*ਪੰਜਾਬ ਹਰ ਪਰਿਵਾਰ ਨੂੰ 10 ਲੱਖ ਰੁਪਏ ਸਾਲਾਨਾ ਨਕਦ ਰਹਿਤ ਸਿਹਤ ਕਵਰ ਦੇਣ ਵਾਲਾ ਪਹਿਲਾ ਸੂਬਾ ਬਣਿਆ: ਡਾ. ਬਲਬੀਰ ਸਿੰਘ*

Mar31,2026 | Jagrati Lahar Bureau | Chandigarh



*30 ਲੱਖ ਤੋਂ ਵੱਧ ‘ਸਿਹਤ ਕਾਰਡ’ ਬਣਾਏ ਗਏ; ਪੰਜਾਬ ਦਾ ਟੀਚਾ 65 ਲੱਖ ਪਰਿਵਾਰਾਂ ਨੂੰ ਯੂਨੀਵਰਸਲ ਹੈਲਥਕੇਅਰ ਦੇਣਾ ਹੈ: ਡਾ. ਬਲਬੀਰ ਸਿੰਘ*

*ਪੰਜਾਬ ਬਜਟ 2026-27 ਵਿੱਚ 2000 ਕਰੋੜ ਰੁਪਏ ਦਾ ਰਾਖਵਾਂਕਰਨ ਯੂਨੀਵਰਸਲ ਹੈਲਥਕੇਅਰ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ: ਡਾ. ਬਲਬੀਰ ਸਿੰਘ*


ਯੂਨੀਵਰਸਲ ਹੈਲਥਕੇਅਰ ਵੱਲ ਇੱਕ ਇਤਿਹਾਸਕ ਕਦਮ ਪੁੱਟਦਿਆਂ, ਪੰਜਾਬ ਸਰਕਾਰ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਦਾ ਸਾਲਾਨਾ ਨਕਦ ਰਹਿਤ ਸਿਹਤ ਕਵਰ ਪ੍ਰਦਾਨ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਬਣਿਆ। ਇਹ ਯੋਜਨਾ ਪੀ.ਐਮ-ਜੇ.ਏ.ਵਾਈ  ਸਕੀਮ ਦੇ 5 ਲੱਖ ਰੁਪਏ ਦੇ ਕਵਰ ਨੂੰ ਦੁੱਗਣਾ ਕਰਦੀ ਹੈ ਅਤੇ ਸਾਰੇ ਵਸਨੀਕਾਂ ਨੂੰ ਇਸ ਦੇ ਦਾਇਰੇ ਵਿੱਚ ਲਿਆਉਂਦੀ ਹੈ।

ਇੱਕ ਵੱਡੇ ਮੀਲ ਪੱਥਰ ਵਜੋਂ, ਸੂਬੇ ਵਿੱਚ ਹੁਣ ਤੱਕ 30 ਲੱਖ ਤੋਂ ਵੱਧ ‘ਸਿਹਤ ਕਾਰਡ’ ਬਣਾਏ ਜਾ ਚੁੱਕੇ ਹਨ, ਜਿਸ ਨਾਲ ਪੰਜਾਬ ਦੀ ਲਗਭਗ ਅੱਧੀ ਆਬਾਦੀ ਨੂੰ ਸੁਰੱਖਿਅਤ ਸਿਹਤ ਕਵਰ ਮਿਲ ਗਿਆ ਹੈ। ਕਾਰਡ ਬਣਾਉਣ ਦੀ ਇਹ ਵੱਡੀ ਗਿਣਤੀ ਸ਼ਹਿਰੀ ਅਤੇ ਪੇਂਡੂ ਦੋਵਾਂ ਖੇਤਰਾਂ ਵਿੱਚ ਲੋਕਾਂ ਦੇ ਉਤਸ਼ਾਹ ਨੂੰ ਦਰਸਾਉਂਦੀ ਹੈ।

