ਫਾਜ਼ਿਲਕਾ ਦੇ ਵਿਧਾਇਕ ਨੇ ਸਰਕਾਰੀ ਕੰਨਿਆ ਸੀਨੀ.ਸੈਕੰਡਰੀ ਸਕੂਲ ਫਾਜ਼ਿਲਕਾ ਵਿਖੇ 33.64 ਲੱਖ ਦੀ ਲਾਗਤ ਨਾਲ ਵੱਖ-ਵੱਖ ਨਿਰਮਾਣ ਕਾਰਜ ਮੁਕੰਮਲ ਕਰਕੇ ਵਿਦਿਆਰਥੀਆਂ ਨੂੰ ਕੀਤੇ ਸਮਰਪਿਤ

Oct2,2025 | Jagrati Lahar Bureau | Fazilka

 ਵਿਧਾਇਕ ਦੀ ਧਰਮਪਤਨੀ ਮੈਡਮ ਖੁਸ਼ਬੂ ਨੇ ਸਕੂਲ ਵਿੱਚ ਹੋਏ ਵਿਕਾਸ ਕਾਰਜਾਂ ਦੀ ਕੀਤੀ ਸ਼ਲਾਘਾ  
ਫਾਜ਼ਿਲਕਾ 2 ਅਕਤੂਬਰ 2025..
 ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਸਿੱਖਿਆ ਮੰਤਰੀ ਪੰਜਾਬ ਸ. ਹਰਜੋਤ ਸਿੰਘ ਬੈਂਸ ਅਤੇ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੇ ਸਾਂਝੇ ਯਤਨਾ ਸਦਕਾ ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ  ਫਾਜ਼ਿਲਕਾ ਵਿਖ਼ੇ ਐਡਮਿਨ ਬਲਾਕ ਅਤੇ ਆਡੀਟੋਰੀਅਮ ਅਤੇ ਵੱਖ-ਵੱਖ ਨਿਰਮਾਣ ਕਾਰਜ ਮੁਕੰਮਲ ਕਰਕੇ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਗਿਆ।
 ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸਿੱਖਿਆ ਦੇ ਖੇਤਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਜਿੱਥੇ ਸਕੂਲਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਉੱਥੇ ਹੀ ਸਕੂਲਾਂ ਨੂੰ ਆਧੁਨਿਕ ਟੈਕਨੋਲੋਜੀ ਨਾਲ ਲੈਸ ਕੀਤਾ ਜਾ ਰਿਹਾ!
ਉਹਨਾਂ ਕਿਹਾ ਕਿ ਇਸ ਸਕੂਲ ਵਿਖੇ 13.10 ਲੱਖ ਰੁਪਏ ਦੀ ਲਾਗਤ ਨਾਲ ਸਾਇੰਸ ਲੈਬ,9.51 ਲੱਖ ਦੀ ਲਾਗਤ ਨਾਲ ਕਲਾਸ ਰੂਮ, ਆਡੀਟੋਰੀਅਮ 5.50 ਲੱਖ ਦੀ ਲਾਗਤ, ਪ੍ਰਬੰਧਕੀ ਬਲਾਕ 5.53 ਲੱਖ ਦੀ ਲਾਗਤ ਨਾਲ ਜੋ ਕਿ ਲਗਭਗ 33.64 ਲੱਖ ਦੀ ਲਾਗਤ ਨਾਲ ਪੂਰੇ ਕੀਤੇ ਗਏ ਹਨ ਜਿਸ ਦਾ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਵੇਗਾ। ਇਸ ਤੋਂ ਇਲਾਵਾ ਇੱਕ ਜਨਰੇਟਰ ਲਈ 5 ਲੱਖ ਰੁਪਏ ਦੀ ਦਾਨ ਰਾਸ਼ੀ ਵੀ ਪ੍ਰਾਪਤ ਕੀਤੀ। ਇਸ ਨਾਲ ਜਿੱਥੇ ਵਿਦਿਆਰਥੀਆਂ ਦਾ ਖੇਡ ਖੇਡਾਂ ਪ੍ਰਤੀ ਉਤਸਾਹ ਵਧੇਗਾ ਉਥੇ ਹੀ ਪੜ੍ਹਾਈ ਕਰਨਾ ਹੋਰ ਸੁਖਾਲਾ ਹੋਵੇਗਾ।
