ਸੁਨਾਮ ਊਧਮ ਸਿੰਘ ਵਾਲਾ,16 ਫਰਵਰੀ (ਜਗਸੀਰ ਲੌਂਗਵਾਲ)- ਸੁਨਾਮ ਵਿਖੇ ਬਤੌਰ ਸਬ ਡਵੀਜ਼ਨਲ ਜੁਡੀਸ਼ੀਅਲ ਮੈਜਿਸਟ੍ਰੇਟ ਵਜੋ ਤਾਇਨਾਤ ਜਸਟਿਸ ਗੁਰਪਿੰਦਰ ਸਿੰਘ ਜੌਹਲ ਦੇ ਛੋਟੇ ਭਰਾ ਸ੍ਰ ਹਰਵਿੰਦਰ ਸਿੰਘ ਜੌਹਲ ਨੇ ਦਿੱਲੀ ਹਾਈਅਰ ਜੁਡੀਸ਼ੀਅਲ ਸਰਵਿਸ 2024 ਦੀ ਪ੍ਰੀਖਿਆ ਪਾਸ ਕਰ ਕੇ ਬਤੌਰ ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ਐਨ ਸੀ ਟੀ ਦਿੱਲੀ ਵਿਚ ਸਥਾਨ ਪ੍ਰਾਪਤ ਕੀਤਾ ਹੈ ।ਉਹਨਾਂ ਦੀ ਇਸ ਨਿਯੁਕਤੀ ਨਾਲ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਜੌਹਲ ਪਰਿਵਾਰ ਜਿਹੜਾ ਕਿ ਮੋਹਾਲੀ ਨਾਲ ਸਬੰਧਿਤ ਹੈ । ਇਹ ਸਾਰਾ ਪਰਿਵਾਰ ਹੀ ਵਕਾਲਤ ਨਾਲ ਸਬੰਧ ਰੱਖਦਾ ਹੈ । ਜਿੱਥੇ ਇਹਨਾਂ ਦੇ ਪਿਤਾ ਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਸੀਨੀਅਰ ਐਡਵੋਕੇਟ ਹਨ । ਉੱਥੇ ਇਹਨਾ ਦੀਆ ਦੋਵੇ ਭੈਣਾਂ ਅਤੇ ਉਹਨਾਂ ਦੇ ਪਤੀ ਵੀ ਹਾਈ ਕੋਰਟ ਵਿੱਚ ਵਕਾਲਤ ਕਰਦੇ ਹਨ । ਇਹਨਾਂ ਦੀ ਧਰਮ ਪਤਨੀ ਵੀ ਸੰਗਰੂਰ ਵਿਖੇ ਐਡੀਸ਼ਨਲ ਜ਼ਿਲਾ ਅਤੇ ਸੈਸ਼ਨ ਜੱਜ ਵਜੋ ਸੇਵਾ ਨਿਭਾ ਰਹੇ ਹਨ । ਜਸਟਿਸ ਜੌਹਲ ਦੀ ਨਿਯੁਕਤੀ ਤੇ ਜੌਹਲ ਪਰਿਵਾਰ ਨੂੰ ਉਨ੍ਹਾ ਦੇ ਦੋਸਤ ਅਤੇ ਰਿਸ਼ਤੇਦਾਰ ਵਧਾਈਆਂ ਦੇ ਰਹੇ ਹਨ ਅਤੇ ਮਿਠਾਈਆਂ ਵੰਡੀਆਂ ਜਾ ਰਹੀਆਂ ਹਨ ।
Sunam-Sub-Divisional-Judge-Brother-Be-Judge-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)