ਇਸ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਿਆਂ, ਭਗਵੰਤ ਮਾਨ ਸਰਕਾਰ ਨੇ ਪੰਜਾਬ ਬਜਟ 2026-27 ਵਿੱਚ ਵਿੱਚ ਇਸ ਯੋਜਨਾ ਲਈ 2000 ਕਰੋੜ ਰੁਪਏ ਅਲਾਟ ਕੀਤੇ ਹਨ, ਜੋ ਸਿਹਤ ਸਹੂਲਤਾਂ ਨੂੰ ਸਰਕਾਰ ਦੇ ਸ਼ਾਸਨ ਮਾਡਲ ਦਾ ਕੇਂਦਰੀ ਥੰਮ੍ਹ ਬਣਾਉਂਦੇ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਇਸ ਤਬਦੀਲੀ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “30 ਲੱਖ ਤੋਂ ਵੱਧ ਸਿਹਤ ਕਾਰਡਾਂ ਦੀ ਰਜਿਸਟ੍ਰੇਸ਼ਨ ਦੇ ਨਾਲ, ਪੰਜਾਬ ਜਨਤਕ ਸਿਹਤ ਸੰਭਾਲ ਵਿੱਚ ਇੱਕ ਨਵਾਂ ਮਿਆਰ ਸਥਾਪਤ ਕਰ ਰਿਹਾ ਹੈ। ਪੰਜਾਬ ਭਾਰਤ ਦਾ ਪਹਿਲਾ ਅਜਿਹਾ ਸੂਬਾ ਹਾਂ ਜੋ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਯੂਨੀਵਰਸਲ ਅਤੇ ਨਕਦ ਰਹਿਤ ਇਲਾਜ ਮੁਹੱਵੀਆ ਕਰਵਾ ਰਿਹਾ ਹੈ। ਇਹ ਨਾ ਸਿਰਫ਼ ਆਰਥਿਕ ਰੁਕਾਵਟਾਂ ਨੂੰ ਦੂਰ ਕਰ ਰਿਹਾ ਹੈ, ਸਗੋਂ ਹਰ ਨਾਗਰਿਕ ਲਈ ਸਨਮਾਨ ਅਤੇ ਸਮੇਂ ਸਿਰ ਇਲਾਜ ਦੀ ਗਰੰਟੀ ਵੀ ਦੇ ਰਿਹਾ ਹੈ।”

ਇਸ ਯੋਜਨਾ ਦੇ ਤੇਜ਼ੀ ਨਾਲ ਪਸਾਰ ਲਈ ਪਿੰਡਾਂ, ਮੰਡੀਆਂ, ਸਕੂਲਾਂ, ਕਾਲਜਾਂ, ਹਸਪਤਾਲਾਂ, ਫੈਕਟਰੀਆਂ ਅਤੇ ਜਨਤਕ ਥਾਵਾਂ 'ਤੇ ਸਿਹਤ ਕੈਂਪਾਂ ਰਾਹੀਂ ਜ਼ਮੀਨੀ ਪੱਧਰ 'ਤੇ ਕੰਮ ਕੀਤਾ ਗਿਆ ਹੈ। ਸੇਵਾ ਕੇਂਦਰਾਂ ਅਤੇ ਕਾਮਨ ਸਰਵਿਸ ਸੈਂਟਰਾਂ 'ਤੇ ਲਗਾਤਾਰ ਰਜਿਸਟ੍ਰੇਸ਼ਨ ਅਤੇ ਘਰ-ਘਰ ਜਾ ਕੇ ਪਹੁੰਚ ਕਰਨ ਨਾਲ ਹਰ ਵਰਗ ਦੇ ਲੋਕਾਂ ਨੂੰ ਇਸ ਦਾ ਲਾਭ ਮਿਲਣਾ ਯਕੀਨੀ ਹੋਇਆ ਹੈ।

ਜਿਵੇਂ-ਜਿਵੇਂ ਇਸ ਯੋਜਨਾ ਦਾ ਦਾਇਰਾ ਵਧ ਰਿਹਾ ਹੈ, ਇਸਦੇ ਵਰਤੋਂ ਦੇ ਰੁਝਾਨ ਜ਼ਮੀਨੀ ਪੱਧਰ 'ਤੇ ਪੈਣ ਵਾਲੇ ਪ੍ਰਭਾਵ ਨੂੰ ਦਰਸਾਉਂਦੇ ਹਨ। ਸਭ ਤੋਂ ਵੱਧ ਲਏ ਜਾਣ ਵਾਲੇ ਇਲਾਜਾਂ ਵਿੱਚ ਡਾਇਲਸਿਸ, ਦਿਲ ਦੀਆਂ ਪ੍ਰਕਿਰਿਆਵਾਂ ਜਿਵੇਂ ਕਿ ਐਂਜੀਓਪਲਾਸਟੀ, ਗੋਡੇ ਬਦਲਣ ਵਰਗੀਆਂ ਆਰਥੋਪੀਡਿਕ ਸਰਜਰੀਆਂ, ਕੈਂਸਰ ਦਾ ਇਲਾਜ, ਅਤੇ ਹਾਦਸਿਆਂ ਤੇ ਜਾਨਵਰਾਂ ਦੇ ਕੱਟਣ ਵਰਗੇ ਐਮਰਜੈਂਸੀ ਕੇਸ ਸ਼ਾਮਲ ਹਨ।

ਇਸ ਯੋਜਨਾ ਦੀ ਪਹੁੰਚ ਹਰ ਉਮਰ ਦੇ ਲੋਕਾਂ ਅਤੇ ਗੰਭੀਰ ਬਿਮਾਰੀਆਂ ਤੱਕ ਫੈਲੀ ਹੋਈ ਹੈ। ਸ੍ਰੀ ਮੁਕਤਸਰ ਸਾਹਿਬ ਵਿੱਚ ਇੱਕ 1 ਸਾਲ ਦੇ ਬੱਚੇ ਨੂੰ ਨਿਮੋਨੀਆ ਦਾ ਸਮੇਂ ਸਿਰ ਇਲਾਜ ਮਿਲਿਆ, ਜਦੋਂ ਕਿ ਮੋਗਾ ਵਿੱਚ ਇੱਕ 98 ਸਾਲਾ ਬਜ਼ੁਰਗ ਮਹਿਲਾ ਨੇ ਕੀਮੋਥੈਰੇਪੀ ਨਾਲ ਸਬੰਧਤ ਸੇਵਾਵਾਂ ਪ੍ਰਾਪਤ ਕੀਤੀਆਂ। ਇੱਕ ਹੋਰ ਮਾਮਲੇ ਵਿੱਚ, ਮਾਣਕਪੁਰ ਦੀ ਸੁਖਵਿੰਦਰ ਕੌਰ ਦੇ ਦਿਲ ਦੀ ਗੰਭੀਰ ਹਾਲਤ ਕਾਰਨ ਤੁਰੰਤ ਸਟੈਂਟ ਪਾਏ ਗਏ, ਜਿਸ ਦਾ ਅੰਦਾਜ਼ਨ ਖਰਚਾ 3-4 ਲੱਖ ਰੁਪਏ ਸੀ, ਜੋ ਕਿ ਪੂਰੀ ਤਰ੍ਹਾਂ ਇਸ ਯੋਜਨਾ ਅਧੀਨ ਕਵਰ ਕੀਤਾ ਗਿਆ।

ਹਰੇਕ ਮਾਮਲੇ ਵਿੱਚ, ਇਲਾਜ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਹੋਇਆ, ਜੋ ਇਹ ਦਰਸਾਉਂਦਾ ਹੈ ਕਿ ਕਿਵੇਂ ਸਿਹਤ ਕਾਰਡ ਹਰ ਉਮਰ ਵਰਗ ਅਤੇ ਡਾਕਟਰੀ ਲੋੜਾਂ ਲਈ ਤੁਰੰਤ ਅਤੇ ਨਕਦੀ ਰਹਿਤ ਇਲਾਜ ਨੂੰ ਸੰਭਵ ਬਣਾ ਰਿਹਾ ਹੈ।

900 ਤੋਂ ਵੱਧ ਸੂਚੀਬੱਧ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਅਤੇ 2300 ਤੋਂ ਵੱਧ ਇਲਾਜ ਪੈਕੇਜਾਂ ਦੇ ਨਾਲ, ਲਾਭਪਾਤਰੀ ਹੁਣ ਆਪਣੇ ਘਰ ਦੇ ਨੇੜੇ ਮਿਆਰੀ ਸਿਹਤ ਸੇਵਾਵਾਂ ਦਾ ਲਾਭ ਉਠਾ ਰਹੇ ਹਨ। ਹੁਣ ਤੱਕ, ਇਸ ਯੋਜਨਾ ਤਹਿਤ 300 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਲਗਭਗ 2 ਲੱਖ ਇਲਾਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ 43,000 ਤੋਂ ਵੱਧ ਸਰਜੀਕਲ ਪ੍ਰਕਿਰਿਆਵਾਂ ਸ਼ਾਮਲ ਹਨ।

ਜਿਵੇਂ-ਜਿਵੇਂ ਰਜਿਸਟ੍ਰੇਸ਼ਨ ਦਾ ਅੰਕੜਾ 65 ਲੱਖ ਪਰਿਵਾਰਾਂ ਦੇ ਟੀਚੇ ਵੱਲ ਵਧ ਰਿਹਾ ਹੈ, ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੇ ਸਿਹਤ ਢਾਂਚੇ ਦੇ ਇੱਕ ਮਜ਼ਬੂਤ ਅਧਾਰ ਵਜੋਂ ਉੱਭਰ ਰਹੀ ਹੈ, ਜੋ ਜਨਤਕ ਸਿਹਤ ਕਵਰੇਜ ਦੇ ਪੈਮਾਨੇ ਅਤੇ ਦਾਇਰੇ ਵਿੱਚ ਇੱਕ ਰਾਸ਼ਟਰੀ ਮਿਸਾਲ ਕਾਇਮ ਕਰ ਰਹੀ ਹੈ।

