*ਭਾਜਪਾ ਪੰਜਾਬ ਦੇ ਨਵ-ਨਿਯੁਕਤ ਪ੍ਰਦੇਸ਼ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਦਾ ਲੁਧਿਆਣਾ ਪਹੁੰਚਣ 'ਤੇ ਭਰਵਾਂ ਸਵਾਗਤ*

Jun9,2026 | Anil Passi | Ludhiana

 ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵ-ਨਿਯੁਕਤ ਪ੍ਰਦੇਸ਼ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਅੱਜ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਲੁਧਿਆਣਾ ਪਹੁੰਚੇ, ਜਿੱਥੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਉਨ੍ਹਾਂ ਦਾ ਗਰਮਜੋਸ਼ੀ ਅਤੇ ਉਤਸ਼ਾਹ ਨਾਲ ਭਰਪੂਰ ਸਵਾਗਤ ਕੀਤਾ। ਇਸ ਮੌਕੇ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਫੁੱਲਾਂ ਦੇ ਗੁਲਦਸਤੇ ਅਤੇ ਹਾਰ ਪਾ ਕੇ ਅਤੇ ਨਾਅਰੇ ਲਗਾ ਕੇ ਉਨ੍ਹਾਂ ਦਾ ਅਭਿਨੰਦਨ ਕੀਤਾ।

ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਦੇਸ਼ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੂਰੀ ਨਿਸ਼ਠਾ ਅਤੇ ਸਮਰਪਣ ਨਾਲ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਦਾ ਹਰ ਇੱਕ ਵਰਕਰ ਭਾਜਪਾ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਸਭ ਨੂੰ ਨਾਲ ਲੈ ਕੇ ਪੰਜਾਬ ਦੇ ਵਿਕਾਸ ਅਤੇ ਲੋਕ ਸੇਵਾ ਲਈ ਕੰਮ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਭਰ ਵਿੱਚ ਵਿਕਾਸ ਅਤੇ ਸੁਸ਼ਾਸਨ ਦਾ ਨਵਾਂ ਅਧਿਆਇ ਲਿਖ ਰਹੀ ਹੈ। ਪੰਜਾਬ ਵਿੱਚ ਵੀ ਭਾਜਪਾ ਲੋਕਾਂ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦਿਆਂ ਸੂਬੇ ਦੇ ਹਿੱਤਾਂ ਅਤੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਣ ਲਈ ਕੰਮ ਕਰੇਗੀ।

ਢਿੱਲੋਂ ਨੇ ਵਰਕਰਾਂ ਨੂੰ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਭਾਜਪਾ ਪੰਜਾਬ ਵਿੱਚ ਇੱਕ ਮਜ਼ਬੂਤ ਰਾਜਨੀਤਿਕ ਵਿਕਲਪ ਵਜੋਂ ਉਭਰੇਗੀ। ਉਨ੍ਹਾਂ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਸੰਗਠਨ ਨੂੰ ਨਵੀਆਂ ਉੱਚਾਈਆਂ ਤੱਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ।

