ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਐਮ1 ਸ਼੍ਰੇਣੀ (ਐਮ1 ਸ਼੍ਰੇਣੀ ਦਾ ਅਰਥ ਹੈ ਯਾਤਰੀਆਂ ਨੂੰ ਲਿਜਾਣ ਲਈ ਵਰਤਿਆ ਜਾਣ ਵਾਲਾ ਮੋਟਰ ਵਾਹਨ, ਜਿਸ ਵਿੱਚ ਡਰਾਈਵਰ ਸੀਟ ਤੋਂ ਇਲਾਵਾ ਅੱਠ ਤੋਂ ਵੱਧ ਸੀਟਾਂ ਨਹੀਂ ਹਨ) ਲਈ ਸਟਾਰ ਰੇਟਿੰਗ ਦੇ ਸੰਧਰਭ ਵਿੱਚ ਦੁਰਘਟਨਾ ਸੁਰੱਖਿਆ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਲਈ
ਭਾਰਤ ਨਿਊ ਕਾਰ ਅਸੈਸਮੈਂਟ ਪ੍ਰੋਗਰਾਮ (ਬੀਐਨਸੀਏਪੀ) ਨੂੰ ਅਧਿਸੂਚਿਤ ਕੀਤਾ ਹੈ, ਜਿਸਦਾ ਕੁੱਲ ਵਾਹਨ ਭਾਰ (ਜੀ ਵੀ ਡਬਲਿਊ ) 3500 ਕਿਲੋਗ੍ਰਾਮ ਤੋਂ ਘੱਟ ਜਾਂ ਬਰਾਬਰ ਹੈ। ਇਹ ਇੱਕ ਸਵੈ-ਇੱਛਤ ਪ੍ਰੋਗਰਾਮ ਹੈ।
ਇਹ ਗੱਲ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਜੈਰਾਮ ਗਡਕਰੀ ਨੇ ਰਾਜ ਸਭਾ ਦੇ ਚੱਲ ਰਹੇ ਸੈਸ਼ਨ ਵਿੱਚ ਲੁਧਿਆਣਾ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ 'ਵਾਹਨ ਸੁਰੱਖਿਆ ਲਈ ਭਾਰਤ NCAP ਲਾਗੂ ਕਰਨ' ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਵਿੱਚ ਕਹੀ।
ਅੱਜ ਇੱਥੇ ਇੱਕ ਬਿਆਨ ਵਿੱਚ, ਅਰੋੜਾ ਨੇ ਕਿਹਾ ਕਿ ਮੰਤਰੀ ਨੇ ਆਪਣੇ ਜਵਾਬ ਵਿੱਚ ਅੱਗੇ ਦੱਸਿਆ ਕਿ ਬੀਐਨਸੀਏਪੀ ਰੇਟਿੰਗ ਖਪਤਕਾਰਾਂ ਨੂੰ ਵਾਹਨ ਦਾ ਮੁਲਾਂਕਣ ਬਾਲਗ ਯਾਤਰੀ ਸੁਰੱਖਿਆ (ਏ ਓ ਪੀ ), ਬਾਲ ਯਾਤਰੀ ਸੁਰੱਖਿਆ (ਸੀ ਓ ਪੀ) ਅਤੇ ਸੁਰੱਖਿਆ ਸਹਾਇਤਾ ਤਕਨਾਲੋਜੀ (ਐਸ ਏ ਟੀ) ਦੇ ਖੇਤਰਾਂ ਵਿੱਚ ਆਟੋਮੋਟਿਵ ਇੰਡਸਟਰੀ ਸਟੈਂਡਰਡ (ਏ ਆਈ ਐਸ ) -197 ਵਿੱਚ ਨਿਰਧਾਰਤ ਜ਼ਰੂਰਤਾਂ ਦੇ ਅਧਾਰ ਤੇ ਕਰਕੇ ਯਾਤਰੀਆਂ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਦੇ ਪੱਧਰ ਦਾ ਸੰਕੇਤ ਪ੍ਰਦਾਨ ਕਰੇਗੀ।
