12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਵਿੱਚ ਪੰਜਾਬ ਦਾ ਦਬਦਬਾ; ਲੜਕੀਆਂ ਅਤੇ ਲੜਕਿਆਂ ਦੀਆਂ ਟੀਮਾਂ ਨੇ ਓਵਰਆਲ ਟਰਾਫੀਆਂ ਜਿੱਤੀਆਂ

Jun14,2025 | Gurwinder Singh | New Delhi/ Chandigarh

ਛੱਤੀਸਗੜ੍ਹ ਅਤੇ ਚੰਡੀਗੜ੍ਹ ਦੂਜੇ ਸਥਾਨ 'ਤੇ ਰਹੇ; ਉਤਰਾਖੰਡ ਅਤੇ ਹਰਿਆਣਾ ਤੀਜਾ ਸਥਾਨ ਆਪਣੇ ਨਾਂ ਕੀਤਾ

ਸ਼ੈਰੀ ਸਿੰਘ ਅਤੇ ਰਵਲੀਨ ਕੌਰ ਨੂੰ ਸਰਵੋਤਮ ਖਿਡਾਰੀ ਐਲਾਨਿਆ; ਹਰਮਨਦੀਪ ਕੌਰ ਅਤੇ ਹਰਸਿਮਰਨ ਸਿੰਘ ਨੇ ਸਰਵੋਤਮ ਪ੍ਰਦਰਸ਼ਨ ਦਾ ਮਿਲਿਆ ਖਿਤਾਬ 

ਜਸਟਿਸ ਤਲਵੰਤ ਸਿੰਘ ਵੱਲੋਂ ਨੌਜਵਾਨਾਂ ਨੂੰ ਗੱਤਕੇ ਨੂੰ ਪੇਸ਼ੇ ਵਜੋਂ ਅਪਣਾਉਣ ਦੀ ਅਪੀਲ 

ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ.) ਵੱਲੋਂ ਕਰਵਾਈ ਤਿੰਨ ਰੋਜ਼ਾ 12ਵੀਂ ਰਾਸ਼ਟਰੀ ਗੱਤਕਾ (ਪੁਰਸ਼ ਅਤੇ ਮਹਿਲਾ) ਚੈਂਪੀਅਨਸ਼ਿਪ ਅੱਜ ਨਵੀਂ ਦਿੱਲੀ ਦੇ ਤਾਲਕਟੋਰਾ ਇਨਡੋਰ ਸਟੇਡੀਅਮ ਵਿਖੇ ਸਫਲਤਾਪੂਰਵਕ ਸਮਾਪਤ ਹੋਈ, ਜਿਸ ਵਿੱਚ 14 ਸੂਬਿਆਂ ਤੋਂ 500 ਤੋਂ ਵੱਧ ਖਿਡਾਰੀਆਂ ਵਾਲੀਆਂ ਪੁਰਸ਼ ਅਤੇ ਮਹਿਲਾ ਗੱਤਕਾ ਟੀਮਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ।
ਮੁੱਖ ਮਹਿਮਾਨ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ (ਸੇਵਾਮੁਕਤ) ਤਲਵੰਤ ਸਿੰਘ ਅਤੇ ਵਿਸ਼ੇਸ਼ ਮਹਿਮਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਰਣਜੀਤ ਕੌਰ ਨੇ ਜੇਤੂਆਂ ਨੂੰ ਮੈਡਲ ਅਤੇ ਟਰਾਫੀਆਂ ਭੇਟ ਕੀਤੀਆਂ। ਆਪਣੇ ਸੰਬੋਧਨ ਵਿੱਚ ਜਸਟਿਸ ਤਲਵੰਤ ਸਿੰਘ ਨੇ ਗੱਤਕਾ ਖਿਡਾਰੀਆਂ ਨੂੰ ਇਸ ਰਵਾਇਤੀ ਸਿੱਖ ਮਾਰਸ਼ਲ ਆਰਟ ਦੀ ਸੱਭਿਆਚਾਰਕ ਅਤੇ ਮਾਰਸ਼ਲ ਵਿਰਾਸਤ ਨੂੰ ਸੰਭਾਲਦਿਆਂ ਪੇਸ਼ੇਵਰ ਗੱਤਕਾਬਾਜ਼ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਇਹ ਸ਼ਾਨਦਾਰ ਸਮਾਗਮ ਕਰਵਾਉਣ ਅਤੇ ਇਤਿਹਾਸਕ ਖੇਡ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਉਤਸ਼ਾਹਿਤ ਕਰਨ ਲਈ ਐਨ.ਜੀ.ਏ.ਆਈ. ਦੇ ਯਤਨਾਂ ਦੀ ਸ਼ਲਾਘਾ ਕੀਤੀ।
ਐਨ.ਜੀ.ਏ.ਆਈ. ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਚੈਂਪੀਅਨਸ਼ਿਪ ਦੀ ਸ਼ਾਨਦਾਰ ਸਫਲਤਾ ਲਈ ਸਾਰੇ ਭਾਗੀਦਾਰਾਂ, ਮਹਿਮਾਨਾਂ ਅਤੇ ਅਧਿਕਾਰੀਆਂ/ਕਰਮਚਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਹਰਮਨਪ੍ਰੀਤ ਸਿੰਘ ਜੌਲੀ, ਡਾ. ਤੇਜਿੰਦਰਪਾਲ ਸਿੰਘ ਨਲਵਾ ਅਤੇ ਸੁਖਚੈਨ ਸਿੰਘ ਕਲਸਾਨੀ ਵੀ ਮੌਜੂਦ ਸਨ।
ਇਸ ਚੈਂਪੀਅਨਸ਼ਿਪ ਦੌਰਾਨ, ਪੰਜਾਬ ਦੀਆਂ ਲੜਕੀਆਂ ਨੇ ਓਵਰਆਲ ਟਰਾਫੀ ਜਿੱਤੀ ਜਦੋਂ ਕਿ ਚੰਡੀਗੜ੍ਹ ਦੂਜੇ ਸਥਾਨ 'ਤੇ ਰਿਹਾ ਅਤੇ ਹਰਿਆਣਾ ਤੀਜੇ ਸਥਾਨ 'ਤੇ ਰਿਹਾ। ਲੜਕਿਆਂ ਦੇ ਵਰਗ ਵਿੱਚ, ਪੰਜਾਬ ਓਵਰਆਲ ਚੈਂਪੀਅਨ ਬਣਿਆ, ਛੱਤੀਸਗੜ੍ਹ ਦੂਜੇ ਸਥਾਨ 'ਤੇ ਰਿਹਾ ਅਤੇ ਉਤਰਾਖੰਡ ਤੀਜੇ ਸਥਾਨ 'ਤੇ ਰਿਹਾ। ਵਿਸ਼ੇਸ਼ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ, ਚੰਡੀਗੜ੍ਹ ਦੀ ਰਵਲੀਨ ਕੌਰ ਅਤੇ ਪੰਜਾਬ ਦੀ ਹਰਮਨਦੀਪ ਕੌਰ ਨੂੰ ਲੜਕੀਆਂ ਦੇ ਵਰਗ ਵਿੱਚ ਸਰਵੋਤਮ ਖਿਡਾਰੀ ਅਤੇ ਸਰਵੋਤਮ ਪ੍ਰਦਰਸ਼ਨ ਲਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਪੰਜਾਬ ਦੇ ਸ਼ੈਰੀ ਸਿੰਘ ਨੂੰ ਲੜਕਿਆਂ ਦੇ ਵਰਗ ਵਿੱਚ ਸਰਵੋਤਮ ਖਿਡਾਰੀ ਐਲਾਨਿਆ ਗਿਆ ਅਤੇ ਪੰਜਾਬ ਦੇ ਹਰਸਿਮਰਨ ਸਿੰਘ ਨੂੰ ਸਰਵੋਤਮ ਪ੍ਰਦਰਸ਼ਨ ਦਾ ਪੁਰਸਕਾਰ ਮਿਲਿਆ।
