ਆਮ ਆਦਮੀ ਪਾਰਟੀ ਨੇ ਪੰਜਾਬ ਲਈ 40 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

Oct31,2026 | Jagrati Lahar Bureau | Chandigarh


ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਪੀਏਸੀ ਦੀ ਬੈਠਕ ਵਿੱਚ ਫਾਈਨਲ ਹੋਏ ਉਮੀਦਵਾਰਾਂ ਦੇ ਨਾਂ
ਧੂਰੀ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ ਸੀਐਮ ਭਗਵੰਤ ਸਿੰਘ ਮਾਨ
ਕੇਜਰੀਵਾਲ ਨੇ ਉਮੀਦਵਾਰਾਂ ਨੂੰ ਦਿੱਤੀ ਵਧਾਈ, ਕਿਹਾ- 2027 ਵਿੱਚ 2022 ਦਾ ਵੀ ਟੁੱਟੇਗਾ ਰਿਕਾਰਡ
ਜਨਤਾ ਨੇ ਜਿਨ੍ਹਾਂ ਉਮੀਦਵਾਰਾਂ 'ਤੇ ਆਪਣੀ ਸਹਿਮਤੀ ਜਤਾਈ, ਪੀਏਸੀ ਵਿੱਚ ਉਨ੍ਹਾਂ ਨਾਵਾਂ 'ਤੇ ਹੀ ਲੱਗੀ ਮੋਹਰ- ਭਗਵੰਤ ਸਿੰਘ ਮਾਨ
ਜਲਦ ਉਮੀਦਵਾਰ ਐਲਾਨਣ ਨਾਲ ‘ਸਰਕਾਰ ਦੇ ਕੰਮ’ ਜਨਤਾ ਤੱਕ ਪਹੁੰਚਾਉਣ ਦਾ ਮਿਲੇਗਾ ਮੌਕਾ- ਭਗਵੰਤ ਸਿੰਘ ਮਾਨ
ਆਮ ਆਦਮੀ ਪਾਰਟੀ ਦੀ ਜਿੱਤ ਤੈਅ, ਦੁਬਾਰਾ ਬਣਨ ਜਾ ਰਹੀ ਹੈ ਸਰਕਾਰ- ਭਗਵੰਤ ਸਿੰਘ ਮਾਨ
ਪੰਜਾਬ ਵਿੱਚ ਫਿਰ ਬਣਨ ਜਾ ਰਹੀ ਹੈ ਭਗਵੰਤ ਮਾਨ ਸਰਕਾਰ- ਮਨੀਸ਼ ਸਿਸੋਦੀਆ
ਨਵੀਂ ਦਿੱਲੀ/ਪੰਜਾਬ, 31 ਅਕਤੂਬਰ 
ਆਮ ਆਦਮੀ ਪਾਰਟੀ ਨੇ ਸ਼ਨੀਵਾਰ ਨੂੰ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਕੇ ਪੰਜਾਬ ਵਿੱਚ ਚੋਣ ਬਿਗੁਲ ਫੂਕ ਦਿੱਤਾ ਹੈ। ''ਆਪ'' ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਪੀਏਸੀ ਦੀ ਬੈਠਕ ਵਿੱਚ ਲੰਬੀ ਚਰਚਾ ਤੋਂ ਬਾਅਦ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਗਿਆ। ਪਾਰਟੀ ਨੇ ਪੰਜਾਬ ਦੇ ਹਰਮਨਪਿਆਰੇ ਸੀਐਮ ਭਗਵੰਤ ਸਿੰਘ ਮਾਨ ਨੂੰ ਇੱਕ ਵਾਰ ਫਿਰ ਧੂਰੀ ਤੋਂ ਜਨਤਾ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਪਾਰਟੀ ਨੇ ਜਨਤਾ ਦੇ ਵਿਚਕਾਰ ਕੀਤੇ ਗਏ ਸਰਵੇਖਣ ਤੋਂ ਬਾਅਦ ਇਹਨਾਂ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ। ਅਰਵਿੰਦ ਕੇਜਰੀਵਾਲ ਨੇ ਸਾਰੇ 40 ਉਮੀਦਵਾਰਾਂ ਨੂੰ ਵਧਾਈ ਦਿੰਦਿਆਂ 2027 ਵਿੱਚ 2022 ਦੇ ਨਤੀਜਿਆਂ ਦਾ ਰਿਕਾਰਡ ਤੋੜਨ ਦਾ ਵੀ ਸੱਦਾ ਦਿੱਤਾ ਹੈ।
ਦੂਜੇ ਪਾਸੇ, ਦਿੱਲੀ ਵਿੱਚ ਪੀਏਸੀ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਸੀਐਮ ਭਗਵੰਤ ਸਿੰਘ ਮਾਨ ਨੇ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਗਾਮੀ 2027 ਪੰਜਾਬ ਵਿਧਾਨ ਸਭਾ ਚੋਣਾਂ ਲਈ 40 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਉਮੀਦਵਾਰਾਂ ਦਾ ਜਲਦੀ ਐਲਾਨ ਪਾਰਟੀ ਦੀ ਮਜ਼ਬੂਤ ਤਿਆਰੀ, ਪਾਰਦਰਸ਼ਤਾ ਅਤੇ ਸਾਡੀ ਸਰਕਾਰ ਦੁਆਰਾ ਕੀਤੇ ਗਏ ਕੰਮਾਂ ਪ੍ਰਤੀ ਸਾਡੇ ਅਟੁੱਟ ਵਿਸ਼ਵਾਸ ਦਾ ਪ੍ਰਮਾਣ ਹੈ। ਉਨ੍ਹਾਂ ਨੇ ਸਾਰੇ ਉਮੀਦਵਾਰਾਂ ਅਤੇ ਪਾਰਟੀ ਵਰਕਰਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਆਓ, ਅਸੀਂ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਹੋਰ ਵੀ ਮਜ਼ਬੂਤੀ ਨਾਲ ਜੁੜੀਏ ਅਤੇ ''ਰੰਗਲਾ ਪੰਜਾਬ'' ਵੱਲ ਪ੍ਰਗਤੀ ਦਾ ਸਫ਼ਰ ਜਾਰੀ ਰੱਖੀਏ।
