ਐਨਡੀਪੀਐਸ ਐਕਟ ਅਧੀਨ ਕਾਰਵਾਈ • ਹੈਰੋਇਨ, ਭੁੱਕੀ, ਚਰਸ, ਗਾਂਜਾ ਤੇ ਨਸ਼ੀਲੀਆਂ ਗੋਲੀਆਂ ਨਸ਼ਟ
ਜਗਰਾਓਂ, 29 ਮਾਰਚ (ਦਵਿੰਦਰ ਜੈਨ, ਫੋਟੋਗ੍ਰਾਫਰ ਅਸ਼ਵਨੀ ਸ਼ਰਮਾ):
ਜ਼ਿਲ੍ਹਾ ਡਰੱਗ ਡਿਸਪੋਜ਼ਲ ਕਮੇਟੀ ਲੁਧਿਆਣਾ (ਦਿਹਾਤੀ) ਵੱਲੋਂ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਐਨਡੀਪੀਐਸ ਐਕਟ ਅਧੀਨ ਦਰਜ ਮਾਮਲਿਆਂ ਵਿੱਚੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ।
ਇਹ ਕਾਰਵਾਈ ਮਿਤੀ 28 ਮਾਰਚ 2026 ਨੂੰ ਕਮੇਟੀ ਦੇ ਚੇਅਰਮੈਨ ਡਾ. ਅੰਕੁਰ ਗੁਪਤਾ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ) ਦੀ ਹਾਜ਼ਰੀ ਵਿੱਚ ਕੀਤੀ ਗਈ। ਇਸ ਮੌਕੇ ਕਮੇਟੀ ਮੈਂਬਰ ਰਾਜਨ ਸ਼ਰਮਾ, ਪੀਪੀਐਸ, ਕਪਤਾਨ ਪੁਲਿਸ (ਤਫਤੀਸ਼) ਅਤੇ ਕੁਲਵੰਤ ਸਿੰਘ, ਪੀਪੀਐਸ, ਉਪ ਕਪਤਾਨ ਪੁਲਿਸ (ਪੀਬੀਆਈ, ਸਪੈਸ਼ਲ ਕਰਾਈਮ, ਟ੍ਰੈਫਿਕ ਅਤੇ ਡੀਟੈਕਟਿਵ) ਵੀ ਮੌਜੂਦ ਸਨ।
ਕਮੇਟੀ ਵੱਲੋਂ ਕੁੱਲ 33 ਪ੍ਰੀ-ਟਰਾਇਲ ਮੁਕੱਦਮਿਆਂ ਦਾ ਮਾਲ ਕਾਨੂੰਨੀ ਹਦਾਇਤਾਂ ਅਨੁਸਾਰ ਤਲਫ ਕਰਵਾਇਆ ਗਿਆ। ਇਨ੍ਹਾਂ ਵਿੱਚ 22 ਮੁਕੱਦਮੇ ਹੈਰੋਇਨ ਦੇ, 7 ਭੁੱਕੀ ਚੂਰਾ ਪੋਸਤ ਦੇ, 2 ਨਸ਼ੀਲੀਆਂ ਦਵਾਈਆਂ ਦੇ, 1 ਚਰਸ ਅਤੇ 1 ਗਾਂਜੇ ਨਾਲ ਸੰਬੰਧਿਤ ਸ਼ਾਮਲ ਹਨ।
ਨਸ਼ਟ ਕੀਤੇ ਗਏ ਮਾਲ ਵਿੱਚ ਲਗਭਗ 4 ਕਿਲੋ 564 ਗ੍ਰਾਮ ਹੈਰੋਇਨ, 17 ਕੁਇੰਟਲ 55 ਕਿਲੋ 760 ਗ੍ਰਾਮ ਭੁੱਕੀ ਚੂਰਾ ਪੋਸਤ, 1430 ਨਸ਼ੀਲੀਆਂ ਗੋਲੀਆਂ, 375 ਗ੍ਰਾਮ ਚਰਸ ਅਤੇ 450 ਗ੍ਰਾਮ ਗਾਂਜਾ ਸ਼ਾਮਲ ਹੈ।
ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਸ਼ਿਆਂ ਦੇ ਖ਼ਿਲਾਫ਼ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਅਤੇ ਸਮਾਜ ਵਿੱਚ ਨਸ਼ਿਆਂ ਦੇ ਫੈਲਾਅ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਂਦੇ ਰਹਿਣਗੇ।