ਲੜਕਿਆਂ ਦੇ ਅੰਡਰ-14 ਸਿੰਗਲ ਸਟਿੱਕ ਵਿਅਕਤੀਗਤ ਮੁਕਾਬਲੇ ਵਿੱਚ, ਉਤਰਾਖੰਡ ਦੇ ਗਗਨਦੀਪ ਸਿੰਘ ਨੇ ਸੋਨ ਤਗਮਾ, ਨੂਰਪ੍ਰੀਤ ਸਿੰਘ ਨੇ ਚਾਂਦੀ ਅਤੇ ਮਹਾਰਾਸ਼ਟਰ ਦੇ ਮੰਗੇਸ਼ ਅਤੇ ਪੰਜਾਬ ਦੇ ਸੁਖਮਨਪ੍ਰੀਤ ਸਿੰਘ ਨੇ ਸਾਂਝੇ ਤੌਰ 'ਤੇ ਕਾਂਸੀ ਦਾ ਤਗਮਾ ਜਿੱਤਿਆ। ਲੜਕਿਆਂ ਦੇ ਅੰਡਰ-14 ਸਿੰਗਲ ਸਟਿੱਕ ਟੀਮ ਮੁਕਾਬਲੇ ਵਿੱਚ, ਹਰਿਆਣਾ ਨੇ ਸੋਨ, ਉਤਰਾਖੰਡ ਨੇ ਚਾਂਦੀ ਅਤੇ ਛੱਤੀਸਗੜ੍ਹ ਅਤੇ ਚੰਡੀਗੜ੍ਹ ਨੇ ਕਾਂਸੀ ਦੀ ਤਗਮਾ ਜਿੱਤਿਆ। ਅੰਡਰ-14 ਫੈਰੀ ਸਟਿੱਕ ਵਿਅਕਤੀਗਤ ਮੁਕਾਬਲੇ ਵਿੱਚ, ਉਤਰਾਖੰਡ ਦੇ ਜਗਜੋਤ ਸਿੰਘ ਨੇ ਸੋਨ, ਚੰਡੀਗੜ੍ਹ ਦੇ ਸਤਵੰਤ ਸਿੰਘ ਖਾਲਸਾ ਨੇ ਚਾਂਦੀ ਅਤੇ ਪੰਜਾਬ ਦੇ ਏਕਮਜੋਤ ਸਿੰਘ ਤੇ ਸੁਖਮਨਪ੍ਰੀਤ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ । ਅੰਡਰ-14 ਫੈਰੀ ਸਟਿੱਕ ਟੀਮ ਮੁਕਾਬਲੇ ਵਿੱਚ, ਪੰਜਾਬ ਨੇ ਸੋਨ, ਉਤਰਾਖੰਡ ਨੇ ਚਾਂਦੀ ਅਤੇ ਚੰਡੀਗੜ੍ਹ ਤੇ ਤਾਮਿਲਨਾਡੂ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।
ਲੜਕਿਆਂ ਦੇ ਅੰਡਰ-17 ਸਿੰਗਲ ਸਟਿੱਕ ਵਿਅਕਤੀਗਤ ਮੁਕਾਬਲੇ ਵਿੱਚ, ਛੱਤੀਸਗੜ੍ਹ ਦੇ ਸਮਰਥ ਸਿੰਘ ਨੇ ਸੋਨ, ਉਤਰਾਖੰਡ ਦੇ ਰਾਜਵੀਰ ਸਿੰਘ ਨੇ ਚਾਂਦੀ ਅਤੇ ਪੰਜਾਬ ਦੇ ਤਨਵੀਰ ਸਿੰਘ ਤੇ ਤੇਲੰਗਾਨਾ ਦੇ ਹਰਦੀਪ ਸਿੰਘ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ। ਅੰਡਰ-17 