*ਗੱਡੀਆਂ ਦੀ ਲੁੱਟ-ਖੋਹ ਦੇ ਮਾਮਲੇ ਵਿੱਚ ਲੋੜੀਂਦਾ ਭਗੌੜਾ ਮੁਲਜ਼ਮ ਕਾਬੂ*
Jul15,2026
| Paras Dania | Ludhiana
ਇੰਸਪੈਕਟਰ ਗੁਰਸਿੰਦਰ ਕੌਰ, ਮੁੱਖ ਅਫਸਰ ਥਾਣਾ ਮਾਡਲ ਟਾਊਨ ਲੁਧਿਆਣਾ ਦੀ ਅਗਵਾਈ ਵਿੱਚ ਮਾੜੇ ਅਨਸਰਾਂ ਅਤੇ ਭਗੌੜੇ ਮੁਲਜ਼ਮਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇੱਕ ਹੋਰ ਅਹਿਮ ਸਫਲਤਾ ਹਾਸਲ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਮੁਕੱਦਮਾ ਨੰਬਰ 81 ਮਿਤੀ 03.06.2023 ਅਧੀਨ ਧਾਰਾ 379-B(2), 34, 411, 201 ਭਾਰਤੀ ਨਿਆਂ ਸੰਹਿਤਾ/ਆਈ.ਪੀ.ਸੀ. ਥਾਣਾ ਮਾਡਲ ਟਾਊਨ, ਲੁਧਿਆਣਾ ਵਿਖੇ ਦਰਜ ਮਾਮਲੇ ਵਿੱਚ ਲੋੜੀਂਦਾ ਮੁਲਜ਼ਮ ਪ੍ਰਿਤਪਾਲ ਸਿੰਘ ਉਰਫ਼ ਬੱਬਲੂ ਪੁੱਤਰ ਪਿੰਦਰ ਸਿੰਘ ਵਾਸੀ ਪੱਤੀ ਭੁੱਲਰ, ਪਿੰਡ ਬੁੱਟਰ, ਜ਼ਿਲ੍ਹਾ ਮੋਗਾ ਨੂੰ ਮਿਤੀ 14.07.2026 ਨੂੰ ਹਸਬ ਜ਼ਾਬਤਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਕਤ ਮੁਲਜ਼ਮ ਗੱਡੀਆਂ ਦੀ ਲੁੱਟ-ਖੋਹ ਦੇ ਮਾਮਲੇ ਵਿੱਚ ਲੰਬੇ ਸਮੇਂ ਤੋਂ ਫ਼ਰਾਰ ਚੱਲ ਰਿਹਾ ਸੀ ਅਤੇ ਇਸ ਨੂੰ ਮਾਨਯੋਗ ਅਦਾਲਤ ਸ਼੍ਰੀਮਤੀ ਸਾਰੂ ਮਹਿਤਾ ਕੌਸ਼ਿਕ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ।
ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।
Ludhiana-Police-Arrested-Accused