· 'ਸੰਚਾਰ ਸਾਥੀ ਪੋਰਟਲ' ਉਪਭੋਗਤਾਵਾਂ/ਨਾਗਰਿਕਾਂ ਦੇ ਸੰਚਾਰ ਸਾਧਨਾਂ ਨੂੰ ਸੁਰੱਖਿਅਤ ਅਤੇ ਪ੍ਰਬੰਧਿਤ ਕਰਨ ਵਿੱਚ ਮਦਦਗਾਰ
ਭਾਰਤ ਸਰਕਾਰ ਨੇ ਨਾਗਰਿਕਾਂ ਦੀ ਸਹੂਲਤ ਅਤੇ ਸੰਚਾਰ ਸੇਵਾਵਾਂ ਦੀ ਅਸਾਨ ਪਹੁੰਚ ਨੂੰ ਯਕੀਨੀ ਬਣਾਉਣ ਲਈ 'ਸੰਚਾਰ ਸਾਥੀ ਪੋਰਟਲ' ਦੀ ਸ਼ੁਰੂਆਤ ਕੀਤੀ ਹੈ। ਇਹ ਪੋਰਟਲ ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਵਿਕਸਿਤ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਸੰਚਾਰ ਸਾਥੀ ਪੋਰਟਲ ਸ਼ੁਰੂ ਕਰਨ ਦਾ ਮੰਤਵ ਨਾਗਰਿਕਾਂ ਨੂੰ ਵੱਖ-ਵੱਖ ਸੰਚਾਰ ਸੇਵਾਵਾਂ ਦੀ ਸਹੂਲਤ ਇੱਕ ਥਾਂ ਤੇ ਪ੍ਰਦਾਨ ਕਰਨਾ ਹੈ ।
ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਉਪਭੋਗਤਾ ਆਪਣੇ ਟੈਲੀਕਾਮ ਸੇਵਾ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਇੱਕ ਹੀ ਥਾਂ ਤੇ ਪ੍ਰਾਪਤ ਕਰ ਸਕਣਗੇ ਅਤੇ ਆਪਣੀਆਂ ਸਮੱਸਿਆਵਾ ਦਾ ਹੱਲ ਵੀ ਕਰ ਸਕਣਗੇ। ਪੋਰਟਲ ਬਾਰੇ ਦੱਸਦੀਆਂ ਉਨ੍ਹਾਂ ਕਿਹਾ ਕਿ ਇਹ ਪੋਰਟਲ ਨਾਗਰਿਕਾਂ ਦੀ ਸੁਰੱਖਿਆ ਅਤੇ ਪਾਰਦਰਸਤਾਂ ਨੂੰ ਮੁੱਖ ਰੱਖਦੀਆਂ ਤਿਆਰ ਕੀਤਾ ਗਿਆ ਹੈ ਜੋ ਕਿ ਕਿਸੇ ਵੀ ਸੰਚਾਰ ਸੇਵਾ ਨਾਲ ਸਬੰਧੀ ਸਿਕਾਇਤ ਦਰਜ ਕਰਨ ਤੋਂ ਲੈ ਕੇ ਉਸ ਦੇ ਹੱਲ ਕਰਨ ਤੱਕ ਦੀ ਸਹੂਲਤ ਪ੍ਰਦਾਨ ਕਰਨ ਲਈ 'ਸੰਚਾਰ ਸਾਥੀ ਪੋਰਟਲ' ਤਿਆਰ ਕੀਤਾ ਗਿਆ ਹੈ ।
'ਸੰਚਾਰ ਸਾਥੀ ਪੋਰਟਲ' ਦੀ ਸ਼ੁਰੂਆਤ ਨਾਗਰਿਕਾਂ/ਉਪਭੋਗਤਾਵਾਂ ਦੀਆਂ ਸਹੂਲਤਾਵਾਂ ਨੂੰ ਮੁੱਖ ਰੱਖਦੇ ਹੋਏ ਤਿਆਰ ਕੀਤਾ ਗਿਆ ਤਾਂ ਜੋ ਉਹ ਇੱਕ ਹੀ ਪਲੇਟਫਾਰਮ ਤੇ ਦੁਰਸੰਚਾਰ ਸਬੰਧੀ ਸਾਰੀਆਂ ਸੇਵਾਵਾਂ ਦਾ ਲਾਭ ਲੈ ਸਕਣ । ਇਸ ਦੇ ਨਾਲ ਹੀ, ਸਰਕਾਰ ਨੂੰ ਵੀ ਸੇਵਾਵਾਂ ਦੇ ਪ੍ਰਬੰਧਨ ਵਿੱਚ ਸਹੂਲਤ ਹੋਵੇਗੀ ਅਤੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਕਰਨ ਵਿੱਚ ਮਦਦ ਮਿਲੇਗੀ ਜਿਸ ਨਾਲ ਉਨ੍ਹਾਂ ਦਾ ਸਮਾਂ ਅਤੇ ਪੈਸੇ ਦੀ ਬਚਤ ਹੋਵੇਗੀ । ਇਸ ਦੇ ਸ਼ੁਰੂ ਹੋਣ ਨਾਲ ਨਾਗਰਿਕਾਂ ਦੀਆਂ ਸੰਚਾਰ ਸੇਵਾਵਾਂ ਨਾਲ ਜੁੜੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋਣਗੀਆਂ ਅਤੇ ਇਹ ਪੋਰਟਲ ਇਕ ਨਵੀਂ ਸ਼ੁਰੂਆਤ ਦੀ ਨਿਸ਼ਾਨੀ ਹੈ।