ਸਿੰਗਲ ਸਟਿੱਕ ਟੀਮ ਮੁਕਾਬਲੇ ਵਿੱਚ, ਪੰਜਾਬ ਨੇ ਸੋਨ, ਹਰਿਆਣਾ ਨੇ ਚਾਂਦੀ ਅਤੇ ਉਤਰਾਖੰਡ ਤੇ ਦਿੱਲੀ ਨੇ ਕਾਂਸੀ ਦਾ ਤਗਮਾ ਜਿੱਤਿਆ। ਅੰਡਰ-17 ਫੈਰੀ ਸਟਿੱਕ ਵਿਅਕਤੀਗਤ ਮੁਕਾਬਲੇ ਵਿੱਚ, ਛੱਤੀਸਗੜ੍ਹ ਦੇ ਹਰਸ਼ਦੀਪ ਸਿੰਘ ਨੇ ਸੋਨ, ਉਤਰਾਖੰਡ ਦੇ ਅਭਿਜੋਤ ਸਿੰਘ ਨੇ ਚਾਂਦੀ ਅਤੇ ਤੇਲੰਗਾਨਾ ਦੇ ਅੰਗਦ ਸਿੰਘ ਤੇ ਚੰਡੀਗੜ੍ਹ ਦੇ ਅੰਗਦਵੀਰ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ। ਅੰਡਰ-17 ਫੈਰੀ ਸਟਿੱਕ ਟੀਮ ਮਕਾਬਲੇ ਵਿੱਚ, ਪੰਜਾਬ ਨੇ ਸੋਨ, ਛੱਤੀਸਗੜ੍ਹ ਨੇ ਚਾਂਦੀ ਅਤੇ ਮਹਾਰਾਸ਼ਟਰ ਅਤੇ ਉਤਰਾਖੰਡ ਨੇ ਕਾਂਸੀ ਦਾ ਤਗਮਾ ਜਿੱਤਿਆ।
ਲੜਕੀਆਂ ਦੇ ਅੰਡਰ-17 ਫੈਰੀ ਸਟਿੱਕ ਟੀਮ ਮੁਕਾਬਲੇ ਵਿੱਚ, ਚੰਡੀਗੜ੍ਹ ਨੇ ਸੋਨ, ਉਤਰਾਖੰਡ ਨੇ ਚਾਂਦੀ ਅਤੇ ਤਾਮਿਲਨਾਡੂ ਅਤੇ ਪੰਜਾਬ ਨੇ ਸਾਂਝੇ ਤੌਰ 'ਤੇ ਕਾਂਸੀ ਦਾ ਤਗਮਾ ਜਿੱਤਿਆ।
ਲੜਕਿਆਂ ਦੇ ਅੰਡਰ-19 ਸਿੰਗਲ ਸਟਿੱਕ ਵਿਅਕਤੀਗਤ ਮੁਕਾਬਲੇ ਵਿੱਚ, ਛੱਤੀਸਗੜ੍ਹ ਦੇ ਹਰਕੀਰਤ ਸਿੰਘ ਨੇ ਸੋਨ, ਚੰਡੀਗੜ੍ਹ ਦੇ ਤੇਜਪ੍ਰਤਾਪ ਸਿੰਘ ਨੇ ਚਾਂਦੀ ਅਤੇ ਪੰਜਾਬ ਦੇ ਸਾਹਿਬਵੀਰ ਸਿੰਘ ਤੇ ਹਰਿਆਣਾ ਦੇ ਵਾਰਿਸਪ੍ਰੀਤ ਸਿੰਘ ਨੇ ਕਾਂਸੀ ਦੇ ਤਗਮੇ ਜਿੱਤੇ। ਸਿੰਗਲ ਸਟਿੱਕ ਟੀਮ ਮੁਕਾਬਲੇ ਵਿੱਚ ਪੰਜਾਬ ਨੇ ਸੋਨ, ਦਿੱਲੀ ਨੇ ਚਾਂਦੀ ਅਤੇ ਚੰਡੀਗੜ੍ਹ ਤੇ ਛੱਤੀਸਗੜ੍ਹ ਨੇ ਕਾਂਸੀ ਦੇ ਤਗਮੇ ਜਿੱਤੇ।
