ਡਿਜ਼ਾਈਨੈਕਸ ਆਰਕੀਟੈਕਟਸ ਦੇ ਆਰਕੀਟੈਕਟ ਸੰਜੇ ਗੋਇਲ, ਜੋ ਕਿ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੇ ਸਾਬਕਾ ਡਾਇਰੈਕਟਰ ਹਨ, ਨੇ ਚੰਡੀਗੜ੍ਹ ਵਿੱਚ ਭਾਰਤ ਸਰਕਾਰ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਵੱਲੋਂ ਆਯੋਜਿਤ ਜੀਆਰਆਈਐਚਏ (ਗ੍ਰੀਨ ਰੇਟਿੰਗ ਫਾਰ ਇਨਟੈਗਰੇਟਿਡ ਹੈਬੀਟੇਟ ਅਸੈੱਸਮੇਂਟ) ਖੇਤਰੀ ਸੰਮੇਲਨ ਵਿੱਚ ਸ਼ਿਰਕਤ ਕੀਤੀ। ਇਸ ਸੰਮੇਲਨ ਦਾ ਵਿਸ਼ਾ "ਨਿਰਮਿਤ ਵਾਤਾਵਰਣ ਵਿੱਚ ਜਲਵਾਯੂ ਕਾਰਵਾਈ ਨੂੰ ਤੇਜ਼ ਕਰਨਾ" ਸੀ।
ਆਰਕੀਟੈਕਟ ਸੰਜੇ ਗੋਇਲ ਨੇ 'ਸਸਟੇਨੇਬਲ ਬਿਲਡਿੰਗ ਮਟੀਰੀਅਲ - ਡੀਕਾਰਬੋਨਾਈਜ਼ੇਸ਼ਨ ਇਨ ਕੰਸਟਰਕਸ਼ਨ ਸੈਕਟਰ' ਵਿਸ਼ੇ 'ਤੇ ਪੈਨਲ ਚਰਚਾ ਵਿੱਚ ਹਿੱਸਾ ਲਿਆ। ਉਨ੍ਹਾਂ ਕਿਹਾ, "ਲੁਧਿਆਣਾ ਅਤੇ ਹੋਰ ਸ਼ਹਿਰ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਡੀਕਾਰਬੋਨਾਈਜ਼ੇਸ਼ਨ ਨਾਲ ਸੰਤੁਲਿਤ ਕਰਕੇ ਇੱਕ ਟਿਕਾਊ ਭਵਿੱਖ ਪ੍ਰਾਪਤ ਕਰ ਸਕਦੇ ਹਨ। ਇਸ ਵਿੱਚ ਕੰਪੈਟ ਵਿਕਾਸ ਨੂੰ ਤਰਜੀਹ ਦੇਣਾ, ਜਨਤਕ ਆਵਾਜਾਈ ਵਿੱਚ ਨਿਵੇਸ਼ ਕਰਨਾ, ਗ੍ਰੀਨ ਬਿਲਡਿੰਗਜ਼ ਨੂੰ ਉਤਸ਼ਾਹਿਤ ਕਰਨਾ, ਸ਼ਹਿਰੀ ਗ੍ਰੀਨ ਥਾਵਾਂ ਨੂੰ ਏਕੀਕ੍ਰਿਤ ਕਰਨਾ, ਅਤੇ ਨਵਿਆਉਣਯੋਗ ਊਰਜਾ ਅਤੇ ਸਮਾਰਟ ਤਕਨਾਲੋਜੀਆਂ ਨੂੰ ਅਪਣਾਉਣਾ ਸ਼ਾਮਲ ਹੈ।"
ਜੀਆਰਆਈਐਚਏ ਕੌਂਸਲ ਦੀ ਨੁਮਾਇੰਦਗੀ ਸੰਜੇ ਸੇਠ, ਵਾਈਸ ਪ੍ਰੈਸੀਡੈਂਟ ਅਤੇ ਮੁੱਖ ਕਾਰਜਕਾਰੀ ਅਧਿਕਾਰੀ, ਜੀਆਰਆਈਐਚਏ ਕੌਂਸਲ ਨੇ ਕੀਤੀ।
