ਮੋਹਾਲੀ, 19 ਫਰਵਰੀ (ਗੁਰਵਿੰਦਰ ਸਿੰਘ) ਮਟੌਰ ਪੁਲੀਸ ਵੱਲੋਂ ਅੱਖਾਂ ਵਿੱਚ ਮਿਰਚਾਂ ਪਾ ਕੇ ਖੋਹ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਪੀ (ਸਿਟੀ) ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਵਲੋਂ ਇਹਨਾਂ ਵਿਅਕਤੀਆਂ ਨੂੰ ਐਸ ਐਸ ਪੀ ਹਰਮਨਦੀਪ ਸਿੰਘ ਹਾਂਸ ਦੀਆਂ ਹਿਦਾਇਤਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੌਰਾਨ ਕਾਬੂ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਬੀਤੇ ਦਿਨੀਂ 14 ਫਰਵਰੀ ਨੂੰ ਐਕਸਿਸ ਬੈਂਕ ਫੇਜ਼ 7 ਮੁਹਾਲੀ ਦੇ ਏ.ਟੀ.ਐਮ ਵਿੱਚ ਵਿਅਕਤੀ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕਰ ਪੈਸੇ ਖੋਹ ਕਰਨ ਵਾਰਦਾਤ ਹੋਈ ਸੀ। ਇਸ ਸੰਬੰਧੀ ਮੁੱਦਈ ਗੁਰਜੋਤ ਸਿੰਘ ਦੇ ਬਿਆਨ ਤੇ ਕਾਰਵਾਈ ਕਰਦੇ ਹੋਏ ਬੀ ਐਨ ਐਸ ਦੀ ਧਾਰਾ 304 ਦੇ ਤਹਿਤ ਦੋ ਅਣਪਛਾਤੇ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਸੀ. ਆਈ. ਏ ਸਟਾਫ ਖਰੜ ਅਤੇ ਮੁੱਖ ਅਫਸਰ ਥਾਣਾ ਮਟੌਰ ਰੁਪਿੰਦਰ ਸਿੰਘ ਵਲੋਂ ਵੱਖ ਵੱਖ ਟੀਮਾਂ ਬਣਾ ਕੇ ਜਾਂਚ ਆਰੰਭੀ ਗਈ ਸੀ ਅਤੇ ਜਾਂਚ ਦੌਰਾਨ ਪੀੜਤ ਬਿਕੂ ਕੁਮਾਰ ਦੇ ਬਿਆਨ ਅਤੇ ਤਫਤੀਸ਼ ਦੇ ਆਧਾਰ ਤੇ ਮਾਮਲੇ ਵਿੱਚ ਪੋਲਿਸ ਵਾਸੀ ਪਿੰਡ ਮੁੱਦਕੀ ਥਾਣਾ ਘੱਲ ਕਲਾ ਜਿਲ੍ਹਾ ਫਿਰੋਜਪੁਰ (ਹਾਲ ਵਾਸੀ ਕਿਰਾਏਦਾਰ, ਪੀ. ਜੀ. ਪਿੰਡ ਸੋਹਾਣਾ) ਨੂੰ ਨਾਮਜਦ ਕਰਕੇ ਧਾਰਾ 309 (4) ਬੀ ਐਨ ਐਸ ਦਾ ਵਾਧਾ ਕੀਤਾ ਗਿਆ ਸੀ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਮੁਲਜ਼ਮ ਪੋਲਿਸ ਨੂੰ ਉਸਦੇ ਨਾਲ ਸ਼ਾਮਲ ਮੁਲਜ਼ਮ ਮਨਿੰਦਰ ਸਿੰਘ ਵਾਸੀ ਪੱਤੀ ਕਾਲੂ ਅਜੀਤਵਾਲਾ, ਜਿਲ੍ਹਾ ਮੋਗਾ (ਹਾਲ ਕਿਰਾਏਦਾਰ ਪੀ.ਜੀ ਪਿੰਡ ਸੋਹਾਣਾ) ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੇ ਕਬਜੇ ਵਿੱਚੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਇਕਲ, ਵਾਰਦਾਤ ਸਮੇ ਪਹਿਨੇ ਹੋਏ ਕੱਪੜੇ, ਪਹਿਨੇ ਹੋਏ ਬੂਟ ਅਤੇ ਵਾਰਦਾਤ ਸਮੇਂ ਵਰਤਿਆ ਚਾਕੂ ਬ੍ਰਾਮਦ ਕਰਵਾਇਆ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਆਰੋਪੀਆਂ ਵਲੋਂ ਖੋਹ ਕੀਤੇ ਪੈਸਿਆਂ ਵਿੱਚੋਂ 2 ਲੱਖ ਰੁਪਏ ਨਗਦ ਬ੍ਰਾਮਦ ਹੋ ਚੁੱਕੇ ਹਨ ਅਤੇ ਆਰੋਪੀਆਂ ਵਲੋਂ ਖੋਹ ਕੀਤੇ ਪੈਸਿਆ ਨਾਲ ਜੋ ਮੋਬਾਇਲ ਫੋਨ ਖਰੀਦ ਕੀਤੇ ਸਨ ਉਹ ਵੀ ਬ੍ਰਾਮਦ ਕਰਵਾਏ ਜਾ ਚੁੱਕੇ ਹਨ।
Mohali-Police-Arrested-Accused-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)