15 ਲੱਖ ਰੁਪਏ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਹੋਣ ਦੇ ਮਾਮਲੇ ਵਿਚ ਪੁਲਸ ਨੇ ਕੁਝ ਹੀ ਘੰਟਿਆਂ ਵਿਚ ਮਾਮਲਾ ਸੁਲਝਾਉਂਦੇ ਹੋਏ ਹੈਰਾਨੀਜਨਕ ਖੁਲਾਸਾ ਕੀਤਾ

Aug1,2026 | Ravinder Singh Dhilllon | Khanna

ਖੰਨਾ ਪੁਲਿਸ ਜ਼ਿਲ੍ਹਾ ਅਧੀਨ ਥਾਣਾ  ਮਾਛੀਵਾੜਾ ਦੇ ਇੱਕ ਵਪਾਰੀ ਘਰੋਂ ਭੇਤਭਰੇ ਢੰਗ ਨਾਲ 15 ਲੱਖ ਰੁਪਏ ਨਕਦੀ ਅਤੇ ਸੋਨੇ ਦੇ ਗਹਿਣੇ ਚੋਰੀ ਹੋਣ ਦੇ ਮਾਮਲੇ ਵਿਚ ਪੁਲਸ ਨੇ ਕੁਝ ਹੀ ਘੰਟਿਆਂ ਵਿਚ ਮਾਮਲਾ ਸੁਲਝਾਉਂਦੇ ਹੋਏ ਹੈਰਾਨੀਜਨਕ ਖੁਲਾਸਾ ਕੀਤਾ। ਵਪਾਰੀ ਵਲੋਂ ਉਸਦੇ ਪਰਿਵਾਰ ਵਲੋਂ ਸੀਸੀਟੀਵੀ ਕੈਮਰੇ ਦੀ ਫੁੱਟੇਜ ਦੇ ਅਧਾਰ ’ਤੇ ਸ਼ਹਿਰ ਦੇ ਇੱਕ ਵਿਅਕਤੀ ਉੱਪਰ ਸ਼ੱਕ ਕੀਤਾ ਜਾ ਰਿਹਾ ਸੀ ਕਿ ਉਸਨੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਇਸ ਸਬੰਧੀ ਅੱਜ ਡੀ.ਐੱਸ.ਪੀ. ਸਮਰਾਲਾ ਨੇ ਕਾਨਫਰੰਸ ਕਰਕੇ ਦੱਸਿਆ ਕਿ ਵਪਾਰੀ ਅਭੈ ਕੁਮਾਰ ਦੀ ਸ਼ਿਕਾਇਤ ’ਤੇ ਮਾਛੀਵਾੜਾ ਥਾਣਾ ਦੇ ਮੁਖੀ ਚਰਨਜੀਤ ਸਿੰਘ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਪਾਰੀ ਦੀ ਸ਼ਿਕਾਇਤ ਦੇ ਅਧਾਰ ’ਤੇ ਅੱਜ ਚੋਰੀ ਦੀ ਸ਼ੰਕਾ ਵਾਲੇ ਵਿਅਕਤੀ ਅਤੇ ਆਸਪਾਸ ਗੁਆਂਢੀਆਂ ਨੂੰ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ। ਮਾਛੀਵਾੜਾ ਥਾਣਾ ਦੇ ਮੁਖੀ ਚਰਨਜੀਤ ਸਿੰਘ ਨੇ ਜਦੋਂ ਚੋਰੀ ਘਟਨਾ ਦੀਆਂ ਕੜੀਆਂ ਨੂੰ ਜੋੜਿਆ ਤਾਂ ਮਾਮਲਾ ਕੁਝ ਹੋਰ ਹੀ ਨਿਕਲਿਆ ਜਿੱਥੇ ਘਰ ਦੇ ਭੇਤੀ ਨਾਬਾਲਗ ਪੁੱਤਰ ਨੇ ਹੀ ਆਪਣੇ ਬਾਪ ਦੀ ਲੰਕਾ ਨੂੰ ਢਹਿ-ਢੇਰੀ ਕੀਤਾ ਹੋਇਆ ਸੀ। ਪੁਲਸ ਵਲੋਂ ਮੁੱਢਲੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਘਰ ਦੇ ਨਾਬਾਲਗ ਲੜਕੇ ਨੇ ਹੀ ਆਪਣੇ ਪਿਤਾ ਦੀ ਗੁਪਤ ਤਿਜੋਰੀ ਜੋ ਕਿ ਪੂਜਾ ਸਥਾਨ ਵਾਲੀ ਥਾਂ ’ਤੇ ਇੱਕ ਕੰਧ ਵਿਚ ਬਣਾਈ ਹੋਈ ਸੀ, ਉਸ ’ਚੋਂ ਪੈਸੇ ਕੱਢੇ ਅਤੇ ਆਪਣੀ ਐਸ਼ਪ੍ਰਸਤੀ ਲਈ ਖਰੀਦੇ ਕੀਮਤੀ ਸਮਾਨ ਵਿਚ ਉਡਾ ਦਿੱਤੇ। 13 ਸਾਲ ਦਾ ਅੱਠਵੀਂ ਜਮਾਤ ਵਿਚ ਪੜ੍ਹਦਾ ਬੱਚਾ ਐਨਾ ਵੱਡਾ ਕਾਰਨਾਮਾ ਕਰ ਜਾਵੇਗਾ ਕਿਸੇ ਨੇ ਸੋਚਿਆ ਵੀ ਨਹੀਂ ਸੀ। ਡੀਐੱਸਪੀ ਨੇ ਦੱਸਿਆ ਕਿ ਪੁਲਸ ਨੇ ਝੂਠੀ ਸ਼ਿਕਾਇਤ ਦਰਜ ਕਰਵਾਉਣ ’ਤੇ ਵਪਾਰੀ ਅਭੈ ਕੁਮਾਰ ਅਤੇ ਘਰ ’ਚੋਂ ਹੀ ਚੋਰੀ ਕਰਨ ਵਾਲੇ ਨਾਬਾਲਗ ਲੜਕੇ ’ਤੇ ਪਰਚਾ ਦਰਜ ਕੀਤਾ ਹੈ।



