- 37ਵੀਆਂ ਰਾਇਲ ਇੰਨਫੀਲਡ ਮਾਡਰਨ ਪੇਂਡੂ ਮਿੰਨੀ ਉਲੰਪਿਕ ਖੇਡਾਂ 7-8-9 ਫਰਵਰੀ ਨੂੰ ** ਜਰਖੜ /ਲੁਧਿਆਣਾ, 6 ਫਰਵਰੀ ( - ) - 37ਵੀਂਆਂ ਰਾਇਲ ਇੰਨਫੀਲਡ, ਕੋਕਾ ਕੋਲਾ, ਏਵਨ ਸਾਈਕਲ,ਮਾਡਰਨ ਪੇਂਡੂ ਮਿੰਨੀ ਓਲੰਪਿਕ ਜਰਖੜ ਖੇਡਾਂ ਜੋ 7-8 ਅਤੇ 9 ਫਰਵਰੀ 2025 ਨੂੰ ਹੋ ਰਹੀਆਂ ਹਨ। ਇਹਨਾਂ ਖੇਡਾਂ ਉੱਤੇ ਆਪ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਦਾ " ਪੰਜਾਬ ਦਾ ਮਾਣ ਐਵਾਰਡ " ਨਾਲ ਸਨਮਾਨ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਸਪੋਰਟਸ ਵਿੰਗ ਦੇ ਸੂਬਾ ਪ੍ਰਧਾਨ ਸ੍ਰ ਜਗਰੂਪ ਸਿੰਘ ਜਰਖੜ ਅਤੇ ਸਕੱਤਰ ਸ੍ਰ ਪਰਦੀਪ ਸਿੰਘ ਪੱਪੂ ਨੇ ਦੱਸਿਆ ਕਿ ਸ਼੍ਰੀ ਅਮਨ ਅਰੋੜਾ, ਪੰਜਾਬ ਦੇ ਯੂਥ ਦੇ ਆਇਕਨ ਬਣ ਕੇ ਉੱਭਰ ਕੇ ਸਾਹਮਣੇ ਆਏ ਹਨ। ਉਹ ਆਪਣੀ ਰਾਜਸੀ ਅਤੇ ਸਮਾਜਿਕ ਕੁਸ਼ਲਤਾ ਅਤੇ ਦੂਰ ਅੰਦੇਸ਼ੀ ਸੋਚ ਸਦਕਾ ਅੱਜ ਸੂਬੇ ਦੇ ਨੌਜਵਾਨਾਂ ਦੇ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ ਬਣੇ ਹੋਏ ਹਨ। ਉਹਨਾਂ ਦੀ ਸਖਸ਼ੀਅਤ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਦੇ ਸਪੋਰਟਸ ਵਿੰਗ ਨੇ ਫੈਸਲਾ ਲਿਆ ਹੈ ਕਿ ਸ਼੍ਰੀ ਅਮਨ ਅਰੋੜਾ ਦਾ " ਪੰਜਾਬ ਦਾ ਮਾਣ ਐਵਾਰਡ " ਨਾਲ ਸਨਮਾਨ ਕੀਤਾ ਜਾਵੇ। ਉਹਨਾਂ ਦਾ ਇਹ ਸਨਮਾਨ ਮਿਤੀ 9 ਫਰਵਰੀ, 2025 ਨੂੰ ਖੇਡਾਂ ਦੇ ਫਾਈਨਲ ਸਮਾਰੋਹ ਉੱਤੇ ਕੀਤਾ ਜਾਵੇਗਾ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਖੇਡ ਵਿੰਗ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੱਡੀ ਗਿਣਤੀ ਵਿੱਚ ਜਰਖੜ ਖੇਡਾਂ ਤੇ ਪੁੱਜਣ ਤਾਂ ਜੋ ਸ੍ਰੀ ਅਮਨ ਅਰੋੜਾ ਜੀ ਦਾ ਸਨਮਾਨ ਨੌਜਵਾਨਾਂ ਲਈ ਇੱਕ ਪ੍ਰੇਰਨਾ ਸਰੋਤ ਬਣ ਸਕੇ। ਉਹਨਾਂ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਹਾਕੀ ਸੀਨੀਅਰ ਮੁੰਡੇ, ਹਾਕੀ ਲੜਕੀਆਂ ,ਹਾਕੀ ਅੰਡਰ 15 ਸਾਲ ਮੁੰਡੇ ,ਫੁਟਬਾਲ ਲੜਕੀਆਂ , ਫੁਟਬਾਲ ਮੁੰਡੇ 60 ਕਿਲੋ ,ਕਬੱਡੀ ਓਪਨ ਵਿੱਚ ਨਾਇਬ ਸਿੰਘ ਗਰੇਵਾਲ ਯਾਦਗਾਰੀ ਕਬੱਡੀ ਕੱਪ ਲਈ 20 ਟੀਮਾਂ ਦੇ ਆਪਸੀ ਮੁਕਾਬਲੇ, ਅਮਰਜੀਤ ਸਿੰਘ ਗਰੇਵਾਲ ਵਾਲੀਬਾਲ ਕੱਪ ਤੋਂ ਇਲਾਵਾ ਪ੍ਰਾਇਮਰੀ ਸਕੂਲੀ ਬੱਚਿਆਂ ਦੀ ਰੱਸਾਕਸ਼ੀ, ਕਬੱਡੀ ਆਦਿ ਖੇਡਾਂ ਦੇ ਮੁਕਾਬਲੇ ਹੋਣਗੇ । ਜਰਖੜ ਖੇਡਾਂ ਦਾ ਉਦਘਾਟਨੀ ਸਮਾਰੋਹ ਖਿੱਚ ਦਾ ਕੇਂਦਰ ਹੋਵੇਗਾ । ਜਿਸ ਵਿੱਚ ਇਲਾਕੇ ਦੇ ਵੱਖ ਵੱਖ ਸਕੂਲਾਂ ਦਾ ਮਾਰਚ ਪਾਸਟ ਤੋਂ ਇਲਾਵਾ ਡਰੈਗਨ ਅਕੈਡਮੀ ਲੁਧਿਆਣਾ ਅਤੇ ਸਿਟੀ ਯੂਨੀਵਰਸਿਟੀ ਜਗਰਾਉਂ ਦੇ ਬੱਚਿਆਂ ਵੱਲੋਂ ਵੱਖ-ਵੱਖ ਗੀਤਾਂ ਤੇ ਕੋਰੀਓਗ੍ਰਾਫੀ ਅਤੇ ਹੋਰ ਗੀਤ ਸੰਗੀਤ ਮੁੱਖ ਖਿੱਚ ਦਾ ਕੇਂਦਰ ਹੋਵੇਗਾ। ਉਹਨਾਂ ਕਿਹਾ ਕਿ 9 ਫਰਵਰੀ ਨੂੰ ਜਰਖੜ ਖੇਡਾਂ ਦੇ ਫਾਈਨਲ ਸਮਾਰੋਹ ਤੇ ਉੱਘੇ ਲੋਕ ਗਾਇਕ ਜੈਜੀ ਬੀ ,ਗਿੱਲ ਹਰਦੀਪ, ਨਿਰਮਲ ਸਿੱਧੂ ,ਹਰਫ ਚੀਮਾ ਅਤੇ ਹੋਰ ਕਲਾਕਾਰਾਂ ਦਾ ਖੁੱਲਾ ਅਖਾੜਾ ਲੱਗੇਗਾ।
Cabinet-Minister-Aman-Arora-Will-Be-Felicitated-With-The-punjab-Da-Maan-Award-At-Jarkhar-Games-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)