ਮੀਡੀਆ ਨਾਲ ਗੱਲਬਾਤ ਦੌਰਾਨ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੀਆਂ ਟਿਕਟਾਂ ਬਾਰੇ ਵਿਸਥਾਰਪੂਰਵਕ ਚਰਚਾ ਹੋਈ ਹੈ। ਇਸ ਵਿੱਚ ਲੋਕਾਂ ਦੇ ਸਰਵੇ ਅਨੁਸਾਰ ਜਿਨ੍ਹਾਂ ਉਮੀਦਵਾਰਾਂ ਨੂੰ ਲੋਕਾਂ ਨੇ ਹਾਂ ਕਿਹਾ ਅਤੇ ਹਾਂ-ਪੱਖੀ ਹੁੰਗਾਰਾ ਮਿਲਿਆ ਹੈ, ਉਨ੍ਹਾਂ ਨੂੰ ਹੀ ਪਾਰਟੀ ਨੇ ਟਿਕਟ ਦਿੱਤੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਾਰੇ 40 ਉਮੀਦਵਾਰ ਅਗਲੀ ਵਾਰ ਵੀ ਜਿੱਤ ਕੇ ਆਉਣਗੇ। ਉਨ੍ਹਾਂ ਕਿਹਾ ਕਿ ਨਵੇਂ ਚਿਹਰਿਆਂ ਨੂੰ ਵੀ ਮੌਕਾ ਮਿਲੇਗਾ। ਆਮ ਆਦਮੀ ਪਾਰਟੀ ਤਾਂ ਹਾਲੇ ਖ਼ੁਦ ਹੀ ਨਵੀਂ ਹੈ। ਇਹ 12-13 ਸਾਲ ਪੁਰਾਣੀ ਪਾਰਟੀ ਹੈ। ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਹੈ, ਅਸੀਂ ਬਿਲਕੁਲ ਜਿੱਤੇ ਹੋਏ ਹਾਂ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਕੋਈ ਪੰਜਾਬ ਵਿੱਚ ਜਾਵੇ ਤਾਂ ਉਸ ਨੂੰ ਪਤਾ ਲੱਗ ਜਾਵੇਗਾ ਕਿ ਸਾਡੀ ਸਰਕਾਰ ਵਿੱਚ ਕੀ-ਕੀ ਕੰਮ ਹੋਏ ਹਨ। ਪੰਜਾਬ ਵਿੱਚ ਕੋਈ ਅਜਿਹਾ ਪਿੰਡ ਨਹੀਂ ਹੈ ਜਿੱਥੇ ਗ੍ਰਾਂਟ ਨਾ ਪਹੁੰਚੀ ਹੋਵੇ, ਉੱਥੇ ਸੜਕਾਂ ਨਾ ਬਣੀਆਂ ਹੋਣ, ਜਾਂ ਛੱਪੜਾਂ ਦਾ ਕੰਮ, ਚਾਹੇ ਥਾਪਰ ਮਾਡਲ ਹੋਵੇ ਜਾਂ ਸੀਚੇਵਾਲ ਮਾਡਲ, ਨਾ ਹੋਇਆ ਹੋਵੇ। ਅਜਿਹਾ ਕੋਈ ਪਿੰਡ ਨਹੀਂ ਹੈ ਜਿੱਥੇ ਕਿਸੇ ਨੂੰ ਨੌਕਰੀ ਨਾ ਮਿਲੀ ਹੋਵੇ, ਆਮ ਆਦਮੀ ਕਲੀਨਿਕ ਨਾ ਖੁੱਲ੍ਹਿਆ ਹੋਵੇ ਜਾਂ ਸਕੂਲਾਂ ਨੂੰ ਅੱਪਡੇਟ ਨਾ ਕੀਤਾ ਗਿਆ ਹੋਵੇ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਸੀਂ ਚੋਣਾਂ ਤੋਂ ਤਿੰਨ-ਚਾਰ ਮਹੀਨੇ ਪਹਿਲਾਂ ਹੀ ਸੂਚੀ ਜਾਰੀ ਕਰ ਰਹੇ ਹਾਂ ਤਾਂ ਜੋ ਉਮੀਦਵਾਰਾਂ ਨੂੰ ਲੋਕਾਂ ਕੋਲ ਜਾਣ ਅਤੇ ਸਰਕਾਰ ਦੇ ਕੰਮਾਂ ਨੂੰ ਉਨ੍ਹਾਂ ਤੱਕ ਪਹੁੰਚਾਉਣ ਦਾ ਪੂਰਾ ਮੌਕਾ ਮਿਲੇ। ਕਾਂਗਰਸ ਤਾਂ ਆਖ਼ਰੀ ਦਿਨ ਤੱਕ ਇਸੇ ਡਰ ਵਿੱਚ ਰਹਿੰਦੀ ਹੈ ਕਿ ਕਿਤੇ ਬਗ਼ਾਵਤ ਨਾ ਹੋ ਜਾਵੇ ਜਾਂ ਕੋਈ ਹੋਰ ਵਿਅਕਤੀ ਆਜ਼ਾਦ ਖੜ੍ਹਾ ਨਾ ਹੋ ਜਾਵੇ। ਇਸ ਲਈ ਕਾਂਗਰਸ ਆਖ਼ਰੀ ਦਿਨ ਤੱਕ ਟਿਕਟਾਂ ਦਾ ਐਲਾਨ ਨਹੀਂ ਕਰਦੀ, ਪਰ ਆਮ ਆਦਮੀ ਪਾਰਟੀ ਦਾ ਸਿਧਾਂਤ ਵੱਖਰਾ ਹੈ।
ਉੱਥੇ ਹੀ, ''ਆਪ'' ਦੇ ਸੀਨੀਅਰ ਆਗੂ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ 'ਐਕਸ' (X) 'ਤੇ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਲਈ ਐਲਾਨੇ ਗਏ ਆਮ ਆਦਮੀ ਪਾਰਟੀ ਦੇ ਸਾਰੇ 40 ਉਮੀਦਵਾਰਾਂ ਨੂੰ ਵਧਾਈ। ਇਹ ਜਨਤਾ ਦੇ ਭਰੋਸੇ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਹੈ। ਹਰ ਘਰ ਜਾਓ, ਲੋਕਾਂ ਦੀ ਗੱਲ ਸੁਣੋ ਅਤੇ ਪੰਜਾਬ ਨੂੰ ਅੱਗੇ ਵਧਾਉਣ ਲਈ ਪੂਰੀ ਤਾਕਤ ਲਗਾਓ। ਖ਼ੁਸ਼ਹਾਲ ਪੰਜਾਬ ਲਈ ਭਗਵੰਤ ਮਾਨ ਫਿਰ ਤੋਂ।
ਵਿਧਾਨ ਸਭਾ ਸੀਟ — ਉਮੀਦਵਾਰ ਦਾ ਨਾਂ
ਬਟਾਲਾ - ਅਮਨਸ਼ੇਰ ਸਿੰਘ (ਸ਼ੈਰੀ ਕਲਸੀ)
ਅਜਨਾਲਾ - ਕੁਲਦੀਪ ਸਿੰਘ ਧਾਲੀਵਾਲ
ਅੰਮ੍ਰਿਤਸਰ ਸਾਊਥ - ਡਾ. ਇੰਦਰਬੀਰ ਸਿੰਘ ਨਿੱਜਰ
ਤਰਨ ਤਾਰਨ - ਹਰਮੀਤ ਸਿੰਘ ਸੰਧੂ
ਖੇਮਕਰਨ - ਸਰਵਣ ਸਿੰਘ ਧੁਨ
ਨਕੋਦਰ - ਬੀਬੀ ਇੰਦਰਜੀਤ ਕੌਰ ਮਾਨ
ਕਰਤਾਰਪੁਰ - ਬਲਕਾਰ ਸਿੰਘ
ਦਸੂਹਾ - ਕਰਮਬੀਰ ਸਿੰਘ ਘੁੰਮਣ
ਉੜਮੁੜ - ਜਸਵੀਰ ਸਿੰਘ ਰਾਜਾ ਗਿੱਲ
ਹੁਸ਼ਿਆਰਪੁਰ - ਬ੍ਰਹਮ ਸ਼ੰਕਰ ਸ਼ਰਮਾ ਜਿੰਪਾ
ਚੱਬੇਵਾਲ - ਇਸ਼ਾਂਕ ਕੁਮਾਰ ਚੱਬੇਵਾਲ
ਗੜ੍ਹਸ਼ੰਕਰ - ਜੈ ਕਿਸ਼ਨ ਸਿੰਘ ਰੌੜੀ
ਬਲਾਚੌਰ - ਬੀਬੀ ਸੰਤੋਸ਼ ਕਟਾਰੀਆ
ਰੂਪਨਗਰ - ਦਿਨੇਸ਼ ਚੱਢਾ
ਐੱਸ.ਏ.ਐੱਸ. ਨਗਰ - ਕੁਲਵੰਤ ਸਿੰਘ