 ਇਸ ਉਪਰੰਤ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਦੀ ਧਰਮਪਤਨੀ ਮੈਡਮ ਖੁਸ਼ਬੂ ਸਾਵਨਸੁੱਖਾ ਸਵਨਾ ਨੇ ਕਿਹਾ ਕਿ ਸਿੱਖਿਆ ਇੱਕ ਬਹੁਤ ਹੀ ਵਡਮੁੱਲਾ ਗਿਆਨ ਹੈ ਤੇ ਇਹ ਗਿਆਨ ਗ੍ਰਹਿਣ ਕਰਕੇ ਜਿੱਥੇ ਸਾਡੇ ਬੱਚੇ ਸਿੱਖਿਆ ਦੇ ਖੇਤਰ ਵਿੱਚ ਅੱਗੇ ਵਧਣਗੇ ਉਥੇ ਹੀ ਸਿੱਖਿਆ ਦੇ ਸੁਧਾਰ ਨਾਲ ਸਾਡੇ ਜਿਲ੍ਹੇ ਦਾ ਵੀ ਨਾਮ ਰੋਸ਼ਨ ਹੋਵੇਗਾ! ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੂਲ ਵਿੱਚ ਕੀਤੇ ਇਹ ਵਿਕਾਸ ਕਾਰਜ ਸਲਾਹੁਣਯੋਗ ਹਨ! ਉਹਨਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਆਉਣ ਵਾਲੇ ਸਾਲਾਂ ਵਿੱਚ ਸਾਡੇ ਫਾਜ਼ਿਲਕਾ ਦੇ ਸਰਕਾਰੀ ਸਕੂਲ ਹੋਰ ਬੁਲੰਦੀਆਂ ਤੇ ਪਹੁੰਚਣਗੇ ਤੇ ਸਾਡੇ ਇਹਨਾਂ ਬੱਚਿਆਂ ਦੇ ਸੁਪਨੇ ਇੱਥੋਂ ਪੂਰੇ ਹੋਣਗੇ!
ਇਸ ਮੌਕੇ ਡੀਈਓ (ਸੈਕੰਡਰੀ) ਸ੍ਰੀ ਅਜੇ ਸ਼ਰਮਾ, ਡਿਪਟੀ ਡੀਈਓ (ਪ੍ਰਾਇਮਰੀ) ਸ੍ਰੀ ਪਰਵਿੰਦਰ ਸਿੰਘ, ਸ਼੍ਰੀ ਹਰੀਚੰਦ ਕੰਬੋਜ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਫਾਜ਼ਿਲਕਾ, ਸ਼੍ਰੀਮਤੀ ਮੰਜੂ ਠਕਰਾਲ ਪ੍ਰਿੰਸੀਪਲ ਕਰਨੀਖੇੜਾ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਕੂਲ ਪ੍ਰਿੰਸੀਪਲ ਸੁਤੰਤਰ ਪਾਠਕ,ਸ਼ਾਮਲਾਲ ਗਾਧੀ ਐਮਸੀ, ਅਕਲਾ ਜੁਨੇਜਾ ਜਿਲ੍ਹਾ ਪ੍ਰਧਾਨ ਮਹਿਲਾ ਵਿੰਗ, ਹਰਮੰਦਰ ਸਿੰਘ ਬਰਾੜ,ਬੰਸੀ ਸਾਮਾ, ਵਿਜੇ ਨਾਗਪਾਲ , ਬੋਬੀ ਸੇਤੀਆ, ਗੌਰਵ ਕੰਬੋਜ,ਸੇਖਰ,ਕੁਸਮਲਤ, ਸੋਮਾ ਰਾਣੀ ਤੇ ਚੇਅਰਮੈਨ ਐਸਐਮਸੀ  ਮੈਂਬਰ ਸਮੇਤ ਸਕੂਲ ਸਟਾਫ ਵੀ ਮੌਜੂਦ ਸੀ!

