*ਹਰਿਆਣਾ 'ਚ ਭਾਜਪਾ ਸਰਕਾਰ ਦੌਰਾਨ 550 ਕਰੋੜ ਤੋਂ ਵੱਧ ਦਾ ਬੈਂਕ ਘੋਟਾਲਾ*

Mar2,2026 | Jagrati Lahar Bureau | Chandigarh


*ਪੰਜਾਬ 'ਚ 'ਆਪ' ਸਰਕਾਰ ਦੇ ਈ-ਡਿਪਾਜ਼ਿਟ ਸਿਸਟਮ ਕਾਰਨ ਧੋਖਾਧੜੀ ਦੀ ਕੋਈ ਗੁੰਜਾਇਸ਼ ਹੀ ਨਹੀਂ: ਵਿੱਤ ਮੰਤਰੀ ਹਰਪਾਲ ਚੀਮਾ*
 
*ਭਾਜਪਾ ਨਵੀਂ ਟੈਕਨਾਲੋਜੀ ਅਪਣਾਉਣ 'ਚ ਫੇਲ੍ਹ, ਇਸੇ ਕਰਕੇ ਹਰਿਆਣਾ 'ਚ ਹੋਇਆ 550 ਕਰੋੜ ਦਾ ਬੈਂਕ ਫਰਾਡ- ਹਰਪਾਲ ਚੀਮਾ*
 
*ਪੰਜਾਬ 'ਚ ਆਮ ਆਦਮੀ ਪਾਰਟੀ ਸਰਕਾਰ ਨੇ 2022 ਤੋਂ ਹੀ ਸਾਰੀਆਂ ਚੋਰ-ਮੋਰੀਆਂ ਕੀਤੀਆਂ ਬੰਦ: ਚੀਮਾ*
 
*ਜਿੱਥੇ ਭਾਜਪਾ ਦੀ ਸਰਕਾਰ ਉੱਥੇ ਲੋਕਾਂ ਦਾ ਪੈਸਾ ਅਸੁਰੱਖਿਅਤ, ਹਰਿਆਣਾ ਬੈਂਕ ਘੋਟਾਲਾ ਇਸ ਦੀ ਤਾਜ਼ਾ ਮਿਸਾਲ: ਹਰਪਾਲ ਚੀਮਾ*
 
ਚੰਡੀਗੜ੍ਹ, 2 ਮਾਰਚ 2026
 
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਗੁਆਂਢੀ ਸੂਬੇ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੌਰਾਨ ਹੋਏ 550 ਕਰੋੜ ਰੁਪਏ ਤੋਂ ਵੱਧ ਦੇ ਬੈਂਕ ਘੋਟਾਲੇ 'ਤੇ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਵਿੱਚ ਸੱਤਾ ਸੰਭਾਲਦਿਆਂ ਹੀ ਐਨਆਈਸੀ (NIC) ਦੀ ਸਹਾਇਤਾ ਨਾਲ ਆਧੁਨਿਕ ਈ-ਡਿਪਾਜ਼ਿਟ ਮੈਨੇਜਮੈਂਟ ਸਿਸਟਮ ਲਾਗੂ ਕੀਤਾ, ਜਿਸ ਨਾਲ ਬੈਂਕਿੰਗ ਸੈਕਟਰ ਵਿੱਚ ਕਿਸੇ ਵੀ ਕਿਸਮ ਦੇ ਫਰਾਡ ਦੀ ਗੁੰਜਾਇਸ਼ ਹੀ ਖ਼ਤਮ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨਵੀਂ ਟੈਕਨਾਲੋਜੀ ਅਪਣਾਉਣ ਵਿੱਚ ਪੂਰੀ ਤਰ੍ਹਾਂ ਫੇਲ੍ਹ ਹੈ, ਜਿਸ ਕਰਕੇ ਹਰਿਆਣਾ ਵਿੱਚ ਲੋਕਾਂ ਦੇ ਪੈਸੇ ਦੀ ਲੁੱਟ ਹੋ ਰਹੀ ਹੈ।
 