ਫ਼ਤਹਿਗੜ੍ਹ ਸਾਹਿਬ - ਲਖਬੀਰ ਸਿੰਘ ਰਾਏ
ਅਮਲੋਹ - ਗੁਰਿੰਦਰ ਸਿੰਘ ਗੈਰੀ ਵੜਿੰਗ
ਸਮਰਾਲਾ - ਜਗਤਾਰ ਸਿੰਘ ਦਿਆਲਪੁਰਾ
ਲੁਧਿਆਣਾ ਈਸਟ - ਦਲਜੀਤ ਸਿੰਘ ਗ੍ਰੇਵਾਲ ਭੋਲਾ
ਆਤਮ ਨਗਰ - ਕੁਲਵੰਤ ਸਿੰਘ ਸਿੱਧੂ
ਲੁਧਿਆਣਾ ਸੈਂਟਰਲ - ਅਸ਼ੋਕ ਪਰਾਸ਼ਰ ਪੱਪੀ
ਲੁਧਿਆਣਾ ਵੈਸਟ - ਸੰਜੀਵ ਅਰੋੜਾ
ਲੁਧਿਆਣਾ ਨੌਰਥ - ਚੌਧਰੀ ਮਦਨ ਲਾਲ ਬੱਗਾ
ਪਾਇਲ - ਮਨਵਿੰਦਰ ਸਿੰਘ ਗਿਆਸਪੁਰਾ
ਨਿਹਾਲ ਸਿੰਘ ਵਾਲਾ - ਮਨਜੀਤ ਸਿੰਘ ਬਿਲਾਸਪੁਰ
ਬਾਘਾ ਪੁਰਾਣਾ - ਅੰਮ੍ਰਿਤਪਾਲ ਸਿੰਘ ਸੁਖਾਨੰਦ
ਮੋਗਾ - ਡਾ. ਅਮਨਦੀਪ ਕੌਰ ਅਰੋੜਾ
ਧਰਮਕੋਟ - ਦੇਵਿੰਦਰ ਜੀਤ ਸਿੰਘ ਲਾਡੀ ਢੋਸ
ਜਲਾਲਾਬਾਦ - ਜਗਦੀਪ ਕੰਬੋਜ ਗੋਲਡੀ
ਫਾਜ਼ਿਲਕਾ - ਨਰਿੰਦਰਪਾਲ ਸਿੰਘ ਸਾਵਨਾ
ਮੁਕਤਸਰ - ਜਗਦੀਪ ਸਿੰਘ ਕਾਕਾ ਬਰਾੜ
ਕੋਟਕਪੂਰਾ - ਕੁਲਤਾਰ ਸਿੰਘ ਸੰਧਵਾਂ
ਜੈਤੋ - ਅਮੋਲਕ ਸਿੰਘ
ਤਲਵੰਡੀ ਸਾਬੋ - ਬੀਬੀ ਬਲਜਿੰਦਰ ਕੌਰ
ਸਰਦੂਲਗੜ੍ਹ - ਗੁਰਪ੍ਰੀਤ ਸਿੰਘ ਬਣਵਾਲੀ
ਭਦੌੜ - ਲਾਭ ਸਿੰਘ ਉਗੋਕੇ
ਮਹਿਲ ਕਲਾਂ - ਕੁਲਵੰਤ ਸਿੰਘ ਪੰਡੋਰੀ
ਅਮਰਗੜ੍ਹ - ਜਸਵੰਤ ਸਿੰਘ ਗੱਜਣਮਾਜਰਾ
ਧੂਰੀ - ਭਗਵੰਤ ਮਾਨ
ਪਟਿਆਲਾ - ਅਜੀਤਪਾਲ ਸਿੰਘ ਕੋਹਲੀ

Aap-Punjab-Punjab-Assembly-Elections-2027-Aap-Candidate-List-Bhagwant-Mann-Arvind-Kejriwal



TOP HEADLINES


*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰੋਬੇਸ਼ਨਰੀ ਆਈ.ਪੀ.ਐਸ. ਅਧ
*ਮੇਰੀ ਰਸੋਈ ਰਾਸ਼ਨ ਕਿੱਟਾਂ ਦੀ ਵੰਡ ਦਾ ਅੰਕੜਾ ਦੂਜੀ ਤਿਮਾਹੀ ਦੌ
*ਪੰਜਾਬ ਖੇਡ ਵਿਭਾਗ ਵੱਲੋਂ 2 ਦਸੰਬਰ ਨੂੰ 'ਆਲ ਇੰਡੀਆ ਸਿਵਲ ਸਰਵਿ
