ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਪਟਿਆਲਾ ਦੇ ਰਹਿਣ ਵਾਲੇ ਨੂਰ ਸਿੰਗਲਾ ਅਤੇ ਉਸਦੇ ਮਾਪਿਆਂ ਨੂੰ ਵੱਕਾਰੀ ਚਾਰਟਰਡ ਅਕਾਊਂਟੈਂਟਸ (ਸੀਏ) ਫਾਈਨਲ ਪ੍ਰੀਖਿਆ ਵਿੱਚ ਪੂਰੇ ਦੇਸ਼ ਚੋਂ ਪਹਿਲਾ ਸਥਾਨ (ਏਆਈਆਰ 1) ਪ੍ਰਾਪਤ ਕਰਨ ਲਈ ਦਿਲੋਂ ਵਧਾਈ ਦਿੱਤੀ।
ਇਸ ਸ਼ਾਨਦਾਰ ਪ੍ਰਾਪਤੀ ਦੀ ਸ਼ਲਾਘਾ ਕਰਦਿਆਂ ਸਪੀਕਰ ਸੰਧਵਾਂ ਨੇ ਕਿਹਾ ਕਿ ਨੂਰ ਸਿੰਗਲਾ ਨੇ ਦੇਸ਼ ਦੀਆਂ ਪੇਸ਼ੇਵਰ ਪ੍ਰੀਖਿਆਵਾਂ ਵਿੱਚੋਂ ਸਭ ਤੋਂ ਔਖੀ ਮੰਨੀ ਜਾਂਦੀ ਇਸ ਪ੍ਰੀਖਿਆ ਵਿੱਚ 600 ਚੋਂ 499 ਅੰਕ (83.17%) ਪ੍ਰਾਪਤ ਕਰਕੇ ਪੂਰੇ ਪੰਜਾਬ ਦਾ ਸਿਰ ਉੱਚਾ ਕੀਤਾ ਹੈ। ਨੂਰ ਨੇ ਸਮਰਪਣ, ਲਗਨ ਅਤੇ ਸਖ਼ਤ ਮਿਹਨਤ ਦਾ ਨਵਾਂ ਮਾਪਦੰਡ ਸਥਾਪਤ ਕੀਤਾ ਹੈ।
ਸਪੀਕਰ ਨੇ ਕਿਹਾ,‘‘ਨੂਰ ਸਿੰਗਲਾ ਦੀ ਇਤਿਹਾਸਕ ਸਫਲਤਾ ਪੇਸ਼ੇਵਰ ਜਗਤ ਵਿੱਚ ਵੱਡਾ ਨਾਂ ਬਣਾਉਣ ਦਾ ਸੁਪਨਾ ਦੇਖਣ ਵਾਲੇ ਹਜ਼ਾਰਾਂ ਪੰਜਾਬੀ ਨੌਜਵਾਨਾਂ, ਖਾਸ ਕਰਕੇ ਛੋਟੇ ਸ਼ਹਿਰਾਂ ਦੇ ਨੌਜਵਾਨਾਂ ਲਈ ਪ੍ਰੇਰਣਾ ਹੈ’’। ਉਨ੍ਹਾਂ ਨੇ ਇਸ ਅਕਾਦਮਿਕ ਸਫ਼ਰ ਦੌਰਾਨ ਨੂਰ ਦੇ ਮਾਪਿਆਂ ਅਤੇ ਅਧਿਆਪਕਾਂ ਦੇ ਅਟੁੱਟ ਸਮਰਥਨ, ਕੁਰਬਾਨੀ ਅਤੇ ਮਾਰਗਦਰਸ਼ਨ ਲਈ ਵੀ ਪ੍ਰਸ਼ੰਸਾ ਕੀਤੀ।
ਸਪੀਕਰ ਸੰਧਵਾਂ ਨੇ ਨੂਰ ਸਿੰਗਲਾ ਨੂੰ ਉਜਵਲ ਅਤੇ ਖੁਸ਼ਹਾਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਪ੍ਰਾਪਤੀ ਦੇਸ਼ ਦੇ ਵਿੱਤੀ ਖੇਤਰ ਲਈ ਪੇਸ਼ੇਵਰ ਉੱਤਮਤਾ ਅਤੇ ਸੇਵਾ ਦੀ ਸ਼ੁਭ ਸ਼ੁਰੂਆਤ ਹੈ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)