ਭਾਰਤ ਐਨ ਸੀ ਏ ਪੀ ਪ੍ਰੋਗਰਾਮ ਦੇ ਤਹਿਤ, 17 ਮਾਰਚ, 2025 ਤੱਕ, ਵੱਖ-ਵੱਖ ਵਾਹਨ ਮੂਲ ਉਪਕਰਣ ਨਿਰਮਾਤਾਵਾਂ (ਓ ਈ ਐਮ ) ਦੇ ਕੁੱਲ 14 ਵਾਹਨ ਮਾਡਲਾਂ ਨੂੰ ਸਟਾਰ ਸੁਰੱਖਿਆ ਰੇਟਿੰਗਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਸਟਾਰ ਰੇਟਿੰਗਾਂ ਦੇ ਵੇਰਵੇ ਦਿੰਦੇ ਹੋਏ, ਮੰਤਰੀ ਨੇ ਜਵਾਬ ਦਿੱਤਾ ਕਿ ਬਾਲਗ ਯਾਤਰੀ ਸੁਰੱਖਿਆ / ਬਾਲ ਯਾਤਰੀ ਸੁਰੱਖਿਆ ਲਈ 5 ਸਟਾਰ ਰੇਟਿੰਗ ਵਾਲੇ ਵਾਹਨ ਮਾਡਲਾਂ ਦੀ ਗਿਣਤੀ 13 ਹੈ। ਸਟਾਰ ਰੇਟਿੰਗਾਂ ਦੇ ਵੇਰਵੇ ਦਿੰਦੇ ਹੋਏ, ਮੰਤਰੀ ਨੇ ਕਿਹਾ ਕਿ ਬਾਲਗ ਯਾਤਰੀ ਸੁਰੱਖਿਆ / ਬਾਲ ਯਾਤਰੀ ਸੁਰੱਖਿਆ ਲਈ 5 ਸਟਾਰ ਰੇਟਿੰਗ ਵਾਲੇ ਵਾਹਨ ਮਾਡਲਾਂ ਦੀ ਗਿਣਤੀ 13 ਹੈ। ਏ ਓ ਪੀ /ਸੀ ਓ ਪੀ ਲਈ 4 ਸਟਾਰ ਰੇਟਿੰਗ ਵਾਲੇ ਵਾਹਨ ਮਾਡਲਾਂ ਦੀ ਗਿਣਤੀ 1 ਹੈ। ਵਾਹਨ ਮਾਡਲਾਂ ਨੂੰ ਦਿੱਤੀਆਂ ਗਈਆਂ ਸਟਾਰ ਸੁਰੱਖਿਆ ਰੇਟਿੰਗਾਂ ਦੇ ਵੇਰਵੇ ਭਾਰਤ ਐਨ ਸੀ ਏ ਪੀ ਦੀ ਅਧਿਕਾਰਤ ਵੈੱਬਸਾਈਟ 'ਤੇ ਪ੍ਰਕਾਸ਼ਿਤ ਕੀਤੇ ਗਏ ਹਨ।
ਅਰੋੜਾ ਨੇ ਪੁੱਛਿਆ ਸੀ ਕਿ ਕੀ ਸਰਕਾਰ 5-ਸਿਤਾਰਾ ਸੁਰੱਖਿਆ-ਦਰਜਾ ਪ੍ਰਾਪਤ ਵਾਹਨ ਖਰੀਦਣ ਵਾਲੇ ਖਪਤਕਾਰਾਂ ਲਈ ਟੈਕਸ ਪ੍ਰੋਤਸਾਹਨ 'ਤੇ ਵਿਚਾਰ ਕਰ ਰਹੀ ਹੈ, ਜੇਕਰ ਹਾਂ, ਤਾਂ ਵੇਰਵੇ ਕੀ ਹਨ? ਜਵਾਬ ਵਿੱਚ, ਮੰਤਰੀ ਨੇ ਜਵਾਬ ਦਿੱਤਾ ਕਿ ਅਜਿਹਾ ਕੋਈ ਪ੍ਰਸਤਾਵ ਵਿਚਾਰ ਅਧੀਨ ਨਹੀਂ ਹੈ।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)