ਨਾਬਾਲਗ ਲੜਕੇ ਨੇ ਹੀ ਪਿਤਾ ਨੂੰ ਦੱਸਿਆ ਕਿ ਉਸ ਨੂੰ ਕੁਝ ਸੁੰਘਾ ਕੇ ਚੋਰ ਪੈਸੇ ਲੈ ਗਏ . ਵਪਾਰੀ ਵਲੋਂ ਜਦੋਂ ਚੋਰੀ ਦੀ ਘਟਨਾ ਹੋਈ ਤਾਂ ਉਸਨੇ ਆਪਣੇ ਨਾਬਾਲਗ ਪੁੱਤਰ ਤੋਂ ਪੈਸਿਆਂ ਦੀ ਪੁੱਛਗਿੱਛ ਕੀਤੀ ਸੀ ਜਿਸ ਨੇ ਆਪਣੇ ਪਿਤਾ ਨੂੰ ਹੀ ਗੁੰਮਰਾਹ ਕੀਤਾ ਕਿ ਘਰ ਵਿਚ 2 ਵਿਅਕਤੀ ਦਾਖਲ ਹੋਏ ਜਿਨ੍ਹਾਂ ਨੇ ਉਸ ਨੂੰ ਕੁਝ ਨਸ਼ੀਲੀ ਚੀਜ਼ ਸੁੰਘਾ ਕੇ ਬੇਹੋਸ਼ ਕਰ ਦਿੱਤਾ। ਨਾਬਾਲਗ ਲੜਕੇ ਨੇ ਦੱਸਿਆ ਸੀ ਕਿ ਚੋਰਾਂ ਕੋਲ ਇੱਕ ਤਿੱਖੀ ਚੀਜ ਸੀ ਅਤੇ ਉਹ ਤਿਜੋਰੀ ’ਚੋਂ ਪੈਸੇ ਚੋਰੀ ਕਰਕੇ ਲੈ ਗਏ। ਲੜਕੇ ਨੇ ਆਪਣੇ ਮਾਪਿਆਂ ਨੂੰ ਇਹ ਵੀ ਦੱਸਿਆ ਕਿ ਚੋਰਾਂ ’ਚੋਂ ਇੱਕ ਵਿਅਕਤੀ ਨੂੰ ਪਹਿਚਾਣਦਾ ਹੈੈ ਜੋ ਕਿ ਸਭ ਕੁਝ ਝੂਠ ਨਿਕਲਿਆ। ਪਿਤਾ ਵਲੋਂ 15 ਲੱਖ ਰੁਪਏ ਦੀ ਵੱਡੀ ਚੋਰੀ ਅਤੇ ਪੁੱਤਰ ਵਲੋਂ ਦਿੱਤੀ ਜਾਣਕਾਰੀ ਤੇ ਸੀਸੀਟੀਵੀ ਫੁੱਟੇਜ਼ ਦੇ ਅਧਾਰ ’ਤੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਪਰ ਮਾਮਲਾ ਇਹ ਨਿਕਲਿਆ ਕਿ ਉਸਦਾ ਪੁੱਤਰ ਹੀ ਘਰ ’ਚ ਪੈਸੇ ਚੋਰੀ ਕਰ ਰਿਹਾ ਸੀ।


