ਬੀਤੇ ਦਿਨੀ ਫੜੀ ਗਈ 40 ਕਿਲੋ ਹੈਰੋਇਨ ਚਿੱਟਾ ਦੇ ਮਾਮਲੇ ਦੇ ਮੁੱਖ ਮੁਲਜ਼ਮ ਦੀ ਢਾਈ ਕਰੋੜ ਤੋਂ ਵੱਧ ਦੀ ਕੋਠੀ ਕੀਤੀ ਫਰੀਜ
ਬਠਿੰਡਾ (ਪਰਵਿੰਦਰ ਜੀਤ ਸਿੰਘ)ਬਠਿੰਡਾ ਪੁਲਿਸ ਵੱਲੋਂ 8 ਜੁਲਾਈ 2025 ਨੂੰ ਬਠਿੰਡਾ ਸ਼ਹਿਰ ਦੇ ਸੁੱਚਾ ਸਿੰਘ ਵਾਲੀ ਗਲੀ ਵਿੱਚੋਂ ਇੱਕ ਕਾਰ ਚੋਂ 40 ਕਿਲੋ ਹੈਰੋਇਨ ਚਿੱਟਾ ਬਰਾਮਦ ਕੀਤਾ ਸੀ ਜਿਸ ਵਿੱਚ ਪੰਜ ਲੋਕ ਮੌਕੇ ਤੇ ਫੜੇ ਗਏ ਸਨ ਜੋ ਮਲੋਟ ਮੁਕਤਸਰ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਜਿਨਾਂ ਦੀ ਉਮਰ ਤਕਰੀਬਨ 22 ਸਾਲ ਤੋਂ ਲੈ ਕੇ 32 ਸਾਲ ਤੱਕ ਦੀ ਸੀ ਇਸ ਮਾਮਲੇ ਵਿੱਚ ਬਠਿੰਡਾ ਪੁਲਿਸ ਵੱਲੋਂ ਮੇਨ ਤਸਕਰ ਲਖਬੀਰ ਸਿੰਘ ਲੱਖਾ ਦੀ ਪ੍ਰੋਪਰਟੀ ਚੈੱਕ ਕਰਕੇ ਫਰੀਜ਼ ਕਰਨ ਲਈ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜੀ ਗਈ ਸੀ ਜਿਸ ਦੀ ਕੀਮਤ ਦੋ ਕਰੋੜ 49 ਲੱਖ 81 ਹਜਾਰ ਰੁਪਏ ਬਣਦੀ ਹੈ ਅੱਜ ਬਠਿੰਡਾ ਪੁਲਿਸ ਵੱਲੋਂ ਇਸ ਕੋਠੀ ਨੂੰ ਨੋਟਸ ਲਾ ਕੇ ਫਰੀਦ ਕਰ ਦਿੱਤਾ ਗਿਆ ਇਸ ਮੌਕੇ ਐਸ ਐਚ ਓ ਕੋਤਵਾਲੀ ਡੀਐਸਪੀ ਸਪੈਸ਼ਲ ਤੋਂ ਇਲਾਵਾ ਐਸਪੀਡੀ ਜਸਪ੍ਰੀਤ ਸਿੰਘ ਮੌਕੇ ਤੇ ਪੁੱਜੇ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਪੀਡੀ ਜਸਮੀਤ ਸਿੰਘ ਸਾਹੀਵਾਲ ਨੇ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਹੁਣ ਤੱਕ 74 ਕੇਸਾਂ ਵਿੱਚ ਕਰੀਬ 13 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਫਰੀਜ ਕੀਤੀ ਜਾ ਚੁੱਕੀ ਹੈ ਉਹਨਾਂ ਦੱਸਿਆ ਕਿ ਥਾਣਾ ਕੋਤਵਾਲੀ ਵਿੱਚ 8 ਜੁਲਾਈ ਨੂੰ ਇੱਕ ਮੁਕਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਬਠਿੰਡਾ ਪੁਲਿਸ ਵੱਲੋਂ ਇੱਕ ਕਾਰ ਵਿੱਚੋਂ 40 ਕਿਲੋ ਹੈਰੋਇਨ ਚਿੱਟਾ ਬਰਾਮਦ ਕੀਤਾ ਗਿਆ ਸੀ ਮੇਨ ਮੁਲਜ਼ਮ ਲਖਵੀਰ ਸਿੰਘ ਉਰਫ ਲੱਖਾ ਜੋ ਕਿ ਮਲੋਟ ਜ਼ਿਲ੍ਹਾ ਮੁਕਤਸਰ ਦਾ ਰਹਿਣ ਵਾਲਾ ਹੈ ਦੀ ਨਸ਼ਿਆਂ ਵਿੱਚ ਬਣਾਈ ਚੱਲ ਅਚੱਲ ਜਾਇਦਾਤ ਜੋ ਕੰਪੀਟੈਟ ਅਥਾਰਟੀ ਦਿੱਲੀ ਨੂੰ ਭੇਜੀ ਗਈ ਸੀ ਜਿਸ ਦੀ ਕੀਮਤ ਦੋ ਕਰੋੜ 49 ਲੱਖ 81 ਹਜਾਰ ਰੁਪਏ ਬਣਦੀ ਹੈ ਨੂੰ ਅੱਜ ਫਰੀਜ ਕਰਨ ਦੇ ਆਰਡਰ ਆ ਗਏ ਸਨ ਅੱਜ ਅਸੀਂ ਇਸ ਤਸਕਰ ਦੀ ਪ੍ਰਾਪਰਟੀ ਨੂੰ ਸੀਲ ਕਰਕੇ ਫਰੀਜ ਕਰ ਦਿੱਤਾ ਹੈ ਬਾਕੀ ਦੇ ਮੁਲਜਮਾਂ ਦੀਆਂ ਪ੍ਰੋਪਰਟੀਆਂ ਵੀ ਚੈੱਕ ਕੀਤੀਆਂ ਜਾ ਰਹੀਆਂ ਹਨ ਜਲਦ ਹੀ ਉਹਨਾਂ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਦੱਸਿਆ ਕਿ ਬਠਿੰਡਾ ਪੁਲਿਸ ਵੱਲੋਂ ਹੁਣ ਤੱਕ 74 ਕੇਸਾਂ ਵਿੱਚ 13 ਕਰੋੜ ਤੋਂ ਵੱਧ ਦੀ ਪ੍ਰੋਪਰਟੀ ਜੋ ਨਸ਼ਾ ਤਸਕਰਾਂ ਵੱਲੋਂ ਬਣਾਈ ਗਈ ਸੀ ਨੂੰ ਫਰੀਜ ਕੀਤਾ ਜਾ ਚੁੱਕਿਆ ਹੈ।
Powered by Froala Editor
Yudh-Nashian-Virudh-Bulldozer-Action-Against-Illegal-Construction-By-Drug-Trafficker
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)