ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅੱਗੇ ਪੇਸ਼ ਹੋਏ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ,ਲਿਖਤੀ ਤੌਰ ‘ਤੇ ਮੰਗੀ ਮਾਫੀ

Jun24,2026 | Gurvinder Singh Mohali | Chandigarh


ਰਵਨੀਤ ਸਿੰਘ ਬਿੱਟੂ ਨੇ ਧੂਰੀ ਵਿੱਚ ਐਸ.ਸੀ.ਭਾਈਚਾਰੇ ਖ਼ਿਲਾਫ਼ ਕਥਿਤ ਤੌਰ 'ਤੇ ਅਪਮਾਨਜਨਕਸ਼ਬਦ 
ਬੋਲਣ ਦੇ ਮਾਮਲੇ ਵਿੱਚ ਐਸ.ਸੀ.ਕਮਿਸ਼ਨ ਅੱਗੇ ਲਿਖਤੀ ਤੌਰ ‘ਤੇ ਮੰਗੀ ਮਾਫੀ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਧੂਰੀ ਮਾਮਲੇ ਵਿੱਚ ਤਲਬ ਕੀਤੇ ਗਏ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਚੰਡੀਗੜ੍ਹ ਵਿਖੇ ਕਮਿਸ਼ਨ ਅੱਗੇ ਪੇਸ਼ ਹੋਏ । ਇਸ ਮੌਕੇ ਕਮਿਸ਼ਨ ਦੇ ਚੇਅਰਮੈਨ ਵੱਲੋਂ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਗਿਆ। ਰਵਨੀਤ ਸਿੰਘ ਬਿੱਟੂ ਵੱਲੋਂ ਧੂਰੀ ਮਾਮਲੇ ਵਿੱਚ ਆਪਣੇ ਪੱਖ ਸਪੱਸ਼ਟ ਕਰਦਿਆਂ ਕਿਹਾ ਗਿਆ ਕਿ ਉਹ ਅਨੁਸੂਚਿਤ ਜਾਤੀ ਭਾਈਚਾਰੇ ਦੇ ਸਤਿਕਾਰ ਲਈ ਵਚਨਬੱਧ ਹਨ ਅਤੇ ਅਣਜਾਣੇ ਵਿੱਚ ਨਿਕਲੇ ਸ਼ਬਦਾਂ ਲਈ ਉਨ੍ਹਾਂ ਨੂੰ ਡੂੰਘਾ ਅਫ਼ਸੋਸ ਹੈ। ਇਸ ਸਬੰਧੀ ਉਨ੍ਹਾਂ ਆਪਣਾ ਲਿਖ਼ਤੀ ਮੁਆਫ਼ੀਨਾਮਾ ਵੀ ਪੇਸ਼ ਕੀਤਾ। ਆਪਣੇ ਮੁਆਫ਼ੀਨਾਮੇ ਵਿੱਚ ਰਵਨੀਤ ਸਿੰਘ ਬਿੱਟੂ ਨੇ ਮੰਨਿਆ ਕਿ ਉਨ੍ਹਾਂ ਵੱਲੋਂ ਬੋਲੇ ਗਏ ਸ਼ਬਦ ਕਾਨੂੰਨੀ ਤੌਰ 'ਤੇ ਗਲਤ ਸਨ ਅਤੇ ਉਨ੍ਹਾਂ ਨੇ ਵਿਵਾਦਤ ਵੀਡੀਓ ਵੀ ਡਿਲੀਟ ਕਰ ਦਿੱਤੀ ਸੀ।

ਸੰਗਰੂਰ ਜ਼ਿਲ੍ਹੇ ਦੇ ਧੂਰੀ ਕਸਬੇ ਵਿੱਚ ਨਗਰ ਕੌਂਸਲ ਚੋਣਾਂ ਦੀ ਵੋਟਿੰਗ ਦੌਰਾਨ ਇੱਕ ਵਿਵਾਦ ਪੈਦਾ ਹੋ ਗਿਆ ਸੀ। ਰਵਨੀਤ ਸਿੰਘ ਬਿੱਟੂ ਉੱਥੇ ਇੱਕ ਭਾਜਪਾ ਆਗੂ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਪੁਲਿਸ ਨਾਲ ਬਹਿਸ ਕੀਤੀ ਸੀ। ਇਹ ਵਿਵਾਦ ਵੱਧਣ ਤੇ ਮੰਤਰੀ ਬਿੱਟੂ ਨੇ  ਪੁਲਿਸ ਮੁਲਾਜ਼ਮਾਂ ਅਤੇ ਐਸ.ਸੀ. ਭਾਈਚਾਰੇ ਬਾਰੇ ਇਤਰਾਜ਼ਯੋਗ ਅਤੇ ਜਾਤੀ-ਸੂਚਕ ਸ਼ਬਦ ਬੋਲੇ ਸਨ ਇਸ ਘਟਨਾ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਸਨ ਜਿਸ ਤੋਂ ਬਾਅਦ ਪੰਜਾਬ ਰਾਜ ਐਸ.ਸੀ. ਕਮਿਸ਼ਨ ਨੇ ਖ਼ੁਦ ਇਸ ਦਾ ਨੋਟਿਸ ਲੈਂਦਿਆਂ ਸੰਗਰੂਰ ਪੁਲਿਸ ਤੋਂ ਰਿਪੋਰਟ ਤਲਬ ਕੀਤੀ ਸੀ ਅਤੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਨਿੱਜੀ ਤੌਰ 'ਤੇ ਤਲਬ ਕੀਤਾ ਸੀ।

