, ਇਨਸਾਫ਼ ਦੀ ਲੜਾਈ ਅਤੇ ਪੀੜਤਾਂ ਦੇ ਮੁੜ ਵਸੇਬੇ ’ਤੇ ਹੋਵੇਗੀ ਵਿਚਾਰ-ਚਰਚਾ
ਲੁਧਿਆਣਾ: 31 ਅਕਤੂਬਰ ( )- 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਜ਼ਖ਼ਮ ਨਾ ਤਾਂ ਕਦੇ ਭੁੱਲਣ ਵਾਲੇ ਹਨ ਅਤੇ ਨਾ ਹੀ ਇਨ੍ਹਾਂ ਨੂੰ ਭਰਿਆ ਜਾ ਸਕਦਾ ਹੈ। ਚਾਰ ਦਹਾਕੇ ਤੋਂ ਵੱਧ ਪੁਰਾਣੀ ਇਸ ਕਤਲੇਆਮ ਦੀ ਪੀੜ ਨੂੰ 1984 ਤੋਂ ਬਾਅਦ ਜਨਮੀਂ ਨਵੀਂ ਪੀੜ੍ਹੀ ਨੂੰ ਅਹਿਸਾਸ ਕਰਵਾਉਣ ਅਤੇ ਕਤਲੇਆਮ ਦੇ ਵੱਖ-ਵੱਖ ਪਹਿਲੂਆਂ ਬਾਰੇ ਸਮਾਜ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ 4 ਨਵੰਬਰ ਨੂੰ ਚੰਡੀਗੜ੍ਹ ਵਿਖੇ ‘ਜ਼ਖ਼ਮ 84 ਦੇ’ ਦੇ ਨਾਮ ਹੇਠ ਕੰਨਕਲੇਵ ਕਰਵਾਇਆ ਜਾ ਰਿਹਾ ਹੈ।
ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ‘ਜ਼ਖ਼ਮ 84 ਦੇ ’ ਕੰਨਕਲੇਵ ਦਾ ਮੁੱਖ ਮਕਸਦ ਸਿਰਫ਼ ਇਤਿਹਾਸ ਦੇ ਇੱਕ ਦੁਖਦਾਈ ਅਧਿਆਇ ਨੂੰ ਯਾਦ ਕਰਨਾ ਹੀ ਨਹੀਂ, ਸਗੋਂ ਇਸ ਨਾਲ ਜੁੜੇ ਸੱਚ, ਪੀੜਤਾਂ ਦੇ ਸੰਘਰਸ਼, ਇਨਸਾਫ਼ ਦੀ ਲੰਮੀ ਲੜਾਈ ਅਤੇ ਮੁੜ ਵਸੇਬੇ ਦੇ ਯਤਨਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਸਮਾਜ ਨੂੰ ਇਤਿਹਾਸ ਤੋਂ ਸਿੱਖਣ, ਪੀੜਤਾਂ ਦੇ ਦਰਦ ਨੂੰ ਸਮਝਣ ਅਤੇ ਲੋਕਤੰਤਰੀ ਤੇ ਨਿਆਂ ਪ੍ਰਣਾਲੀ ਵਿੱਚ ਜਵਾਬਦੇਹੀ ਦੀ ਮਹੱਤਤਾ ਨੂੰ ਉਜਾਗਰ ਕਰਨ ਦਾ ਮੌਕਾ ਪ੍ਰਦਾਨ ਕਰਦੇ ਹਨ।
ਇਸ ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸਮਾਗਮ ਦੀ ਸ਼ੁਰੂਆਤ ਵਿਸ਼ੇਸ਼ ਪ੍ਰਦਰਸ਼ਨੀ ਰਾਹੀਂ 1984 ਦੇ ਕਤਲੇਆਮ ਨਾਲ ਸਬੰਧਤ ਤਸਵੀਰਾਂ ਅਤੇ ਘਟਨਾਵਾਂ ਨੂੰ ਨਵੀਂ ਪੀੜ੍ਹੀ ਦੇ ਰੂਬਰੂ ਕੀਤਾ ਜਾਵੇਗਾ।
ਕੇਵਲ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਕੰਨਕਲੇਵ ਵਿੱਚ ਉਦਘਾਟਨੀ ਸੈਸ਼ਨ ਤੋਂ ਇਲ਼ਾਵਾ ਚਾਰ ਵਿਸ਼ੇਸ਼ ਸੈਸ਼ਨ ਰੱਖੇ ਗਏ ਹਨ। ਸੱਜਣ ਕੁਮਾਰ ਕੇਸ ਵਿੱਚ ਹਾਈਕੋਰਟ ਤੇ ਸੁਪਰੀਮ ਕੋਰਟ ਵਿੱਚ ’84 ਕਤਲੇਆਮ ਦੇ ਪੀੜਤਾਂ ਦੇ ਵਕੀਲ ਰਹੇ ਅਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਉਦਘਾਟਨੀ ਸੈਸ਼ਨ ਵਿੱਚ ਕੀ-ਨੋਟ ਸਪੀਕਰ ਹੋਣਗੇ। ਉਨ੍ਹਾਂ ਦੱਸਿਆ ਕਿ ਪਹਿਲਾ ਸੈਸ਼ਨ ‘ਨਸਲਕੁਸ਼ੀ ਕਦੋਂ ਅਤੇ ਕਿਵੇਂ ਹੋਈ’ ਵਿਸ਼ੇ ’ਤੇ ਕੇਂਦਰਿਤ ਹੋਵੇਗਾ। ਇਸ ਸੈਸ਼ਨ ਵਿੱਚ 1984 ਦੇ ਕਤਲੇਆਮ ਦੇ ਪੀੜਤ ਹੱਡਬੀਤੀ ਸਾਂਝੀ ਕਰਨਗੇ।
