ਦੇਸ਼ ਭਗਤ ਯਾਦਗਾਰ ਕਮੇਟੀ ਦਾ ਸੁਨੇਹਾ; ਜੰਗ ਖ਼ੁਦ ਹੀ ਮਸਲਾ ਹੈ; ਮਸਲੇ ਦਾ ਹੱਲ ਨਹੀਂ

May7,2025 | Jagrati Lahar Bureau | Jalandhar

"ਚੜ੍ਹਦੇ ਅਤੇ ਲਹਿੰਦੇ ਸਾਂਝੇ ਪੰਜਾਬ ਦੇ ਆਵਾਮ ਦੇ ਦੇਸ਼ ਭਗਤ ਪ੍ਰਤੀਨਿੱਧਾਂ ਵੱਲੋਂ ਆਜ਼ਾਦੀ ਅਤੇ ਅਮਨ ਦੀਆਂ ਬਹਾਰਾਂ ਮਾਨਣ ਲਈ 1913 'ਚ ਅਮਰੀਕਾ ਵਿਖੇ ਸਿਰਜੀ ਗ਼ਦਰ ਪਾਰਟੀ ਦੇ ਵਾਰਸਾਂ ਵੱਲੋਂ ਉਹਨਾਂ ਦੇ ਸੁਪਨੇ ਸਾਕਾਰ ਕਰਨ ਲਈ ਚੇਤਨਾ ਦੇ ਚਾਨਣ ਦਾ ਛੱਟਾ ਦੇਣ ਲਈ ਬਣਾਈ ਇਬਾਦਤਗਾਹ, ਦੇਸ਼ ਭਗਤ ਯਾਦਗਾਰ ਹਾਲ ਦੀ ਪ੍ਰਬੰਧਕ ਅਤੇ ਸੇਵਾਦਾਰ, ਦੇਸ਼ ਭਗਤ ਯਾਦਗਾਰ ਕਮੇਟੀ ਨੇ ਲੋਕ- ਮਾਰੂ ਜੰਗ ਦੇ ਭਾਂਬੜ ਬਾਲੇ ਜਾਣ 'ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਦੋਵੇਂ ਮੁਲਕਾਂ ਦੇ ਲੋਕਾਂ ਦੇ ਖਿਲਾਫ਼ ਨਿਹੱਕੀ ਜੰਗ ਹੈ, ਜਿਸਦਾ ਹਰ ਮਾਨਵ ਦਰਦੀ, ਇਨਸਾਫ਼ ਅਤੇ ਅਮਨ ਪਸੰਦ ਵਿਅਕਤੀ ਨੂੰ ਬੇਖੌਫ਼ ਹੋ ਕੇ ਵਿਰੋਧ ਕਰਨ ਦੀ ਲੋੜ ਹੈ"।
   ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਜਾਰੀ ਕੀਤੇ ਲਿਖਤੀ ਬਿਆਨ 'ਚ ਉਪਰੋਕਤ ਟਿੱਪਣੀ ਕਰਦਿਆਂ ਕਿਹਾ ਹੈ ਕਿ ਕਮੇਟੀ ਪਹਿਲੇ ਦਿਨ ਤੋਂ ਹੀ  ਪਹਿਲਗਾਮ ਦੀ ਹਿਰਦੇਵੇਦਕ ਘਟਨਾ ਦੀ ਕਰੜੀ ਨਿੰਦਾ ਕਰਦੇ ਹੋਏ ਮੁਜ਼ਰਿਮਾਂ ਦੀ ਪੈੜ ਜਨਤਾ ਦੀ ਨਜ਼ਰ ਕਰਨ ਦੀ ਮੰਗ ਕਰਦੀ ਆ ਰਹੀ ਹੈ।  