*ਮੇਅਰ ਇੰਦਰਜੀਤ ਕੌਰ, ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਆਪਣੀ ਕਿਸਮ ਦੀ ਪਹਿਲੀ 24/7 ਮਾਨਸੂਨ ਹੈਲਪਲਾਈਨ ਅਤੇ ਵਟਸਐਪ ਚੈਟਬੋਟ ਕੀਤਾ ਲਾਂਚ*

Jul9,2026 | Gautam Jalandhari | Ludhiana


*ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ 90867-91867 'ਤੇ ਕਾਲ ਜਾਂ ਵਟਸਐਪ ਸੁਨੇਹਾ ਭੇਜੋ*

*ਸ਼ਹਿਰ ਭਰ ਵਿੱਚ ਲੱਗੇ 1700 ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਨਿਗਰਾਨੀ ਕਰਨ ਲਈ 'ਮਾਨਸੂਨ ਵਾਰ ਰੂਮ' ਸਥਾਪਤ*
:
ਮਾਨਸੂਨ ਸੀਜ਼ਨ ਦੌਰਾਨ ਜਨਤਕ ਸ਼ਿਕਾਇਤਾਂ ਦੇ ਤੁਰੰਤ ਹੱਲ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਆਪਣੀ ਕਿਸਮ ਦੀ ਪਹਿਲੇ ਉਪਰਾਲੇ ਤਹਿਤ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਵੀਰਵਾਰ ਨੂੰ ਸਰਾਭਾ ਨਗਰ ਸਥਿਤ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿਖੇ ਇੱਕ ਸਮਰਪਿਤ 24/7 ਮਾਨਸੂਨ ਹੈਲਪਲਾਈਨ ਨੰਬਰ ਅਤੇ ਵਟਸਐਪ ਚੈਟਬੋਟ - 90867-91867 ਲਾਂਚ ਕੀਤਾ।

ਨਗਰ ਨਿਗਮ ਜ਼ੋਨ-ਡੀ ਦਫ਼ਤਰ ਵਿੱਚ ਸਥਿਤ ਏਕੀਕ੍ਰਿਤ ਕਮਾਂਡ ਐਂਡ ਕੰਟਰੋਲ ਸੈਂਟਰ (ਆਈ.ਸੀ.ਸੀ ਸੀ) ਨੂੰ 'ਮਾਨਸੂਨ ਵਾਰ ਰੂਮ' ਵਿੱਚ ਬਦਲ ਦਿੱਤਾ ਗਿਆ ਹੈ ਜੋ ਸ਼ਹਿਰ ਭਰ ਵਿੱਚ ਲੱਗੇ 1700 ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਸ਼ਹਿਰ ਦੀ ਨਿਗਰਾਨੀ ਕਰੇਗਾ। ਇੱਥੋਂ, ਸਮਰਪਿਤ ਸਟਾਫ ਵਸਨੀਕਾਂ ਦੁਆਰਾ ਜਮ੍ਹਾਂ ਕਰਵਾਈਆਂ ਗਈਆਂ ਸ਼ਿਕਾਇਤਾਂ ਨੂੰ ਸੂਚੀਬੱਧ ਕਰੇਗਾ ਅਤੇ ਜਲਦੀ ਹੱਲ ਲਈ ਸਬੰਧਤ ਅਧਿਕਾਰੀਆਂ/ਰੈਪਿਡ ਐਕਸ਼ਨ ਟੀਮਾਂ ਨੂੰ ਭੇਜੇਗਾ। 

ਇਹ ਪਹਿਲ ਨਾਗਰਿਕਾਂ ਨੂੰ ਮਾਨਸੂਨ ਨਾਲ ਸਬੰਧਤ ਮੁੱਦਿਆਂ ਜਿਵੇਂ ਕਿ ਪਾਣੀ ਭਰਨਾ, ਸੀਵਰੇਜ ਲਾਈਨਾਂ ਬੰਦ ਹੋਣ, ਖਰਾਬ ਹੋਈਆਂ ਸੜਕਾਂ, ਡਿੱਗੇ ਹੋਏ ਦਰੱਖਤ, ਖ਼ਰਾਬ ਸਟਰੀਟ ਲਾਈਟਾਂ ਆਦਿ ਦੀ ਰਿਪੋਰਟ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਕੀਤੀ ਗਈ ਹੈ। 

ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਵਿਨੀਤ ਕੁਮਾਰ, ਸੰਯੁਕਤ ਕਮਿਸ਼ਨਰ ਤਪਨ ਭਨੋਟ, ਕਾਨੂੰਨੀ ਸਲਾਹਕਾਰ ਗੌਰਵ ਬੱਗਾ, ਡੀ.ਡੀ,ਐਫ ਅੰਬਰ, ਅਮਨ ਸਿੰਘ, ਜਯੰਤ ਸਮੇਤ ਹੋਰ ਲੋਕ ਲਾਂਚਿੰਗ ਸਮਾਰੋਹ ਦੌਰਾਨ ਮੌਜੂਦ ਸਨ। 

ਹੈਲਪਲਾਈਨ ਨੰਬਰ 90867-91867 'ਤੇ ਕਾਲ ਕਰਨ ਤੋਂ ਇਲਾਵਾ, ਵਸਨੀਕ ਉਸੇ ਨੰਬਰ 'ਤੇ ਇੱਕ ਵਟਸਐਪ ਸੁਨੇਹਾ ਭੇਜ ਕੇ ਵਟਸਐਪ ਚੈਟਬੋਟ ਰਾਹੀਂ ਵੀ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਚੈਟਬੋਟ ਆਪਣੇ ਆਪ ਜਵਾਬ ਸਾਂਝਾ ਕਰੇਗਾ ਅਤੇ ਨਿਵਾਸੀਆਂ ਨੂੰ ਸ਼ਿਕਾਇਤ ਦਰਜ ਕਰਨ ਲਈ ਮਾਰਗਦਰਸ਼ਨ ਕਰੇਗਾ। ਚੈਟਬੋਟ ਰਾਹੀਂ ਵਸਨੀਕ ਆਪਣੀਆਂ ਸ਼ਿਕਾਇਤਾਂ ਸਿਰਫ਼ ਮੁੱਦੇ, ਆਪਣਾ ਪਤਾ, ਵਾਰਡ ਨੰਬਰ ਆਦਿ ਵਰਗੇ ਵੇਰਵੇ ਜਮ੍ਹਾਂ ਕਰਵਾ ਕੇ ਦਰਜ ਕਰ ਸਕਦੇ ਹਨ ਅਤੇ ਉਹ ਆਪਣੀ ਸ਼ਿਕਾਇਤ ਸੰਬੰਧੀ ਇੱਕ ਫੋਟੋ ਵੀ ਜਮ੍ਹਾਂ ਕਰਵਾ ਸਕਦੇ ਹਨ।

ਸ਼ਿਕਾਇਤ ਜਮ੍ਹਾਂ ਕਰਵਾਉਣ 'ਤੇ, ਚੈਟਬੋਟ ਸ਼ਿਕਾਇਤ ਆਈ.ਡੀ ਅਤੇ ਸਬੰਧਤ ਨਗਰ ਨਿਗਮ ਦੇ ਅਧਿਕਾਰੀ ਦਾ ਨੰਬਰ ਵੀ ਸਾਂਝਾ ਕਰੇਗਾ ਜਿਸ ਨੂੰ ਸ਼ਿਕਾਇਤ ਭੇਜੀ ਗਈ ਹੈ। ਸ਼ਿਕਾਇਤਾਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਜ਼ੋਨਲ ਪੱਧਰ 'ਤੇ ਰੈਪਿਡ ਐਕਸ਼ਨ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ।

ਮੇਅਰ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਕਿਹਾ ਕਿ ਹਾਲ ਹੀ ਵਿੱਚ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ 'ਮਾਨਸੂਨ ਵਾਰ ਰੂਮ' ਦਾ ਵੀ ਨਿਰੀਖਣ ਕੀਤਾ ਸੀ ਅਤੇ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਸੀ ਕਿ ਨਗਰ ਨਿਗਮ ਵੱਡੇ ਪੱਧਰ 'ਤੇ ਜਨਤਾ ਦੀ ਸੇਵਾ ਕਰਨ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਤਕਨਾਲੋਜੀ-ਅਧਾਰਤ ਪ੍ਰਣਾਲੀ ਬਿਹਤਰ ਤਾਲਮੇਲ ਦੀ ਸਹੂਲਤ ਦੇਵੇਗੀ ਅਤੇ ਭਾਰੀ ਬਾਰਿਸ਼ ਦੌਰਾਨ ਪ੍ਰਤੀਕਿਰਿਆ ਸਮਾਂ ਘਟਾਉਣ ਵਿੱਚ ਮਦਦ ਕਰੇਗੀ। ਲਾਈਵ ਨਿਗਰਾਨੀ ਵਿਧੀ ਕਮਜ਼ੋਰ ਥਾਵਾਂ/ਨੀਵੇਂ ਇਲਾਕਿਆਂ ਦੀ ਪਛਾਣ ਕਰਨ ਅਤੇ ਇਹ ਯਕੀਨੀ ਬਣਾਉਣ ਵਿੱਚ ਵੀ ਸਹਾਇਤਾ ਕਰੇਗੀ ਕਿ ਫੀਲਡ ਸਟਾਫ ਨੂੰ ਬਿਨਾਂ ਦੇਰੀ ਦੇ ਭੇਜਿਆ ਜਾਵੇ।

ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਕਿਹਾ ਕਿ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਕੰਮ ਕਰਦੇ ਹੋਏ, ਨਗਰ ਨਿਗਮ ਮਾਨਸੂਨ ਦੇ ਮੌਸਮ ਦੌਰਾਨ ਜਨਤਕ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਨੇ ਵਸਨੀਕਾਂ ਨੂੰ ਸਮੱਸਿਆਵਾਂ ਦੀ ਰਿਪੋਰਟ ਕਰਨ ਲਈ ਨਵੀਂ ਸ਼ੁਰੂ ਕੀਤੀ ਗਈ ਹੈਲਪਲਾਈਨ ਅਤੇ ਵਟਸਐਪ ਚੈਟਬੋਟ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਸ਼ਿਕਾਇਤਾਂ ਦਾ ਸਹੀ ਰਿਕਾਰਡ ਰੱਖਿਆ ਜਾਵੇਗਾ, ਨਿਗਰਾਨੀ ਕੀਤੀ ਜਾਵੇਗੀ ਅਤੇ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ।

ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਕਿਹਾ ਕਿ ਨਗਰ ਨਿਗਮ ਵੱਡੇ ਪੱਧਰ 'ਤੇ ਜਨਤਾ ਦੀ ਸੇਵਾ ਕਰਨ ਲਈ ਵਚਨਬੱਧ ਹੈ। ਸਾਰੀਆਂ ਤਿਆਰੀਆਂ ਪਹਿਲਾਂ ਤੋਂ ਹੀ ਕਰ ਲਈਆਂ ਗਈਆਂ ਹਨ ਅਤੇ ਉਹ ਨਿਯਮਿਤ ਤੌਰ 'ਤੇ ਜ਼ਮੀਨੀ ਪੱਧਰ 'ਤੇ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।

