ਮੋਹਾਲੀ ਪੁਲੀਸ ਨੇ ਸੈਕਟਰ-78 ਵਿੱਚ ਹੋਏ ਅੰਨ੍ਹੇ ਕਤਲ ਦਾ ਮਾਮਲਾ ਸੁਲਝਾਇਆ, ਮੁਲਜਮ ਗ੍ਰਿਫਤਾਰ
May22,2025
| Gurwinder Singh | Sas Nagar (mohali)
ਮੋਹਾਲੀ, 22 ਮਈ (ਗੁਰਵਿੰਦਰ ਸਿੰਘ) ਮੋਹਾਲੀ ਦੀ ਸੋਹਾਣਾ ਪੁਲੀਸ ਵੱਲੋਂ ਸੈਕਟਰ-78 ਵਿੱਚ ਹੋਏ ਅੰਨ੍ਹੇ ਕਤਲ ਦੇ ਮਾਮਲੇ ਨੂੰ ਹਲ ਕਰਕੇ 1 ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸੰਬੰਧੀ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਐਸ.ਪੀ. ਸਿਟੀ ਮੁਹਾਲੀ ਸਿਰੀਵੇਨੇਲਾ, ਐਸ ਪੀ ਇਨਵੈਸਟੀਗੇਸ਼ਨ ਸਰਵ ਜਿੰਦਲ ਅਤੇ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੁਹਾਲੀ ਪੁਲੀਸ ਵੱਲੋਂ ਬੀਤੀ 11 ਮਈ ਦੀ ਰਾਤ ਨੂੰ ਥਾਣਾ ਸੋਹਾਣਾ ਏਰੀਆ ਵਿੱਚ ਸੈਕਟਰ-78 ਮੁਹਾਲੀ ਵਿਖੇ ਹੋਏ ਅੰਨ੍ਹੇ ਕਤਲ ਨੂੰ ਟਰੇਸ ਕਰਕੇ 1 ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ 14 ਮਈ ਨੂੰ ਸੁਰੇਸ਼ਪਾਲ ਦੀ ਲਾਸ਼ ਲਾਵਾਰਿਸ ਹਾਲਤ ਵਿੱਚ ਸੈਕਟਰ 78-79 ਮੁਹਾਲੀ ਨਾਲ ਲੱਗਦੀ ਬੇ-ਅਬਾਦ ਥਾਂ ਵਿੱਚ ਝਾੜੀਆਂ ਵਿੱਚੋਂ ਮਿਲੀ ਸੀ। ਇਸ ਸੰਬੰਧੀ 14 ਮਈ ਨੂੰ ਪਿੰਡ ਮੌਲੀ ਬੈਦਵਾਣ ਦੇ ਵਸਨੀਕ ਨਿਰਮਲ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤਕਰਤਾ ਅਨੁਸਾਰ ਉਸਦਾ ਭਰਾ ਸੁਰੇਸ਼ਪਾਲ (ਉਮਰ 36 ਸਾਲ) ਜੋ ਉਸਦੇ ਨਾਲ ਹੀ ਹੋਲਸੇਲ ਤੇ ਕਰਿਆਨੇ ਦੀ ਸਪਲਾਈ ਦਾ ਕੰਮ ਕਰਦਾ ਸੀ, 11 ਮਈ ਨੂੰ ਸ਼ਾਮ 4:30 ਤੇ ਪਿੰਡ ਮੌਲੀ ਬੈਦਵਾਣ ਤੋਂ ਗਿਆ ਸੀ ਅਤੇ ਵਾਪਸ ਨਹੀਂ ਆਇਆ। ਉਸਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਸਦੀ ਭਾਲ ਕੀਤੀ ਗਈ ਅਤੇ ਕੁੱਝ ਵੀ ਪਤਾ ਨਾ ਲੱਗਣ ਤੇ ਥਾਣਾ ਸੋਹਾਣਾ ਵਿਖੇ ਗੁੰਮਸ਼ੁਦਗੀ ਸਬੰਧੀ ਇਤਲਾਹ ਦਿੱਤੀ ਗਈ ਸੀ । ਲਾਸ਼ ਮਿਲਣ ਤੋਂ ਬਾਅਦ ਨਾਮਾਲੂਮ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਹੋਇਆ।