ਕਮੇਟੀ ਦਾ ਵਿਚਾਰ ਹੈ ਕਿ ਲੋਕਾਂ ਦੇ ਸੰਦੇਹ ਅਤੇ ਮੂੰਹ ਫੱਟ ਬਿਆਨਾਂ ਦਾ ਤਸੱਲੀਬਖ਼ਸ਼ ਜਵਾਬ ਦੇਣ ਦੀ ਭਾਜਪਾ ਹਕੂਮਤ ਦੀ ਨੈਤਿਕ ਜ਼ਿੰਮੇਵਾਰੀ ਹੈ। ਉਸ ਪਾਸੇ ਇੱਕ ਵੀ ਕਦਮ ਪੁੱਟਣ ਦੀ ਬਜਾਏ ਉਲਟਾ ਅੱਧੀ ਰਾਤ ਪਾਕਿਸਤਾਨ ਤੇ ਕੀਤੇ ਮਿਜ਼ਾਇਲ ਹਮਲੇ ਦਾ ਜਸ਼ਨ ਮਨਾਉਣ ਅਤੇ ਕੌਮੀ ਅੰਧ ਰਾਸ਼ਟਰਵਾਦ ਦੀ ਧੂਣੀ ਉਪਰ ਤੇਲ ਛਿੜਕਣ ਲਈ ਸਭਨਾਂ ਸ਼ਕਤੀਆਂ ਨੂੰ ਥਾਪੜਾ ਦਿੱਤਾ ਜਾ ਰਿਹਾ ਹੈ। ਇਹ ਅੰਨ੍ਹੀ ਦੌੜ, 'ਅੱਖ ਕੱਢਣ ਬਦਲੇ ਅੱਖ ਕੱਢਣ' ਦੀ  ਅੰਨ੍ਹੀ ਦੌੜ 'ਚ ਗ਼ਲਤਾਨ ਹੋ ਕੇ ਅੰਨਿਆਂ ਦਾ ਸੰਸਾਰ ਬਣਾ ਧਰਨਾ ਹੋਏਗਾ।
ਦੇਸ਼ ਭਗਤ ਯਾਦਗਾਰ ਕਮੇਟੀ ਦਾ ਸਾਫ਼ ਅਤੇ ਸਪੱਸ਼ਟ ਵਿਚਾਰ ਹੈ ਕਿ ਕੇਂਦਰ ਦੀ ਭਾਜਪਾ ਹਕੂਮਤ 'ਵਿਸ਼ਵ ਦੇ ਥਾਣੇਦਾਰ' ਹੋਣ ਦੇ ਹੰਕਾਰ 'ਚ ਗਲਤਾਨ ਤਾਕਤਾਂ ਦੇ ਇਸ਼ਾਰਿਆਂ 'ਤੇ ਉਹਨਾਂ ਦੇ ਆਰਥਕ, ਰਾਜਨੀਤਕ ਹਿੱਤਾਂ ਦੀ ਪੂਰਤੀ ਲਈ ਅਤੇ ਮੁਲਕ ਦੇ ਕਾਰਪੋਰੇਟ ਘਰਾਣਿਆਂ ਦੀ ਪੂੰਜੀ ਲਈ ਰਾਹ ਪੱਧਰਾ ਕਰਨ ਵਾਸਤੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟਾ ਕੇ ਲੋਕਾਂ ਦੀ ਸੁਰਤੀ ਜੰਗ ਦੇ ਝੱਖੜਾਂ ਵਿੱਚ ਰੋਲ਼ ਦੇਣਾ ਚਾਹੁੰਦੀ ਹੈ।
ਉਹਨਾਂ ਕਿਹਾ ਕਿ ਕੇਂਦਰੀ ਹਕੂਮਤ ਅਤੇ ਪੁਲਸ ਰਾਜ ਬਣਾ ਧਰਨ ਲਈ ਪੰਜਾਬ ਹਕੂਮਤ ਨੇ ਕਾਰਪੋਰੇਟ ਘਰਾਣਿਆਂ ਅੱਗੇ ਜੰਗਲ,ਜਲ, ਜ਼ਮੀਨ, ਸਿੱਖਿਆ, ਸਿਹਤ ਆਦਿ ਸਭ ਸਾਧਨ ਅਤੇ ਕੁਦਰਤੀ ਅਨਮੋਲ ਸਰੋਤ ਪਰੋਸਣ ਲਈ ਲੋਕਾਂ ਖ਼ਿਲਾਫ਼ ਜੰਗ ਛੇੜ ਰੱਖੀ ਹੈ।  ਜੰਗ ਰਾਹੀਂ ਅੰਧ ਰਾਸ਼ਟਰਵਾਦ ਦੀ ਗਰਦੋ ਗੁਬਾਰ ਦਾ ਓਹਲਾ ਕਰਕੇ ਲੋਕਾਂ ਦਾ ਧਿਆਨ ਆਪਣੀਆਂ ਹਕੀਕੀ ਮੰਗਾਂ ਮਸਲਿਆਂ ਤੋਂ ਹਟਾ ਕੇ ਬੱਸ ਜੰਗ ਦੇ ਧੂੰਏ ਵਿੱਚ ਬਦਲ ਦੇਣ ਦਾ ਮਨਸੂਬਾ ਹੈ।