ਇਸ ਮੌਕੇ ਭਾਜਪਾ ਦੇ ਪ੍ਰਦੇਸ਼ ਮਹਾਮੰਤਰੀ ਅਨਿਲ ਸਰੀਨ, ਉਪ ਪ੍ਰਧਾਨ ਜਤਿੰਦਰ ਮਿੱਤਲ, ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਭਾਜਪਾ ਦੇ ਸਾਬਕਾ ਪ੍ਰਦੇਸ਼ ਮਹਾਮੰਤਰੀ ਪਰਵੀਨ ਬੰਸਲ, ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਬੁਲਾਰੇ ਪ੍ਰੀਤਪਾਲ ਸਿੰਘ ਬੱਲੀਏਵਾਲ, ਹਰੀਸ਼ ਟੰਡਨ,ਸੁਭਾਸ਼ ਡਾਬਰ, ਸੀਨੀਅਰ ਆਗੂ ਅਸ਼ੋਕ ਲੂੰਬਾ, ਡਾ. ਡੀ.ਪੀ. ਖੋਸਲਾ, ਜ਼ਿਲ੍ਹਾ ਮਹਾਮੰਤਰੀ ਸਰਦਾਰ ਨਰਿੰਦਰ ਸਿੰਘ ਮੱਲੀ, ਡਾ. ਕਨਿਕਾ ਜਿੰਦਲ, ਯਸ਼ਪਾਲ ਜਨੋਤਰਾ, ਜ਼ਿਲ੍ਹਾ ਉਪ ਪ੍ਰਧਾਨ ਮਹੇਸ਼ ਸ਼ਰਮਾ, ਡਾ. ਨਿਰਮਲ ਨੱਯਰ, ਮਨੀਸ਼ ਚੋਪੜਾ, ਸੁਮਨ ਵਰਮਾ, ਅਸ਼ਵਨੀ ਟੰਡਨ, ਲੱਕੀ ਸ਼ਰਮਾ, ਨਵਲ ਜੈਨ, ਪਾਰਸ਼ਦ ਦਲ ਦੀ ਆਗੂ ਪੂਨਮ ਰਤੜਾ, ਰੋਹਿਤ ਸਿੱਕਾ, ਪਾਰਸ਼ਦ ਪੱਲਵੀ ਵਿਪਨ ਵਿਨਾਇਕ, ਰੁਚੀ ਗੁਲਾਟੀ, ਹੈਪੀ ਸ਼ੇਰਪੁਰੀਆ, ਅਨਿਲ ਭਾਰਦਵਾਜ, ਰਾਜੇਸ਼ ਮਿਸ਼ਰਾ, ਜਤਿੰਦਰ ਗੋਰੀਆਂ, ਸਾਬਕਾ ਪਾਰਸ਼ਦ ਸਰਦਾਰ ਗੁਰਦੀਪ ਸਿੰਘ ਨੀਟੂ, ਯਸ਼ਪਾਲ ਚੌਧਰੀ, ਮਹਿਲਾ ਮੋਰਚਾ ਪ੍ਰਧਾਨ ਸ਼ੀਨੂ ਚੁੱਗ, ਲੀਨਾ ਟਪਾਰੀਆ, ਰਾਸ਼ੀ ਅਗਰਵਾਲ, ਯੁਵਾ ਮੋਰਚਾ ਪ੍ਰਧਾਨ ਰਵੀ ਬੱਤਰਾ, ਜ਼ਿਲ੍ਹਾ ਸਕੱਤਰ ਸਤਨਾਮ ਸਿੰਘ ਸੇਠੀ, ਸੁਮਿਤ ਟੰਡਨ, ਅੰਕਿਤ ਬੱਤਰਾ, ਸੁਖਜੀਵ ਬੇਦੀ, ਪ੍ਰੈਸ ਸਕੱਤਰ ਡਾ. ਸਤੀਸ਼ ਕੁਮਾਰ, ਸੋਸ਼ਲ ਮੀਡੀਆ ਸਕੱਤਰ ਰਾਜਨ ਪਾਂਧੇ, ਖਜ਼ਾਨਚੀ ਬੌਬੀ ਜਿੰਦਲ, ਬੁਲਾਰੇ ਸੰਜੀਵ ਚੌਧਰੀ, ਸੁਰਿੰਦਰ ਕੌਸ਼ਲ, ਸਾਬਿਰ ਹੁਸੈਨ, ਪਰਵੀਨ ਸ਼ਰਮਾ, ਵਰਿੰਦਰ ਸਹਿਗਲ, ਦੇਵੀ ਸਹਾਇ ਟੰਡਨ, ਪ੍ਰਾਣ ਭਾਟੀਆ, ਜਸਵੰਤ ਸਾਲਦੀ, ਵਿਨੋਦ ਕਾਲੀਆ, ਸੌਰਵ ਕਪੂਰ, ਮਨਮੀਤ ਸਿੰਘ ਚਾਵਲਾ, ਮੰਡਲ ਪ੍ਰਧਾਨਾਂ ਵਿੱਚ ਨਵੀਨ ਵਡੇਰਾ, ਕੇਸ਼ਵ ਗੁਪਤਾ, ਅਮਿਤ ਸ਼ਰਮਾ, ਚਿਰਾਗ ਅਰੋੜਾ, ਰਾਜੀਵ ਵਰਮਾ, ਬਲਵਿੰਦਰ ਸਿਆਲ, ਰਿਤੇਸ਼ ਜਾਇਸਵਾਲ, ਯੋਗੇਸ਼ ਸ਼ਰਮਾ, ਰਾਜਨ ਸ਼ਰਮਾ, ਰਾਜੇਸ਼ ਦੁੱਗਲ, ਆਸ਼ੀਸ਼ ਗੁਪਤਾ, ਦੀਪਕ ਡਡਵਾਲ, ਗੁਰਵਿੰਦਰ ਭਾਮਰਾ, ਐਡਵੋਕੇਟ ਕੁਲਦੀਪ, ਰਾਕੇਸ਼ ਪਰਾਸ਼ਰ, ਪਿਯੂਸ਼ ਚੋਪੜਾ, ਰਾਜੀਵ ਸ਼ਰਮਾ, ਅਸ਼ੋਕ ਰਾਣਾ, ਰੋਮੀ ਮਲਹੋਤਰਾ, ਵਿਨੋਦ ਰਾਣਾ, ਪ੍ਰਦੀਪ ਪੰਛੀ, ਮੁਕੇਸ਼ ਸਾਹਨੀ, ਅਤੁਲ ਜੈਨ, ਨੀਰਜ ਜੈਨ, ਨਵੀਨ ਸ਼ਰਮਾ, ਮਹਿਲਾ ਮੋਰਚਾ ਦੀਆਂ ਸੀਮਾ ਵਰਮਾ, ਰਾਜੇਸ਼ਵਰੀ ਗੋਸਾਈ, ਸੀਮਾ ਸ਼ਰਮਾ, ਨਿਧਿਕਾ ਡੰਡੋਨਾ, ਸੰਤੋਸ਼ ਵਿਜ, ਐਡਵੋਕੇਟ ਕੇ.ਜੀ. ਸ਼ਰਮਾ, ਅਮਰਜੀਤ ਟੀਕਾ, ਜਸਪ੍ਰੀਤ ਸਿੰਘ ਹੌਬੀ, ਅਮਨ ਕੁਮਰਾ, ਮਨੋਜ ਚੌਹਾਨ, ਵਿਜੈ ਖਟਕ ਆਦਿ ਸਮੇਤ ਮਹਿਲਾ ਮੋਰਚਾ, ਯੁਵਾ ਮੋਰਚਾ ਅਤੇ ਭਾਜਪਾ ਦੇ ਸੈਂਕੜੇ ਸੀਨੀਅਰ ਆਗੂ, ਅਹੁਦੇਦਾਰ, ਵਰਕਰ ਅਤੇ ਸਮਰਥਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Grand-Welcome-Accorded-To-Bjp-Punjab-s-Newly-Appointed-State-President-Kewal-Singh-Dhillon-In-Ludhiana