ਉਹਨਾਂ ਕਿਹਾ ਕਿ ਕਤਲ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਸੀ.ਆਈ.ਏ. ਸਟਾਫ ਅਤੇ ਥਾਣਾ ਸੋਹਾਣਾ ਦੀ ਟੀਮ ਵਲੋਂ ਉੱਚ ਅਧਿਕਾਰੀਆਂ ਦੀ ਅਗਵਾਈ ਵਿੱਚ ਅੰਨ੍ਹੇ ਕਤਲ ਦੇ ਮਾਮਲੇ ਨੂੰ ਟਰੇਸ ਕਰਦੇ ਹੋਏ 1 ਮੁਲਜ਼ਮ ਨੂੰ ਨਾਮਜਦ ਕਰਕੇ ਗੁਰਦੁਆਰਾ ਸ਼ਹੀਦਾ ਸਾਹਿਬ ਸੋਹਾਣਾ ਦੇ ਸਾਹਮਣੇ ਤੋਂ ਭੱਜਦੇ ਹੋਏ ਨੂੰ ਗ੍ਰਿਫਤਾਰ ਕੀਤਾ। ਇਸ ਵਿਅਕਤੀ ਦੇ ਸੱਟਾਂ ਵੀ ਵੱਜੀਆਂ ਅਤੇ ਉਹ ਇਲਾਜ ਅਧੀਨ ਹੈ।
ਉਹਨਾਂ ਦੱਸਿਆ ਕਿ ਮੁਲਜ਼ਮ ਮੁਕੇਸ਼ ਕੁਮਾਰ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਹ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਸੋਹਾਣਾ ਵਿਖੇ ਟਾਇਰਾਂ ਦੀ ਦੁਕਾਨ ਤੇ ਕੰਮ ਕਰਦਾ ਹੈ ਅਤੇ ਰਾਤ ਸਮੇਂ ਉੱਥੇ ਹੀ ਰਹਿੰਦਾ ਹੈ। ਉਹ ਨਸ਼ਾ ਕਰਨ ਦਾ ਵੀ ਆਦੀ ਹੈ। ਉਸਨੇ ਪੁੱਛਗਿੱਛ ਤੇ ਮੰਨਿਆ ਕਿ 11 ਮਈ ਨੂੰ ਰਾਤ ਸਮੇਂ ਉਸਨੇ ਮ੍ਰਿਤਕ ਸੁਰੇਸ਼ਪਾਲ ਨੂੰ ਸੈਕਟਰ-78/79 ਮੁਹਾਲੀ ਬੇ-ਅਬਾਦ ਜਗਾ ਸਰਵਿਸ ਰੋਡ ਦੇ ਨਾਲ ਪੈਂਦੇ ਟਰੇਂਗਲ ਪਾਰਕ ਵਿੱਚ ਸ਼ਰਾਬੀ ਹਾਲਤ ਵਿੱਚ ਡਿੱਗੇ ਪਏ ਨੂੰ ਦੇਖਿਆ ਸੀ ਅਤੇ ਉਸਨੇ ਮ੍ਰਿਤਕ ਨੂੰ ਸ਼ਰਾਬੀ ਹਾਲਤ ਵਿੱਚ ਦੇਖਕੇ ਉਸ ਨਾਲ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮ੍ਰਿਤਕ ਸੁਰੇਸ਼ਪਾਲ ਨੇ ਮੁਲਜ਼ਮ ਮੁਕੇਸ਼ ਕੁਮਾਰ ਨਾਲ ਕਾਫੀ ਕਸ਼ਮਕਸ਼ ਕੀਤੀ, ਪਰ ਮੁਲਜ਼ਮ ਮੁਕੇਸ਼ ਕੁਮਾਰ ਉਸਨੂੰ ਟਰੇਂਗਲ ਪਾਰਕ ਵਿੱਚ ਮਾਰ-ਕੁੱਟ ਕਰਕੇ ਘੜੀਸ ਕੇ ਨਾਲ ਲੱਗਦੀ ਬੇ-ਅਬਾਦ ਜਗ੍ਹਾ ਵਿੱਚ ਲੈ ਗਿਆ ਅਤੇ ਉੱਥੇ ਲਿਜਾਕੇ ਉਸਨੇ ਸੁਰੇਸ਼ਪਾਲ ਨੂੰ ਸਿਰ ਵਿੱਚ ਪੱਥਰ ਮਾਰ-ਮਾਰ ਕੇ ਕਤਲ ਕਰ ਦਿੱਤਾ ਅਤੇ ਉਸਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਉਸਦੇ ਪਹਿਨੇ ਹੋਏ ਕੱਪੜੇ ਪੈਂਟ ਅਤੇ ਅੰਡਰਵੀਅਰ ਉਤਾਰ ਕੇ ਸੁੱਟ ਦਿੱਤੇ ਅਤੇ ਉਸਨੂੰ ਕਮੀਜ ਤੋਂ ਫੜਕੇ ਖਿੱਚ ਕੇ ਅੱਗੇ ਬੇਅਬਾਦ ਜਗਾ ਵਿੱਚ ਸੁੱਟ ਕੇ ਫਰਾਰ ਹੋ ਗਿਆ ਸੀ। ਮੁਲਜ਼ਮ ਖਿਲਾਫ ਥਾਣਾ ਸੋਹਾਣਾ ਵਿੱਚ ਪਹਿਲਾਂ ਵੀ 2 ਮਾਮਲੇ ਦਰਜ ਹਨ।
Powered by Froala Editor
Crime-News-Sas-Nagar-Mohali-Police-Punjab