ਫੈਰੀ ਸਟਿੱਕ ਵਿਅਕਤੀਗਤ ਮੁਕਾਬਲੇ ਵਿੱਚ, ਪੰਜਾਬ ਦੇ ਗੁਰਲਾਲ ਸਿੰਘ ਨੇ ਸੋਨ, ਹਰਿਆਣਾ ਦੇ ਅਰਮਾਨਦੀਪ ਸਿੰਘ ਨੇ ਚਾਂਦੀ ਅਤੇ ਉਤਰਾਖੰਡ ਦੇ ਸਾਹਿਬ ਸਿੰਘ ਤੇ ਚੰਡੀਗੜ੍ਹ ਦੇ ਜਸਕਰਨ ਸਿੰਘ ਨੇ ਕਾਂਸੀ ਦੇ ਤਗਮੇ ਜਿੱਤੇ। ਫੈਰੀ ਸਟਿੱਕ ਟੀਮ ਮੁਕਾਬਲੇ ਵਿੱਚ ਹਰਿਆਣਾ ਨੇ ਸੋਨ, ਪੰਜਾਬ ਨੇ ਚਾਂਦੀ ਅਤੇ ਛੱਤੀਸਗੜ੍ਹ ਤੇ ਚੰਡੀਗੜ੍ਹ ਨੇ ਕਾਂਸੀ ਦਾ ਤਗਮਾ ਜਿੱਤਿਆ।
ਲੜਕਿਆਂ ਦੇ ਅੰਡਰ-22 ਸਿੰਗਲ ਸਟਿੱਕ ਵਿਅਕਤੀਗਤ ਮੁਕਾਬਲਿਆਂ ਵਿੱਚ, ਪੰਜਾਬ ਦੇ ਮਨਿੰਦਰ ਸਿੰਘ ਨੇ ਸੋਨ, ਦਿੱਲੀ ਦੇ ਸਾਹਿਬ ਸਿੰਘ ਨੇ ਚਾਂਦੀ ਅਤੇ ਤਾਮਿਲਨਾਡੂ ਦੇ ਐਨ. ਹਰੀ ਹਰਨ ਤੇ ਚੰਡੀਗੜ੍ਹ ਦੇ ਬਬੰਜੋਤ ਸਿੰਘ ਨੇ ਸਾਂਝੇ ਤੌਰ 'ਤੇ ਕਾਂਸੀ ਦੇ ਤਗਮੇ ਜਿੱਤੇ। ਸਿੰਗਲ ਸਟਿੱਕ ਟੀਮ ਮੁਕਾਬਲਿਆਂ ਵਿੱਚ ਪੰਜਾਬ ਨੇ ਸੋਨ, ਛੱਤੀਸਗੜ੍ਹ ਨੇ ਚਾਂਦੀ ਅਤੇ ਉਤਰਾਖੰਡ ਤੇ ਤਾਮਿਲਨਾਡੂ ਨੇ ਕਾਂਸੀ ਦਾ ਤਗਮਾ ਜਿੱਤਿਆ। ਫੈਰੀ ਸਟਿੱਕ ਵਿਅਕਤੀਗਤ ਮੁਕਾਬਲਿਆਂ ਵਿੱਚ, ਚੰਡੀਗੜ੍ਹ ਦੇ ਦਿਲਪ੍ਰੀਤ ਸਿੰਘ ਨੇ ਸੋਨ, ਪੰਜਾਬ ਦੇ ਕਰਨਪ੍ਰੀਤ ਸਿੰਘ ਨੇ ਚਾਂਦੀ ਅਤੇ ਤਾਮਿਲਨਾਡੂ ਦੇ ਦਿਨੇਸ਼ ਅਤੇ ਦਿੱਲੀ ਦੇ ਪ੍ਰਭਜੋਤ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ। ਫੈਰੀ ਸਟਿੱਕ ਟੀਮ ਮੁਕਾਬਲਿਆਂ ਵਿੱਚ, ਪੰਜਾਬ ਨੇ ਸੋਨ, ਉਤਰਾਖੰਡ ਨੇ ਚਾਂਦੀ ਅਤੇ ਬਿਹਾਰ ਤੇ ਚੰਡੀਗੜ੍ਹ ਨੇ ਕਾਂਸੀ ਦੇ ਤਗਮੇ ਜਿੱਤੇ।
ਲੜਕੀਆਂ ਦੇ ਅੰਡਰ-22 ਫੈਰੀ ਸਟਿੱਕ ਵਿਅਕਤੀਗਤ ਮੁਕਾਬਲੇ ਵਿੱਚ, ਪੰਜਾਬ ਨੇ ਸੋਨ, ਚੰਡੀਗੜ੍ਹ ਨੇ ਚਾਂਦੀ ਅਤੇ ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਨੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ।