ਇਸ ਤੋਂ ਪਹਿਲਾਂ ਕਮਿਸ਼ਨ ਸਾਹਮਣੇ ਪਹਿਲਾਂ ਦੋ ਪੇਸ਼ੀਆਂ 'ਤੇ ਰਵਨੀਤ ਸਿੰਘ ਬਿੱਟੂ ਆਪਣੇ ਵਕੀਲਾਂ ਰਾਹੀਂ ਪੇਸ਼ ਹੋਏ ਸਨ ਪਰ ਕਮਿਸ਼ਨ ਨੇ ਸਖ਼ਤ ਰੁਖ ਅਖਤਿਆਰ ਕਰਦੇ ਹੋਏ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਹਾਜ਼ਰ ਹੋਣ ਲਈ ਕਿਹਾ ਗਿਆ ਸੀ।
ਕਮਿਸ਼ਨ ਨੇ ਮੰਨਿਆਂ ਕਿ ਸ੍ਰੀ ਰਵਨੀਤ ਸਿੰਘ ਬਿੱਟੂ ਵਲੋ ਵਰਤੇ ਗਏ ਸ਼ਬਦਾਂ ਅਤੇ ਵੀਡੀਓ ਡਿਲੀਟ ਕਰਨ ਦੇ ਮਾਮਲੇ ਨਾਲ ਸਮਾਜ ਦੀਆਂ ਭਾਵਨਾਵਾਂ ਨੂੰ ਚੋਟ ਪਹੁੰਚੀ ਹੈ, ਜਿਸ ਨਾਲ ਪੰਜਾਬ ਦੇ ਭਾਈਚਾਰਕ ਸਾਂਝ ਦੇ ਟੁੱਟਣ ਦਾ ਖਦਸ਼ਾ ਹੈ। ਕਮਿਸ਼ਨ ਨੇ ਕਿਹਾ ਕਿ ਉਪਰੋਕਤ ਹਾਲਾਤਾਂ ਦੇ ਮੱਦੇਨਜ਼ਰ ਸਮਾਜਿਕ ਭਾਈਚਾਰਕ ਸਾਂਝ ਦੇ ਭਵਿੱਖ ਨੂੂੰ  ਮੁੱਖ ਰੱਖਦਿਆਂ ਸ੍ਰੀ ਰਵਨੀਤ ਸਿੰਘ ਬਿੱਟੂ ਨੂੰ ਅਨੁਸੂਚਿਤ ਵਰਗ ਲਈ ਪੰਜਾਬ ਦੇ ਚਾਰ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਦਾ ਨਿਰਦੇਸ਼ ਸੁਣਾਇਆ ਹੈ। ਜਿਨ੍ਹਾਂ ਵਿੱਚ ਡੇਰਾ ਬਾਬਾ ਬ੍ਰਹਮਦਾਸ ਫਿਲੌਰ, ਜੋ ਕਿ ਡਾ. ਭੀਮ ਰਾਓ ਅੰਬੇਡਕਰ ਦੇ ਜੀਵਨ ਨਾਲ ਸਬੰਧਿਤ ਅਸਥਾਨ ਹੈ, ਜਲੰਧਰ ਦੇ ਡੇਰਾ ਸੰਤ ਸਰਵਣ ਦਸ ਸੱਚਖੰਡ ਬੱਲਾਂ ਜੋ ਕਿ ਸ੍ਰੀ ਗੁਰੂ ਰਵਿਦਾਸ  ਮਹਾਰਾਜ ਨਾਲ ਸਬੰਧਤ ਹੈ, ਭਗਵਾਨ ਵਾਲਮੀਕ ਤੀਰਥਸਥਲ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਤਸਤਕ ਹੋਣ ਦਾ ਹੁਕਮ ਸੁਣਾਇਆ ਹੈ।