TOP HEADLINES


*ਨਕਲੀ ਵੀਡੀਓ ਪਿੱਛੇ ਦੀ ਸੱਚਾਈ ਸਾਹਮਣੇ ਆ ਚੁੱਕੀ ਹੈ; ਵੀਡੀਓ ਵਿ
*ਪੰਜਾਬ ਵਿਧਾਨ ਸਭਾ ਸਪੀਕਰ ਨੇ ਆਲ ਇੰਡੀਆ ਸੀ.ਏ. ਫਾਈਨਲ ਪ੍ਰੀਖਿਆ
*ਆਪ ਵਫ਼ਦ ਨੇ ਡੀਜੀਪੀ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਮੁੱਖ ਮੰਤ
*ਫੋਰੈਂਸਿਕ ਰਿਪੋਰਟਾਂ ਨੇ ਸਾਜਿਸ਼ ਨੂੰ ਪੂਰੀ ਤਰ੍ਹਾਂ ਨਕਾਰਿਆ, ਵਾ
*ਵਿਜੀਲੈਂਸ ਬਿਊਰੋ ਵੱਲੋਂ 1,00,000 ਰੁਪਏ ਰਿਸ਼ਵਤ ਲੈਂਦਾ ਸਬ ਇੰ
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮਾਲੇਰਕੋਟਲਾ ਦੇ ਪਿੰਡ ਤ
*ਸਰਹੱਦ ਪਾਰੋਂ ਹਥਿਆਰ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਅੱਠ ਵਿਅ
*ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀ ਦੇ ਨੌਜਵਾਨਾਂ ਲਈ ਮੁਫ਼ਤ
ਚੰਡੀਗੜ੍ਹ ਦੇ ਸੈਕਟਰ 11 ਦੀ ਦਵਾਈਆਂ ਦੀ ਦੁਕਾਨ ਤੇ ਗੋਲੀਆਂ ਚਲਾਉ
*ਗੈਂਗਸਟਰਾਂ ’ਤੇ ਵਾਰ ਦਾ 149ਵਾਂ ਦਿਨ: ਪੰਜਾਬ ਪੁਲਿਸ ਵੱਲੋਂ 56
ਵਿਜੀਲੈਂਸ ਬਿਊਰੋ ਵੱਲੋਂ 1,00,000 ਰੁਪਏ ਰਿਸ਼ਵਤ ਲੈਂਦਾ ਸਬ ਇੰਸ
*ਭਗਵੰਤ ਮਾਨ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼
*ਸਪੀਕਰ ਸੰਧਵਾਂ ਵੱਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਉਨ੍ਹਾਂ ਦ
*ਅੰਤਰਰਾਜੀ ਸਹਿਯੋਗ ਨਾਲ ਅਪਰਾਧੀਆਂ ਅਤੇ ਗੈਂਗਸਟਰਾਂ ਖ਼ਿਲਾਫ਼ ਪੰ
​ਹਿਮਾਚਲ ਦੇ ਚੰਬਾ ਚ 500 ਮੀਟਰ ਡੂੰਘੀ ਖੱਡ 'ਚ ਡਿੱਗੀ ਬਲੈਰੋ​ ਗ
ਚੰਡੀਗੜ੍ਹ ​ਚ ਕੈਸ਼ੀਅਰ ਮਰਡਰ ​ਮਾਮਲੇ ਚ ​ਕਾਬੂ 2 ਕਾਤਲਾਂ ​ਨੇ ਕੀ
ਕਥਿਤ ਵੀਡੀਓ ਨੂੰ ਲੈਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਜਨਰ
ਬੀਤੇ ਸਮੇਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਬਕਾਰੀ ਤੇ ਕਰ ਵਿਭਾਗ ਵਿੱਚ
ਪਾਕਿਸਤਾਨ 'ਚ ਮਰਦਾਨ ਵਿਖੇ ਗੁਰਦੁਆਰਾ ਸਾਹਿਬ ਅੰਦਰ ਕਤਲ ਦੀ ਵਾਰਦ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50464585

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us