ਮਾਪਿਆਂ ਨੂੰ ਕਿਹਾ ਕਿ ਮੇਰਾ ਇੱਕ ਅਮੀਰ ਦੋਸਤ ਮੈਨੂੰ ਮੋਟਰਸਾਈਕਲ, ਮੋਬਾਇਲ ਤੇ ਹੋਰ ਮਹਿੰਗੇ ਗਿਫ਼ਟ ਦੇ ਰਿਹਾ
ਵਪਾਰੀ ਦਾ ਨਾਬਾਲਗ ਬੱਚਾ ਬਹੁਤ ਤੇਜ਼ ਤਰਾਰ ਨਿਕਲਿਆ ਜੋ ਕਿ ਆਪਣੇ ਘਰ ’ਚੋਂ ਹੀ ਪੈਸੇ ਚੋਰੀ ਕਰਕੇ ਆਪਣੇ ਲਈ ਐਸ਼ਪ੍ਰਸਤੀ ਵਾਲਾ ਸਮੀਨ ਖਰੀਦਣ ਲੱਗ ਪਿਆ। ਪਹਿਲਾਂ ਉਸਨੇ 75 ਹਜ਼ਾਰ ਰੁਪਏ ਦੀ ਵੀਡੀਓ ਗੇਮ ਲਈ, ਫਿਰ ਸੁਨਿਆਰੇ ਤੋਂ ਕੁਝ ਸਮਾਨ ਖਰੀਦਿਆ, ਇੱਥੋਂ ਤੱਕ ਕਿ 2-3 ਮਹਿੰਗੇ ਮੋਬਾਇਲ ਖਰੀਦੇ ਅਤੇ ਕੁਝ ਦਿਨ ਪਹਿਲਾਂ ਉਸਨੇ ਪਿਤਾ ਤੋਂ 1.20 ਲੱਖ ਰੁਪਏ ਲੈ ਕੇ ਅਤੇ ਆਪਣੇ ਕੋਲੋਂ 1.50 ਲੱਖ ਪਾ ਕੇ ਨਵਾਂ ਬੁਲਿਟ ਮੋਟਰਸਾਈਕਲ ਖਰੀਦਿਆ। ਉਸਨੇ ਮਾਪਿਆਂ ਨੂੰ ਕਿਹਾ ਕਿ ਉਸਦਾ ਇੱਕ ਦੋਸਤ ਹੈ ਜੋ ਬਹੁਤ ਅਮੀਰ ਹੈ ਅਤੇ ਹੁਣ ਵਿਦੇਸ਼ ਜਾ ਰਿਹਾ ਹੈ ਜਿਸ ਲਈ ਉਸਨੂੰ ਮਹਿੰਗੇ ਗਿਫ਼ਟ ਦਿਵਾ ਰਿਹਾ ਹੈ। ਮਾਪੇ ਆਪਣੇ ਨਾਬਾਲਗ ਪੁੱਤਰ ਦੀ ਗੱਲ ’ਤੇ ਯਕੀਨ ਕਰਦੇ ਰਹੇ ਪਰ ਜਦੋਂ ਅੰਤ ਵਿਚ ਭੇਤ ਖੁੱਲ੍ਹਿਆ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ ਕਿ ਘਰ ’ਚੋਂ ਪੈਸੇ ਚੋਰੀ ਕਰ ਛੋਟੀ ਉਮਰ ਵਿਚ ਐਸ਼ਪ੍ਰਸਤੀ ਵਾਲੇ ਸਮਾਨ ਖਰੀਦ ਰਿਹਾ ਹੈ।

