ਗੈਂਗਸਟਰਾਂ ਤੇ ਵਾਰ" ਤਹਿਤ ਖੰਨਾ ਪੁਲਿਸ ਵੱਲੋ ਇੱਕ ਵਪਾਰੀ ਤੋ ਜਬਰੀ ਵਸੂਲੀ, ਧਮਕੀਆਂ ਦੇਣ ਅਤੇ ਗੋਲੀਆ

Apr25,2026 | Ravinder Singh Dhillon | Khanna


ਚਲਾਉਣ ਵਾਲੇ ਗਿਰੋਹ ਦੇ 05 ਹੋਰ ਮੈਂਬਰ ਨੂੰ ਗ੍ਰਿਫਤਾਰ ਕੀਤਾ ਅਤੇ 02 ਪਿਸਟਲ .32 ਬੋਰ (ਜਿਗਾਨਾ), 01 ਪਿਸਟਲ ਗਲੋਕ 9MM ਸਮੇਤ 02 ਕਾਰਤੂਸ 9MM, 01 ਦੇਸੀ ਪਿਸਟਲ .30 ਬੋਰ ਸਮੇਤ 10 ਕਾਰਤੂਸ .30 ਬੋਰ, ਅਤੇ 01 ਦੇਸੀ ਪਿਸਟਲ .32 ਬੋਰ ਸਮੇਤ 03 ਕਾਰਤੂਸ .32 ਬੋਰ ਬ੍ਰਾਮਦ ਕੀਤੇ।



 ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਖੰਨਾ ਦੀ ਰਹਿਨੁਮਾਈ ਹੇਠ "ਗੈਂਗਸਟਰਾ ਤੇ ਵਾਰ" ਮੁਹਿੰਮ ਤਹਿਤ ਸ੍ਰੀ ਪਵਨਜੀਤ ਐਸ.ਪੀ. (ਡੀ) ਖੰਨਾ ਅਤੇ ਸ੍ਰੀ ਮੋਹਿਤ ਕੁਮਾਰ ਸਿੰਗਲਾ ਉਪ ਕਪਤਾਨ ਪੁਲਿਸ (ਡੀ) ਖੰਨਾ, ਸ੍ਰੀ ਹਰਮਨਪ੍ਰੀਤ ਸਿੰਘ, ਉਪ ਕਪਤਾਨ ਪੁਲਿਸ, ਸਬ- ਡਿਵੀਜਨ ਪਾਇਲ  ਸਬ-ਇੰਸਪੈਕਟਰ ਤਰਵਿੰਦਰ ਕੁਮਾਰ, ਮੁੱਖ ਅਫਸਰ, ਥਾਣਾ ਪਾਇਲ, ਪੁਲਿਸ ਜਿਲ੍ਹਾ ਖੰਨਾ ਅਤੇ ਸੀ.ਪੀ ਲੁਧਿਆਣਾ ਦੀ ਟੀਮ ਨੇ ਮੁਕੱਦਮਾ  ਅਸਲਾ ਐਕਟ, ਥਾਣਾ ਪਾਇਲ ਵਿੱਚ ਵਪਾਰੀ ਹਰੀਸ਼ ਚੰਦਰ ਉਰਫ ਨੋਨਾ ਪੁੱਤਰ ਮਲਕ ਰਾਮ ਵਾਸੀ ਵਾਰਡ ਨੰਬਰ 05 ਪਾਇਲ, ਥਾਣਾ ਪਾਇਲ ਦੀ ਦਾਣਾ ਮੰਡੀ ਪਾਇਲ ਵਿਖੇ ਆੜਤ ਦੀ ਦੁਕਾਨ ਪਰ ਦੋ ਅਣ-ਪਛਾਤੇ ਵਿਅਕਤੀਆਂ ਵੱਲੋ ਗੋਲੀਆਂ ਚਲਾਈਆਂ ਗਈਆਂ। ਜਿਸ ਪਰ ਤੁਰੰਤ ਕਰਵਾਈ ਕਰਦਿਆਂ ਉਪ ਕਪਤਾਨ ਪੁਲਿਸ, ਸਬ- ਡਿਵੀਜਨ ਪਾਇਲ ਦੀ ਦਿਸ਼ਾ ਨਿਰਦੇਸ਼ਾਂ ਪਰ ਦੋਸ਼ੀਆਂ ਦੀ ਭਾਲ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਤੇ ਮੁਕੱਦਮਾ ਉਕਤ ਵਿਚ ਵਾਧਾ ਜੁਰਮ 3(5), 109 ਬੀ.ਐਨ.ਐਸ. 25-54-59 ਅਸਲਾ ਐਕਟ ਕੀਤਾ ਗਿਆ। ਮੁਕੱਦਮਾ ਦੀ ਤਫਤੀਸ਼ ਦੌਰਾਨ ਜਬਰੀ ਵਸੂਲੀ, ਧਮਕੀਆਂ ਦੇਣ ਵਾਲੇ ਗਿਰੋਹ ਦੇ ਪੰਜ ਮੈਬਰਾਂ ਨੂੰ ਪਹਿਲਾ ਹੀ ਗ੍ਰਿਫਤਾਰ ਕੀਤਾ ਗਿਆ।

