*ਲੁਧਿਆਣਾ/ਬੈਂਗਲੁਰੂ, * ਬੈਂਗਲੁਰੂ ਦੇ ਡਾ. ਬੀ.ਆਰ. ਅੰਬੇਡਕਰ ਭਵਨ 'ਚ 4th National Acupuncture Science Congress (NASC 2026) ਸਫਲਤਾਪੂਰਵਕ ਸਮਾਪਤ ਹੋਈ। FAST Board ਅਤੇ KUG Oriental Academy ਵੱਲੋਂ ਕਰਵਾਈ ਕਾਂਗਰਸ 'ਚ ਭਾਰਤ, ਚੀਨ, ਰੂਸ ਅਤੇ ਸ੍ਰੀਲੰਕਾ ਤੋਂ 400+ ਡੈਲੀਗੇਟ ਸ਼ਾਮਲ ਹੋਏ।
ਕਾਂਗਰਸ ਦਾ ਮੁੱਖ ਆਕਰਸ਼ਣ ਰਿਹਾ ਲੁਧਿਆਣਾ ਦੇ ਡਾ. ਡੀ.ਐਨ. ਕੋਟਨੀਸ ਐਕਿਊਪੰਕਚਰ ਹਸਪਤਾਲ ਦੇ ਡਾਇਰੈਕਟਰ ਪ੍ਰੋ. ਡਾ. ਇੰਦਰਜੀਤ ਸਿੰਘ ਦਾ ਸਨਮਾਨ। ਐਕਿਊਪੰਕਚਰ-ਮੌਕਸੀਬਸਟਨ 'ਚ 50 ਸਾਲ ਪੂਰੇ ਕਰਨ ਵਾਲੇ ਡਾ. ਸਿੰਘ ਨੇ ਲੁਧਿਆਣਾ 'ਚ ਡਾ. ਕੋਟਨੀਸ ਦੀ ਯਾਦ 'ਚ ਪਹਿਲਾ ਇਨਡੋਰ ਹਸਪਤਾਲ ਸਥਾਪਿਤ ਕੀਤਾ ਸੀ। ਉਨ੍ਹਾਂ ਅਤੇ ਮਹਾਰਾਸ਼ਟਰ ਐਕਿਊਪੰਕਚਰ ਕੌਂਸਲ ਦੇ ਡਾ. ਰੂਮੀ ਐਫ. ਬੇਰਾਮਜੀ ਨੂੰ ਕਰਨਾਟਕ ਦੀ ਪਰੰਪਰਾਗਤ 'ਮੈਸੂਰ ਪੇਟਾ' ਨਾਲ ਸਨਮਾਨਿਤ ਕੀਤਾ ਗਿਆ।
ਡਾ. ਇੰਦਰਜੀਤ ਸਿੰਘ ਦਾ ਮੁੱਖ ਜ਼ੋਰ ਐਕਿਊਪੰਕਚਰ ਨੂੰ AYUSH ਅਧੀਨ ਸੁਤੰਤਰ ਚਿਕਿਤਸਾ ਪ੍ਰਣਾਲੀ ਵਜੋਂ ਮਾਨਤਾ ਦਿਵਾਉਣ 'ਤੇ ਰਿਹਾ। ਡਾ. ਬੇਰਾਮਜੀ ਨੇ ਦੱਸਿਆ ਕਿ ਸਰਕਾਰ ਨਾਲ ਗੱਲਬਾਤ ਸਕਾਰਾਤਮਕ ਹੈ ਅਤੇ ਜਲਦੀ ਰਾਸ਼ਟਰੀ ਗਵਰਨਿੰਗ ਬਾਡੀ ਬਣੇਗੀ।
ਕਾਂਗਰਸ 'ਚ ਡਾ. ਇੰਦਰਜੀਤ ਸਿੰਘ, ਡਾ. ਸੰਦੀਪ ਚੋਪੜਾ, ਡਾ. ਉਮਰ, ਡਾ. ਸਾਮੁੱਲਾਹ, ਡਾ. ਬਹਿਰਾਮ ਅਤੇ ਡਾ. ਨੀਲੇਸ਼ ਨੇ ਹਿੱਸਾ ਲਿਆ। ਡਾ. ਇੰਦਰਜੀਤ ਸਿੰਘ ਨੇ ਐਲਰਜਿਕ ਰਾਈਨਾਈਟਿਸ ਅਤੇ ਪੋਸਟ-ਕੋਵਿਡ ਸਮੱਸਿਆਵਾਂ 'ਤੇ ਤਜਰਬੇ ਸਾਂਝੇ ਕੀਤੇ। ਡਾ. ਨੀਲੇਸ਼ ਪਟੇਲ ਨੇ ਮੋਟਾਪਾ ਪ੍ਰਬੰਧਨ 'ਤੇ ਪੇਸ਼ਕਾਰੀ ਦਿੱਤੀ।
ਕਰਨਾਟਕ ਆਯੁਰਵੇਦ ਬੋਰਡ ਦੇ ਰਜਿਸਟਰਾਰ ਡਾ. ਸੀ. ਹਰੀਸ਼ ਬਾਬੂ ਅਤੇ ਸਾਬਕਾ ਸੰਸਦ ਮੈਂਬਰ ਸ਼੍ਰੀ ਆਈ.ਜੀ. ਸਨਾਦੀ ਨੇ ਵੀ ਸੰਬੋਧਨ ਕੀਤਾ। ਚੀਨ ਤੋਂ ਡਾ. ਸ਼ੀ ਮੇਈਯਾਨ ਨੇ ਕੈਂਸਰ ਕੇਅਰ 'ਚ TCM ਦੀ ਭੂਮਿਕਾ ਦੱਸੀ।
ਕਾਂਗਰਸ ਵਿਗਿਆਨਕ ਖੋਜ, ਮਿਆਰੀ ਸਿੱਖਿਆ ਅਤੇ ਨੀਤੀਗਤ ਸੁਧਾਰ ਦੇ ਸਮੂਹਿਕ ਸੰਕਲਪ ਨਾਲ ਸਮਾਪਤ ਹੋਈ।