ਕਿਤੂਰ(ਕਰਨਾਟਕ) ਵਿਖੇ 21 ਫਰਵਰੀ ਨੂੰ ਰਾਣੀ ਚੇਨੰਮਾ ਦੇ ਵਿਦਰੋਹ ਦੇ 200 ਸਾਲ ਪੂਰੇ ਹੋਣ ਤੇ ਦੇਸ਼ ਵਿਆਪੀ ਮੁਹਿੰਮ ਦਾ ਆਗਾਜ ਕਰਨ ਲਈ ਇਕੱਠ। ਲੁਧਿਆਣਾ ( )ਦੇਸ਼ ਭਰ ਵਿੱਚੋਂ ਔਰਤਾਂ ਕਿਤੂਰ, ਕਰਨਾਟਕ ਵਿਖੇ 21 ਫਰਵਰੀ 2024 ਨੂੰ ਦੇਸ਼ ਵਿਆਪੀ ਮੁਹਿੰਮ ਦਾ ਆਗਾਜ ਕਰਨ ਲਈ ਇਕੱਠੀਆਂ ਹੋਣਗੀਆਂ। ਔਰਤਾਂ ਦੀ ਰਾਸ਼ਟਰੀ ਆਯੋਜਨ ਕਮੇਟੀ ਦੀ ਤਰਫੋਂ ਭਾਰਤੀਆ ਮਹਿਲਾ ਫੈਡਰੇਸ਼ਨ ਦੀ ਕੌਮੀ ਸਕਤਰ ਡਾ ਕੰਵਲਜੀਤ ਕੌਰ ਢਿੱਲੋਂ, ਏਪਵਾ ਪੰਜਾਬ ਦੀ ਪ੍ਰਧਾਨ ਜਸਬੀਰ ਕੌਰ ਨੱਤ,ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਰਾਜਿਦਰ ਕੌਰ, ਔਰਤ ਮੁਕਤੀ ਮੋਰਚਾ ਪੰਜਾਬ ਦੀ ਪ੍ਰਧਾਨ ਸੁਰਿੰਦਰ ਗਿੱਲ ਜੈਪਾਲ ਨੇ ਸਾਝੇ ਤੌਰ ਤੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਦਸਿਆ ਕਿ ਰਾਣੀ ਚੇਨੰਮਾ ਦੇ ਵਿਦਰੋਹ ਦੇ 200 ਸਾਲ ਪੂਰੇ ਹੋਣ ਦੀ ਯਾਦ ਵਿੱਚ ਦੇਸ਼ ਭਰ ਦੇ ਮਹਿਲਾ ਸੰਗਠਨਾਂ ਵੱਲੋਂ ਔਰਤ ਵਿਰੋਧੀ, ਸੰਵਿਧਾਨ ਵਿਰੋਧੀ ਅਤੇ ਫਾਸ਼ੀਵਾਦੀ ਤਾਕਤਾਂ ਦੇ ਖਿਲਾਫ ਜਨ ਅੰਦੋਲਨ ਦੀ ਸ਼ੁਰੂਆਤ ਹੋਵੇਗੀ। ਅਸੀਂ ਜਾਣਦੇ ਹਾਂ ਕਿ ਇਤਿਹਾਸ ਵਿੱਚ ਔਰਤਾਂ ਦੇ ਵਿਦਰੋਹ ਦੀ ਪਰੰਪਰਾ ਕਿੰਨੀ ਪੁਰਾਣੀ ਹੈ। ਅਸੀਂ ਝਾਂਸੀ ਦੀ ਰਾਣੀ ਦੇ ਵਿਦਰੋਹ ਨੂੰ ਤਾਂ ਜਾਣਦੇ ਹਾਂ, ਪਰ ਰਾਣੀ ਚਿੰਨੇਮਾ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ। ਅੱਜ ਤੋਂ 200 ਸਾਲ ਪਹਿਲਾਂ ਰਾਣੀ ਚਿੰਨੇਮਾ ਨੇ ਅੰਗਰੇਜ਼ਾਂ ਨਾਲ ਲੋਹਾ ਲਿਆ ਤੇ ਉਹਨਾਂ ਅੱਗੇ ਹਥਿਆਰ ਨਹੀਂ ਸੁੱਟੇ, 21 ਫਰਵਰੀ 2024 ਨੂੰ ਰਾਣੀ ਚੇਨੰਮਾ ਦੇ ਵਿਦਰੋਹ ਦੇ 200 ਸਾਲ ਪੂਰੇ ਹੋ ਰਹੇ ਹਨ। ਦੇਸ਼ ਭਰ ਦੀਆਂ ਵੱਖ-ਵੱਖ ਮਹਿਲਾ ਜਥੇਬੰਦੀਆਂ ਨੇ ਇਹ ਫ਼ੈਸਲਾ ਕੀਤਾ ਹੈ ਕਿ ਰਾਣੀ ਚਿੰਨੇਮਾ ਦੀ ਯਾਦ ਵਿੱਚ 21 ਫਰਵਰੀ 2024 ਨੂੰ ਕਿਤੂਰ ਵਿੱਚ ਇੱਕ ਪੂਰੇ ਦਿਨ ਦਾ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਲ ਹੋਣਗੀਆਂ। ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਖਿਲਾਫ਼ ਵਿਦਰੋਹ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਰਾਣੀ ਚਿੰਨੇਮਾ ਸੀ। ਰਾਣੀ ਚਿਨੰਮਾ ਦਾ ਜਨਮ 23 ਅਕਤੂਬਰ 1778 ਵਿੱਚ ਕਰਨਾਟਕ ਦੇ ਬਿਗਾਲਵੀ ਜਿਲੇ ਦੇ ਨਿਕੇ ਜਿਹੇ ਪਿੰਡ ਕਾਕਤੀ ਵਿੱਚ ਹੋਇਆ ਸੀ। ਰਾਣੀ ਚਿੰਨੇਮਾ ਅੰਗਰੇਜ਼ਾਂ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਕੁਝ ਗਿਣਵੇਂ ਸ਼ਾਸਕਾਂ ਵਿੱਚੋਂ ਇੱਕ ਸੀ। ਉਹਨਾਂ ਈਸਟ ਇੰਡੀਆ ਕੰਪਨੀ ਖਿਲਾਫ਼ ਜੰਗ ਦੀ ਅਗਵਾਈ ਕੀਤੀ ਸੀ। ਅੰਗਰੇਜ਼ਾਂ ਖਿਲਾਫ਼ ਲੜਾਈ ਦੀ ਅਗਵਾਈ ਕਰਦਿਆਂ ਉਹਨਾਂ ਆਪਣੀ ਪਰਜਾ ਨੂੰ ਕਿਹਾ ਸੀ, -ਜਦੋਂ ਤੱਕ ਮੇਰੀਆਂ ਨਸਾਂ ਵਿੱਚ ਖੂਨ ਦੀ ਇੱਕ ਵੀ ਬੂੰਦ ਬਾਕੀ ਹੈ, ਉਦੋਂ ਤੱਕ ਕਿਤੂਰ ਕੋਈ ਨਹੀਂ ਖੋਹ ਸਕਦਾ ਅਤੇ ਅੰਗਰੇਜ਼ਾਂ ਨੂੰ ਕਿਹਾ ਸੀ, -ਮੈਂ ਕਿਤੂਰ ਨਹੀਂ ਦਿਆਂਗੀ।- ਰਾਣੀ ਚਿੰਨੇਮਾ ਦੇ ਇਸ ਵਿਦਰੋਹ ਦੀ ਪਰੰਪਰਾ ਨੂੰ ਅਗਾਂਹ ਤੋਰਦਿਆਂ ਦੇਸ ਭਰ ਦੀਆਂ ਮਹਿਲਾ ਜਥੇਬੰਦੀਆਂ ਨੇ ਫ਼ੈਸਲਾ ਲਿਆ ਕਿ ਇਸ ਦਿਨ ਨੂੰ ਆਜ਼ਾਦੀ, ਸੰਵਿਧਾਨਕ ਮੁੱਲਾਂ ਦੀ ਰੱਖਿਆ, ਧਰਮ ਨਿਰਪੇਖਤਾ ਅਤੇ ਔਰਤਾਂ ਦੇ ਹੱਕਾਂ ਦੀ ਲੜਾਈ ਦੇ ਦਿਵਸ ਵਜੋਂ ਮਨਾਇਆ ਜਾਵੇ। ਇਜ ਮੁਹਿੰਮ ਦੀ ਸ਼ੁਰੂਆਤ ਭਾਰਤੀਆ ਮਹਿਲਾ ਫੈਡਰੇਸ਼ਨ ਅਤੇ ਅਨਹਦ ਦੇ ਸੱਦੇ ਤੇ ਕੀਤੀ ਗਈ। ਇਸ ਮੁਹਿੰਮ ਨਾਲ ਵੱਡੀ ਗਿਣਤੀ ਵਿੱਚ ਦੇਸ਼ ਭਰ ਦੀਆਂ ਮਹਿਲਾ ਜਥੇਬੰਦੀਆਂ ਅਤੇ ਸਮਾਜਿਕ ਸੰਸਥਾਵਾਂ ਜੁੜ ਗਈਆਂ ਹਨ। ਅੱਜ ਸਾਡੇ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਉਤੇ ਸਭ ਤੋਂ ਵੱਡਾ ਖਤਰਾ ਖੜਾ ਹੋ ਗਿਆ ਹੈ। ਦੇਸ਼ ਦੀ ਸਾਂਝੀ ਵਿਰਾਸਤ ਖਤਰੇ ਵਿੱਚ ਹੈ। ਇਸ ਲਈ ਲਾਜ਼ਮੀ ਹੈ ਕਿ ਅਸੀਂ ਲੋਕਤੰਤਰ ਵਿਰੋਧੀ, ਸੰਵਿਧਾਨ ਵਿਰੋਧੀ ਤੇ ਔਰਤ ਵਿਰੋਧੀ ਤਾਕਤਾਂ ਖਿਲਾਫ਼ ਇਕਜੁੱਟ ਹੋਈਏ । ਦੇਸ਼ ਦੀ ਅੱਧੀ ਆਬਾਦੀ ਔਰਤਾਂ ਦੀ ਹੈ। ਉਹਨਾਂ ਨੂੰ ਅਜਿਹੀ ਸਰਕਾਰ ਚੁਣਨ ਦਾ ਹੱਕ ਹੈ, ਜੋ ਸੰਵਿਧਾਨ ਵਿੱਚ ਯਕੀਨ ਰੱਖਦੀ ਹੋਵੇ ਤੇ ਲੋਕਤੰਤਰ ਦੇ ਮੁੱਲਾਂ ਲਈ ਵਚਨਬੱਧ ਹੋਵੇ। ਜੋ ਔਰਤਾਂ ਦੇ ਹੱਕਾਂ ਦੀ ਰਾਖੀ ਕਰੇ ਤੇ ਉਹਨਾਂ ਨੂੰ ਬਰਾਬਰ ਮੌਕੇ ਤੇ ਹੱਕ ਦਿੰਦੀ ਹੋਵੇ। ਜੋ ਮਹਿਲਾਵਾਂ ਖਿਲਾਫ਼ ਹੋਣ ਵਾਲੇ ਹਰ ਤਰ੍ਹਾਂ ਦੇ ਜੁਰਮ ਖਿਲਾਫ਼ ਖੜੇ। ਜੋ ਬਲਾਤਕਾਰੀਆਂ ਨੂੰ ਪਨਾਹ ਨਾ ਦੇਵੇ। ਸਾਡੀ ਇਹ ਮੁਹਿੰਮ ਇਹਨਾਂ ਮੁੱਲਾਂ ਦੀ ਰਾਖੀ ਕਰਨ ਦਾ ਹੋਕਾ ਦੇਣ ਲਈ ਹੈ। ਸਾਡੇ ਦੇਸ਼ ਦੀ ਮਹਾਨ ਪਰੰਪਰਾ ਤੇ ਹੋ ਰਹੇ ਹਮਲਿਆਂ ਖਿਲਾਫ ਲੜਨ ਲਈ ਇਸ ਮੁਹਿੰਮ ਨਾਲ ਜੁੜਨ ਲਈ ਅਸੀਂ ਦੇਸ਼ ਦੇ ਹਰੇਕ ਜ਼ਿਲ੍ਹੇ ਦੀਆਂ ਪ੍ਰਮੁੱਖ ਮਹਿਲਾ ਕਾਰਕੁਨਾਂ, ਪ੍ਰਤੀਨਿਧੀਆਂ, ਬੁੱਧੀਜੀਵੀਆਂ, ਕਲਾਕਾਰਾਂ, ਸਿਆਸਤਦਾਨਾਂ ਨੂੰ ਕਿਤੂਰ ਵਿਚ ਇਕੱਠੇ ਹੋਣ ਦਾ ਸੱਦਾ ਦਿੰਦੇ ਹਾਂ। ਇਸ ਮੌਕੇ -ਕਿਤੂਰ ਘੋਸ਼ਣਾ ਪੱਤਰ- ਜਾਰੀ ਕੀਤਾ ਜਾਵੇਗਾ ਜਿਸ ਵਿੱਚ ਔਰਤਾਂ ਨਾਲ ਸੰਬੰਧਿਤ ਅਤੇ ਦੇਸ਼ ਦੇ ਸਾਰੇ ਮਹੱਤਵਪੂਰਨ ਮੁੱਦੇ ਸ਼ਾਮਲ ਕੀਤੇ ਜਾਣਗੇ। ਐਲਾਨਨਾਮੇ ਦਾ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਵੇਗਾ। ਇਸ ਮੁਹਿੰਮ ਦੇ ਮੁੱਖ ਤਿੰਨ ਪੱਖ ਹਨ:1. ਕਿਤੂਰ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ। 2. ਸਾਰੇ ਰਾਜਾਂ ਵਿੱਚ ਜ਼ਿਲ੍ਹਾ ਪੱਧਰ ਉੱਤੇ ਘੋਸ਼ਣਾ ਪੱਤਰ ਜਾਰੀ ਕਰਨਾ ਅਤੇ ਜਿਲ੍ਹਾਪੱਧਰ ਤੇ ਜਿੰਨਾ ਸੰਭਵ ਹੋ ਸਕੇ ਘੋਸ਼ਣਾਪੱਤਰ ਦੀ ਵੰਡ ਕਰਨੀ। ਹੁਣ ਤੱਕ ਪੰਜਾਹ ਤੋਂ ਵੱਧ ਪ੍ਰਾਂਤਕ ਅਤੇ ਰਾਸ਼ਟਰੀ ਸੰਗਠਨਾਂ ਨੇ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਸਹਿਮਤੀ ਦਿੱਤੀ ਹੈ ।ਇਹਨਾਂ ਵਿੱਚੋ ਪ੍ਰਮੁੱਖ ਜਥੇਬੰਦੀਆਂ ਭਾਰਤੀਆ ਮਹਿਲਾ ਫੈਡਰੇਸ਼ਨ ,ਅਨਹਦ, ਐਡਵਾ,ਏਪਵਾ,ਔਰਤ ਮੁਕਤੀ ਮੋਰਚਾ ਪੰਜਾਬ, ਪੰਜਾਬ ਇਸਤਰੀ ਸਭਾ, ਘਰੇਲੂ ਕਾਮਗਾਰ ਅਧਿਕਾਰ ਸੰਘ, ਜਾਗ੍ਰਿਤਾ ਮਹਿਲਾ ਔਕੂਟਾ, ਓਬੀਆਰ ਇੰਡੀਆ, ਕਰਨਾਟਕ ਮਿਸਲਾਤੀ ਸਮਰਕਸ਼ਣਾ ਔਕੂਟਾ ਆਰੀ, ਬਿਲਕਿਸ ਦੇ ਨਾਲ ਕਰਨਾਟਕ, ਮਨਾਵਾ ਬੰਧੁਤਵ ਵੇਦਿਕ- ਕਰਨਾਟਕ, ਨਵੇਦੂ ਨਿਲਾਦਿਹਰੇ ,ਓਬੀਆਰ ਇੰਡੀਆ ਐਸ ਪੀ ਐਸ,ਸਮਾਜ ਪਰਿਵਰਤਨ ਸਮੁਦਾਏ, ਗੜਵਾਲ, ਇਸਤ੍ਰੀ ਜਾਗ੍ਰਿਤੀ ਸਮਿਤੀ, ਵਿਮੋਚਨ, ਆਦਿ ਹਨ । ਦੇਸ਼ ਭਰ ਵਿੱਚੋਂ ਔਰਤਾਂ ਕਿਤੂਰ, ਕਰਨਾਟਕ ਵਿਖੇ 21 ਫਰਵਰੀ 2024 ਨੂੰ ਦੇਸ਼ ਵਿਆਪੀ ਮੁਹਿੰਮ ਦਾ ਆਗਾਜ ਕਰਨ ਲਈ ਇਕੱਠੀਆਂ ਹੋਣਗੀਆਂ। ਔਰਤਾਂ ਦੀ ਰਾਸ਼ਟਰੀ ਆਯੋਜਨ ਕਮੇਟੀ ਦੀ ਤਰਫੋਂ ਭਾਰਤੀਆ ਮਹਿਲਾ ਫੈਡਰੇਸ਼ਨ ਦੀ ਕੌਮੀ ਸਕਤਰ ਡਾ ਕੰਵਲਜੀਤ ਕੌਰ ਢਿੱਲੋਂ, ਏਪਵਾ ਪੰਜਾਬ ਦੀ ਪ੍ਰਧਾਨ ਜਸਬੀਰ ਕੌਰ ਨੱਤ,ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਰਾਜਿਦਰ ਕੌਰ, ਔਰਤ ਮੁਕਤੀ ਮੋਰਚਾ ਪੰਜਾਬ ਦੀ ਪ੍ਰਧਾਨ ਸੁਰਿੰਦਰ ਗਿੱਲ ਜੈਪਾਲ ਨੇ ਸਾਝੇ ਤੌਰ ਤੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦੇ ਹੋਏ ਦਸਿਆ ਕਿ ਰਾਣੀ ਚੇਨੰਮਾ ਦੇ ਵਿਦਰੋਹ ਦੇ 200 ਸਾਲ ਪੂਰੇ ਹੋਣ ਦੀ ਯਾਦ ਵਿੱਚ ਦੇਸ਼ ਭਰ ਦੇ ਮਹਿਲਾ ਸੰਗਠਨਾਂ ਵੱਲੋਂ ਔਰਤ ਵਿਰੋਧੀ, ਸੰਵਿਧਾਨ ਵਿਰੋਧੀ ਅਤੇ ਫਾਸ਼ੀਵਾਦੀ ਤਾਕਤਾਂ ਦੇ ਖਿਲਾਫ ਜਨ ਅੰਦੋਲਨ ਦੀ ਸ਼ੁਰੂਆਤ ਹੋਵੇਗੀ। ਅਸੀਂ ਜਾਣਦੇ ਹਾਂ ਕਿ ਇਤਿਹਾਸ ਵਿੱਚ ਔਰਤਾਂ ਦੇ ਵਿਦਰੋਹ ਦੀ ਪਰੰਪਰਾ ਕਿੰਨੀ ਪੁਰਾਣੀ ਹੈ। ਅਸੀਂ ਝਾਂਸੀ ਦੀ ਰਾਣੀ ਦੇ ਵਿਦਰੋਹ ਨੂੰ ਤਾਂ ਜਾਣਦੇ ਹਾਂ, ਪਰ ਰਾਣੀ ਚਿੰਨੇਮਾ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ। ਅੱਜ ਤੋਂ 200 ਸਾਲ ਪਹਿਲਾਂ ਰਾਣੀ ਚਿੰਨੇਮਾ ਨੇ ਅੰਗਰੇਜ਼ਾਂ ਨਾਲ ਲੋਹਾ ਲਿਆ ਤੇ ਉਹਨਾਂ ਅੱਗੇ ਹਥਿਆਰ ਨਹੀਂ ਸੁੱਟੇ, 21 ਫਰਵਰੀ 