ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਨੇ ਬੀ.ਐਡ. ਦੇ ਨਵੇਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦਾ ਸਵਾਗਤ ਇਕ ਪ੍ਰਾਰਥਨਾ ਸਮਾਰੋਹ ਨਾਲ ਕੀਤਾ ਗਿਆ, ਜਿਸ ਵਿੱਚ ਰੱਬ ਦਾ ਅਸ਼ੀਰਵਾਦ ਪ੍ਰਾਪਤ ਕਰਨ ਅਤੇ ਬੀ.ਐਡ. ਕੋਰਸ (2025–2027) ਦੀ ਸ਼ੁਰੂਆਤ ਕਰਨ ਲਈ ਸ਼ਾਂਤ ਅਤੇ ਆਸ਼ਾਵਾਦੀ ਮਾਹੌਲ ਲਈ ਪ੍ਰਾਰਥਨਾ ਕੀਤੀ ਗਈ। ਇਸ ਤੋਂ ਬਾਅਦ ਇਕ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਨਵੇਂ ਵਿਦਿਆਰਥੀਆਂ ਨੂੰ ਬੀ.ਐਡ. ਕੋਰਸ ਦੇ ਮੌਜੂਦਾ ਨਿਯਮਾਂ, ਕਾਨੂੰਨਾਂ ਅਤੇ ਸਿਲੇਬਸ ਨਾਲ ਜਾਣੂ ਕਰਵਾਇਆ ਗਿਆ।
ਪ੍ਰਿੰਸੀਪਲ ਡਾ. ਅਰਜਿੰਦਰ ਸਿੰਘ ਨੇ ਨਵੇਂ ਵਿਦਿਆਰਥੀਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ਕਾਲਜ ਦੀ ਗਵਰਨਿੰਗ ਬਾਡੀ, ਕਾਲਜ ਦੇ ਸ਼ਾਨਦਾਰ ਇਤਿਹਾਸ ਅਤੇ ਕਾਲਜ ਵੱਲੋਂ ਚਲਾਏ ਜਾਂਦੇ ਵੱਖ–ਵੱਖ ਕਲੱਬਾਂ ਅਤੇ ਕਮੇਟੀਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਫੈਕਲਟੀ ਮੈਂਬਰਾਂ ਦੀ ਜਾਣ-ਪਛਾਣ ਨਵੇਂ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨਾਲ ਕਰਵਾਈ ਅਤੇ ਦੋ ਸਾਲਾ ਬੀ.ਐਡ. ਟ੍ਰੇਨਿੰਗ ਪ੍ਰੋਗਰਾਮ ਦੀ ਅਧਿਐਨ ਯੋਜਨਾ ’ਤੇ ਵੀ ਚਰਚਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਬੀ.ਐਡ. ਕੋਰਸ ਅਤੇ ਆਉਣ ਵਾਲੇ ਬੀ.ਐਡ. ਕੋਰਸਾਂ ਲਈ ਅੰਕ ਪ੍ਰਣਾਲੀ ਨੂੰ ਕਰੈਡਿਟ ਆਧਾਰਤ ਗ੍ਰੇਡਿੰਗ ਪ੍ਰਣਾਲੀ ਵਿੱਚ ਬਦਲ ਦਿੱਤਾ ਹੈ।
ਸਹਾਇਕ ਪ੍ਰੋਫੈਸਰ ਸ੍ਰੀਮਤੀ ਤਰੁਣ ਜੋਤੀ ਕੌਰ ਨੇ ਵਿਦਿਆਰਥੀਆਂ ਨੂੰ ਕਾਲਜ ਦੇ ਸ਼ਿਸ਼ਟਾਚਾਰ ਅਤੇ ਸਹ-ਪਾਠਕ੍ਰਮਿਕ ਗਤੀਵਿਧੀਆਂ ਅਤੇ ਐਨ.ਐਸ.ਐਸ. ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ, ਜਿਨ੍ਹਾਂ ਦਾ ਆਯੋਜਨ ਕਾਲਜ ਹਰ ਸਾਲ ਬੀ.ਐਡ. ਕੋਰਸ ਦੇ ਦੌਰਾਨ ਕਰਦਾ ਹੈ। ਵੱਖ–ਵੱਖ ਸੈਲਾਂ, ਕਲੱਬਾਂ ਅਤੇ ਕਮੇਟੀਆਂ ਜਿਵੇਂ ਗ੍ਰੀਵੈਂਸ ਰੀਡਰੈੱਸਲ ਸੈਲ, ਰੈਡ ਰਿਬਨ ਸੈਲ, ਈਕੋ-ਕਲੱਬ, ਸੱਭਿਆਚਾਰਕ ਕਲੱਬ, ਅਕਾਦਮਿਕ ਕਮੇਟੀ, ਪਲੇਸਮੈਂਟ ਸੈਲ, ਐਂਟੀ–ਰੈਗਿੰਗ ਕਮੇਟੀ, ਲਾਇਬ੍ਰੇਰੀ ਕਮੇਟੀ, ਇਮਤਿਹਾਨ ਕਮੇਟੀ ਅਤੇ ਮੈਨਟਲ ਹੈਲਥ ਕਲੱਬ ਨੇ ਵਿਦਿਆਰਥੀਆਂ ਨੂੰ ਆਪਣੇ ਮੈਂਬਰਾਂ, ਕਾਰਜ ਪ੍ਰਣਾਲੀ ਅਤੇ ਅਨੇਕਾਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਅੰਤ ਵਿੱਚ, ਸਾਰੇ ਫੈਕਲਟੀ ਮੈਂਬਰਾਂ ਨੇ ਵਿਦਿਆਰਥੀ–ਅਧਿਆਪਕਾਂ ਨੂੰ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਪੂਰੇ ਸਮਰਪਣ ਅਤੇ ਵਚਨਬੱਧਤਾ ਨਾਲ ਯਤਨ ਕਰਨ ਲਈ ਪ੍ਰੋਤਸਾਹਿਤ ਕੀਤਾ।
Powered by Froala Editor
Innocent-Hearts-College-Of-Education-Organised-An-Orientation-Programme
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)