾਣਾ ਦੀਆਂ ਵੱਖ-2 ਟੀਮਾਂ ਬਣਾਕੇ ਕੁੱਲ 102 ਰੇਡਾਂ ਕੀਤੀਆ ਗਈਆ ਹਨ। ਇਨ੍ਹਾਂ ਰੇਡਾਂ ਦੌਰਾਨ ਵੱਖ-2, ਮੁੱਕਦਮਿਆ ਵਿੱਚ ਲੋੜੀਂਦੇ ਦੋਸ਼ੀਆ ਵਿੱਚ 68 ਦੋਸ਼ੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ 15 ਵਿਅਕਤੀਆਂ ਦੇ ਖਿਲਾਫ਼ ਰੋਕੂ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਇਸੇ ਤਰਾਂ 32 ਲੋੜੀਂਦੇ ਦੋਸ਼ੀ ਵਿਅਕਤੀਆ ਨੂੰ ਵੈਰੀਫਾਈ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਐਸ.ਏ.ਐਸ.ਨਗਰ ਅੰਦਰ ਕੋਰਡਨ ਅਤੇ ਸੱਰਚ ਓਪਰੇਸ਼ਨ ਦੌਰਾਨ ਸੈਕਟਰ-88, ਮੋਹਾਲੀ ਵਿਖੇ ਕਰੀਬ 200 ਪੁਲਿਸ ਮੁਲਾਜ਼ਮਾਂ ਨਾਲ ਸਪੈਸ਼ਲ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਸ੍ਰੀ ਹਰਮਨਦੀਪ ਸਿੰਘ ਹਾਂਸ, ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਦੀ ਨਿਗਰਾਨੀ ਹੇਠ ਪੀ.ਜੀ./ਵਹੀਕਲਾਂ ਆਦਿ ਦੀ ਚੈਕਿੰਗ ਕੀਤੀ ਗਈ ਅਤੇ ਇਸੇ ਤਰ੍ਹਾਂ ਪਿੰਡ ਮਟੋਰ (ਸੈਕਟਰ-70) ਮੋਹਾਲੀ ਦੇ ਏਰੀਆ ਵਿੱਚ 150 ਪੁਲਿਸ ਮੁਲਾਜ਼ਮਾਂ ਨਾਲ ਸਰਾਵਾਂ, ਹੋਟਲਾਂ, ਪੀ.ਜੀ., ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਭੀੜ ਭੜੱਕੇ ਵਾਲੀਆ ਥਾਵਾਂ ਨੂੰ ਚੈੱਕ ਕੀਤਾ ਗਿਆ ਹੈ। ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਸ਼ਹਿਰ ਵਿੱਚ ਗਜ਼ਟਡ ਅਫ਼ਸਰਾਂ (ਡੀ ਐਸ ਪੀ ਅਤੇ ਐਸ ਪੀ) ਦੀ ਨਿਗਰਾਨੀ ਹੇਠ 06 ਫਲੈਗ ਮਾਰਚ ਵੀ ਕੱਢੇ ਗਏ ਹਨ ਅਤੇ ਜ਼ਿਲ੍ਹੇ ਵਿੱਚ ਸ਼ਾਮ 06:00 ਵਜੇ ਤੋਂ ਰਾਤ 11:00 ਵਜੇ ਤੱਕ ਸਪੈਸ਼ਲ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ। ਅੱਜ ਦੇ ਇਸ ਓਪਰੇਸ਼ਨ ਦੌਰਾਨ ਹੇਠ ਲਿਖੇ ਅਨੁਸਾਰ ਨਸ਼ੀਲਾ ਪਦਾਰਥ ਆਦਿ ਬ੍ਰਾਮਦ ਕੀਤਾ ਗਿਆ ਹੈ।
ਬ੍ਰਾਮਦਗੀ:- 92 ਗ੍ਰਾਮ ਹੈਰੋਈਨ
01 ਸਰਿੰਜ 01 ਵੇਟ ਮਸ਼ੀਨ
01 ਐਕਟਿਵਾ ਸਕੂਟਰ