ਪਿਛਲੇ ਦਿਨੀਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਵਿੱਚ ਸਤਿਕਾਰ ਯੋਗ ਸੁਘੜ ਸਿਆਣੇ ਵੋਟਰ ਸਾਹਿਬਾਨ ਨੇ ਵੋਟਾਂ ਪਾ ਕੇ ਡਾ. ਸਰਬਜੀਤ ਸਿੰਘ ਪੈਨਲ ਦੇ ਜ਼ਿਆਦਾਤਰ ਸੇਵਾਦਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਇਆ। ਇਨ੍ਹਾਂ ਜੇਤੂ ਉਮੀਦਵਾਰਾਂ ਵਿੱਚ ਪ੍ਰਬੰਧਕੀ ਬੋਰਡ ਮੈਂਬਰ ਡਾ. ਹਰੀ ਸਿੰਘ ਜਾਚਕ ਲੁਧਿਆਣਾ ਨੂੰ ਸਭ ਤੋਂ ਵੱਧ 510 ਵੋਟਾਂ ਮਿਲੀਆਂ। ਅੱਜ ਪੰਜਾਬੀ ਸਾਹਿਤ ਅਕਾਡਮੀ ਦੇ ਦਫ਼ਤਰ ਪੰਜਾਬੀ ਭਵਨ ਵਿਖੇ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੂੰ ਦਫ਼ਤਰ ਵਿੱਚ ਬਿਠਾਉਣ ਦੀ ਰਸਮ ਅਦਾ ਕੀਤੀ ਗਈ ਜਿਸ ਵਿੱਚ ਸੁਰਿੰਦਰ ਕੈਲੇ ਸਾਬਕਾ ਸੀਨੀਅਰ ਮੀਤ ਪ੍ਰਧਾਨ, ਡਾ. ਹਰੀ ਸਿੰਘ ਜਾਚਕ ਪ੍ਰਬੰਧਕੀ ਬੋਰਡ ਮੈਂਬਰ, ਕੁਲਦੀਪ ਸਿੰਘ ਬੇਦੀ ਮੁੱਖ ਚੋਣ ਅਧਿਕਾਰੀ, ਜਨਮੇਜਾ ਸਿੰਘ ਜੌਹਲ, ਤਰਲੋਚਨ ਝਾਂਡੇ, ਮਨਦੀਪ ਕੌਰ ਭੰਵਰਾ, ਸੁਰਜੀਤ ਸਿੰਘ ਲਾਂਬੜਾ, ਪ੍ਰਿੰਸੀਪਲ ਇੰਦਰਜੀਤ ਕੌਰ, ਬਲਵਿੰਦਰ ਗਲੈਕਸੀ, ਦਫ਼ਤਰ ਇੰਚਾਰਜ ਤੇ ਪ੍ਰਸਿੱਧ ਸਾਹਿਤਕਾਰਾ ਸੁਰਿੰਦਰ ਕੌਰ ਦੀਪ ਅਤੇ ਹੋਰ ਸੱਜਣ ਸ਼ਾਮਲ ਹੋਏ। ਇਸ ਮੌਕੇ ਤੇ ਗੱਲਬਾਤ ਕਰਦਿਆਂ ਡਾ. ਹਰੀ ਸਿੰਘ ਜਾਚਕ ਮੈਂਬਰ ਪ੍ਰਬੰਧਕੀ ਬੋਰਡ, ਚੀਫ਼ ਕੋਲੈਬੋਰੇਟਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਤੇ ਚੇਅਰਮੈਨ ਪਰਮਦੀਪ ਸਿੰਘ ਦੀਪ ਵੈਲਫੇਅਰ ਸੋਸਾਇਟੀ ਨੇ ਸਮੂਹ ਵੋਟਰ ਸਾਹਿਬਾਨ ਅਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ. ਸੁਖਦੇਵ ਸਿੰਘ ਸਿਰਸਾ ਦੀ ਅਗਵਾਈ ਵਿੱਚ ਚੋਣ ਕਮੇਟੀ ਵਲੋਂ ਵਿਦਵਾਨ ਲੇਖਕਾਂ ਦੀ ਉਮੀਦਵਾਰਾਂ ਵਜੋਂ ਚੋਣ ਕੀਤੀ ਗਈ ਅਤੇ ਜ਼ੋਰਦਾਰ ਮੁਹਿੰਮ ਚਲਾਈ ਗਈ ਅਤੇ ਸਾਰੇ ਪੰਜਾਬ ਤੇ ਹਰਿਆਣਾ ਵਿੱਚ ਘਰ ਘਰ ਜਾ ਕੇ ਸੰਪਰਕ ਕੀਤਾ। ਡਾ. ਕੁਲਦੀਪ ਸਿੰਘ ਦੀਪ ਨੇ ਇਸ ਮੁਹਿੰਮ ਵਿੱਚ ਧੁਰਾ ਬਣ ਕੇ ਪ੍ਰਚਾਰ ਵਿੱਚ ਵੱਡਾ ਯੋਗਦਾਨ ਪਾਇਆ। ਵਿਦਵਾਨ ਲੇਖਕਾਂ ਵੱਲੋਂ ਕੀਤੀਆਂ ਭਾਵਪੂਰਤ ਅਪੀਲਾਂ ਨੇ ਸੋਨੇ ਤੇ ਸੁਹਾਗੇ ਵਾਲਾ ਕੰਮ ਕੀਤਾ। ਸਾਰੇ ਉਮੀਦਵਾਰਾਂ ਨੇ ਹੀ ਦਿਨ ਰਾਤ ਇਕ ਕੀਤੀ ਰੱਖਿਆ ਅਤੇ ਵੋਟਰ ਸਾਹਿਬਾਨ ਨੇ ਸੋਚ ਸਮਝ ਕੇ ਵੋਟਾਂ ਰਾਹੀਂ ਮਾਣ ਬਖ਼ਸ਼ਿਆ। ਉਨਾਂ ਅੱਗੇ ਦੱਸਿਆ ਕਿ ਦੋਵੇਂ ਪੈਨਲਾਂ ਵਲੋਂ ਜੇਤੂ ਉਮੀਦਵਾਰਾਂ ਦੀਆਂ ਮਾਂ ਬੋਲੀ ਦੀ ਸੇਵਾ ਲਈ ਜਿੰਮੇਵਾਰੀਆਂ ਹੋਰ ਵੀ ਵਧ ਗਈਆਂ ਹਨ ਅਤੇ ਸੁਘੜ ਸਿਆਣੇ ਵਿਦਵਾਨ ਡਾ ਸਰਬਜੀਤ ਸਿੰਘ ਦੀ ਅਗਵਾਈ ਵਿੱਚ ਇਹ ਸਾਰੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਲਗਾਈਆਂ ਜਾਣ ਵਾਲੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਸਿਰਤੋੜ ਯਤਨ ਕਰਨਗੇ ।
Punjabi-Sahit-Acadamy-Ludhiana-Dr-Hari-Singh-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)