ਹਰੀਕੇ ਤੋਂ ਨਿਕਾਸੀ 3 ਲੱਖ 30 ਹਜਾਰ ਕਿਊਸਿਕ ਹੋਈ
ਪਾਣੀ ਦੇ ਵਧਦੇ ਪੱਧਰ ਦੇ ਮਦੇਨਜਰ ਮਹਿਲਾਵਾ, ਬੱਚਿਆਂ, ਬਜ਼ੁਰਗਾਂ ਨੂੰ ਰਾਹਤ ਕੇਂਦਰ ਵਿਚ ਆਉਣ ਲਈ ਕਿਹਾ
ਪਿੰਡ ਮਹਾਤਮ ਨਗਰ, ਤੇਜਾ ਰੁਹੇਲਾ, ਚੱਕ ਰੁਹੇਲਾ ਆਦਿ ਪਿੰਡਾਂ ਦੇ ਲੋਕਾਂ ਕੋਲ ਕੀਤੀ ਪਹੁੰਚ
ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਜਿਲਾ ਪੁਲਿਸ ਮੁਖੀ ਸ. ਗੁਰਮੀਤ ਸਿੰਘ ਨੇ ਹੜ ਪ੍ਰਭਾਵਿਤ ਪਿੰਡਾਂ ਮਹਾਤਮ ਨਗਰ, ਚੱਕ ਰੋਹੇਲਾ, ਤੇਜਾ ਰੁਹੇਲਾ ਆਦਿ ਪਿੰਡਾਂ ਵਿੱਚ ਕਿਸ਼ਤੀ ਤੇ ਜਾ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਆਉਣ ਦੀ ਅਪੀਲ ਕੀਤੀ | ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਅਪੀਲ ਕਰਦਿਆਂ ਕਿਹਾ ਕਿ ਸਤਲੁਜ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਅਤੇ ਇਸ ਵੇਲੇ ਹਰੀਕੇ ਹੈਡਵਰਕਸ ਤੋਂ 3 ਲੱਖ 30 ਹਜਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।।
ਉਨਾਂ ਕਿਹਾ ਕਿ ਪਾਣੀ ਦਾ ਪੱਧਰ ਅੱਗੇ ਨਾਲੋਂ ਕਾਫੀ ਮਾਤਰਾ ਵਿੱਚ ਵਧਿਆ ਹੈ ਇਸ ਕਰਕੇ ਲੋਕ ਜਲਦ ਤੋਂ ਜਲਦ ਸੁਰੱਖਿਅਤ ਥਾਂ ਤੇ ਆ ਜਾਣ | ਉਨਾ ਕਿਹਾ ਕਿ ਇਹ ਅਪੀਲ ਲੋਕਾਂ ਦੀ ਭਲਾਈ ਹਿੱਤ ਲਈ ਹੀ ਕੀਤੀ ਜਾ ਰਹੀ ਹੈ| ਇਸ ਦੌਰਾਨ ਉਨਾਂ ਨੇ ਦੱਸਿਆ ਕਿ ਐਨਡੀਆਰਐਫ ਦੀ ਟੀਮਾਂ ਦੀ ਗਿਣਤੀ ਵੱਧ ਗਈ ਹੈ ਅਤੇ ਹੁਣ ਜ਼ਿਲ੍ੇ ਵਿੱਚ ਚਾਰ ਐਨ ਆਰ ਡੀ ਆਰ ਐਫ ਦੀਆਂ ਟੀਮਾਂ ਕਾਰਜਸ਼ੀਲ ਹਨ। ਇਸ ਤੋਂ ਬਿਨਾਂ 67 ਇਨਫੈਂਟਰੀ ਬ੍ਰਿਗੇਡ ਆਰਮੀ ਦੀਆਂ ਟੀਮਾਂ ਵੀ ਲਗਾਤਾਰ ਸਰਹੱਦੀ ਪਿੰਡਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਰਹੀਆਂ ਹਨ