ਲੜਕਿਆਂ ਦੇ ਅੰਡਰ-25 ਸਿੰਗਲ ਸਟਿੱਕ ਵਿਅਕਤੀਗਤ ਮੁਕਾਬਲੇ ਵਿੱਚ, ਪੰਜਾਬ ਦੇ ਸ਼ੈਰੀ ਸਿੰਘ ਨੇ ਸੋਨ, ਤਾਮਿਲਨਾਡੂ ਦੇ ਡੀ. ਏਲੀਅਨ ਨੇ ਚਾਂਦੀ ਅਤੇ ਰਾਜਸਥਾਨ ਦੇ ਨਰੇਸ਼ ਕੁਮਾਰ ਤੇ ਛੱਤੀਸਗੜ੍ਹ ਦੇ ਗੁਰਤਾਜ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ। ਸਿੰਗਲ ਸਟਿੱਕ ਟੀਮ ਮੁਕਾਬਲੇ ਵਿੱਚ, ਪੰਜਾਬ ਨੇ ਸੋਨ, ਛੱਤੀਸਗੜ੍ਹ ਨੇ ਚਾਂਦੀ ਅਤੇ ਰਾਜਸਥਾਨ ਤੇ ਤਾਮਿਲਨਾਡੂ ਨੇ ਕਾਂਸੀ ਦਾ ਤਗਮਾ ਜਿੱਤਿਆ। ਫੈਰੀ ਸਟਿੱਕ ਵਿਅਕਤੀਗਤ ਮੁਕਾਬਲੇ ਵਿੱਚ, ਪੰਜਾਬ ਦੇ ਹਰਸਿਮਰ ਸਿੰਘ ਨੇ ਸੋਨ, ਹਿਮਾਚਲ ਪ੍ਰਦੇਸ਼ ਦੇ ਪਕਸ਼ਦੀਪ ਸਿੰਘ ਨੇ ਚਾਂਦੀ ਅਤੇ ਛੱਤੀਸਗੜ੍ਹ ਦੇ ਕੁਦਰਤ ਸਿੰਘ ਤੇ ਰਾਜਸਥਾਨ ਦੇ ਰਾਜਪਾਲ ਨੇ ਕਾਂਸੀ ਦਾ ਤਗਮਾ ਜਿੱਤਿਆ। ਫੈਰੀ ਸਟਿੱਕ ਟੀਮ ਮੁਕਾਬਲੇ ਵਿੱਚ, ਪੰਜਾਬ ਨੇ ਸੋਨ, ਹਿਮਾਚਲ ਪ੍ਰਦੇਸ਼ ਨੇ ਚਾਂਦੀ ਅਤੇ ਝਾਰਖੰਡ ਤੇ ਛੱਤੀਸਗੜ੍ਹ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ।

Powered by Froala Editor

National-Gatka-Association-Of-India-ngai-12th-National-Gatka-men-And-Women-Championship



TOP HEADLINES


*ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਪੱਛਮੀ ਦੇ ਵੋਟਰਾਂ ਨੂੰ ਕ
ਮਾਨ ਸਰਕਾਰ ਵੱਲੋਂ ਨਸ਼ਾ ਵਿਰੋਧੀ ਜੰਗ ਦੌਰਾਨ ਸਖ਼ਤ ਕਾਰਵਾਈ: ਨਸ਼ਾ
ਭਾਬੀ ਕਮਲ ਕਾਰ ਉਰਫ ਕੰਚਨ ਕੁਮਾਰੀ ਕਤਲ ਮਾਮਲੇ ਮੁੱਖ ਦੋਸ਼ੀ ਅੰਮ੍
70 ਸਾਲ ਪੁਰਾਣੇ ਮੁੱਦਿਆਂ 'ਤੇ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ ਜ
ਨੈਸ਼ਨਲ ਇੰਸਟੀਚਿਊਟ ਆਫ਼ ਆਯੁਰਵੇਦ, ਪੰਚਕੂਲਾ ਨੇ 15 ਜੂਨ ਨੂੰ ਅੰ