ਹੋਰ ਪੈਨਲਿਸਟਾਂ ਵਿੱਚ ਆਰਕੀਟੈਕਟ ਅਨਿਲ ਕੁਮਾਰ ਵਾਲੀਆ -ਆਈਆਈਏ ਪੰਚਕੂਲਾ ਚੈਪਟਰ ਦੇ ਚੇਅਰਮੈਨ ਅਤੇ ਹਰਿਆਣਾ ਦੇ ਸਾਬਕਾ ਮੁੱਖ ਆਰਕੀਟੈਕਟ, ਸਿਧਾਰਥ ਬਾਂਸਲ - ਮੈਜਿਕਰੇਟ ਬਿਲਡਿੰਗ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ, ਆਰਕੀਟੈਕਟ ਚੇਤਨਾ ਰਾਠੀ - ਐਨਆਈਸੀਐਮਏਆਰ ਯੂਨੀਵਰਸਿਟੀ ਤੋਂ ਸਹਾਇਕ ਪ੍ਰੋਫੈਸਰ, ਸੰਗੀਤਾ ਬੱਗਾ - ਚੰਡੀਗੜ੍ਹ ਕਾਲਜ ਆਫ਼ ਆਰਕੀਟੈਕਚਰ (ਸੀਸੀਏ), ਚੰਡੀਗੜ੍ਹ ਦੀ ਪ੍ਰਿੰਸੀਪਲ ਸ਼ਾਮਲ ਸਨ।
ਪੈਨਲ ਦੀ ਪ੍ਰਧਾਨਗੀ ਆਕਾਸ਼ਦੀਪ -ਜੀਆਰਆਈਐਚਏ ਕੌਂਸਲ ਦੇ ਡਿਪਟੀ ਜਨਰਲ ਮੈਨੇਜਰ, ਜੀਆਰਆਈਐਚਏ ਕੌਂਸਲ ਨੇ ਕੀਤੀ।
ਵਿਸ਼ੇ ਦੀ ਵਿਆਖਿਆ ਗੁਰਹਰਮਿੰਦਰ ਸਿੰਘ - ਜੋਇੰਟ ਡਾਇਰੈਕਟਰ, ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਡਾਇਰੈਕਟੋਰੇਟ, ਵਿਗਿਆਨ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ, ਪੰਜਾਬ ਸਰਕਾਰ ਅਤੇ ਪ੍ਰਿੰਸੀਪਲ ਸਾਈਂਟੀਫਿਕ ਅਫਸਰ, ਪੰਜਾਬ ਸਟੇਟ ਬਾਇਓਡਾਏਵਰਸਿਟੀ ਬੋਰਡ ਵੱਲੋਂ ਕੀਤੀ ਗਈ।
ਇਸ ਸੰਮੇਲਨ ਵਿੱਚ ਸੈਂਕੜੇ ਹਿੱਸੇਦਾਰਾਂ ਨੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਆਰਕੀਟੈਕਟ, ਇੰਜੀਨੀਅਰ, ਇੰਟੀਰੀਅਰ ਡਿਜ਼ਾਈਨਰ, ਬਿਲਡਰ, ਡਿਵੈਲਪਰ, ਸਿੱਖਿਆ ਸ਼ਾਸਤਰੀ, ਨੌਕਰਸ਼ਾਹ, ਕਲੋਨਾਈਜ਼ਰ, ਸਰਕਾਰੀ ਅਧਿਕਾਰੀ ਅਤੇ ਨਿਰਮਾਤਾ ਸ਼ਾਮਲ ਸਨ।
Powered by Froala Editor
City-Architect-Participates-In-griha-Regional-Conclave-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)