Muncipal-Corporation-Ludhiana-Chatboat-Mansoon-Helpline-



TOP HEADLINES


*ਲੁਧਿਆਣਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ: ਲੱਖਾਂ
*ਮੇਅਰ ਇੰਦਰਜੀਤ ਕੌਰ, ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ
ਦੇਸ਼ ਵਿੱਚ ਸ਼ੁੱਧ ਪੈਟਰੋਲ 82 ਰੁਪਏ ਲੀਟਰ ਮਿਲਣਾ ਚਾਹੀਦਾ ਹੈ, ਪ
*ਬਰਿੰਦਰ ਕੁਮਾਰ ਗੋਇਲ ਵੱਲੋਂ ਸਸਰਾਲੀ ਕਾਲੋਨੀ ਵਿਖੇ ਸਤਲੁਜ ਧੁੱਸ
ਭਗਵੰਤ ਮਾਨ ਸਰਕਾਰ ਨੇ ਜਸਵੰਤ ਸਿੰਘ ਖਾਲੜਾ ਕਤਲ ਕੇਸ ਦੇ ਦੋਸ਼ੀਆਂ
ਲਾਲੜੂ ਪੁਲਿਸ ਨੇ 31 ਹਜ਼ਾਰ ਨਸ਼ੀਲੀਆਂ ਲੋਮੋਟਿਲ ਗੋਲੀਆਂ ਸਮੇਤ ਦ
*ਬਾਗਬਾਨੀ ਨੂੰ ਪ੍ਰਫੁੱਲਤ ਕਰਨ ਲਈ ਜਲਦ ਸ਼ੁਰੂ ਹੋਵੇਗਾ 1300 ਕਰੋ
*ਬਾਗਬਾਨੀ ਨੂੰ ਪ੍ਰਫੁੱਲਤ ਕਰਨ ਲਈ ਜਲਦ ਸ਼ੁਰੂ ਹੋਵੇਗਾ 1300 ਕਰੋ
ਇੰਨੋਸੈਂਟ ਹਾਰਟਸ ਸਕੂਲ ਦੇ ਸਾਰੇ ਕੈਂਪਸਾਂ ਵਿੱਚ ਮੁਫ਼ਤ ਦੰਦਾਂ ਦ
ਆਪ ਨੇ ਹਰ ਵੋਟਰ ਨੂੰ ਵੋਟ ਦੇ ਅਧਿਕਾਰ ਦੀ ਰਾਖੀ ਅਤੇ ਭਲਾਈ ਸਕੀਮਾ
*ਕਰ ਵਿਭਾਗ ਵੱਲੋਂ 55.35 ਕਰੋੜ ਦੇ ਫਰਜ਼ੀ ਬਿਲਿੰਗ ਘੁਟਾਲੇ ਦਾ ਮ
*ਭਗਵੰਤ ਮਾਨ ਸਰਕਾਰ ਨੇ ਬੱਚਿਆਂ ਦੀ ਸ਼ੁਰੂਆਤੀ ਦੇਖਭਾਲ ਅਤੇ ਮਿਆਰੀ
ਮਾਸੂਮ ਨਾਬਾਲਗ ਲੜਕੀ ਦੀ ਜਿੰਦਗੀ ਬਚਾਈ, ਰੋਕਿਆ ਗਿਆ ਬਾਲ ਵਿਆਹ
*ਗੁਰਮੀਤ ਸਿੰਘ ਖੁੱਡੀਆਂ ਅਤੇ ਜੰਮੂ-ਕਸ਼ਮੀਰ ਦੇ ਮੰਤਰੀ ਸਤੀਸ਼ ਸ਼ਰਮਾ
*6 ਮਹੀਨਿਆਂ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ 2.42 ਲੱਖ ਤੋ
ਦੋਰਾਹਾ ਦੇ ਹੈਵਨਲੀ ਪੈਲਿਸ ਤੋਂ ਕੁੜੀਆਂ ਲਾਪਤਾ; ਪੁਲਿਸ ਨੇ ਮਾਮ
ਕਪੂਰਥਲਾ ਨਗਰ ਨਿਗਮ 'ਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ, ਤਿੰ
*ਪੰਜਾਬ ਨੇ ਨਸ਼ੇ ਦੇ ਆਦੀ 10,656 ਵਿਅਕਤੀਆਂ ਨੂੰ ਇਲਾਜ ਅਤੇ ਮੁੜ-
*ਜੈਨ ਮੰਦਰ ਚੋਰੀ ਮਾਮਲੇ ਦੀ ਗੁੱਥੀ ਸੁਲਝੀ: ਥਾਣਾ ਪੀ.ਏ.ਯੂ ਪੁਲਿ
*ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਨੰਬਰਦਾਰਾਂ ਦੇ ਕਾਰਡ ਬਣਾਉਣ ਹਿ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50918082

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us