ਵਿੱਤ ਮੰਤਰੀ ਚੀਮਾ ਨੇ ਦੱਸਿਆ ਕਿ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਬੈਂਕਿੰਗ ਸੈਕਟਰ ਨੂੰ ਹੋਰ ਤਕੜਾ ਕਰਨ ਲਈ ਐਨਆਈਸੀ (NIC) ਦੀ ਸਹਾਇਤਾ ਨਾਲ ਈ-ਡਿਪਾਜ਼ਿਟ ਮੈਨੇਜਮੈਂਟ ਸਿਸਟਮ ਲਾਗੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਸਿਸਟਮ ਤਹਿਤ ਪੰਜਾਬ ਦੇ ਸਾਰੇ ਸਰਕਾਰੀ ਵਿਭਾਗ, ਕਾਰਪੋਰੇਸ਼ਨਾਂ, ਬੋਰਡ, ਅਦਾਰੇ ਅਤੇ ਅੰਡਰਟੇਕਿੰਗਜ਼ ਜਦੋਂ ਵੀ ਆਪਣਾ ਪੈਸਾ ਬੈਂਕ ਵਿੱਚ ਡਿਪਾਜ਼ਿਟ ਕਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਓਪਨ ਬਿਡ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪੈਂਦਾ ਹੈ।
 
ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 21 ਬੈਂਕਾਂ ਨੂੰ ਪੈਨਲ 'ਤੇ ਲਿਆ ਹੋਇਆ ਹੈ। ਜਦੋਂ ਇਨ੍ਹਾਂ 21 ਬੈਂਕਾਂ ਵਿੱਚ ਬਿਡ ਹੁੰਦੀ ਹੈ ਤਾਂ ਜਿਹੜਾ ਬੈਂਕ ਸਭ ਤੋਂ ਵੱਧ ਵਿਆਜ ਦਰ ਦਿੰਦਾ ਹੈ, ਉਸ ਬੈਂਕ ਕੋਲ ਸਬੰਧਤ ਬੋਰਡ, ਕਾਰਪੋਰੇਸ਼ਨ ਜਾਂ ਅਦਾਰਾ ਆਪਣਾ ਪੈਸਾ ਡਿਪਾਜ਼ਿਟ ਕਰਵਾਉਂਦਾ ਹੈ। ਇਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਵੱਧ ਤੋਂ ਵੱਧ ਵਿਆਜ ਦੀ ਕਮਾਈ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਹ ਡਿਪਾਜ਼ਿਟ 15 ਦਿਨਾਂ, ਇੱਕ ਮਹੀਨੇ, ਛੇ ਮਹੀਨਿਆਂ ਜਾਂ ਨੌਂ ਮਹੀਨਿਆਂ ਦੇ ਹੁੰਦੇ ਹਨ।
 
ਚੀਮਾ ਨੇ ਅੱਗੇ ਦੱਸਿਆ ਕਿ 2022 ਤੋਂ ਲੈ ਕੇ ਹੁਣ ਤੱਕ ਲਗਾਤਾਰ ਹਰ ਮਹੀਨੇ ਲਗਭਗ 100 ਤੋਂ 150 ਬਿਡਸ ਪੰਜਾਬ ਦੇ ਵੱਖ-ਵੱਖ ਅਦਾਰਿਆਂ, ਕਾਰਪੋਰੇਸ਼ਨਾਂ, ਬੋਰਡਾਂ ਅਤੇ ਵਿਭਾਗਾਂ ਵੱਲੋਂ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸਿਸਟਮ ਨੂੰ ਸਿਰਫ਼ ਬੈਂਕਿੰਗ ਸੈਕਟਰ 'ਤੇ ਨਹੀਂ ਛੱਡਿਆ, ਸਗੋਂ ਇਸ ਦੀ ਦੇਖ-ਰੇਖ ਲਈ ਇੱਕ ਬੈਂਕ ਦਾ ਸੀਨੀਅਰ ਅਧਿਕਾਰੀ ਅਤੇ ਇੱਕ ਪੰਜਾਬ ਸਰਕਾਰ ਦਾ ਸੀਨੀਅਰ ਅਧਿਕਾਰੀ ਨਿਯੁਕਤ ਕੀਤੇ ਗਏ ਹਨ, ਤਾਂ ਜੋ ਕਿਸੇ ਵੀ ਕਿਸਮ ਦਾ ਅਤੇ ਕਿਸੇ ਵੀ ਪੱਧਰ ਦਾ ਫਰਾਡ ਨਾ ਹੋ ਸਕੇ।
 