----------

Punjab-Becomes-First-State-To-Provide-10-Lakh-Annual-Cashless-Health-Cover-To-Every-Household



TOP HEADLINES


*ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ 245 ਕਰੋੜ ਦੀ ਰਾਸ਼ੀ ਜਾ
ਪੰਜਾਬ ਪੁਲਿਸ ਵਲੋਂ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼: 5 ਹੈਂਡ ਗ੍
ਆਪ ਸਰਕਾਰ ਨੇ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਲਈ ਵ
ਵੜਿੰਗ ਵੱਲੋਂ ਕੇਂਦਰੀ ਖੇਤੀਬਾੜੀ ਮੰਤਰੀ ਨੂੰ ਪੱਤਰ ਗੜੇਮਾਰੀ ਨਾ
*ਪੰਜਾਬ ਵਿੱਚ ਮੀਂਹ ਤੇ ਗੜੇਮਾਰੀ ਕਾਰਨ 1.30 ਲੱਖ ਏਕੜ ਰਕਬੇ ‘ਚ
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਦੀ ਅਗਵਾਈ ਹੇਠ ਵੱਖ-ਵੱਖ ਪਾਰਟੀਆਂ ਦ
*ਬੰਦੂਕਾਂ, ਗ੍ਰਨੇਡਾਂ ਅਤੇ ਡਰੋਨਾਂ ਦੀ ਬਰਾਮਦਗੀ ਦੇ ਨਾਲ, ਪੰਜਾਬ
*ਭਗਵੰਤ ਮਾਨ ਸਰਕਾਰ ਵੱਲੋਂ ਮੋਹਾਲੀ ਵਿੱਚ ਅਤਿ-ਆਧੁਨਿਕ ਬਹੁ-ਮੰਤਵ
ਜ਼ਮਾਨਤੀ ਮਾਮਲੇ ’ਚ ਮੋਹਾਲੀ ਦੇ ਜੋੜੇ ਦੀ ਗ੍ਰਿਫ਼ਤਾਰੀ ਵਿਰੁੱਧ ਹਾਈ
ਜਾਗ੍ਰਿਤੀ ਲਹਿਰ ਦੀ ਸੰਸਥਾਪਕ ਸਵਰਗੀ ਸ਼੍ਰੀਮਤੀ ਰਮਾ ਖੰਨਾ ਦੀ ਯਾ
*ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲਿਆਂ 'ਤੇ ਸਵਾਲ ਉਠਾਉਣਾ ਸੁਖਬੀ
*ਸ਼ਹੀਦਾਂ ਦੀ ਧਰਤੀ ਸੰਗਰੂਰ ਨੂੰ ਸਿਉਂਕ ਕਹਿਣਾ ਬਾਜਵਾ ਦੀ ਘਟੀਆ
ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼; ਨਾਬਾਲਗ ਸਮੇਤ ਚਾਰ ਵਿਅਕਤੀ
ਇੱਕ ਪਿਤਾ ਲਈ ਵੱਡੀ ਰਾਹਤ: ਮੁੱਖ ਮੰਤਰੀ ਸਿਹਤ ਯੋਜਨਾ ਹੇਠ ਚਾਰ ਮ
*ਪੰਜਾਬ ਸਰਕਾਰ ਹਰ ਧਰਮ ਦਾ ਸਤਿਕਾਰ ਕਰਦੀ ਹੈ, 12 ਅਪ੍ਰੈਲ ਨੂੰ ਪ
*ਖੇਤੀਬਾੜੀ ਵਿਭਾਗ ਅਤੇ ਪੁਲਿਸ ਦੀ ਸਾਂਝੀ ਕਾਰਵਾਈ ਤਹਿਤ ਜਗਰਾਉਂ
*ਖੇਤੀਬਾੜੀ ਵਿਭਾਗ ਦੇ 500 ਤੋਂ ਵੱਧ ਮੁਲਾਜ਼ਮ ਫਸਲਾਂ ਦੇ ਨੁਕਸਾਨ
ਭਗਵੰਤ ਮਾਨ ਸਰਕਾਰ ਵੱਲੋਂ ਵੇਰਕਾ ਲੁਧਿਆਣਾ ਡੇਅਰੀ ਨੂੰ ਵੱਡਾ ਹੁਲ
*ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਵਰ੍ਹਾ: ਪੀ.ਐਸ
ਵਿਜੀਲੈਂਸ ਬਿਊਰੋ ਵੱਲੋਂ 20,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਹੇ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49737745

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us