ਲਹਿਰਾਗਾਗਾ,18 ਜੁਲਾਈ (ਜਗਸੀਰ ਸਿੰਘ) - ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਹਲਕਾ ਲਹਿਰਾਗਾਗਾ ਦੇ ਪਿੰਡਾਂ ਵਿੱਚ ਹੜ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹ ਕਿ ਘੱਗਰ ਵਿਚ ਆਏ ਹੜ੍ਹ ਦੇ ਐਨੇ ਦਿਨ ਬੀਤ ਜਾਣ ਉਪਰੰਤ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਵੱਲ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਧਿਆਨ ਨਹੀਂ ਦੇ ਰਿਹਾ ਜਿਸ ਕਾਰਨ ਲੋਕ ਕਾਫੀ ਪ੍ਰੇਸ਼ਾਨ ਹਨ ਅਤੇ ਇਲਾਕੇ ਵਿਚ ਗੰਭੀਰ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਘੱਗਰ ਪਾਰ ਦੇ ਪਿੰਡਾਂ ਵਿੱਚ ਅਜੇ ਤਕ ਸਿਹਤ ਵਿਭਾਗ ਦਾ ਨਾ ਹੀ ਕੋਈ ਅਧਿਕਾਰੀ ਪਹੁੰਚਿਆ ਹੈ ਤੇ ਨਾ ਹੀ ਦਵਾਈਆਂ ਵਗੈਰਾ ਪੁੱਜੀਆਂ ਹਨ। ਜ਼ਿਆਦਾਤਰ ਪਿੰਡਾਂ ਦੇ 90 ਫੀਸਦੀ ਲੋਕ ਗਰੀਬ ਹਨ ਪਰ ਅਜੇ ਤਕ ਸਰਕਾਰੀ ਡਾਕਟਰ ਬਿਮਾਰੀਆਂ ਤੋਂ ਪਰੇਸ਼ਾਨ ਲੋਕਾਂ ਨੂੰ ਮੁੱਢਲੀਆਂ ਦਵਾਈਆਂ ਵੀ ਨਹੀ ਦੇ ਸਕੇ।ਪੰਜਾਬ ਸਰਕਾਰ ਇਸ਼ਤਿਹਾਰਬਾਜ਼ੀ ਅਤੇ ਬਿਨ੍ਹਾਂ ਵਜ੍ਹਾਂ ਬਿਆਨਬਾਜ਼ੀ ਤੋਂ ਪਾਸੇ ਹੋ ਕੇ ਲੋਕਾਂ ਦੇ ਭਲੇ ਵੱਲ ਧਿਆਨ ਦੇਵੇ। ਉਨ੍ਹਾਂ ਕਿਹਾ ਕਿ ਬਨਾਰਸੀ ਨੇੜੇ ਘੱਗਰ ਦੇ ਟੁੱਟੇ ਬੰਨ੍ਹਾਂ ਨੂੰ ਪੂਰਨ ਲਈ ਸਰਕਾਰ ਦਾ ਇੱਕ ਬੰਦਾ ਵੀ ਨਹੀ ਪੱਜਾ,ਤਿੰਨ ਬੰਨ੍ਹਾਂ ਵਿੱਚੋ ਇੱਕ ਬੰਨ੍ਹ ਨੂੰ ਲੋਕ ਖ਼ੁਦ ਪੂਰ ਰਹੇ ਹਨ ਤੇ ਇੱਕ ਥਾਂ ਸਫਲ ਵੀ ਹੋਏ ਹਨ ਪਰ ਸਿਤਮ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਬੰਨ੍ਹ ਪੂਰਨ ਦੀ ਜਿੰਮੇਵਾਰੀ ਤਾਂ ਕੀ ਪੂਰੀ ਕਰਨੀ ਸੀ,ਉਥੇ ਜਦੋਜਹਿਦ ਕਰ ਰਹੇ ਲੋਕਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਵੀ ਕੋਈ ਨਹੀ ਪੁੱਜਿਆ।ਪੰਜਾਬ ਸਰਕਾਰ ਨੇ ਸਾਰਾ ਕੁਝ ਕੁਦਰਤ ਦੇ ਰਹਿਮ ਤੇ ਛੱਡ ਦਿੱਤਾ ਲਗਦਾ ਹੈ । ਉਨ੍ਹਾਂ ਅੱਜ ਖਨੌਰੀ,ਬਨਾਰਸੀ,ਬੋਪੁਰ,ਅਨਦਾਨਾ,ਚਾਦੂ,ਸ਼ਾਹਪੂਰ ਥੇੜੀ,ਮੰਡਵੀ,ਮਕਰੋੜ ਸਾਹਿਬ,ਫੂਲਦ,ਗਨੌਟਾ,ਰਾਮਪੁਰਾ,ਕੁਦਨੀ ਤੇ ਹਾਂਡਾ ਪਿੰਡਾਂ ਅੰਦਰ ਜਾਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆ ਤੇ ਸਾਰੀਆਂ ਮੁਸ਼ਕਿਲਾਂ ਬਾਰੇ ਪ੍ਰਸ਼ਾਸ਼ਨ ਨੂੰ ਸੂਚਿਤ ਕੀਤਾ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਉੱਪਰ ਸਮੱਸਿਆਵਾਂ ਤੇ ਗੌਰ ਕਰਨ ਤੇ ਹੜ੍ਹ ਦੇ ਪਾਣੀ ਨੂੰ ਹੋਰ ਤਬਾਹੀ ਤੋਂ ਰੋਕਣ ਲਈ ਜ਼ੋਰ ਪਾਇਆ।ਪੰਜਾਬ ਸਰਕਾਰ ਹੜ੍ਹਾਂ ਨਾਲ ਸਬੰਧਤ ਸਮੱਸਿਆਵਾਂ ਹੱਲ ਕਰਨ ਤੇ ਹੜ੍ਹ ਪੀੜ੍ਹਤਾਂ ਨੂੰ ਤੁਰੰਤ ਰਾਹਤ ਜਾਂ ਸਹਾਇਤਾ ਦੇਣ ਵਿਚ ਬਿਲਕੁਲ ਫੇਲ੍ਹ ਸਾਬਤ ਹੋਈ ਹੈ। ਇਸ ਮੌਕੇ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਗੁਰਦੀਪ ਸਿੰਘ ਮਕਰੋੜ ਸਾਹਿਬ, ਪਾਲ ਸਿੰਘ ਗਹਿਲਾ, ਮਹੀਪਾਲ ਭੂਲਣ ਸਾਬਕਾ ਚੇਅਰਮੈਨ,ਨਵੀਨ ਸ਼ਰਮਾ ਬਨਾਰਸੀ, ਗੁਰਦੀਪ ਕੋਟੜਾ, ਗੁਰਸੰਤ ਸਿੰਘ ਚੇਅਰਮੈਨ, ਰਾਕੇਸ਼ ਗਿੱਲ ਬਨਾਰਸੀ,ਛੱਜੂ ਸਿੰਘ,ਰਾਮਨਿਵਾਸ ਗਰਗ, ਬਲਰਾਜ ਸ਼ਰਮਾ, ਵਿਸਾਖੀ ਮਕਰੋੜ,ਇੰਦਰ ਅਨਦਾਨਾ, ਰਣਧੀਰ ਸੈਣੀ, ਨਫ਼ੇ ਸਿੰਘ, ਸਤਪਾਲ ਸਿੰਘ,ਪ੍ਰਕਾਸ ਸ਼ਰਮਾ, ਅਸ਼ੋਕ ਬੋਪੁਰ,ਜਗਦੀਪ ਥੇੜੀ ,ਸਤਨਾਮ ਥੇੜੀ,ਗੁਰਨਾਮ ਮਨੇਸ ਮੰਡਵੀ, ਰਾਮਪਾਲ ਸਿੰਘ ਸੁਰਜਣਭੈਣੀ, ਸੁਖਵਿੰਦਰ ਸਿੰਘ ਚਾਂਦੂ ,ਨੇਤਰ ਸਰਪੰਚ ਤੋਂ ਇਲਾਵਾਂ ਹੋਰ ਆਗੂ ਤੇ ਵਰਕਰ ਮੌਜੂਦ ਸਨ।
Parminder-Singh-Dhindsa-Sad-United-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)