ਡਿਪਟੀ ਕਮਿਸ਼ਨਰ ਨੇ ਆਖਿਆ ਕੀ ਬੱਚਿਆਂ, ਬਜ਼ੁਰਗਾਂ, ਮਹਿਲਾਵਾਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਬਣਾਏ ਗਏ ਰਾਹਤ ਕੇਂਦਰਾਂ ਵਿੱਚ ਭੇਜਿਆ ਜਾਵੇ ਤਾਂ ਜੋ ਉਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾ ਸਕੇ | ਉਹਨਾਂ ਦੱਸਿਆ ਕਿ ਹੁਣ ਤੱਕ 34 ਪਿੰਡ ਪ੍ਰਭਾਵਿਤ ਹੋ ਚੁੱਕੇ ਹਨ। ਉਹਨਾਂ ਕਿਹਾ ਕਿ ਜੇਕਰ ਪਾਣੀ ਦਾ ਪੱਧਰ ਜਿਆਦਾ ਵੱਧ ਗਿਆ ਤਾਂ ਬਾਹਰ ਆਉਣਾ ਔਖਾ ਹੋ ਜਾਵੇਗਾ ਤੇ ਇਸ ਨਾਲ ਨੁਕਸਾਨ ਵੀ ਹੋ ਸਕਦਾ ਹੈ|
ਉਹਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਦਾ ਸਾਥ ਦਿੱਤਾ ਜਾਵੇ ਅਤੇ ਜਲਦ ਤੋਂ ਜਲਦ ਸੁਰੱਖਿਅਤ ਥਾਵਾਂ ਤੇ ਆਇਆ ਜਾਵੇ | ਉਨਾ ਕਿਹਾ ਕਿ ਜ਼ਿਲੇ ਅੰਦਰ 12 ਰਾਹਤ ਕੇਂਦਰ ਕਾਰਜਸ਼ੀਲ ਹਨ ਤੇ ਹਰੇਕ ਪ੍ਰਕਾਰ ਦੀਆਂ ਲੋੜੀਂਦੀਆਂ ਸਹੂਲਤਾਂ ਉਪਲਬਧ ਹਨ |
ਉਹਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ, ਐਨਡੀਆਰਐਫ ਆਰਮੀ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ ਜੋ ਕਿਸ਼ਤੀਆਂ ਤੇ ਲੋਕਾਂ ਨੂੰ ਬਾਹਰ ਸੁਰੱਖਿਤ ਲਿਆਉਣ ਲਈ ਵਚਨਬੱਧ ਹਨ| ਇਸੇ ਤਰ੍ਹਾਂ ਜੋ ਲੋਕ ਹਾਲੇ ਵੀ ਪਿੰਡਾਂ ਦੇ ਅੰਦਰ ਹਨ ਉਹਨਾਂ ਤੱਕ ਕਿਸ਼ਤੀਆਂ ਰਾਹੀਂ ਰਸਦ ਅਤੇ ਜਾਨਵਰਾਂ ਲਈ ਕੈਟਲ ਫੀਡ ਭੇਜੀ ਜਾ ਰਹੀ ਹੈ। ਪ੍ਰਭਾਵਿਤ ਪਿੰਡਾਂ ਵਿੱਚ ਲੋਕਾਂ ਨੂੰ ਤਰਪਾਲਾਂ ਵੀ ਵੰਡੀਆਂ ਜਾ ਰਹੀਆਂ ਹਨ।
ਇਸ ਮੌਕੇ ਐਸਡੀਐਮ ਵੀਰਪਾਲ ਕੌਰ, ਸਹਾਇਕ ਕਮਿਸ਼ਨਰ ਅਮਨਦੀਪ ਸਿੰਘ ਮਾਵੀ ਅਤੇ ਹੋਰ ਸਟਾਫ ਮੌਜੂਦ ਸਨ
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)