ਕਮੇਟੀ ਨੇ ਰੋਸ ਪ੍ਰਗਟਾਇਆ ਹੈ ਕਿ ਪਹਿਲਗਾਮ 'ਚ ਪਹਿਲਾਂ ਤਾਂ ਲੋਕਾਂ ਦੀ ਸੁਰੱਖਿਆ ਦਾ ਪ੍ਰਬੰਧ ਨਾ ਕਰਨਾ, ਫ਼ਿਰ ਘਟਨਾ ਉਪਰੰਤ ਘੰਟਿਆਂ ਬੱਧੀ ਲੋਕਾਂ ਦੀ ਹਾਹਾਕਾਰ ਨਾ ਸੁਣਨਾ, ਪ੍ਰਧਾਨ ਮੰਤਰੀ ਦਾ ਜਵਾਬਦੇਹ ਨਾ ਹੋਣਾ ਅਤੇ ਅੱਜ ਪੂਰੀ ਫੁਰਤੀ ਨਾਲ 'ਕੌਮ ਦੇ ਨਾਮ ਸੰਦੇਸ਼' ਦਿੰਦੇ ਹੋਏ ਅੰਧਰਾਸ਼ਟਰਵਾਦ ਅਤੇ ਫ਼ਿਰਕੂ ਮਾਹੌਲ ਬਣਾ ਧਰਨ ਲਈ ਗੈਰ ਜਿੰਮੇਵਾਰਾਨਾ ਟਿੱਪਣੀਆਂ ਕਰਨਾ ਲੋਕ ਮਨਾਂ ਅੰਦਰ ਉੱਗੀਆਂ ਸ਼ੰਕਾਵਾਂ ਨੂੰ ਹੀ ਹੋਰ ਪੱਕਾ ਕਰਦੀ ਹੈ ਕਿ ਪਹਿਲਗਾਮ  ਦੇ ਦਰਦਨਾਕ ਕਾਂਡ ਦੀ ਸਕਰਿਪਟ ਦਾ ਅਸਲ ਸੱਚ ਕੀ ਹੈ!
ਕਮੇਟੀ ਦਾ ਕਹਿਣਾ ਹੈ ਕਿ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ, ਜੰਗ ਤਾਂ ਖ਼ੁਦ ਹੀ ਇੱਕ ਮਸਲਾ ਹੈ। ਇਸ ਲਈ ਜੰਗ ਦਾ ਮਾਹੌਲ ਤੁਰੰਤ ਬੰਦ ਕੀਤਾ ਜਾਏ, ਹਮਲਾ ਜਾਂ  ਸਰਹੱਦਾਂ ਤੇ ਕਿਸੇ ਵੀ ਪਾਸੇ ਤੋਂ ਗੋਲਾਬਾਰੀ ਹੋਣਾ ਕਦਾਚਿਤ ਹੀ ਕਿਸੇ ਸਮੱਸਿਆ ਦੀ ਗੁੱਥੀ ਸੁਲਝਾਉਣਾ ਨਹੀਂ ਸਗੋਂ ਸਮੱਸਿਆਵਾਂ ਨੂੰ ਜਰਬਾਂ ਦੇਣਾ ਹੈ। ਕਮੇਟੀ ਨੇ ਮੰਗ ਕੀਤੀ ਹੈ ਕਿ ਤੁਰੰਤ ਹੀ ਅਮਨ ਦੇ ਕਬੂਤਰ ਅੰਬਰਾਂ 'ਤੇ ਛੱਡੇ ਜਾਣ ਨਾ ਕਿ ਕਰੋਨਾ ਵੇਲੇ ਥਾਲੀਆਂ ਖੜਕਾਉਣ ਵਾਂਗ 'ਖ਼ਤਰੇ ਦੇ ਘੁੱਗੂ,' ਬਲੈਕ ਆਊਟ ਦੀਆਂ ਡਰਿਲਾਂ ਕਰਕੇ ਸਮਾਜ ਅੰਦਰ ਭੈਅ ਦਾ ਮਾਹੌਲ ਸਿਰਜਕੇ, ਆਪਣੀਆਂ ਲੋਕ- ਦੋਖੀ ਨੀਤੀਆਂ ਦਾ ਬੁਲਡੋਜ਼ਰ ਲੋਕਾਂ ਉਪਰ ਚਾੜ੍ਹਨ ਲਈ ਜੰਗ ਦੇ ਸੰਘਣੇ ਧੂੰਏਂ ਵਿੱਚ ਲੋਕਾਂ ਨੂੰ ਭਟਕਾਉਣ ਅਤੇ ਆਪਣੇ ਹਿੱਤਾਂ ਦੀ ਪੂਰਤੀ ਲਈ ਰਾਹ ਮੋਕਲਾ ਕੀਤਾ ਜਾਏ।