ਫਾਜ਼ਿਲਕਾ ਪੁਲਿਸ ਵੱਲੋ ਨਸ਼ਿਆਂ ਖਿਲਾਫ ਯੁੱਧ ਵਿਚ ਹੁਣ ਤੱਕ ਬਹ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫਾਜਿਲਕਾ ਪੁਲਿਸ ਦਾ ਨਸ਼ਾ ਤ
12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ 'ਚ ਪੰਜਾਬ ਦਾ ਰਿਹਾ ਦਬਦਬਾ
ਰੋਜ਼ ਗਾਰਡਨ ਵਿੱਚ ਸਿਆਸੀ ਸਿਆਸੀ ਮਾਹੌਲ ਬਣਿਆ, 'ਆਪ' ਦੇ ਅਰੋੜਾ
*ਲੁਧਿਆਣਾ ਪੱਛਮੀ ਜ਼ਿਮਨੀ ਚੋਣ* *ਵਧੀਕ ਜ਼ਿਲ੍ਹਾ ਚੋਣ ਅਫਸਰ ਨੇ
ਸੰਜੀਵ ਅਰੋੜਾ ਹਮੇਸ਼ਾ ਹੀ ਲੁਧਿਆਣਾ ਦੇ ਵਿਕਾਸ ਨੂੰ ਦਿੰਦੇ ਆਏ ਹਨ
ਪੰਜਾਬ ਸਰਕਾਰ ਅਤੇ 'ਆਪ' ਨੇ 'ਇੱਕ ਰਾਸ਼ਟਰ ਇੱਕ ਚੋਣ' ਪ੍ਰਸਤਾਵ 'ਤ
ਭਾਜਪਾ ਅਤੇ ਅਕਾਲੀ ਆਗੂਆਂ ਨੇ ਪੰਜਾਬ ਵਿੱਚ ਭੂ-ਮਾਫ਼ੀਆ ਚਲਾਇਆ, ਹ
‘ਯੁੱਧ ਨਸ਼ਿਆਂ ਵਿਰੁੱਧ’ ਦਾ 105ਵਾਂ ਦਿਨ: 1.9 ਕਿਲੋਗ੍ਰਾਮ ਹੈਰੋਇ
ਪੰਜਾਬ ਦਾ ਮਾਣ: ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ
ਪੰਜਾਬ ਲਈ ਮਾਣ ਤੇ ਹੌਂਸਲੇ ਦੀ ਉਡਾਣ: ਮਾਈ ਭਾਗੋ ਇੰਸਟੀਚਿਊਟ ਦੀਆ
ਪੰਜਾਬ ਦੇ ਐਡਵੋਕੇਟ ਜਨਰਲ ਐਮ.ਐਸ. ਬੇਦੀ ਨੇ ਰਾਜਪਾਲ ਨਾਲ ਕੀਤੀ ਮ
ਲੁਧਿਆਣਾ ਪੱਛਮੀ ਵਿੱਚ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ, ਪਾਰਟੀ
ਲੁਧਿਆਣਾ ਦੇ ਪੁਰਾਣੇ ਕਾਂਗਰਸੀ ਆਗੂ ਬਲਜਿੰਦਰ ਬੰਟੀ 'ਆਪ' 'ਚ ਸ਼ਾ
12ਵੀਂ ਰਾਸ਼ਟਰੀ ਗੱਤਕਾ ਚੈਂਪੀਅਨਸ਼ਿਪ ਵਿੱਚ ਪੰਜਾਬ ਦਾ ਦਬਦਬਾ; ਲ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 45977283

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us