ਉਨ੍ਹਾਂ ਅੱਗੇ ਦੱਸਿਆ ਕਿ ਦੂਜਾ ਸੈਸ਼ਨ ‘ਕੀ ਨਸਲਕੁਸ਼ੀ ਇੱਕ ਸਾਜ਼ਿਸ਼ ਸੀ?’ ਵਿਸ਼ੇ ’ਤੇ ਆਧਾਰਿਤ ਹੋਵੇਗਾ। ਇਸ ਦੌਰਾਨ ਹੋਣ ਵਾਲੀ ਚਰਚਾ ਦਾ ਕੇਂਦਰੀ ਨੁਕਤਾ ਉਹ ਧਾਰਨਾ ਹੋਵੇਗੀ, ਜੋ ਸਿੱਖ ਨਸ਼ਲਕੁਸੀ ਨੂੰ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਮੰਨਦੀ ਹੈ। ਇਸ ਚਰਚਾ ਵਿੱਚ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ਼ ਦੁਆਉਣ ਲਈ ਦਹਾਕਿਆਂ ਤੱਕ ਕਾਨੂੰਨੀ ਲੜਾਈ ਲੜਨ ਵਾਲੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐੱਚ.ਐੱਸ. ਫੂਲਕਾ, ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਅਤੇ ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਵਿਚਾਰ ਸਾਂਝੇ ਕਰਨਗੇ।
ਕੇਵਲ ਸਿੰਘ ਢਿੱਲੋਂ ਮੁਤਾਬਕ ਤੀਜਾ ਸੈਸ਼ਨ ‘ਇਨਸਾਫ਼ ਦਾ ਕਤਲ— ਵਿਸ਼ੇ ’ਤੇ ਹੋਵੇਗਾ। ਇਸ ਸੈਸ਼ਨ ਦੀ ਚਰਚਾ ਦੌਰਾਨ ਪੀੜਤਾਂ ਨੂੰ ਇਨਸਾਫ਼ ਤੋਂ ਦੂਰ ਰੱਖਣ, ਸਬੂਤਾਂ ਨੂੰ ਨਸ਼ਟ ਕਰਨ ਅਤੇ ਮੁਲਜ਼ਮਾਂ ਨੂੰ ਸਿਆਸੀ ਸਰਪ੍ਰਸਤੀ ਦੇਣ ਬਾਰੇ ਚਰਚਾ ਹੋਵੇਗੀ। ਉਨ੍ਹਾਂ ਦੱਸਿਆ ਕਿ ਚੌਥਾ ਸੈਸ਼ਨ ‘ਦੋਸ਼ੀਆਂ ਨੂੰ ਸਜ਼ਾ-ਭਾਜਪਾ ਦੇ ਉਪਰਾਲੇ’ ਬਾਰੇ ਵਿਚਾਰ-ਵਟਾਂਦਰਾ ਹੋਵੇਗਾ, ਜਿਸ ਵਿੱਚ 1984 ਦੇ ਕਤਲੇਆਮ ਦੌਰਾਨ ਪੀੜਤਾਂ ਨੂੰ ਬਚਾਉਣ ਦੀ ਲੜਾਈ ਤੋਂ ਲੈ ਕੇ ਉਨ੍ਹਾਂ ਲਈ ਇਨਸਾਫ਼ ਦੀ ਜੱਦੋਜਹਿਦ ਅਤੇ ਇਨਸਾਫ ਦੁਆਉਣ ਤੱਕ ਦੇ ਉੱਦਮਾਂ ਬਾਰੇ ਗੱਲਬਾਤ ਕੀਤੀ ਜਾਵੇਗੀ।
ਕੇਵਲ ਸਿੰਘ ਢਿਲੋਂ ਨੇ ਦੱਸਿਆ ਕਿ ਕੰਨਕਲੇਵ ਦੇ ਆਖਰੀ ਹਿੱਸੇ ਵਿੱਚ 1984 ਦੇ ਕਤਲੇਆਮ ਦੇ ਪੀੜਤ ਪਰਿਵਾਰਾਂ ਦੇ ਮੁੜ ਵਸੇਬੇ ਅਤੇ ਉਨ੍ਹਾਂ ਦੀ ਜ਼ਿੰਦਗੀ ਨੂੰ ਮੁੜ ਲੀਹ ’ਤੇ ਲਿਆਉਣ ਲਈ ਕੀਤੇ ਗਏ ਯਤਨਾਂ ਬਾਰੇ ਵਿਚਾਰ-ਵਟਾਂਦਰਾ ਹੋਵੇਗਾ। ਇਸ ਸੈਸ਼ਨ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ਿਰਕਤ ਕਰਕੇ ਪੀੜਤਾਂ ਦੇ ਮੁੜ ਵਸੇਬੇ ਲਈ ਭਾਜਪਾ ਸਰਕਾਰਾਂ ਵੱਲੋਂ ਕੀਤੇ ਗਏ ਉਪਰਾਲਿਆਂ ਅਤੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕਰਨਗੇ।
1984-Sikh-Riots-Zakhm-84-Ke-Chandigarh-Conclave-Justice-For-1984-Victims-Bjp-Punjab
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)