Powered by Froala Editor

Fazilka-News-



TOP HEADLINES


ਮੋਹਾਲੀ ਤੋਂ Live: Progressive Punjab Investors Summit 2
ਸਰਹੱਦ ਪਾਰ ਹਥਿਆਰਾਂ ਅਤੇ ਨਸ਼ੀਲੇ ਪਦਾਰਥ ਤਸਕਰੀ ਮਾਡਿਊਲ ਦਾ ਪਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ
ਪੰਜਾਬ ਉਦਯੋਗ ਅਤੇ ਵਣਜ ਨੂੰ ਹੁਲਾਰਾ ਦੇਣ ਲਈ ਲੁਧਿਆਣਾ, ਨਿਊ ਚੰਡ
*ਅਮਨ ਅਰੋੜਾ ਨੇ ਮੋਗਾ ਰੈਲੀ ਤੋਂ ਪਹਿਲਾਂ ਫੰਡਾਂ, ਕਿਸਾਨਾਂ, ਉਦਯ
*ਸਾਨੂੰ ਉਮੀਦ ਸੀ ਕਿ ਅਮਿਤ ਸ਼ਾਹ ਪੰਜਾਬ ਲਈ ਐਮ.ਐਸ.ਪੀ, ਕਰਜ਼ਾ ਮ
*ਉਦਯੋਗ ਦੇ ਆਲਮੀ ਦਿੱਗਜ਼ਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ
*ਪੰਜਾਬ ਸਰਕਾਰ ਦੇ ਮਹਿਲਾ ਵਿੱਤੀ ਸਹਾਇਤਾ ਐਲਾਨ ਨਾਲ ਖੁਸ਼ੀ ਦੀ ਲ
*ਅਰਵਿੰਦ ਕੇਜਰੀਵਾਲ ਦੀ ਉਦਯੋਗ ਨੂੰ ਗਾਰੰਟੀ, ਚੀਨ ਨਾਲ ਮੁਕਾਬਲਾ
ਨਿਵੇਸ਼ ਸੰਮੇਲਨ ਦੌਰਾਨ ਮਾਰਕਫੈੱਡ ਦੇ ਉਤਪਾਦਾਂ ਵਿੱਚ ਲੋਕਾਂ ਨੇ
*delegates Showed Keen Interest In Markfed Products Du
ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਕਾਰਵਾ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਪਾਇਲ ਹਲਕੇ ਦ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ
ਐਡਵੋਕੇਟ ਧਾਮੀ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਵੀ ਸ਼੍ਰੋਮਣੀ
*ਪੰਜਾਬ ਵਿਧਾਨ ਸਭਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ
*ਪੰਜਾਬ ਸਰਕਾਰ ਐਲਪੀਜੀ ਸੰਕਟ ਨੂੰ ਲੈ ਕੇ ਪੂਰੀ ਤਰ੍ਹਾਂ ਸੁਚੇਤ:
*ਕੇਂਦਰੀ ਏਜੰਸੀਆਂ ਦੇ ਤਾਲਮੇਲ ਨਾਲ ਪੰਜਾਬ ਪੁਲਿਸ ਨੇ ਮੱਧ ਏਸ਼ੀਆ
ਇਨਫੋਸਿਸ ਮੁਹਾਲੀ ਵਿੱਚ 2700 ਨੌਜਵਾਨਾਂ ਨੂੰ ਸਿੱਧਾ ਰੋਜ਼ਗਾਰ ਅਤੇ
*ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਨੇ ਮੰਡੋਲੀ ਦੇ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49459395

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us