· ਸ਼ਹਿਰ ਨਿਵਾਸੀਆਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਨਗਰ ਕੌਂਸਲ ਨੂੰ ਦੇਣ ਦੀ ਕੀਤੀ ਅਪੀਲ
ਮਾਲੇਰਕੋਟਲਾ 10 ਜੂਨ :
ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਮਾਲੇਰਕੋਟਲਾ ਵੱਲੋਂ ਚਲਾਈ ਜਾ ਰਹੀ "ਇੱਕ ਕਦਮ ਸਵੱਛਤਾ ਵੱਲ" ਵਿਸ਼ੇਸ਼ ਸਫ਼ਾਈ ਜਾਗਰੂਕਤਾ ਮੁਹਿੰਮ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਜਪਾਲ ਸਿੰਘ ਦੀ ਅਗਵਾਈ ਹੇਠ ਕਾਰਜ ਸਾਧਕ ਅਫ਼ਸਰ ਸ੍ਰੀ ਅਪਰਅਪਾਰ ਸਿੰਘ ਚਹਿਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਵੱਡੀ ਗਈ । ਇਸ ਮੁਹਿੰਮ ਦੌਰਾ ਈਦਗਾਹ- ਮਾਨਾ ਫਾਟਕ-ਰਾਏਕੋਟ ਰੋਡ ਵਾਰਡ ਨੰਬਰ 29,30,31 ਵਿਖੇ ਸ਼ਹਿਰ ਨਿਵਾਸੀਆਂ ਅਤੇ ਦੁਕਾਨਦਾਰਾਂ ਨੂੰ ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਨਗਰ ਕੌਂਸਲ ਨੂੰ ਦੇਣ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਅਤੇ ਇਸ ਮੁਹਿੰਮ ਤਹਿਤ ਸ਼ਹਿਰ ਦੀਆਂ ਸੜਕਾਂ ਅਤੇ ਪਬਲਿਕ ਸਥਾਨਾਂ ਦੀ ਸਫ਼ਾਈ ਕਰਵਾਈ ਗਈ । ਇਸ ਮੌਕੇ ਸਫ਼ਾਈ ਸ਼ਾਖਾ ਦੇ ਅਧਿਕਾਰੀ ਅਤੇ ਕਰਮਚਾਰੀਆਂ ਤੋਂ ਇਲਾਵਾ ਸੇਵਾ ਹੈਲਪ ਗਰੁੱਪ ,ਪੰਜਾਬ ਅਤੇ ਆਈ-ਆਰਿਆ ਸਮਾਜ ਨਾਮਕ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਮੌਜੂਦ ਸਨ । ਇਸ ਵਿਸ਼ੇਸ਼ ਮੁਹਿੰਮ ਦਾ ਮੁੱਖ ਮੰਤਵ ਗਿੱਲੇ-ਸੁੱਕੇ ਕੂੜੇ ਦੇ ਪ੍ਰਬੰਧਨ ਦੀ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕਰਨਾ ਹੈ ।