*ਪੰਜਾਬ ਸਰਕਾਰ ਵੱਲੋਂ ਨਗਰ ਨਿਗਮ/ਨਗਰ ਪਾਲਿਕਾ ਦੀਆਂ ਮੁੜ ਚੋਣਾਂ
*ਭਗਵੰਤ ਮਾਨ ਸਰਕਾਰ ਨੇ ਪੀ.ਆਰ.ਟੀ.ਸੀ. ਦੇ ਆਊਟਸੋਰਸਡ ਮੁਲਾਜ਼ਮਾਂ
ਈ. ਡੀ. ਵੱਲੋਂ ਅਕਾਲੀ ਦਲ ਦੇ ਹਲਕਾ ਖਰੜ ਦੇ ਇੰਚਾਰਜ ਰਵਿੰਦਰ ਸਿੰ
ਭਗਵੰਤ ਮਾਨ ਸਰਕਾਰ ਨੇ ਪਿੜਾਈ ਸੀਜ਼ਨ 2026-27 ਲਈ ਗੰਨੇ ਦਾ ਭਾਅ ਵ
*ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਹਰ ਜਾਇਜ਼ ਮ
26 ਨਵੰਬਰ ਨੂੰ ਹੋਣ ਵਾਲੀ ਪੰਜਾਬ ਖ਼ੁਸ਼ਹਾਲ ਰੈਲੀ ਭਗਵੰਤ ਮਾਨ ਸਰ
ਸੰਗਰੂਰ ’ਚ ਆਮ ਆਦਮੀ ਕਲੀਨਿਕਾਂ ਦੇ ਮੁਲਾਜ਼ਮਾਂ ਦੀਆਂ ਪੱਗਾਂ ਰੋਲ
*ਭਗਵੰਤ ਮਾਨ ਸਰਕਾਰ ਨੇ ਪੀ.ਆਰ.ਟੀ.ਸੀ. ਦੇ ਆਊਟਸੋਰਸਡ ਮੁਲਾਜ਼ਮਾਂ
ਕੈਬਨਿਟ ਮੰਤਰੀ ਮੋਹਿੰਦਰ ਭਗਤ 27 ਨਵੰਬਰ ਨੂੰ ਬਾਗਬਾਨੀ ਵਿਕਾਸ ਕੇ
ਅੰਮ੍ਰਿਤਸਰ ਵਿੱਚ 9 ਪਿਸਤੌਲਾਂ, 1.3 ਕਿਲੋ ਹੈਰੋਇਨ ਅਤੇ 60 ਹਜ਼ਾ
*ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ 54 ਅਤੇ ਪੁੱਡਾ ਵਿੱਚ ਦੋ
ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰ ਇਕਜੁੱਟ ਹੋ ਕੇ ਪੰਜਾਬ
*ਭਾਜਪਾ-ਅਕਾਲੀ ਦਲ (ਬਾਦਲ) ਗੱਠਜੋੜ ਪੰਜਾਬੀਆਂ ਨੂੰ ਮੁੜ ਮੂਰਖ ਬਣ
ਪੀਸੀਐਸ ਮੇਨਜ਼ ਪਾਸ ਉਮੀਦਵਾਰਾਂ ਦੀ ਨਿਰਪੱਖ ਸੁਣਵਾਈ ਲਈ ਅਪੀਲ, ਕ
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 3 ਮੁਲਾਜ਼ਮ ਯੂਨੀਅਨਾਂ ਅਤੇ
*ਵਿੱਤ ਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ
ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 53209735

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us