Powered by Froala Editor

War-Is-Not-Final-Solution-Desh-Bhagat-Yadgar-Hall-Jalandhar-



TOP HEADLINES


ਬਲਾਕ ਕਾਂਗਰਸ ਪ੍ਰਧਾਨ ਪਰਮਿੰਦਰ ਤਿਵਾੜੀ ਦਾ ਬੇਰਹਿਮੀ ਨਾਲ ਕਤਲ ਸ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਜ਼ਾਰਤ ਵੱਲੋਂ ‘ਮ
*ਫਰੀਦਕੋਟ ਹੋਇਆ ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਕਾਰਵਾਈ ਵਿੱਚ ਮੂ
*ਵਿਰੋਧੀ ਧਿਰ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰਨ ਲਈ 10 ਲੱਖ ਰੁ
ਕੁਰਾਲੀ ਵਿੱਚ ਹਰਿਆਣਾ ਦੇ ਸੀਐਮ ਨਾਇਬ ਸੈਣੀ ਨੂੰ ਭਾਰੀ ਵਿਰੋਧ ਦਾ
*ਕੁਝ ਮੌਕਾਪ੍ਰਸਤ ਸਿਰਫ਼ ਓਹੀ ਦੁਹਰਾ ਰਹੇ ਹਨ ਜੋ ਮੈਂ ਹਲਵਾਰਾ ਹਵ
*ਕੁਲਦੀਪ ਧਾਲੀਵਾਲ ਨੇ ਸਵਰਗੀ ਐਮ.ਡੀ. ਗਗਨਦੀਪ ਸਿੰਘ ਰੰਧਾਵਾ ਦੇ
*ਵਿਜੀਲੈਂਸ ਬਿਊਰੋ ਵੱਲੋਂ 15,000 ਰੁਪਏ ਰਿਸ਼ਵਤ ਲੈਂਦਾ ਏਐਸਆਈ ਰ
ਮਾਲੇਰਕੋਟਲਾ ਜ਼ਿਲ੍ਹੇ ’ਚ ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ ਗੈਸ ਦ
ਭਾਜਪਾ-ਅਕਾਲੀ ਦਲ ਨੇ ਹੀ ਪੰਜਾਬ ਦੇ ਹਰ ਘਰ ਵਿੱਚ ਨਸ਼ੇ ਪਹੁੰਚਾਇਆ
ਲੁਧਿਆਣਾ (ਦਿਹਾਤੀ) ਪੁਲਿਸ ਵੱਲੋਂ 33 ਮੁਕੱਦਮਿਆਂ ਦਾ ਨਸ਼ੀਲਾ ਮਾ
ਪੈਟਰੋਲ ਪੰਪਾਂ ‘ਤੇ ਸਪਲਾਈ ਨਿਰੰਤਰ ਲੋਕਾਂ ਨੂੰ ਅਫ਼ਵਾਹਾਂ ਤੋਂ ਦ
*ਅੰਮ੍ਰਿਤਸਰ ਵਿੱਚ ਗੋਲਡੀ ਢਿੱਲੋਂ ਮਾਡਿਊਲ ਨਾਲ ਸਬੰਧਤ ਦੋ ਆਧੁਨਿ
*ਗੈਂਗਸਟਰਾਂ ‘ਤੇ ਵਾਰ ਦਾ 68ਵਾਂ ਦਿਨ: ਪੰਜਾਬ ਪੁਲਿਸ ਵੱਲੋਂ 508
ਦੋਰਾਹਾ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫ਼ਤਾ
ਅਸੀਂ 13 ਅਪ੍ਰੈਲ ਨੂੰ 'ਬੇਅਦਬੀ' ਕਾਨੂੰਨ ਵਿੱਚ ਸੋਧ ਕਰਾਂਗੇ; ਸ੍
*ਹੁਣ ਪ੍ਰਧਾਨ ਮੰਤਰੀ ਮੋਦੀ ਲਈ ਅੱਗੇ ਵਧਣ ਅਤੇ ਅਸਲ ਵਿੱਚ ਜੰਗ ਰੋ
*ਗੈਂਗਸਟਰਾਂ ‘ਤੇ ਵਾਰ ਦਾ 67ਵਾਂ ਦਿਨ: ਪੰਜਾਬ ਪੁਲਿਸ ਵੱਲੋਂ 526
*ਭਗਵੰਤ ਮਾਨ ਸਰਕਾਰ ਦੀ 'ਸਿੱਖਿਆ ਕ੍ਰਾਂਤੀ' ਨੂੰ ਭਰਵਾਂ ਹੁੰਗਾਰਾ
ਭਗਵੰਤ ਸਿੰਘ ਮਾਨ ਸਰਕਾਰ ਨੇ ਨਵੀਂ ਉਦਯੋਗਿਕ ਨੀਤੀ ‘ਚ ਫੂਡ ਪ੍ਰੋਸ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49638782

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us