ਟਰੈਵਲ ਏਜੰਟ ਨੂੰ ਧਮਕਾ ਮੰਗੀ ਸੀ ਫਿਰੋਤੀ-ਪੁਲਿਸ ਨੇ ਬੀਤੀ ਰਾਤ ਧਾਂਦਰਾ ਰੋਡ ਤੇ ਤਿੰਨ ਬਦਮਾਸ਼ਾ ਦਾ ਕੀਤਾ ਐਨਕਾਊਂਟਰ
Mar21,2025
| Surinder Arora Soni | Ludhiana
ਲੁਧਿਆਣਾ ਪੁਲਿਸ ਨੇ ਬੀਤੀ ਰਾਤ ਧਾਂਦਰਾ ਰੋਡ ਤੇ ਤਿੰਨ ਨੌਜਵਾਨਾਂ ਦਾ ਕੀਤਾ ਐਨਕਾਊਂਟਰ, ਇੱਕ ਦੀ ਲੱਤ ਅਤੇ ਇੱਕ ਦੀ ਬਾਂਹ ਤੇ ਲੱਗੀ ਗੋਲੀ, ਟਰੈਵਲ ਏਜੰਟ ਨੂੰ ਧਮਕਾ ਮੰਗੀ ਗਈ ਸੀ ਫਿਰੋਤੀ, ਪੁਲਿਸ ਨੇ ਲਗਾਇਆ ਸੀ ਟਰੈਪ, ਬਿਨਾਂ ਨੰਬਰੀ ਸਵਿਫਟ ਕਾਰ ਦੇ ਵਿੱਚ ਜਾ ਰਹੇ ਸੀ ਦੋਵੇਂ ਬਦਮਾਸ਼, ਜਵਾਬੀ ਫਾਇਰਿੰਗ ਚ ਚੱਲੀਆਂ ਗੋਲੀਆਂ, ਏਡੀਸੀਪੀ ਕਰਾਈਮ ਨੇ ਦਿੱਤੀ ਜਾਣਕਾਰੀ
ਲੁਧਿਆਣਾ ਪੁਲਿਸ ਵੱਲੋਂ ਮਾੜੇ ਅਨਸਰਾਂ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਸ ਲੜੀ ਤਹਿਤ ਥਾਣਾ ਸਦਰ ਦੇ ਏਰੀਏ ਵਿੱਚ ਧਾਂਦਰਾ ਰੋਡ ਤੇ ਪੁਲਿਸ ਨੇ ਐਨਕਾਉਂਟਰ ਬਦਮਾਸ਼ਾ ਵੱਲੋ ਡਿਵੀਜ਼ਨ ਨੰਬਰ ਛੇ ਦੇ ਇਲਾਕੇ ਵਿੱਚੋਂ ਕੁਝ ਦਿਨ ਪਹਿਲਾਂ ਇਮੀਗਰੇਸ਼ਨ ਦਾ ਕੰਮ ਕਰਨ ਵਾਲੇ ਤੋਂ ਫਰੌਤੀ ਮੰਗਣ ਅਤੇ ਉਸ ਧਮਕਾਇਆ ਗਿਆ ਸੀ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ। ਇਨਾ ਬਦਮਾਸ਼ਾਂ ਨੂੰ ਫੜਨ ਵਿੱਚ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਦੇਰ ਰਾਤ ਸੀਆਈਏ ਦੀਆਂ ਟੀਮਾਂ ਵੱਲੋਂ ਉਸ ਸਮੇਂ ਬਦਮਾਸ਼ਾ ਦਾ ਇਨਕਾਊਂਟਰ ਕੀਤਾ ਗਿਆ ਜਦ ਪੁਲਿਸ ਵੱਲੋਂ ਮਾੜੇ ਅਨਸਰਾਂ ਤੇ ਕਾਰਵਾਈ ਕਰਨ ਲਈ ਨਾਕਾਬੰਦੀ ਕੀਤੀ ਹੋਈ ਸੀ। ਜਿਸ ਦੌਰਾਨ ਪੁਲਿਸ ਪਾਰਟੀ ਨੇ ਬਿਨਾਂ ਨੰਬਰ ਤੋਂ ਸਵਿਫਟ ਕਾਰ ਰੋਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰਾਂ ਨੇ ਕਾਰ ਰੋਕਣ ਦੀ ਵਜਾਏ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਪੁਲਿਸ ਵੱਲੋਂ ਵੀ ਆਪਣੇ ਬਚਾਅ ਵਿੱਚ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਦੋ ਦੀਆਂ ਲੱਤਾਂ ਵਿੱਚ ਅਤੇ ਇੱਕ ਦੀ ਬਾਂਹ ਦੇ ਵਿੱਚ ਗੋਲੀ ਲੱਗੀ ਜਿਨਾਂ ਨੂੰ ਤੁਰੰਤ ਇਲਾਜ ਲਈ ਸਿਵਿਲ ਹਸਪਤਾਲ ਪਹੁੰਚਾਇਆ ਗਿਆ ਅਤੇ ਮੌਕੇ ਤੇ ਐਫਐਸਐਲ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਜਿਸ ਸਬੰਧੀ ਏਡੀਸੀਪੀ ਕਰਾਈਮ ਨੇ ਜਾਣਕਾਰੀ ਦਿੱਤੀ ਇਹਨਾਂ ਬਦਮਾਸ਼ਾ ਉੱਪਰ ਪਹਿਲਾਂ ਵੀ ਵੱਖ ਵੱਖ ਅਪਰਾਧਿਕ ਮਾਮਲੇ ਥਾਣਿਆਂ ਦੇ ਵਿੱਚ ਦਰਜ ਹਨ ਹੁਣ ਵੀ ਪੁਲਿਸ ਵੱਲੋਂ ਇਹਨਾਂ ਉੱਪਰ ਮਾਮਲਾ ਦਰਜ ਕੀਤਾ ਜਾ ਰਿਹਾ
Powered by Froala Editor
Crime-news-ludhiana-punjab-police