ਸੈਨੇਟਰੀ ਇੰਸਪੈਕਟਰ ਗੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਹਦਾਇਤਾਂ ਅਨੁਸਾਰ ਜ਼ਿਲ੍ਹਾ ਵਿੱਚ ਵਾਤਾਵਰਣ ਪੱਖੀ ਵਿਕਾਸ ਪ੍ਰੋਜੈਕਟ ਉਲੀਕੇ ਗਏ ਹਨ । ਸਾਨੂੰ ਸਾਰਿਆਂ ਨੂੰ ਮਿਲ ਕੇ ਵਾਤਾਵਰਣ ਨੂੰ ਬਚਾਉਣ ਲਈ ਸਾਂਝੇ ਉਪਰਾਲੇ ਕਰਨੇ ਚਾਹੀਦੇ ਹਨ । ਉਨ੍ਹਾਂ ਹੋਰ ਕਿਹਾ ਕਿ ਸ਼ਹਿਰ ਨੂੰ ਸਹੀ ਮਾਅਨਿਆਂ ਵਿੱਚ ਕੂੜਾ ਮੁਕਤ ਕਰਨਾ ਹੈ ਤਾਂ ਇਸ ਦੀ ਸ਼ੁਰੂਆਤ ਆਪਣੇ ਘਰ ਤੋਂ ਗਿੱਲੇ, ਸੁੱਕੇ ਅਤੇ ਹਾਨੀਕਾਰਕ ਕੂੜੇ ਦੀ ਵੰਡ ਤੋਂ ਕਰਨੀ ਪਵੇਗੀ ਜਿਸ ਨੂੰ ਦੂਜੇ ਸ਼ਬਦਾਂ ਵਿੱਚ ਸੋਰਸ ਸੈਗਰੀਗੇਸ਼ਨ ਕਹਿੰਦੇ ਹਨ।
ਸੁਪਰਵਾਈਜ਼ਰ ਸ੍ਰੀ ਪਰਮਜੀਤ ਸਿੰਘ ਨੇ ਲੋਕਾਂ ਨੂੰ ਸੋਰਸ ਸੈਗਰੀਗੇਸ਼ਨ, ਲੈਗੇਸੀ ਵੇਸਟ ,ਪੁਰਾਣੇ ਕੂੜੇ, ਸੁੱਕੇ ਗਿੱਲੇ ਕੂੜੇ ਅਤੇ ਠੋਸ ਰਹਿੰਦ-ਖੂੰਹਦ ਪ੍ਰਬੰਧਨ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਸ਼ਹਿਰ ਨੂੰ ਗੰਦਗੀ ਅਤੇ ਕੁੜੇ ਕਰਕਟ ਤੋਂ ਨਜਾਤ ਦਿਵਾਉਣ ਲਈ ਇੱਧਰ-ਉੱਧਰ ਨਹੀਂ ਸੁੱਟਣਾ ਚਾਹੀਦਾ ਸਗੋਂ ਉਨ੍ਹਾਂ ਨੂੰ ਆਪਣੇ ਘਰਾਂ,ਦੁਕਾਨਾਂ ਅਤੇ ਹੋਰ ਵਪਾਰਿਕ ਸਥਾਨਾਂ ਤੇ ਦੋ ਕੂੜੇਦਾਨ ਲਗਾ ਕੇ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖਰਾ ਵੱਖਰਾ ਰੱਖਣਾ ਚਾਹੀਦਾ ਹੈ ਤਾਂ ਜੋ ਇਸ ਦੀ ਸੈਗਰੀਗੇਸ਼ਨ ਕਰਨ ਵਿੱਚ ਦਿੱਕਤ ਪੇਸ਼ ਨਾ ਆਵੇ ।
ਕਮਿਊਨਿਟੀ ਫੈਸੀਲੀਟੇਟਰ ਰਾਜ ਪਾਲ ਕੌਰ ਅਤੇ ਰੋਹਿਤ ਨੇ ਡੋਰ ਟੂ ਡੋਰ ਜਾ ਕੇ ਆਮ ਲੋਕਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਜੇਕਰ ਅਸੀਂ ਆਪਣੀ ਜ਼ਿੰਦਗੀ ਵਿੱਚੋਂ ਸਿੰਗਲ ਯੂਜ਼ ਪਲਾਸਟਿਕ ਨੂੰ ਕੱਢ ਦਿੰਦੇ ਹਾਂ ਤਾਂ ਕੂੜੇ ਦੀ ਸਾਂਭ ਸੰਭਾਲ ਆਸਾਨ ਹੋ ਜਾਵੇਗੀ ਅਤੇ ਸਿਹਤ ਤੇ ਵਾਤਾਵਰਣ ਉੱਤੇ ਵੀ ਦੁਰ ਪ੍ਰਭਾਵ ਨਹੀਂ ਪਵੇਗਾ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)