ਇੰਨੋਸੈਂਟ ਹਾਰਟਸ ਸਕੂਲ, ਗ੍ਰੀਨ ਮਾਡਲ ਟਾਊਨ ਦੀ ਟੀਮ ਨੇ ਡੀਪੀਐਸ ਵਿੱਚ ਆਯੋਜਿਤ ਮਾਡਲ ਯੂਨਾਈਟਡ ਨੇਸ਼ਨਜ਼ (ਐਨਯੂਐਨ) ਵਿੱਚ ਭਾਗ ਲਿਆ, ਜਿੱਥੇ ਵਿਦਿਆਰਥੀਆਂ ਨੇ ਸ਼ਾਨਦਾਰ ਡਿਬੇਟ ਅਤੇ ਕੂਟਨੀਤਿਕ ਕੌਸ਼ਲ ਦਿਖਾਏ ਅਤੇ ਸਾਰਿਆਂ ਵਲੋਂ ਪ੍ਰਸ਼ੰਸਾ ਅਤੇ ਸਨਮਾਨ ਪ੍ਰਾਪਤ ਕੀਤਾ।ਇਸ ਪ੍ਰੋਗਰਾਮ ਵਿੱਚ ਕੁੱਲ 250 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।
ਵਰਬਲ ਮੈਨਸ਼ਨ :
ਆਰਾਧਿਆ, ਮੋਨਿਸ਼ਕਾ ਪਾਹਵਾ
ਸਪੈਸ਼ਲ ਮੈਨਸ਼ਨ:
* ਲਾ ਓਪੀਨਿਅਨ: ਹਾਰਦਿਕ, ਸ਼੍ਰੇਆ
* ਦ ਗਾਰਡੀਅਨ: ਰੁਦਰਾਕਸ਼, ਇਸ਼ਿਤਾ
ਹਾਈ ਕਮੈਂਡੇਸ਼ਨਜ਼ :
ਹਿਤਾਂਸ਼ੀ, ਰਿਤਿਕਾ ਨੇ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ। ਬੜੇ ਮਾਨ ਦੀ ਗੱਲ ਹੈ ਕਿ ਵਿਦਿਆਰਥੀਆਂ ਨੇ ਆਪਣੀ ਯੋਗਤਾ ਸਾਬਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਦੀ ਮਿਹਨਤ, ਉਤਸ਼ਾਹ ਅਤੇ ਆਤਮ ਵਿਸ਼ਵਾਸ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਵਿੱਚ ਸਾਫ਼ ਦਿਖਾਈ ਦਿੱਤੇ।
ਸਕੂਲ ਦੇ ਪ੍ਰਿੰਸੀਪਲ ਸ਼੍ਰੀ ਰਾਜੀਵ ਪਾਲੀਵਾਲ ਨੇ ਸਾਰੇ ਭਾਗੀਦਾਰਾਂ ਅਤੇ ਜੇਤੂਆਂ ਨੂੰ ਵਧਾਈ ਦਿੱਤੀ ।ਦੋ ਦਿਨਾਂ ਦੇ ਇਸ ਸਮਾਰੋਹ ਦੌਰਾਨ ਵਿੱਚ ਸ੍ਰੀ ਮਤੀ ਅੰਬਿਕਾ ਪਸਰੀਜਾ, ਸ੍ਰੀ ਮਤੀ ਸ਼ਿਖਾ, ਸ੍ਰੀ ਮਤੀ ਆਂਚਲ ਅਤੇ ਸ੍ਰੀ ਮਤੀ ਗੀਤਾ ਨੇ ਸਾਥ ਦਿੱਤਾ ਅਤੇ ਵਿਦਿਆਰਥੀਆਂ ਦਾ ਮਾਰਗਦਰਸ਼ਨ ਕੀਤਾ।
Powered by Froala Editor
-Innocent-Hearts-Students-Exhibit-The-Best-Potential-At-Dps-Mun
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)