2024 ਨੂੰ ਰਾਣੀ ਚੇਨੰਮਾ ਦੇ ਵਿਦਰੋਹ ਦੇ 200 ਸਾਲ ਪੂਰੇ ਹੋ ਰਹੇ ਹਨ। ਦੇਸ਼ ਭਰ ਦੀਆਂ ਵੱਖ-ਵੱਖ ਮਹਿਲਾ ਜਥੇਬੰਦੀਆਂ ਨੇ ਇਹ ਫ਼ੈਸਲਾ ਕੀਤਾ ਹੈ ਕਿ ਰਾਣੀ ਚਿੰਨੇਮਾ ਦੀ ਯਾਦ ਵਿੱਚ 21 ਫਰਵਰੀ 2024 ਨੂੰ ਕਿਤੂਰ ਵਿੱਚ ਇੱਕ ਪੂਰੇ ਦਿਨ ਦਾ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਲ ਹੋਣਗੀਆਂ। ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਖਿਲਾਫ਼ ਵਿਦਰੋਹ ਦੀ ਅਗਵਾਈ ਕਰਨ ਵਾਲੀ ਪਹਿਲੀ ਔਰਤ ਰਾਣੀ ਚਿੰਨੇਮਾ ਸੀ। ਰਾਣੀ ਚਿਨੰਮਾ ਦਾ ਜਨਮ 23 ਅਕਤੂਬਰ 1778 ਵਿੱਚ ਕਰਨਾਟਕ ਦੇ ਬਿਗਾਲਵੀ ਜਿਲੇ ਦੇ ਨਿਕੇ ਜਿਹੇ ਪਿੰਡ ਕਾਕਤੀ ਵਿੱਚ ਹੋਇਆ ਸੀ। ਰਾਣੀ ਚਿੰਨੇਮਾ ਅੰਗਰੇਜ਼ਾਂ ਖਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਕੁਝ ਗਿਣਵੇਂ ਸ਼ਾਸਕਾਂ ਵਿੱਚੋਂ ਇੱਕ ਸੀ। ਉਹਨਾਂ ਈਸਟ ਇੰਡੀਆ ਕੰਪਨੀ ਖਿਲਾਫ਼ ਜੰਗ ਦੀ ਅਗਵਾਈ ਕੀਤੀ ਸੀ। ਅੰਗਰੇਜ਼ਾਂ ਖਿਲਾਫ਼ ਲੜਾਈ ਦੀ ਅਗਵਾਈ ਕਰਦਿਆਂ ਉਹਨਾਂ ਆਪਣੀ ਪਰਜਾ ਨੂੰ ਕਿਹਾ ਸੀ, -ਜਦੋਂ ਤੱਕ ਮੇਰੀਆਂ ਨਸਾਂ ਵਿੱਚ ਖੂਨ ਦੀ ਇੱਕ ਵੀ ਬੂੰਦ ਬਾਕੀ ਹੈ, ਉਦੋਂ ਤੱਕ ਕਿਤੂਰ ਕੋਈ ਨਹੀਂ ਖੋਹ ਸਕਦਾ ਅਤੇ ਅੰਗਰੇਜ਼ਾਂ ਨੂੰ ਕਿਹਾ ਸੀ, -ਮੈਂ ਕਿਤੂਰ ਨਹੀਂ ਦਿਆਂਗੀ।