ਪੰਜਾਬ ਅਤੇ ਯੂਕੇ ਵਿਚਕਾਰ ਖੇਤੀਬਾੜੀ ਤੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਅਹਿਮ ਵਿਚਾਰ-ਵਟਾਂਦਰਾ

Oct31,2026 | Balraj Khanna | Ludhiana



ਮੈਗਾ ਫੂਡ ਪਾਰਕ ਲੁਧਿਆਣਾ ਵਿਖੇ ਯੂਕੇ-ਪੰਜਾਬ ਐਗਰੀ-ਟੈਕ ਗੋਲਮੇਜ਼ ਕਾਨਫਰੰਸ
 ਦੁਵੱਲੇ ਨਿਵੇਸ਼, ਵਪਾਰ ਅਤੇ ਤਕਨੀਕੀ ਸਾਂਝੇਦਾਰੀ ਦੇ ਮੌਕਿਆਂ ’ਤੇ ਚਰਚਾ

ਲੁਧਿਆਣਾ, 31 ਅਕਤੂਬਰ:


ਪੰਜਾਬ ਅਤੇ ਯੂਨਾਈਟਿਡ ਕਿੰਗਡਮ (ਯੂਕੇ) ਵਿਚਕਾਰ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਦੁਵੱਲੇ ਨਿਵੇਸ਼, ਵਪਾਰ ਅਤੇ ਤਕਨੀਕੀ ਸਹਿਯੋਗ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ 30 ਅਕਤੂਬਰ ਨੂੰ ਮੈਗਾ ਫੂਡ ਪਾਰਕ, ਲਾਡੋਵਾਲ, ਲੁਧਿਆਣਾ ਵਿਖੇ ਯੂਕੇ-ਪੰਜਾਬ ਐਗਰੀ-ਟੈਕ ਗੋਲਮੇਜ਼ ਕਾਨਫਰੰਸ ਕਰਵਾਈ ਗਈ। ਇਸ ਵਿੱਚ ਯੂਕੇ ਦੇ ਵਫ਼ਦ ਅਤੇ ਪੰਜਾਬ ਦੇ ਪ੍ਰਮੁੱਖ ਫੂਡ ਪ੍ਰੋਸੈਸਿੰਗ ਉਦਯੋਗਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ।

ਕਾਨਫਰੰਸ ਦੌਰਾਨ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਸ਼੍ਰੀਮਤੀ ਐਲਬਾ ਸਮੈਰੀਗਲੀਓ ਦੀ ਅਗਵਾਈ ਹੇਠ ਯੂਕੇ ਸਰਕਾਰ ਦੇ ਵਪਾਰ, ਨਵੀਨਤਾ, ਵਿਗਿਆਨ ਅਤੇ ਵਪਾਰ ਵਿਭਾਗ ਦੇ ਮਾਹਿਰਾਂ ਨੇ ਉਦਯੋਗਿਕ ਨੁਮਾਇੰਦਿਆਂ ਨਾਲ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ। ਇਹ ਸਮਾਗਮ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ (ਪੀ.ਏ.ਆਈ.ਸੀ.), ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਅਤੇ ਇਨਵੈਸਟ ਪੰਜਾਬ ਵੱਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ।