ਦੋਰਾਨੇ ਦੋਸ਼ੀ ਓਮੇਸ਼ ਕੁਮਾਰ ਉਰਫ ਛਾਗਾ ਪੁੱਛ-ਗਿੱਛ ਪਰ ਇਹ ਗੱਲ ਸਾਹਮਣੇ ਆਈ ਕਿ ਓਮੇਸ਼ ਕੁਮਾਰ ਉਰਫ ਸੋਨੂੰ ਕੁਮਾਰ ਉਰਫ ਛਾਗਾ ਨੂੰ ਫਾਈਰਿੰਗ ਕਰਨ ਲਈ ਵਰਤੇ ਗਏ ਪਿਸਟਲ ਉਹਨਾਂ ਨੂੰ ਹਰਦੀਪ ਸਿੰਘ ਉਰਫ ਲਾਡੀ ਉਰਫ ਆਜਾਦ ਸਿੰਘ ਵਾਸੀ ਪਿੰਡ ਮੰਜਾਲੀ ਕਲਾ ਨੇ ਹੀ ਦਿੱਤੇ ਸੀ, ਜਿਸ ਮੁਕੱਦਮਾ ਉਕਤ ਵਿਚ ਨਾਮਜਦ ਕੀਤਾ ਗਿਆ। ਜਿਸ ਦੀ ਭਾਲ ਜਾਰੀ ਸੀ।

