ਸ੍ਰਿਸ਼ਟੀ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ 3 ਏ ਸਾਈਡ ਵਾਲੀਬਾਲ ਐਸੋਸੀਏਸ਼ਨ ਆਫ ਪੰਜਾਬ ਵਲੋਂ ਫਰਸਟ 3 ਏ ਵਾਲੀਬਾਲ ਨੈਸ਼ਨਲ ਅੰਡਰ 21 ਲੜਕੇ-ਲੜਕੀਆਂ ਚੈਂਪੀਅਨਸ਼ਿਪ ਤਿੰਨ ਦਿਨਾਂ ਟੂਰਨਾਮੈਂਟ ਵਿਸ਼ਾਲ ਜੈਨ ਐਮ.ਡੀ ਸ਼ੈਫਾਲੀ ਇੰਟਰਨੈਸ਼ਨਲ ਸਕੂਲ,ਰਾਹੋਂ ਰੋਡ,ਲੁਧਿਆਣਾ ਵਿਖੇ ਦੇ ਸਹਿਯੋਗ ਨਾਲ ਆਰੰਭ ਹੋਇਆ। ਜਿਸ ਦਾ ਉਦਘਾਟਨ ਮੁੱਖ ਮਹਿਮਾਨ ਐਸ.ਪੀ ਸਿੰਘ ਓਬਰਾਏ ਮੁੱਖੀ ਸਰਬੱਤ ਦਾ ਭਲਾ (ਚੈ) ਟ੍ਰਸਟ ਨੇ ਕੀਤਾ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਧਰਮਬੀਰ ਸਿੰਘ,ਸੈਕਟਰੀ ਦਿਨੇਸ਼ ਰਾਠੌਰ ਅਤੇ ਸਰਬੱਤ ਦਾ ਭਲਾ (ਚੈ) ਟ੍ਰਸਟ ਲੁਧਿਆਣਾ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਇਕ ਲੱਖ ਰੁਪਏ ਐਸੋਸੀਏਸ਼ਨ ਨੂੰ ਦੇਣ ਦਾ ਐਲਾਨ ਕੀਤਾ। ਇਸ ਸਮੇਂ ਤੇ ਨੁਸਰਤ ਅਲੀ ਖਾਨ ਬਗਾ ਸਾਬਕਾ ਕੈਬਨਿਟ ਮੰਤਰੀ,ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘੱਨ੍ਈਆ ਜੀ ਮਿਸ਼ਨ ਸੇਵਾ ਸੁਸਾਇਟੀ, ਇਕਬਾਲ ਸਿੰਘ ਆਈ ਪੀ ਐਸ ਨੇ ਅੱਜ ਦੀਆਂ ਜੇਤੂ ਟੀਮਾਂ ਨੂੰ ਇਨਾਮ ਵੰਡੇ। ਇਸ ਮੌਕੇ ਤੇ ਡਾ: ਇੰਦਰਜੀਤ ਸਿੰਘ ਢੀਂਗਰਾ,ਕਰਨਲ ਹਰਬੰਤ ਸਿੰਘ ਕਾਹਲੋਂ, ਸਤੀਸ਼ ਮਲਹੋਤਰਾ ਰਿਟਾ: ਏ.ਡੀ.ਪੀ.ਸੀ, ਮਨਮੋਹਨ ਸਿੰਘ, ਐਮ ਆਰ ਬੀ ਸੀ ਨਾਗਪਾਲ, ਗੁਰਦੇਵ ਸਿੰਘ ਏ ਸੀ ਪੀ ਪੱਛਮੀ, ਸੁਮਿਤ ਸੂਦ ਏ ਸੀ ਪੀ ਪੂਰਬੀ, ਟੂਰਨਾਮੈਂਟ ਵਿਚ ਵਿਸ਼ੇਸ਼ ਮਹਿਮਾਨ ਤੌਰ ਤੇ ਹਾਜ਼ਰ ਹੋਏ। ਇਸ ਸਮੇਂ ਸਰਬੱਤ ਦਾ ਭਲਾ ਟ੍ਰਸਟ ਲੁਧਿਆਣਾ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਨੇ ਦੱਸਿਆ 22 ਸਟੇਟਾਂ ਦੀਆਂ 40 ਟੀਮਾਂ ਟੂਰਨਾਮੈਂਟ ਵਿਚ ਭਾਗ ਲੈਣ ਲਈ ਪਹੁੰਚੀਆ। ਇਸ ਮੌਕੇ ਤੇ ਅਨੁਭਵ ਜੈਨ ਐਮ ਡੀ ਫਾਇਨਾਂਸ, ਪ੍ਰਿੰਸੀਪਲ ਡਾ ਰੋਜ਼ੀ ਜੈਨ,ਮੋਲਵੀ ਮੁਹੰਮਦ ਅਕਰਮ, ਸੰਤ ਸਤਨਾਮ ਸਿੰਘ,ਸਮਾਜ ਸੇਵੀ ਸਾਨੀਆ ਸ਼ਰਮਾ, ਸਰਪੰਚ ਸੁਰਿੰਦਰ ਸਿੰਘ, ਕਰਮ ਸਿੰਘ, ਗੌਰਵ ਪੂਰੀ, ਹਰਜਿੰਦਰ ਸਿੰਘ,ਡਾਕਟਰ ਰਣਬੀਰ ਸਿੰਘ ਸੇਖੋਂ,ਨੀਰਜ ਸਚਦੇਵਾ,ਬਲਦੇਵ ਸਿੰਘ ਸੰਧੂ, ਜੁਝਾਰ ਸਿੰਘ ਹਾਜ਼ਰ ਸਨ