ਇਸ ਮੌਕੇ ਪੀ.ਏ.ਆਈ.ਸੀ. ਦੇ ਵਧੀਕ ਮੈਨੇਜਿੰਗ ਡਾਇਰੈਕਟਰ ਸ਼੍ਰੀ ਰਿਸ਼ਭ ਬਾਂਸਲ, ਸੀ.ਆਈ.ਆਈ. ਲੁਧਿਆਣਾ ਜ਼ੋਨ ਦੇ ਸਾਬਕਾ ਚੇਅਰਮੈਨ ਸ਼੍ਰੀ ਅਸ਼ਪ੍ਰੀਤ ਸਾਹਨੀ, ਬ੍ਰਿਟਿਸ਼ ਮਿਸ਼ਨ ਦੇ ਡਿਪਟੀ ਹੈੱਡ ਸ਼੍ਰੀ ਅਮਨਦੀਪ ਗਰੇਵਾਲ, ਸੀਨੀਅਰ ਵਪਾਰ ਸਲਾਹਕਾਰ ਸ਼੍ਰੀ ਅਨੂਪ ਨਾਰਾਇਣਨ ਅਤੇ ਪੀ.ਏ.ਆਈ.ਸੀ. ਦੇ ਜਨਰਲ ਮੈਨੇਜਰ ਸ਼੍ਰੀ ਜਪਿੰਦਰ ਸਿੰਘ ਬਾਜਵਾ ਸਮੇਤ ਕਈ ਸੀਨੀਅਰ ਅਧਿਕਾਰੀ ਮੌਜੂਦ ਸਨ। ਗੋਦਰੇਜ ਫੂਡਜ਼, ਬੋਨ ਬ੍ਰੈੱਡ, ਕ੍ਰੀਮਿਕਾ ਫੂਡਜ਼, ਡੇਲਮੋਂਟੇ, ਬਸੰਤ ਫੂਡਜ਼, ਸਟਾਰ ਫੂਡਜ਼, ਆਨੰਦ ਕਰਤਾਰ ਬੇਕਰੀ, ਜੀ.ਈ.ਪੀ. ਗਰੁੱਪ, ਮਾਮਾ ਗ੍ਰੇਨ, ਚਾਣਕਿਆ ਡੇਅਰੀ, ਬੀਹੀਵ ਫਾਰਮਜ਼, ਬੀ.ਡੀ. ਐਗਰੋ, ਅਮਰ ਐਗਰੀਕਲਚਰ, ਬੀ.ਐਫ. ਬਾਇਓਟੈਕ, ਮਿਲਕਫੈੱਡ ਅਤੇ ਮਾਰਕਫੈੱਡ ਦੇ ਨੁਮਾਇੰਦਿਆਂ ਨੇ ਵੀ ਹਿੱਸਾ ਲਿਆ।

ਵਿਚਾਰ-ਵਟਾਂਦਰੇ ਦੌਰਾਨ ਭਾਰਤ-ਯੂਕੇ ਮੁਕਤ ਵਪਾਰ ਸਮਝੌਤੇ (ਐੱਫ.ਟੀ.ਏ.) ਤਹਿਤ ਉਪਲਬਧ ਹੋਣ ਵਾਲੇ ਮੌਕਿਆਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਟੈਰਿਫਾਂ ਵਿੱਚ ਕਟੌਤੀ ਨਾਲ ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਹੁਲਾਰਾ ਮਿਲਣ, ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਮਸ਼ੀਨਰੀ ਦੀ ਦਰਾਮਦ-ਬਰਾਮਦ ਆਸਾਨ ਹੋਣ ਅਤੇ ਕਸਟਮ ਪ੍ਰਕਿਰਿਆਵਾਂ ਸਰਲ ਬਣਨ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ ਗਈ। ਰੋਬੋਟਿਕ ਪੈਕੇਜਿੰਗ ਉਪਕਰਣਾਂ ਦੀ ਉਦਾਹਰਣ ਦਿੰਦਿਆਂ ਦੱਸਿਆ ਗਿਆ ਕਿ ਐੱਫ.ਟੀ.ਏ. ਤਹਿਤ ਇਨ੍ਹਾਂ ਉੱਤੇ ਟੈਰਿਫ ਲਗਭਗ 8 ਫ਼ੀਸਦੀ ਤੋਂ ਘਟ ਕੇ ਜ਼ੀਰੋ ਦੇ ਨੇੜੇ ਆ ਗਿਆ ਹੈ।

ਇਸ ਤੋਂ ਇਲਾਵਾ ਪ੍ਰਜਨਨ ਤਕਨੀਕਾਂ, ਜੈਨੇਟਿਕਸ, ਕਾਰਬਨ ਪ੍ਰੋਜੈਕਟਾਂ, ਪਸ਼ੂ ਪਾਲਣ, ਬਾਗਬਾਨੀ ਅਤੇ ਪੰਜਾਬ ਦੇ ਖੇਤੀਬਾੜੀ ਖੇਤਰ ਦੇ ਆਧੁਨਿਕੀਕਰਨ ਵਰਗੇ ਖੇਤਰਾਂ ਵਿੱਚ ਸਹਿਯੋਗ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਗਈਆਂ। ਯੂਕੇ ਦੇ ਵਫ਼ਦ ਨੇ ਵਪਾਰਕ ਨਵੀਨਤਾ, ਵਿਗਿਆਨ, ਟਰੇਸੇਬਿਲਟੀ ਅਤੇ ਗੁਣਵੱਤਾ ਜਾਂਚ ਨੂੰ ਆਪਣੇ ਮੁੱਖ ਤਰਜੀਹੀ ਖੇਤਰ ਦੱਸਦਿਆਂ ਸਾਂਝੇ ਉੱਦਮਾਂ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ’ਤੇ ਜ਼ੋਰ ਦਿੱਤਾ।