Ravneet-Singh-Bittu-Appear-Before-Sc-Commission-



TOP HEADLINES


ਸਾਂਝਾ ਸੁਨੇਹਾ ਸੰਮੇਲਨ ਨੇ ਸਿਵਲ ਸੁਸਾਇਟੀ, ਇਨਫਲੂਐਂਸਰਾਂ ਅਤੇ ਸ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀਡੀਓ ਫਰਜ਼ੀ ਸੀ, ਸਾਰੀ ਸਾਜ਼ਿ
*ਮਾਨ ਸਰਕਾਰ ਸਮਾਜ ਵਿੱਚੋਂ ਨਸ਼ਿਆਂ ਦੇ ਕੋਹੜ ਨੂੰ ਪੂਰੀ ਤਰ੍ਹਾਂ
*4.43 ਲੱਖ ਤੋਂ ਵੱਧ ਮਰੀਜ਼, 782 ਕਰੋੜ ਰੁਪਏ ਦਾ ਕੈਸ਼ਲੈੱਸ ਇਲਾਜ:
*ਰੇਲਵੇ ਸਟੇਸ਼ਨ ਅਤੇ ਰੇਲਵੇ ਲਾਈਨਾਂ 'ਤੇ ਮੋਬਾਇਲ ਚੋਰੀ ਕਰਨ ਵਾਲ
ਬਠਿੰਡਾ 'ਚ ਕਲੀਨਿਕ 'ਤੇ ਪੈਟਰੋਲ ਬੰਬ ਸੁੱਟਣ ਵਾਲੇ 2 ਮੁਲਜ਼ਮ ਕਾ
*ਲੁਧਿਆਣਾ ਸ਼ਹਿਰ ਦੇ ਥਾਣਾ ਡਾਬਾ ਏਰੀਆ ਵਿੱਚ ਨਸ਼ਾ ਤਸਕਰ ਦੀ ਗੈਰ
ਹੁਸ਼ਿਆਰਪੁਰ ਮਿਊਂਸੀਪਲ ਕਾਰਪੋਰੇਸ਼ਨ ਚੋਣਾਂ ਲਈ ਭਾਰਤੀ ਜਨਤਾ ਪਾਰ
*2027 ਦਾ ਫੈਸਲਾ ਹੁਣੇ ਹੀ ਸਾਫ਼ ਦਿਖਾਈ ਦੇ ਰਿਹਾ ਹੈ; ਪੰਜਾਬੀਆਂ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 15 ਅਗਸਤ ਤੋਂ ਸਰਪੰਚਾਂ ਲ
ਰੰਗਦਾਰੀ, ਧੋਖਾਧੜੀ ਅਤੇ ਝੂਠੀ ਸ਼ਿਕਾਇਤ ਦੇ ਦੋਸ਼ਾਂ ਹੇਠ ਸੀਨੀਅਰ
*ਮੈਨੂੰ ਬਦਨਾਮ ਕਰਨ ਲਈ ਬਣਾਈ ਗਈ ਫ਼ਰਜ਼ੀ ਵੀਡੀਓ: ਮੁੱਖ ਮੰਤਰੀ ਭਗ
*ਵਿਧਾਇਕ ਕੁਲਦੀਪ ਧਾਲੀਵਾਲ ਨੇ ਭਗਵੰਤ ਮਾਨ ਸਰਕਾਰ ਦੀਆਂ ਪ੍ਰਾਪਤੀ
*ਅਕਾਲੀ ਦਲ ਦੀ ਫਰਜ਼ੀ ਵੀਡੀਓ ਮੁਹਿੰਮ ਨੇ ਉਸ ਦੀ ਬੌਖਲਾਹਟ ਨੂੰ ਕ
ਗੁਰਪ੍ਰੀਤ ਭੱਟੀ ਨੇ ਤਿੰਨ ਚੋਣਾਂ ਹਾਰਨ ਮਗਰੋਂ ਚੌਥੀ ਵਾਰ ਬਦਲੀ ਪ
*ਬੈਕਫਿੰਕੋ ਵਲੋਂ ਪਛੜ੍ਹੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ
ਚੰਡੀਗੜ੍ਹ ਵੱਲ ਕੂਚ ਕਰ ਰਹੇ ਕੱਚੇ ਅਧਿਆਪਕਾਂ ਨੂੰ ਪੁਲੀਸ ਨੇ ਰੋਕ
*ਐਸ.ਆਈ.ਆਰ ਅਧੀਨ ਪੰਜਾਬ ਰਾਜ ਵਿੱਚ ਭਲਕ (25 ਜੂਨ ) ਤੋਂ ਸ਼ੁਰੂ
*ਦੇਖਭਾਲ ਤੋਂ ਕੈਰੀਅਰ ਤੱਕ: ਆਬਜ਼ਰਵੇਸ਼ਨ ਅਤੇ ਸਪੈਸ਼ਲ ਹੋਮਜ਼ ਦ
*ਪੰਜਾਬੀ ਪ੍ਰਵਾਸੀਆਂ ਦੇ ਮਸਲਿਆਂ ਦਾ ਪਾਰਦਰਸ਼ੀ, ਨਿਰਪੱਖ ਅਤੇ ਸਮ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50613239

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us