Khanna-Police-Arrested-Accused



TOP HEADLINES


ਸਰਕਾਰ ਨੇ ਚੀਨੀ ਦੀਆਂ ਵਧ ਰਹੀਆਂ ਕੀਮਤਾਂ ਨੂੰ ਰੋਕਣ ਅਤੇ ਤਿਉਹਾਰ
*ਪਟਿਆਲਾ ਦੇ ਅਧਿਆਪਕ ਨੇ ਕੌਮੀ ਅਧਿਆਪਕ ਪੁਰਸਕਾਰ 2026 ਜਿੱਤ ਕੇ
ਐਰੋਸਿਟੀ ’ਚ ਬੇਸਮੈਂਟ ਦੀਆਂ ਢਿੱਗਾਂ ਹੇਠ ਦੱਬ ਕੇ ਦੋ ਮਜ਼ਦੂਰਾਂ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦੀ ਜੰਗਲੀ ਜੀਵ ਸੰਭਾਲ ਮੁ
ਲਿਖਤੀ ਰੂਪ ਵਿੱਚ ਮੰਗਾਂ ਮੰਨਣ ’ਤੇ ਸ਼ਹੀਦ ਸੁਖਦੇਵ ਥਾਪਰ ਮੈਮੋਰੀ
ਪ੍ਰਤੀ ਵਿਅਕਤੀ ਆਮਦਨ ਵਿੱਚ ਬੰਗਲਾਦੇਸ਼ ਤੋਂ ਪਿੱਛੇ ਹੋਇਆ ਭਾਰਤ-
ਆਪ ਪੰਜਾਬ ਨੇ ਬੁਲਾਰਿਆਂ ਅਤੇ ਟੀਵੀ ਪੈਨਲਿਸਟਾਂ ਦੀ ਸੂਚੀ ਕੀਤੀ ਜ
ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ: ਪਹਿਲੀ ਸਤੰਬਰ ਤੋਂ
*ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸੀ.ਜੇ.ਪੀ.
*ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਦੇ ਸਕੂਲ ਸਾਲ ਭਰ ਨ
ਬਠਿੰਡਾ ਪੁਲਿਸ ਵੱਲੋਂ 01 ਵਿਅਕਤੀ ਨੂੰ ਕਰੀਬ 4 ਕੁਇੰਟਲ ਭੁੱਕੀ ਚ
ਕਾਂਗਰਸ ਪੰਜਾਬ ਵਿੱਚ ਲੋਕਾਂ ਦਾ ਮੈਨੀਫੈਸਟੋ ਲੈ ਕੇ ਆਵੇਗੀ: ਡਾ.
*ਆਲੂ ਉਤਪਾਦਕਾਂ ਤੇ ਕੋਲਡ ਸਟੋਰ ਮਾਲਕਾਂ ਦੀਆਂ ਸਮੱਸਿਆਵਾਂ ਪਹਿਲ
ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣਾ ਕਾਂਗਰਸ ਦੀ ਸਿੱਖ ਵਿਰੋਧੀ ਮਾ
*ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਹੜ੍ਹਾਂ ਤੋਂ ਬਚਾਉਣ ਲਈ 'ਆਪ'
*ਖੰਨੇ ਦੀ ਧੀ ਰਿਧਮ ਪਠਾਨੀਆ ਨੇ ਐਸ.ਐਸ.ਸੀ. ਪ੍ਰੀਖਿਆ ਵਿੱਚ ਆਲ ਇ
*ਪੰਜਾਬ ਨੇ ਮੋਹਾਲੀ ਨੂੰ ਉੱਤਰੀ ਭਾਰਤ ਦੇ ਅਗਲੇ ਜੀਸੀਸੀ ਹੱਬ ਵਜੋ
*‘ਗੈਂਗਸਟਰਾਂ ‘ਤੇ ਵਾਰ’: 7 ਮਹੀਨਿਆਂ ਵਿੱਚ 62,641 ਵਿਅਕਤੀ ਗ੍ਰ
*ਪੰਜਾਬ ਪੁਲਿਸ ਦਾ ਸਾਲ ਭਰ ਚੱਲਣ ਵਾਲਾ ਲਿੰਗ ਸੰਵੇਦਨਸ਼ੀਲਤਾ ਅਤੇ
*ਪੰਜਾਬ ਨੇ ਮੁਹਾਲੀ ਸਥਿਤ ਸਰਕਾਰੀ ਸੰਸਥਾ ਵਿੱਚ ਤਿੰਨ ਹੋਰ ਸਫ਼ਲ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51462204

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us