ਬੁਲਾਰੇ ਨੇ ਸੰਚਾਰ ਸਾਥੀ ਪੋਰਟਲ ਦੀਆਂ ਮੁੱਖ ਸੇਵਾਵਾਂ ਜਿਵੇ ਚਕਸ਼ੁ ਸੇਵਾ ਬਾਰੇ ਦੱਸਦਿਆ ਕਿਹਾ ਕਿ ਇਹ ਸੇਵਾ ਨੇਤਰਹੀਣ ਜਾਂ ਦੇਖਣ ਵਿੱਚ ਅਸਮਰਥ ਲੋਕਾਂ ਲਈ ਹੈ ਜਿਸ ਦੀ ਮਦਦ ਨਾਲ ਉਹ ਮੋਬਾਈਲ ਅਤੇ ਸੰਚਾਰ ਸੇਵਾਵਾਂ ਦੀ ਪੂਰੀ ਜਾਣਕਾਰੀ ਹਾਸ਼ਲ ਕਰ ਸਕਦੇ ਹਨ । ਇਸ ਤਰ੍ਹਾਂ ਟੈਫਕੋਪ (TAFCOP ) ਸੇਵਾ ਨਾਗਰਿਕਾਂ ਨੂੰ ਆਪਣੇ ਮੋਬਾਈਲ ਨੰਬਰਾਂ ਦੀ ਜਾਂਚ ਕਰਨ ਵਿੱਚ ਮਦਦ ਕਰਦੀ ਹੈ। ਇਸ ਨਾਲ ਉਨ੍ਹਾਂ ਨੂੰ ਇਹ ਪਤਾ ਲਗ ਸਕਦਾ ਹੈ ਕਿ ਉਨ੍ਹਾਂ ਦੇ ਆਧਾਰ ਕਾਰਡ ਨਾਲ ਕਿੰਨੇ ਮੋਬਾਈਲ ਨੰਬਰ ਰਜਿਸਟਰਡ ਹਨ ਅਤੇ ਕਿਸੇ ਅਣਜਾਣੇ ਮੋਬਾਈਲ ਨੰਬਰ ਨੂੰ ਰਿਪੋਰਟ ਕਰਨ ਦੀ ਸਹੂਲਤ ਮਿਲਦੀ ਹੈ। ਇਸ ਤੋਂ ਇਲਾਵਾ ਉਪਭੋਗਤਾ ਆਪਣੇ ਸੇਵਾ ਨਾਗਰਿਕਾਂ ਨੂੰ ਆਪਣੇ ਗੁੰਮ ਜਾਂ ਚੋਰੀ ਹੋਏ ਮੋਬਾਈਲ ਫੋਨ ਨੂੰ ਬਲੌਕ ਕਰਨ ਵਿੱਚ ਮਦਦ ਕਰੇਗੀ। ਜਿਸ ਦੀ ਵਰਤੋਂ ਨਾਲ ਉਹ ਆਪਣੇ ਡਾਟਾ ਨੂੰ ਸੁਰੱਖਿਆਤ ਕਰਕੇ ਆਪਣੇ ਗੁੰਮ/ਚੋਰੀ ਹੋਏ ਮੋਬਾਈਲ ਫੋਨ ਦਾ ਦੁਰਵਰਤੋਂ ਰੋਕ ਸਕਣਗੇ । ਉਕਤ ਸੇਵਾਵਾਂ ਤੋਂ ਇਲਾਵਾ ਇਸ ਪੋਰਟਲ ਦੀ ਮਦਦ ਨਾਲ ਉਪਭੋਗਤਾ ਆਪਣੇ ਮੋਬਾਇਲ ਫੋਨ ਦਾ ਆਈ.ਐਮ.ਈ.ਆਈ. ਨੰਬਰ ਬਾਰੇ ਜਾਣ ਸਕਣਗੇ । ਇਸ ਦੀ ਸਹਾਇਤਾਂ ਨਾਲ ਮੋਬਾਇਲ ਦੀ ਮੂਲ ਜਾਣਕਾਰੀ ਇੱਕਤਰ ਕੀਤੀ ਜਾ ਸਕਦੀ ਹੈ ਅਤੇ ਗੁੰਮ/ਚੋਰੀ ਹੋਏ ਫੋਨ ਦੀ ਪਛਾਣ ਲਈ ਸਹਾਇਕ ਸਿੱਧ ਹੋਵੇਗਾ ਇਹ 'ਸੰਚਾਰ ਸਾਥੀ ਪੋਰਟਲ' । ਉਨ੍ਹਾਂ ਹੋਰ ਕਿਹਾ ਕਿ 'ਸੰਚਾਰ ਸਾਥੀ ਪੋਰਟਲ' ਦੇ ਜਰੀਏ ਇਹ ਸਾਰੀਆਂ ਸੇਵਾਵਾਂ ਨਾਗਰਿਕਾਂ ਨੂੰ ਇੱਕ ਥਾਂ ਤੇ ਪ੍ਰਾਪਤ ਹੋ ਸਕਦੀਆਂ ਹਨ, ਜਿਸ ਨਾਲ ਉਪਭੋਗਤਾ/ਨਾਗਰਿਕ ਆਪਣੇ ਸੰਚਾਰ ਸਾਧਨਾਂ ਨੂੰ ਸੁਰੱਖਿਅਤ ਅਤੇ ਪ੍ਰਬੰਧਿਤ ਕਰ ਸਕਦੇ ਹਨ।