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਵਿੱਚ ਅਜਿਹਾ ਕੋਈ ਵੀ ਮੈਕਨਿਜ਼ਮ ਨਹੀਂ ਬਣਾਇਆ ਗਿਆ, ਜਿਸ ਕਰਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੌਰਾਨ 550 ਕਰੋੜ ਰੁਪਏ ਤੋਂ ਵੱਧ ਦਾ ਫਰਾਡ ਹੋਇਆ। ਉਨ੍ਹਾਂ ਕਿਹਾ ਕਿ ਭਾਜਪਾ ਨਵੀਂ ਟੈਕਨਾਲੋਜੀ ਨੂੰ ਦੇਸ਼ ਭਰ ਵਿੱਚ ਅਪਣਾਉਣ ਵਿੱਚ ਅਸਫ਼ਲ ਰਹੀ ਹੈ, ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਹੀ ਲੇਟੈਸਟ ਟੈਕਨੀਕਸ ਅਪਣਾਉਂਦੀ ਰਹੀ ਹੈ।
 
ਚੀਮਾ ਨੇ ਤਿੱਖੇ ਸ਼ਬਦਾਂ ਵਿੱਚ ਕਿਹਾ ਕਿ ਜਿੱਥੇ ਭਾਜਪਾ ਦੀ ਸਰਕਾਰ ਹੈ, ਉੱਥੇ ਲਗਾਤਾਰ ਫਰਾਡ ਹੋ ਰਹੇ ਹਨ ਅਤੇ ਲੋਕਾਂ ਦਾ ਪੈਸਾ ਬੈਂਕਿੰਗ ਸੈਕਟਰ ਰਾਹੀਂ ਲੁੱਟਿਆ ਜਾ ਰਿਹਾ ਹੈ। ਭਾਜਪਾ ਦੇ ਲੋਕਾਂ ਨੇ ਬੈਂਕਿੰਗ ਸੈਕਟਰ ਵਿੱਚ ਵੀ ਚੋਰ-ਮੋਰੀਆਂ ਰੱਖੀਆਂ ਹੋਈਆਂ ਹਨ। ਜਦੋਂ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪੁਰਾਣੀਆਂ ਸਰਕਾਰਾਂ ਸਮੇਂ ਜਿੱਥੇ ਵੀ ਕਿਤੇ ਚੋਰੀ ਹੁੰਦੀ ਸੀ, ਉਹ ਸਾਰੇ ਲੂਪਹੋਲ ਬੰਦ ਕੀਤੇ ਗਏ ਹਨ।
 
ਵਿੱਤ ਮੰਤਰੀ ਨੇ ਮਾਣ ਨਾਲ ਕਿਹਾ ਕਿ ਈ-ਡਿਪਾਜ਼ਿਟ ਮੈਨੇਜਮੈਂਟ ਸਿਸਟਮ ਇੱਕ ਬਹੁਤ ਵਧੀਆ ਪ੍ਰਣਾਲੀ ਹੈ, ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ 2022 ਵਿੱਚ ਲਾਗੂ ਕੀਤੀ ਸੀ ਅਤੇ ਇਸ ਨਾਲ ਪੰਜਾਬ ਵਿੱਚ ਕਿਸੇ ਵੀ ਕਿਸਮ ਦਾ ਕੋਈ ਵੀ ਬੈਂਕਿੰਗ ਫਰਾਡ ਨਹੀਂ ਹੋਇਆ।