ਪੰਜਾਬ ਦੇ ਉਦਯੋਗਿਕ ਨੁਮਾਇੰਦਿਆਂ ਨੇ ਖੇਤੀਬਾੜੀ ਉਤਪਾਦਕਤਾ ਵਧਾਉਣ ਲਈ ਬਿਹਤਰ ਬੀਜ ਆਲੂ ਦੀਆਂ ਕਿਸਮਾਂ ਅਤੇ ਆਧੁਨਿਕ ਤਕਨੀਕਾਂ ਤੱਕ ਪਹੁੰਚ ਸੁਖਾਲੀ ਬਣਾਉਣ ਦੀ ਮੰਗ ਰੱਖੀ। ਇਸ ਦੇ ਨਾਲ ਹੀ ਪੰਜਾਬ ਤੋਂ ਕੱਚੇ ਚਿਕਨ ਦੀ ਯੂਕੇ ਨੂੰ ਬਰਾਮਦ ਕਰਨ ਦੀ ਸੰਭਾਵਨਾ ਅਤੇ ਮਿਲਕਫੈੱਡ ਦੀ ਯੂਕੇ ਦੇ ਬਾਜ਼ਾਰ ਵਿੱਚ ਪਹੁੰਚ ਵਧਾਉਣ ਲਈ ਸਾਂਝੇਦਾਰੀ ਸਥਾਪਤ ਕਰਨ ਬਾਰੇ ਵੀ ਦਿਲਚਸਪੀ ਪ੍ਰਗਟਾਈ ਗਈ।

ਪੰਜਾਬ ਐਗਰੋ ਵੱਲੋਂ ਮੈਗਾ ਫੂਡ ਪਾਰਕ, ਲੁਧਿਆਣਾ ਵਿਖੇ ਬ੍ਰਿਟਿਸ਼ ਫੂਡ ਪ੍ਰੋਸੈਸਿੰਗ ਕੰਪਨੀਆਂ ਲਈ ਉਪਲਬਧ ਨਿਵੇਸ਼ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਗਈ। ਨਾਲ ਹੀ ਪੀ.ਏ.ਆਈ.ਸੀ. ਨੇ ਭਰੋਸਾ ਦਿੱਤਾ ਕਿ ਉਹ ਮੈਗਾ ਫੂਡ ਪਾਰਕ ਵਿੱਚ ਕੰਮ ਕਰ ਰਹੇ ਉਦਯੋਗਾਂ ਅਤੇ ਯੂਕੇ ਦੀਆਂ ਸਬੰਧਤ ਕੰਪਨੀਆਂ ਵਿਚਕਾਰ ਤਾਲਮੇਲ ਸਥਾਪਤ ਕਰਨ ਲਈ ਸਹੂਲਤਕਾਰ ਵਜੋਂ ਕੰਮ ਕਰੇਗੀ, ਤਾਂ ਜੋ ਵਪਾਰਕ ਸਬੰਧਾਂ, ਸਾਂਝੇ ਉੱਦਮਾਂ ਅਤੇ ਆਪਸੀ ਲਾਭਦਾਇਕ ਭਾਈਵਾਲੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਇਹ ਗੋਲਮੇਜ਼ ਕਾਨਫਰੰਸ ਪੰਜਾਬ ਅਤੇ ਯੂਕੇ ਦੇ ਉਦਯੋਗਿਕ ਹਿੱਸੇਦਾਰਾਂ ਨੂੰ ਇੱਕ ਸਾਂਝਾ ਮੰਚ ਪ੍ਰਦਾਨ ਕਰਨ ਵਿੱਚ ਸਫ਼ਲ ਰਹੀ, ਜਿਸ ਨਾਲ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਨਿਵੇਸ਼, ਤਕਨਾਲੋਜੀ ਦੇ ਤਬਾਦਲੇ ਅਤੇ ਦੁਵੱਲੇ ਸਹਿਯੋਗ ਦੇ ਨਵੇਂ ਰਾਹ ਖੁੱਲ੍ਹਣ ਦੀ ਉਮੀਦ ਹੈ।

