ਖੰਨਾ ਜੀਟੀ ਰੋਡ ’ਤੇ ਐੱਸਐੱਸਪੀ ਦਫ਼ਤਰ ਸਾਹਮਣੇ ਵੱਡਾ ਹਾਦਸਾ, ਜਾਨੀ ਨੁਕਸਾਨ ਤੋਂ ਬਚਾਅ
Oct8,2026
| Ravinder Singh Dhillon | Khanna (ludhiana)
ਖੰਨਾ: ਖੰਨਾ ਜੀਟੀ ਰੋਡ ’ਤੇ ਐੱਸਐੱਸਪੀ ਦਫ਼ਤਰ ਦੇ ਸਾਹਮਣੇ ਉਸ ਸਮੇਂ ਵੱਡਾ ਸੜਕ ਹਾਦਸਾ ਵਾਪਰ ਗਿਆ, ਜਦੋਂ ਖਰਾਬ ਖੜ੍ਹੇ ਟਰੱਕ ਦੇ ਪਿੱਛੇ ਖੜ੍ਹੀ ਕਾਰ ਨੂੰ ਤੇਜ਼ ਰਫ਼ਤਾਰ ਨਾਲ ਆ ਰਹੇ ਇੱਕ ਹੋਰ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਅੱਗੇ ਖੜ੍ਹੇ ਖਰਾਬ ਟਰੱਕ ਨਾਲ ਜਾ ਟਕਰਾਈ। ਗਨੀਮਤ ਰਹੀ ਕਿ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਜਾਣਕਾਰੀ ਮੁਤਾਬਕ ਜੀਟੀ ਰੋਡ ’ਤੇ ਲੋਹੇ ਨਾਲ ਭਰਿਆ ਇੱਕ ਟਰੱਕ ਖਰਾਬ ਹੋ ਗਿਆ ਸੀ। ਟਰੱਕ ਨੂੰ ਠੀਕ ਕਰਵਾਉਣ ਲਈ ਉਸ ਦਾ ਮਾਲਕ ਮੌਕੇ ’ਤੇ ਪਹੁੰਚਿਆ ਅਤੇ ਆਪਣੀ ਕਾਰ ਟਰੱਕ ਦੇ ਪਿੱਛੇ ਖੜ੍ਹੀ ਕਰ ਦਿੱਤੀ। ਇਸੇ ਦੌਰਾਨ ਦਿੱਲੀ ਤੋਂ ਲੁਧਿਆਣਾ ਵੱਲ ਜਾ ਰਹੇ ਇੱਕ ਹੋਰ ਟਰੱਕ ਦੇ ਡਰਾਈਵਰ ਨੂੰ ਨੀਂਦ ਦੀ ਝਪਕੀ ਆਉਣ ਕਾਰਨ ਟਰੱਕ ਬੇਕਾਬੂ ਹੋ ਗਿਆ। ਟਰੱਕ ਪਹਿਲਾਂ ਪਿੱਛੇ ਖੜ੍ਹੀ ਕਾਰ ਨਾਲ ਟਕਰਾਇਆ ਅਤੇ ਫਿਰ ਕਾਰ ਨੂੰ ਅੱਗੇ ਖੜ੍ਹੇ ਖਰਾਬ ਟਰੱਕ ਵਿੱਚ ਜਾ ਵੱਜਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਐੱਸਐੱਸਐੱਫ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ। ਐੱਸਐੱਸਐੱਫ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹਾਈਵੇਅ ’ਤੇ ਵਾਹਨ ਖਰਾਬ ਹੋਣ ਦੀ ਸੂਰਤ ਵਿੱਚ ਤੁਰੰਤ 112 ’ਤੇ ਸੂਚਨਾ ਦਿੱਤੀ ਜਾਵੇ, ਤਾਂ ਜੋ ਮੌਕੇ ’ਤੇ ਰਿਫਲੈਕਟਰ ਜਾਂ ਹੋਰ ਸੁਰੱਖਿਆ ਪ੍ਰਬੰਧ ਕਰਕੇ ਪਿੱਛੋਂ ਆਉਣ ਵਾਲੇ ਵਾਹਨਾਂ ਨੂੰ ਸਾਵਧਾਨ ਕੀਤਾ ਜਾ ਸਕੇ ਅਤੇ ਅਜਿਹੇ ਹਾਦਸਿਆਂ ਤੋਂ ਬਚਾਅ ਹੋ ਸਕੇ।
-khanna-roadaccident-gtroad-ssf-punjabpolice