ਮੁਕੰਦਮਾ ਦੀ ਤਫਤੀਸ਼ ਨੂੰ ਅਮਲ ਵਿੱਚ ਲਿਆਦੇ ਹੋਏ, ਟੈਕਨੀਕਲ ਅਤੇ ਹਿਯੂਮਨ ਰਿਸੋਰਸ ਦੀ ਮਦਦ ਨਾਲ ਭਾਲ ਕਰਦੇ ਹੋਏ ਵੱਖ-ਵੱਖ ਥਾਵਾਂ ਪਰ ਰੇਡਾਂ ਕਰਕੇ ਤਿੰਨ ਹੋਰ ਵਿਅਕਤੀਆਂ ਕਾਬੂ ਕੀਤਾ ਗਿਆ, ਜਿਹਨਾਂ ਦੇ ਨਾਮ ਮੁਹੰਮਦ ਸ਼ਫੀਕ ਪੁੱਤਰ ਅਬਦੁਲ ਹਮੀਦ ਵਾਸੀ ਮਾਂਡਲੀ, ਤਹਿ ਬਲਾਵਰ, ਜਿਲ੍ਹਾ ਕਨੂਆ, ਜੰਮੂ ਕਸ਼ਮੀਰ ਹਾਲ ਵਾਸੀ ਟਿੱਬਾ ਪੁਲਪਦੀ, ਤਹਿਸੀਲ ਡੇਹਲੋਂ, ਜ਼ਿਲ੍ਹਾ ਲੁਧਿਆਣਾ, ਮੁਹੰਮਦ ਰਫੀਕ ਪੁੱਤਰ ਸ਼ਾਂਗਾ ਵਾਸੀ ਪੱਦੀ, ਤਹਿਸੀਲ ਡੇਹਲੋਂ, ਜ਼ਿਲ੍ਹਾ ਲੁਧਿਆਣਾ ਅਤੇ ਸ਼ਰੀਫ ਅਲੀ ਪੁੱਤਰ ਮੁਹੰਮਦ ਈਸ਼ਾ ਵਾਸੀ ਪਿੰਡ ਮਾਲਾ, ਜ਼ਿਲ੍ਹਾ ਰੋਪੜ ਨੂੰ ਮੁਕੰਦਮਾ ਹਜਾ ਵਿਚ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਇਹਨਾਂ ਤਿੰਨ ਵਿਅਕਤੀਆਂ ਵੱਲੋਂ ਦੇਸ਼ੀ ਹਰਦੀਪ ਸਿੰਘ ਉਰਫ ਲਾਡੀ ਉਰਫ ਆਜਾਦ ਸਿੰਘ ਵਾਸੀ ਪਿੰਡ ਮੰਜਾਲੀ ਕਲਾ ਨੂੰ ਲੁਕਣ ਲਈ ਪਨਾਹ ਦਿੱਤੀ ਸੀ। ਦੋਸ਼ੀ ਹਰਦੀਪ ਸਿੰਘ ਉਰਫ ਲਾਡੀ ਉਰਫ ਆਜਾਦ ਬਾਬਾ ਨੂੰ ਗ੍ਰਿਫਤਾਰ ਕੀਤਾ ਗਿਆ।

ਖੰਨਾ ਪੁਲਿਸ ਅਤੇ ਸੀ.ਪੀ ਲੁਧਿਆਣਾ ਦੀ ਟੀਮ ਦੇ ਇੱਕ ਜੋਆਈਟ ਆਪਰੇਸ਼ਨ ਨਾਲ ਰੌਬਿਨ ਪੁੱਤਰ ਮੰਗੇ ਰਾਮ ਵਾਸੀ ਪਿੰਡ ਹਿਮਾਯੂੰਪੁਰਾ, ਜਿਲ੍ਹਾ ਲੁਧਿਆਣਾ ਨੂੰ ਕਾਬੂ ਕੀਤਾ ਜਿਸ ਪਾਸੇ 02 ਪਿਸਟਲ .32 ਬੋਰ (ਜਿਗਾਨਾ), 01 ਪਿਸਟਲ ਗਲੋਕ 9MM ਸਮੇਤ 02 ਕਾਰਤੂਸ 9MM, ਅਤੇ 01 ਦੇਸੀ ਪਿਸਟਲ .30 ਬੋਰ ਸਮੇਤ 10 ਕਾਰਤੂਸ .30 ਬੋਰ, 01 ਦੇਸੀ ਪਿਸਟਲ
.32 ਬੋਰ ਸਮੇਤ 03 ਕਾਰਤੂਸ .32 ਬੋਰ ਬ੍ਰਾਮਦ ਕੀਤੇ। ਜੋ ਪਾਇਲ ਵਿਖੇ ਹੋਈ ਫਾਈਰਿੰਗ ਦੌਰਾਨ ਵਰਤੇ ਗਏ ਸਨ।  ਦੋਸ਼ੀਆਂ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਜਾਰੀ ਹੈ, ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ 

Ssp-Khanna-Dr-Darpan-Ahluwalia-Ips-Khanna-Police-Arrested-Accused-



TOP HEADLINES


​ਕੈਬਿਨੇਟ ਮੰਤਰੀ ਸੰਜੀਵ ਅਰੋੜਾ ਵਲੋਂ ਕੀਤੀ ਜਾ ਰਹੀ ਪ੍ਰੈਸ ਕਾਨਫ
ਆਪ ਆਗੂਆਂ ਅਤੇ ਵਰਕਰਾਂ ਵੱਲੋਂ "ਪੰਜਾਬ ਦੇ ਗੱਦਾਰਾਂ" ਖ਼ਿਲਾਫ਼ ਸ
ਆਪ ਨੇ ਪੰਜਾਬ ਨਾਲ ਗੱਦਾਰੀ ਕਰਨ ਵਾਲੇ ਸਾਰੇ 7 ਸੰਸਦ ਮੈਂਬਰਾਂ ਨੂ
ਦਲਬਦਲੂ ਸੰਸਦ ਮੈਂਬਰਾਂ ਵਿਰੁੱਧ ਸੁਨਾਮ ਵਿਖੇ ਗੁੱਸਾ ਫੁੱਟਿਆ, ਟੀ
*ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਗੰਭੀਰ ਹ
"ਗੁਜਰਾਂਵਾਲਾ ਦ ਫਾਊਂਡੇਸ਼ਨ ਲੈਂਡ ਆਫ ਗੁਜਰਾਂਵਾਲਾ ਖ਼ਾਲਸਾ ਐਜੂਕ
A Scholarly Tribute To Gujranwala’s Legacy Released At
ਬਠਿੰਡਾ ਪੁਲਿਸ ਨੇ 02 ਵਿਅਕਤੀਆਂ ਨੂੰ 4 ਨਜਾਇਜ ਅਸਲਿਆਂ ਸਮੇਤ ਕੀ
*ਜੰਗ ਵਿੱਚ ਭੱਜਣ ਵਾਲੇ ਗੱਦਾਰ, ਨੈਤਿਕਤਾ ਦੇ ਆਧਾਰ 'ਤੇ ਰਾਜ ਸਭਾ
ਥਾਣਾ ਹੈਬੋਵਾਲ ਪੁਲਿਸ ਵੱਲੋਂ ਕਤਲ ਮਾਮਲੇ ਦਾ ਦੋਸ਼ੀ ਕਾਬੂ
ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟਿਟਿਊਸ਼ਨਜ਼, ਲੋਹਾਰਾਂ ਵਿੱਚ ਵਿ
*ਛੋਟੇ ਤੇ ਮੱਧਮ ਵਰਗ ਦੇ ਕਿਸਾਨਾਂ ਲਈ ਬਹੁਤ ਲਾਭਕਾਰੀ ਸਾਬਤ ਹੋ ਰ
ਪੰਜਾਬ ਭਰ ਵਿੱਚ ਜਨਤਾ ਦਾ ਗੁੱਸਾ ਫੁੱਟਿਆ, ਦਲਬਦਲੂ ਸੰਸਦ ਮੈਂਬਰਾ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਸ
ਰਾਜਸਭਾ ਮੈਂਬਰਾਂ ਦੇ ਭਾਜਪਾ ਵਿੱਚ ਜਾਣ ਤੇ ਬੋਲੇ ਆਮ ਆਦਮੀ ਪਾਰਟੀ
ਬਿਨਾਂ ਰਜਿਸਟ੍ਰੇਸ਼ਨ ਵਾਲੇ ਈ-ਰਿਕਸ਼ਿਆਂ ‘ਤੇ ਸ਼ਿਕੰਜਾ, 15 ਚਾਲਕਾ
ਗੈਂਗਸਟਰਾਂ ਤੇ ਵਾਰ" ਤਹਿਤ ਖੰਨਾ ਪੁਲਿਸ ਵੱਲੋ ਇੱਕ ਵਪਾਰੀ ਤੋ ਜਬ
*ਸ੍ਰੀ ਗੁਰੂ ਤੇਗ ਬਹਾਦਰ ਗੁਰਦੁਆਰਾ ਸਾਹਿਬ, ਕੋਟਕਪੂਰਾ ਦੀ ਪ੍ਰਬੰ
ਪ੍ਰਸਿੱਧ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਾਲਾ ਜਲਾਲਪੁਰੀਆ 'ਆਪ' ਵ
*ਮਾਨ ਸਰਕਾਰ ਵੱਲੋਂ ਬੀਟੀ ਹਾਈਬ੍ਰਿਡ ਨਰਮੇ ਅਤੇ ਦੇਸੀ ਕਪਾਹ ਦੇ ਬ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49927415

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us