- ਰਾਣੀ ਚਿੰਨੇਮਾ ਦੇ ਇਸ ਵਿਦਰੋਹ ਦੀ ਪਰੰਪਰਾ ਨੂੰ ਅਗਾਂਹ ਤੋਰਦਿਆਂ ਦੇਸ ਭਰ ਦੀਆਂ ਮਹਿਲਾ ਜਥੇਬੰਦੀਆਂ ਨੇ ਫ਼ੈਸਲਾ ਲਿਆ ਕਿ ਇਸ ਦਿਨ ਨੂੰ ਆਜ਼ਾਦੀ, ਸੰਵਿਧਾਨਕ ਮੁੱਲਾਂ ਦੀ ਰੱਖਿਆ, ਧਰਮ ਨਿਰਪੇਖਤਾ ਅਤੇ ਔਰਤਾਂ ਦੇ ਹੱਕਾਂ ਦੀ ਲੜਾਈ ਦੇ ਦਿਵਸ ਵਜੋਂ ਮਨਾਇਆ ਜਾਵੇ। ਇਜ ਮੁਹਿੰਮ ਦੀ ਸ਼ੁਰੂਆਤ ਭਾਰਤੀਆ ਮਹਿਲਾ ਫੈਡਰੇਸ਼ਨ ਅਤੇ ਅਨਹਦ ਦੇ ਸੱਦੇ ਤੇ ਕੀਤੀ ਗਈ। ਇਸ ਮੁਹਿੰਮ ਨਾਲ ਵੱਡੀ ਗਿਣਤੀ ਵਿੱਚ ਦੇਸ਼ ਭਰ ਦੀਆਂ ਮਹਿਲਾ ਜਥੇਬੰਦੀਆਂ ਅਤੇ ਸਮਾਜਿਕ ਸੰਸਥਾਵਾਂ ਜੁੜ ਗਈਆਂ ਹਨ। ਅੱਜ ਸਾਡੇ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਉਤੇ ਸਭ ਤੋਂ ਵੱਡਾ ਖਤਰਾ ਖੜਾ ਹੋ ਗਿਆ ਹੈ। ਦੇਸ਼ ਦੀ ਸਾਂਝੀ ਵਿਰਾਸਤ ਖਤਰੇ ਵਿੱਚ ਹੈ। ਇਸ ਲਈ ਲਾਜ਼ਮੀ ਹੈ ਕਿ ਅਸੀਂ ਲੋਕਤੰਤਰ ਵਿਰੋਧੀ, ਸੰਵਿਧਾਨ ਵਿਰੋਧੀ ਤੇ ਔਰਤ ਵਿਰੋਧੀ ਤਾਕਤਾਂ ਖਿਲਾਫ਼ ਇਕਜੁੱਟ ਹੋਈਏ । ਦੇਸ਼ ਦੀ ਅੱਧੀ ਆਬਾਦੀ ਔਰਤਾਂ ਦੀ ਹੈ। ਉਹਨਾਂ ਨੂੰ ਅਜਿਹੀ ਸਰਕਾਰ ਚੁਣਨ ਦਾ ਹੱਕ ਹੈ, ਜੋ ਸੰਵਿਧਾਨ ਵਿੱਚ ਯਕੀਨ ਰੱਖਦੀ ਹੋਵੇ ਤੇ ਲੋਕਤੰਤਰ ਦੇ ਮੁੱਲਾਂ ਲਈ ਵਚਨਬੱਧ ਹੋਵੇ। ਜੋ ਔਰਤਾਂ ਦੇ ਹੱਕਾਂ ਦੀ ਰਾਖੀ ਕਰੇ ਤੇ ਉਹਨਾਂ ਨੂੰ ਬਰਾਬਰ ਮੌਕੇ ਤੇ ਹੱਕ ਦਿੰਦੀ ਹੋਵੇ। ਜੋ ਮਹਿਲਾਵਾਂ ਖਿਲਾਫ਼ ਹੋਣ ਵਾਲੇ ਹਰ ਤਰ੍ਹਾਂ ਦੇ ਜੁਰਮ ਖਿਲਾਫ਼ ਖੜੇ। ਜੋ ਬਲਾਤਕਾਰੀਆਂ ਨੂੰ ਪਨਾਹ ਨਾ ਦੇਵੇ। ਸਾਡੀ ਇਹ ਮੁਹਿੰਮ ਇਹਨਾਂ ਮੁੱਲਾਂ ਦੀ ਰਾਖੀ ਕਰਨ ਦਾ ਹੋਕਾ ਦੇਣ ਲਈ ਹੈ। ਸਾਡੇ ਦੇਸ਼ ਦੀ ਮਹਾਨ ਪਰੰਪਰਾ ਤੇ ਹੋ ਰਹੇ ਹਮਲਿਆਂ ਖਿਲਾਫ ਲੜਨ ਲਈ ਇਸ ਮੁਹਿੰਮ ਨਾਲ ਜੁੜਨ ਲਈ ਅਸੀਂ ਦੇਸ਼ ਦੇ ਹਰੇਕ ਜ਼ਿਲ੍ਹੇ ਦੀਆਂ ਪ੍ਰਮੁੱਖ ਮਹਿਲਾ ਕਾਰਕੁਨਾਂ, ਪ੍ਰਤੀਨਿਧੀਆਂ, ਬੁੱਧੀਜੀਵੀਆਂ, ਕਲਾਕਾਰਾਂ, ਸਿਆਸਤਦਾਨਾਂ ਨੂੰ ਕਿਤੂਰ ਵਿਚ ਇਕੱਠੇ ਹੋਣ ਦਾ ਸੱਦਾ ਦਿੰਦੇ ਹਾਂ। ਇਸ ਮੌਕੇ -ਕਿਤੂਰ ਘੋਸ਼ਣਾ ਪੱਤਰ- ਜਾਰੀ ਕੀਤਾ ਜਾਵੇਗਾ ਜਿਸ ਵਿੱਚ ਔਰਤਾਂ ਨਾਲ ਸੰਬੰਧਿਤ ਅਤੇ ਦੇਸ਼ ਦੇ ਸਾਰੇ ਮਹੱਤਵਪੂਰਨ ਮੁੱਦੇ ਸ਼ਾਮਲ ਕੀਤੇ ਜਾਣਗੇ। ਐਲਾਨਨਾਮੇ (ਘੋਸ਼ਣਾਪੱਤਰ) ਦਾ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾਵੇਗਾ। ਇਸ ਮੁਹਿੰਮ ਦੇ ਮੁੱਖ ਤਿੰਨ ਪੱਖ ਹਨ:- ਕਿਤੂਰਪ੍ਰੋਗਰਾਮ ਵਿੱਚ ਸ਼ਾਮਲ ਹੋਣਾ। ਸਾਰੇਰਾਜਾਂ ਵਿੱਚ ਜ਼ਿਲ੍ਹਾ ਪੱਧਰ ਉੱਤੇ ਘੋਸ਼ਣਾ ਪੱਤਰ ਜਾਰੀ ਕਰਨਾ। ਜਿਲ੍ਹਾਪੱਧਰ ਤੇ ਜਿੰਨਾ ਸੰਭਵ ਹੋ ਸਕੇ ਘੋਸ਼ਣਾਪੱਤਰ ਦੀ ਵੰਡ ਕਰਨੀ। ਹੁਣ ਤੱਕ ਪੰਜਾਹ ਤੋਂ ਵੱਧ ਪ੍ਰਾਂਤਕ ਅਤੇ ਰਾਸ਼ਟਰੀ ਸੰਗਠਨਾ ਨੇ ਇਸ ਮੁਹਿੰਮ ਵਿੱਚ ਸ਼ਾਮਲ ਹੋਣ ਦੀ ਸਹਿਮਤੀ ਦਿੱਤੀ ਹੈ ।ਇਹਨਾਂ ਵਿੱਚੋ ਪ੍ਰਮੁੱਖ ਜਥੇਬੰਦੀਆਂ ਭਾਰਤੀਆ ਮਹਿਲਾ ਫੈਡਰੇਸ਼ਨ ,ਅਨਹਦ, ਐਡਵਾ,ਏਪਵਾ,ਔਰਤ ਮੁਕਤੀ ਮੋਰਚਾ ਪੰਜਾਬ, ਪੰਜਾਬ ਇਸਤਰੀ ਸਭਾ, ਘਰੇਲੂ ਕਾਮਗਾਰ ਅਧਿਕਾਰ ਸੰਘ, ਜਾਗ੍ਰਿਤਾ ਮਹਿਲਾ ਔਕੂਟਾ, ਓਬੀਆਰ ਇੰਡੀਆ, ਕਰਨਾਟਕ ਮਿਸਲਾਤੀ ਸਮਰਕਸ਼ਣਾ ਔਕੂਟਾ ਆਰੀ, ਬਿਲਕਿਸ ਦੇ ਨਾਲ ਕਰਨਾਟਕ, ਮਨਾਵਾ ਬੰਧੁਤਵ ਵੇਦਿਕ- ਕਰਨਾਟਕ, ਨਵੇਦੂ ਨਿਲਾਦਿਹਰੇ ,ਓਬੀਆਰ ਇੰਡੀਆ ਐਸ ਪੀ ਐਸ,ਸਮਾਜ ਪਰਿਵਰਤਨ ਸਮੁਦਾਏ, ਗੜਵਾਲ) ਸਤ੍ਰੀ ਜਾਗ੍ਰਿਤੀ ਸਮਿਤੀ, ਵਿਮੋਚਨ, ਆਦਿ ਹਨ ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)