Uk-punjab-Agri-tech-Roundtable-Conference-At-Mega-Food-Park-Ludhiana



TOP HEADLINES


​ਮੋਗਾ ਵਿਖੇ ਆਪ ਪਾਰਟੀ ਦੀ ਖੁਸ਼ਹਾਲ ਪੰਜਾਬ ਰੈਲੀ ਵਿੱਚ ਉਮੜਿਆ ਪੰ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰੋਬੇਸ਼ਨਰੀ ਆਈ.ਪੀ.ਐਸ. ਅਧ
*ਮੇਰੀ ਰਸੋਈ ਰਾਸ਼ਨ ਕਿੱਟਾਂ ਦੀ ਵੰਡ ਦਾ ਅੰਕੜਾ ਦੂਜੀ ਤਿਮਾਹੀ ਦੌ
*ਪੰਜਾਬ ਖੇਡ ਵਿਭਾਗ ਵੱਲੋਂ 2 ਦਸੰਬਰ ਨੂੰ 'ਆਲ ਇੰਡੀਆ ਸਿਵਲ ਸਰਵਿ
*ਪੰਜਾਬ ਸਰਕਾਰ ਵੱਲੋਂ ਨਗਰ ਨਿਗਮ/ਨਗਰ ਪਾਲਿਕਾ ਦੀਆਂ ਮੁੜ ਚੋਣਾਂ
*ਭਗਵੰਤ ਮਾਨ ਸਰਕਾਰ ਨੇ ਪੀ.ਆਰ.ਟੀ.ਸੀ. ਦੇ ਆਊਟਸੋਰਸਡ ਮੁਲਾਜ਼ਮਾਂ
ਈ. ਡੀ. ਵੱਲੋਂ ਅਕਾਲੀ ਦਲ ਦੇ ਹਲਕਾ ਖਰੜ ਦੇ ਇੰਚਾਰਜ ਰਵਿੰਦਰ ਸਿੰ
ਭਗਵੰਤ ਮਾਨ ਸਰਕਾਰ ਨੇ ਪਿੜਾਈ ਸੀਜ਼ਨ 2026-27 ਲਈ ਗੰਨੇ ਦਾ ਭਾਅ ਵ
*ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੀ ਹਰ ਜਾਇਜ਼ ਮ
26 ਨਵੰਬਰ ਨੂੰ ਹੋਣ ਵਾਲੀ ਪੰਜਾਬ ਖ਼ੁਸ਼ਹਾਲ ਰੈਲੀ ਭਗਵੰਤ ਮਾਨ ਸਰ
ਸੰਗਰੂਰ ’ਚ ਆਮ ਆਦਮੀ ਕਲੀਨਿਕਾਂ ਦੇ ਮੁਲਾਜ਼ਮਾਂ ਦੀਆਂ ਪੱਗਾਂ ਰੋਲ
*ਭਗਵੰਤ ਮਾਨ ਸਰਕਾਰ ਨੇ ਪੀ.ਆਰ.ਟੀ.ਸੀ. ਦੇ ਆਊਟਸੋਰਸਡ ਮੁਲਾਜ਼ਮਾਂ
ਕੈਬਨਿਟ ਮੰਤਰੀ ਮੋਹਿੰਦਰ ਭਗਤ 27 ਨਵੰਬਰ ਨੂੰ ਬਾਗਬਾਨੀ ਵਿਕਾਸ ਕੇ
ਅੰਮ੍ਰਿਤਸਰ ਵਿੱਚ 9 ਪਿਸਤੌਲਾਂ, 1.3 ਕਿਲੋ ਹੈਰੋਇਨ ਅਤੇ 60 ਹਜ਼ਾ
*ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ 54 ਅਤੇ ਪੁੱਡਾ ਵਿੱਚ ਦੋ
ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਅਤੇ ਵਰਕਰ ਇਕਜੁੱਟ ਹੋ ਕੇ ਪੰਜਾਬ
*ਭਾਜਪਾ-ਅਕਾਲੀ ਦਲ (ਬਾਦਲ) ਗੱਠਜੋੜ ਪੰਜਾਬੀਆਂ ਨੂੰ ਮੁੜ ਮੂਰਖ ਬਣ
ਪੀਸੀਐਸ ਮੇਨਜ਼ ਪਾਸ ਉਮੀਦਵਾਰਾਂ ਦੀ ਨਿਰਪੱਖ ਸੁਣਵਾਈ ਲਈ ਅਪੀਲ, ਕ
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 3 ਮੁਲਾਜ਼ਮ ਯੂਨੀਅਨਾਂ ਅਤੇ
*ਵਿੱਤ ਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 53223402

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us