Bank-Scam-Of-Over-550-Crore-In-Haryana-Under-Bjp-Government-



TOP HEADLINES


ਮਨਪ੍ਰੀਤ ਸਿੰਘ ਅਯਾਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ
*ਡਿਜੀਟਲ ਜਨਗਣਨਾ-2027: ਨਗਰ ਨਿਗਮ ਲੁਧਿਆਣਾ ਦੇ ਕਰਮਚਾਰੀ- ਸ਼ੁਭ
ਐਸ.ਆਈ.ਆਰ ਨੂੰ ਲੈਕੇ ਆਪ ਦਾ ਐਲਾਨ - “ਪੰਜਾਬ ਵਿੱਚ ਨਹੀਂ ਚੱਲਣ ਦ
ਬੇਅਦਬੀ ਵਿਰੋਧੀ ਸਖ਼ਤ ਕਾਨੂੰਨ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ
ਭਾਜਪਾ ਦੀਆਂ ਟਰੰਪ ਨੂੰ ਖੁਸ਼ ਕਰਨ ਵਾਲੀਆਂ ਨੀਤੀਆਂ ਭਾਰਤ ਨੂੰ ਮਹ
*ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ‘ਰੰਗਲਾ ਪੰਜਾਬ ਵਿਕਾਸ ਸ
ਖਾਦ ਸਬਸਿਡੀ ‘ਤੇ ਆਪਣੀ ਹੀ ਵਾਹਵਾਹੀ ਕਰਨ ਵਾਲੇ ਜਾਖੜ ਤੇ ਵੜਿੰਗ
ਮਾਨ ਸਰਕਾਰ ਸੂਬੇ ਦੇ ਖੇਡ ਮਾਹੌਲ ਨੂੰ ਬਦਲਣ ਲਈ ਵਚਨਬੱਧ : ਵਿਧਾਇ
*ਵਿਜੀਲੈਂਸ ਬਿਊਰੋ ਵੱਲੋਂ ਅਪ੍ਰੈਲ ਮਹੀਨੇ ਦੌਰਾਨ 10 ਰਿਸ਼ਵਤਖੋਰੀ
ਲੁਧਿਆਣਾ ਤੋਂ ਗਨ ਪੁਆਇੰਟ ‘ਤੇ ਅਗਵਾ ਹੋਈ ਪੰਜਾਬੀ ਗਾਇਕਾ ਇੰਦਰ ਕ
*ਬੀ.ਕੇ.ਆਈ. ਸਮਰਥਿਤ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਅੰਮ੍ਰਿਤਸਰ
ਜਨਗਣਨਾ 2027 ਲਈ ਤਿਆਰ ਫ਼ਾਰਮ ਵਿਚ ਅਨੂਸੂਚਿਤ ਜਾਤੀਆਂ ਦੇ ਲੋਕਾਂ
*ਮੋਦੀ ਸਰਕਾਰ ਖਾੜੀ ਜੰਗ ਦੀ ਆੜ ਵਿੱਚ ਲੋਕਾਂ ਤੋਂ ਆਪਣੀ ਵਿਦੇਸ਼
*ਭਗਵੰਤ ਮਾਨ ਸਰਕਾਰ ਵੱਲੋਂ ਪਿੰਡ ਸਤੌਜ ਤੋਂ ਬਿਜਲੀ ਦੀਆਂ ਤਾਰਾਂ
ਲੁਧਿਆਣਾ ਦੇ ਵਿੱਚ ਆਗਾਮੀ ਚੋਣਾਂ, ਕੇਂਦਰ ਦੀਆਂ ਨੀਤੀਆਂ ਅਤੇ ਈਡੀ
ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਗਗਨਦੀਪ ਜੰਮੂ ‘ਤ
ਪੰਜਾਬ ਦੇ ਪਰਿਵਾਰਾਂ ਲਈ ₹10 ਲੱਖ ਤੱਕ ਦੀ ਮੈਡੀਕਲ ਬਚਤ? ਭਗਵੰਤ
ਕਾਠਗੜ੍ਹ ਲਿਫ਼ਟ ਸਿੰਚਾਈ ਯੋਜਨਾ ਨੇ ਪਹਿਲੀ ਵਾਰ ਨਹਿਰੀ ਪਾਣੀ ਨਾਲ
*ਮੋਦੀ ਸਰਕਾਰ ਨੇ ਪਾਬੰਦੀਆਂ ਅਤੇ ਮਹਿੰਗਾਈ ਰਾਹੀਂ ਦੇਸ਼ 'ਚ ਅਣਐਲ
ਤੇਲ ਖਰੀਦ ਉਪਰ ਲਿਮਿਟ ਲਗਾਉਣ ਨੂੰ ਲੈ ਕੇ ਵੜਿੰਗ ਨੇ ਕੇਂਦਰ ਤੋਂ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50134131

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us